GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 927
Display Settings
ਆਨਿਪਰਿਯੋਪਚਮਾਰਸਭਨਸੁਨਿਪਾਇਯੋ
ਸ਼ੇਰ ਮਾਰ (ਖੂਹੀ ਵਿਚ) ਆ ਡਿਗਿਆ ਹੈ ਇਹ (ਗੱਲ) ਸਾਰਿਆਂ ਨੇ ਸੁਣ ਲਈ।
Ever body heard that the lion killer was there.
ਅਤਿਲਸਕਰਚਿਤਮਾਹਿਸੁਤ੍ਰਾਸਬਢਾਇਯੋ
ਤਾਂ ਸਾਰੇ ਲਸ਼ਕਰ ਦੇ ਮਨ ਵਿਚ ਬਹੁਤ ਡਰ ਵਿਆਪਤ ਹੋ ਗਿਆ।
The whole (enemy) army was panicked with fear.
ਲੋਹਅਧਿਕਤਿਨਮਾਹਿਭਾਤਿਐਸੀਪਰਿਯੋ
ਉਨ੍ਹਾਂ ਦੀ ਆਪਸ ਵਿਚ ਇਸ ਤਰ੍ਹਾਂ ਦੀ ਲੜਾਈ ਹੋ ਗਈ
They started to fight with each other,
ਹੋਜੋਧਾਤਿਨਤੇਏਕਜਿਯਤੇਉਬਰਿਯੋ॥੨੫॥
ਕਿ ਉਨ੍ਹਾਂ ਵਿਚੋਂ ਇਕ ਵੀ ਯੋਧਾ ਜੀਉਂਦਾ ਨਾ ਬਚਿਆ ॥੨੫॥
And none of them was saved.(25)
ਦੋਹਰਾ
ਦੋਹਰਾ:
Dohira
ਪੂਤਪਿਤਾਕੇਸਿਰਦਈਪਿਤਾਪੂਤਸਿਰਮਾਹਿ
ਪਿਤਾ ਨੇ ਪੁੱਤਰ ਦੇ ਸਿਰ ਵਿਚ (ਹਥਿਆਰ) ਮਾਰਿਆ ਅਤੇ ਪੁੱਤਰ ਨੇ ਪਿਤਾ ਦੇ ਸਿਰ ਵਿਚ ਮਾਰਿਆ।
(In the melee) Even the father killed the son and the son killed the father,
ਇਸੀਭਾਤਿਸਭਕਟਿਮਰੇਰਹਿਯੋਸੁਭਟਕੋਊਨਾਹਿ॥੨੬॥
ਇਸ ਤਰ੍ਹਾਂ ਸਾਰੇ ਸੂਰਮੇ ਕਟ ਮਰੇ, ਕੋਈ ਵੀ ਬਾਕੀ ਨਾ ਬਚਿਆ ॥੨੬॥
And this way they all cut each other and no fighter was left behind.(26)
ਚੌਪਈ
ਚੌਪਈ:
Chaupaee
ਤਜਪੁਰਤਿਸੀਜੁਲਾਈਆਈ
ਉਸ ਨੂੰ ਛਡ ਕੇ ਜੁਲਾਹੀ ਨਗਰ ਵਿਚ ਆ ਗਈ।
ਆਇਬਾਰਤਾਨ੍ਰਿਪਹਿਜਤਾਈ
ਆ ਕੇ ਸਾਰੀ ਵਾਰਤਾ ਰਾਜੇ ਨੂੰ ਦਸੀ।
Then the weaver-woman came and told the Raja what had happened.
ਜਬਯਹਭੇਦਰਾਵਸੁਨਿਪਾਯੋ
ਜਦੋਂ ਰਾਜੇ ਨੂੰ ਇਹ ਭੇਦ ਦੀ ਗੱਲ ਪਤਾ ਲਗੀ
ਪਠੈਪਾਲਕੀਤਾਹਿਬੁਲਾਯੋ॥੨੭॥
ਤਾਂ ਪਾਲਕੀ ਭੇਜ ਕੇ ਉਸ ਨੂੰ ਬੁਲਵਾ ਲਿਆ ॥੨੭॥
When the Raja learned the secret, he sent palanquin and honoured the weaver.(27)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤਿਰਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੯੩॥੧੬੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੩॥੧੬੭੧॥ ਚਲਦਾ॥
Ninety-third Parable of Auspicious Chritars Conversation of the Raja and the Minister, Completed with Benediction. (93)(J669)
ਦੋਹਰਾ
ਦੋਹਰਾ:
Dohira
ਚਾਦਨਹੂੰਕੇਦੇਸਮੈਪ੍ਰਗਟਚਾਦਪੁਰਗਾਉ
ਚਾਂਦਨ ਦੇਸ ਵਿਚ ਚਾਂਦਪੁਰ ਦਾ ਇਕ ਪਿੰਡ ਪ੍ਰਸਿੱਧ ਸੀ।
In the country of Chandan, there was a town called Chandanpur.
ਬਿਪ੍ਰਏਕਤਿਹਠਾਰਹੈਦੀਨਦਯਾਲਤਿਹਨਾਉ॥੧॥
ਉਸ (ਪਿੰਡ) ਵਿਚ ਇਕ ਬ੍ਰਾਹਮਣ ਰਹਿੰਦਾ ਸੀ। ਉਸ ਦਾ ਨਾਂ ਦੀਨ ਦਿਆਲ ਸੀ ॥੧॥
There used to live a Brahmin priest, whose name was Din Diaal.(1)
ਚੌਪਈ
ਚੌਪਈ:
Chaupaee
ਦਿਸਨਦਿਸਨਕੀਇਸਤ੍ਰੀਆਵਹਿ
(ਉਸ ਬ੍ਰਾਹਮਣ ਕੋਲ) ਦੇਸ ਦੇਸ ਤੋਂ ਇਸਤਰੀਆਂ ਆਉਂਦੀਆਂ ਸਨ
ਆਇਬਿਪ੍ਰਕੋਸੀਸਝੁਕਾਵਹਿ
ਅਤੇ ਆ ਕੇ ਬ੍ਰਾਹਮਣ ਨੂੰ ਸੀਸ ਨਿਵਾਉਂਦੀਆਂ ਸਨ।
The woman from various countries came there and paid their obeisance to the Brahmin.
ਸੁਭਬਾਨੀਮਿਲਿਯਹੈਉਚਾਰੈ
ਉਹ ਵੀ ਸਭ ਨੂੰ ਮਿਲ ਕੇ ਚੰਗੇ ਬੋਲ ਬੋਲਦਾ ਸੀ।
ਰਤਿਪਤਿਕੀਅਨੁਹਾਰਿਬਿਚਾਰੈ॥੨॥
(ਇਸਤਰੀਆਂ ਨੂੰ ਉਹ) ਕਾਮ ਦੇਵ ਦੇ ਸਮਾਨ ਲਗਦਾ ਸੀ ॥੨॥
All of them used to recite celestial hymns as he seemed to them as the epitome of Cupid.(2)
ਦੋਹਰਾ
ਦੋਹਰਾ:
Dohira
ਏਕਨਾਰਿਤਿਹਠਾਹੁਤੀਰਤਿਸਮਰੂਪਅਪਾਰ
ਉਸ ਸਥਾਨ ਉਤੇ ਇਕ ਇਸਤਰੀ ਹੁੰਦੀ ਸੀ ਜਿਸ ਦਾ ਸਰੂਪ ਰਤੀ (ਕਾਮ ਦੇਵ ਦੀ ਇਸਤਰੀ) ਵਰਗਾ ਸੀ।
There used to live a woman who was embodiment of the Cupid’s consort.
ਸੋਯਾਪੈਅਟਕਤਭਈਰਤਿਪਤਿਤਾਹਿਬਿਚਾਰ॥੩॥
(ਉਹ ਇਸਤਰੀ) ਉਸ ਨੂੰ ਰਤੀ-ਪਤੀ ਵਿਚਾਰ ਕੇ ਉਸ ਵਿਚ ਮਗਨ ਹੋ ਗਈ ॥੩॥
Considering him to be the Cupid, she wrapped herself around him.(3)
ਚੌਪਈ
ਚੌਪਈ:
Chaupaee
ਕਬਹੂੰਤ੍ਰਿਯਤਾਕੇਗ੍ਰਿਹਆਵੈ
ਕਦੇ ਉਹ ਇਸਤਰੀ ਉਸ ਦੇ ਘਰ ਆ ਜਾਂਦੀ
ਕਬਹੂੰਤਿਹਘਰਬੋਲਿਪਠਾਵੈ
ਅਤੇ ਕਦੇ ਉਸ ਨੂੰ ਆਪਣੇ ਕੋਲ ਬੁਲਾ ਲੈਂਦੀ।
Now the woman started either to come to him or call him over.
ਏਕਦਿਵਸਦਿਨਕੌਵਹੁਆਯੋ
ਇਕ ਦਿਨ ਉਹ ਦਿਨ ਵੇਲੇ ਹੀ ਆ ਗਿਆ,
ਤਬਅਬਲਾਇਹਚਰਿਤਦਿਖਾਯੋ॥੪॥
ਤਦ (ਉਸ) ਇਸਤਰੀ ਨੇ ਇਹ ਚਰਿਤ੍ਰ ਵਿਖਾਇਆ ॥੪॥
Once, during the day he came and the woman displayed this trick.(4)
ਸਵੈਯਾ
ਸਵੈਯਾ:
Savaiyya
ਬੈਠੀਹੁਤੀਸਖੀਮਧਿਅਲੀਨਮੌਦੀਨਦਯਾਲਸੌਨੇਹੁਨਵੀਨੋ
ਉਹ ਸਖੀਆਂ ਸਹੇਲੀਆਂ ਵਿਚ ਬੈਠੀ ਹੋਈ ਸੀ ਅਤੇ ਉਸ ਦਾ ਨਵਾਂ ਨਵਾਂ ਦੀਨ ਦਿਆਲ ਨਾਲ ਪ੍ਰੇਮ ਹੋਇਆ ਸੀ।
She was sitting with her friends and saying that she loved Din Diaal.
ਬੈਨਨਿਚਿੰਤਕਰੈਚਿਤਮੈਇਤਨੈਨਨਿਪ੍ਰੀਤਮਕੋਮਨੁਲੀਨੋ
ਬੋਲਣ ਵੇਲੇ ਮਨ ਵਿਚ (ਪ੍ਰੀਤਮ ਨੂੰ) ਯਾਦ ਕਰਦੀ ਸੀ ਅਤੇ ਉਧਰ ਅੱਖਾਂ ਰਾਹੀਂ ਪ੍ਰੀਤਮ ਦਾ ਮਨ ਕਾਬੂ ਕੀਤਾ ਹੋਇਆ ਸੀ।
Although she was conversing sitting there, her mind was at the thought of her paramour.
ਨੈਨਕੀਕਾਲਕੋਬੀਚਲਦੇਖਿਸੁਸੁੰਦਰਿਘਾਤਚਿਤੈਬੇਕੋਕੀਨੋ
ਉਸ ਨੇ ਸਖੀਆਂ ਨੂੰ ਅੱਖਾਂ ਦੀ ਕਾਲਿਮਾ ਨੂੰ ਵੇਖਣ ਲਈ ਕਿਹਾ ਅਤੇ ਉਧਰ ਸੁੰਦਰ ਮਿੱਤਰ ਦਾ ਧਿਆਨ ਕੀਤਾ।
With askance looks she pointed her beautiful (friends) at him,
ਹੀਲਖਿਪਾਇਜੰਭਾਇਲਈਚੁਟਕੀਚਟਕਾਇਬਿਦਾਕਰਿਦੀਨੋ॥੫॥
ਉਸ ਨੂੰ ਵੇਖ ਕੇ ਉਬਾਸੀ ਲਈ ਅਤੇ ਚੁਟਕੀ ਵਜਾ ਕੇ ਉਸ ਨੂੰ ਵਿਦਾ ਕਰ ਦਿੱਤਾ ॥੫॥
She yawned and with the snap ofthe fingers pointed him to go.(5)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚੌਰਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੯੪॥੧੬੭੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੪॥੧੬੭੬॥ ਚਲਦਾ॥
Ninety-four Parable of Auspicious Chritars Conversation of the Raja and the Minister, Completed with Benediction. (94)(1676)
ਚੌਪਈ
ਚੌਪਈ:
Chaupaee
ਦੁਹਿਤਾਏਕਜਾਟਉਪਜਾਈ
ਇਕ ਜੱਟ ਦੀ ਪੁੱਤਰੀ ਪੈਦਾ ਹੋਈ।
ਮਾਗਤਭੀਖਿਹਮਾਰੇਆਈ
ਉਹ ਭਿਖਿਆ ਮੰਗਦੀ ਸਾਡੇ ਕੋਲ ਆਈ।
There was a daughter of a Jat, the peasant, she came to us for begging.
ਬਿੰਦੋਅਪਨੋਨਾਮੁਰਖਾਯੋ
ਉਸ ਨੇ ਆਪਣਾ ਨਾਂ ਬਿੰਦੂ ਰਖਿਆ ਹੋਇਆ ਸੀ।
ਚੇਰਿਨਕੇਸੰਗਦ੍ਰੋਹਬਢਾਯੋ॥੧॥
(ਹੋਰ) ਦਾਸੀਆਂ ਨਾਲ ਬਹੁਤ ਧੋਖਾ ਕਰਦੀ ਸੀ ॥੧॥
She called herself as Bindo; she was an accomplice of the thieves.(1)
ਡੋਲਾਮਾਟੀਕੋਤਿਨਲਯੋ
ਉਸ ਨੇ ਮਿੱਟੀ ਦਾ ਡੋਲਾ ਲਿਆ।
ਤਾਮੈਡਾਰਿਸਰਸਵਹਿਦਯੋ
ਉਸ ਵਿਚ ਸਰ੍ਹੋਂ ਪਾ ਦਿੱਤੀ।
She took an earthen-pitcher and put in it linseeds.
ਚਾਰਿਮੇਖਲੋਹਾਕੀਡਾਰੀ
(ਉਸ ਵਿਚ) ਲੋਹੇ ਦੀਆਂ ਚਾਰ ਕਿਲਾਂ ਪਾ ਕੇ
ਦਾਬਿਗਈਤਾਕੀਪਿਛਵਾਰੀ॥੨॥
ਉਸ ਦੇ ਪਿਛਵਾੜੇ ਵਿਚ ਦਬ ਗਈ ॥੨॥
After putting four nails in it, she buried it (at the back ofthe place).(2)
ਆਪਰਾਵਤਨਆਨਿਜਤਾਯੋ
ਆਪ ਆ ਕੇ ਰਾਜੇ ਨੂੰ ਦਸਿਆ
ਇਕੁਟੌਨਾਇਹਕਰਮਮਆਯੋ
ਕਿ ਇਕ ਟੂਣਾ ਮੇਰੇ ਹੱਥ ਵਿਚ ਆਇਆ ਹੈ।
She came and told the Raja, ‘Some maid has performed an incantation.
ਜੋਤੁਮਕਹੋਤੋਆਨਿਦਿਖਾਊ
ਜੇ ਤੁਸੀਂ ਕਹੋ ਤਾਂ ਲਿਆ ਕੇ ਵਿਖਾਵਾਂ,
ਕਛੁਮੁਖਤੇਆਗ੍ਯਾਤਵਪਾਊ॥੩॥
ਜੇ (ਮੈਂ ਆਪ ਦੇ) ਮੁਖ ਤੋਂ ਕੁਝ ਆਗਿਆ ਪ੍ਰਾਪਤ ਕਰਾਂ ॥੩॥
‘If you desire and order yourself, and I will display it to you.’(3)
ਨ੍ਰਿਪਕਹਿਯੋਆਨਿਦਿਖਾਇਦਿਖਾਯੋ
ਰਾਜੇ ਨੇ ਕਿਹਾ ਕਿ ਲਿਆ ਕੇ ਵਿਖਾਓ, (ਉਸ ਨੇ ਲਿਆ ਕੇ) ਵਿਖਾ ਦਿੱਤਾ।
ਸਭਹਿਨਕੇਚਿਤਭਰਮੁਪਜਾਯੋ
(ਇਸ ਤਰ੍ਹਾਂ ਨਾਲ) ਸਭ ਦੇ ਮਨ ਵਿਚ ਭਰਮ ਪੈਦਾ ਹੋ ਗਿਆ।
She took Raja and showed him and put all the people in whim.
ਸਤਿਸਤਿਸਭਹੂੰਨਬਖਾਨ੍ਯੋ
ਸਭ ਨੇ ਸਚ ਸਚ ਕਹਿ ਦਿੱਤਾ
ਤਾਕੋਭੇਦਕਿਨਹੂੰਜਾਨ੍ਯੋ॥੪॥
ਪਰ (ਉਸ ਦਾ) ਭੇਦ ਕਿਸੇ ਨੇ ਨਾ ਸਮਝਿਆ ॥੪॥
She proved it to be true and none could acquiesce her trick.(4)
ਇਹਚੁਗਲੀਜਿਹਊਪਰਖਾਈ
ਉਸ ਨੇ ਜਿਸ (ਦਾਸੀ) ਉਪਰ ਚੁਗਲੀ ਖਾਈ,
ਸੋਚੇਰੀਨ੍ਰਿਪਾਪਕਰਿਮੰਗਾਈ
ਉਸ ਦਾਸੀ ਨੂੰ ਰਾਜੇ ਨੇ ਪਕੜ ਕੇ ਮੰਗਵਾਇਆ।
When the backbiting reacted, the Raja summoned that maid.
ਕੁਰਰਨਮਾਰਿਅਧਿਕਤਿਹਮਾਰੀ
ਉਸ ਨੂੰ ਕੋੜਿਆਂ ਦੀ ਬਹੁਤ ਮਾਰ ਪਈ,
ਸੀਮੁਖਤੇਨੈਕਉਚਾਰੀ॥੫॥
ਪਰ ਉਸ ਨੇ ਮੂੰਹ ਤੋਂ ਸੀ ਤਕ ਨਾ ਕਹੀ ॥੫॥
She was beaten with whips but she did not murmur.(5)
ਮਾਰਿਪਰੀਵਹਨੈਕੁਮਾਨ੍ਯੋ
ਮਾਰ ਪੈਣ ਤੇ ਵੀ ਉਹ ਬਿਲਕੁਲ ਨਾ ਮੰਨੀ (ਤਾਂ) ਰਾਜੇ ਨੇ ਸਮਝਿਆ
ਯਹਤ੍ਰਿਯਹਠੀਰਾਵਹੂੰਜਾਨ੍ਯੋ
ਕਿ ਇਹ ਇਸਤਰੀ ਬਹੁਤ ਹਠ ਵਾਲੀ ਹੈ।
In spite of beating she did not confess and the Raja thought she was stubborn.
ਦਿਬਕੀਬਾਤਚਲਨਜਬਲਾਗੀ
ਜਦ (ਰਾਤ ਨੂੰ) ਦਿਨ ਦੀ ਗੱਲ ਹੋਣ ਲਗੀ (ਅਰਥਾਂਤਰ- ਜਦ ਤੱਤੇ ਤਵੇ ਉਤੇ ਉਸ ਦੇ ਹੱਥ ਰਖਣ ਦੀ ਗੱਲ ਚਲਣ ਲਗੀ)
ਆਧੀਰਾਤਿਗਏਤਬਭਾਗੀ॥੬॥
ਤਾਂ ਅੱਧ ਰਾਤ ਨੂੰ ਉਹ ਭਜ ਗਈ ॥੬॥
At the night when they were discussing, she ran away.(6)
ਭੇਜਿਮਨੁਖਨ੍ਰਿਪਪਕਰਿਮੰਗਾਈ
ਰਾਜੇ ਨੇ ਬੰਦੇ ਭੇਜ ਕੇ ਉਸ ਨੂੰ ਪਕੜ ਕੇ ਬੁਲਾਵਾ ਲਿਆ
ਏਕਕੋਠਰੀਮੈਰਖਵਾਈ
ਅਤੇ ਇਕ ਕੋਠੜੀ ਵਿਚ ਬੰਦ ਕਰਵਾ ਦਿੱਤਾ।
The Raja sent guards to catch her and put her in the cell.
ਬਿਖੁਕੋਖਾਨਾਤਾਹਿਖਵਾਯੋ
ਉਸ ਨੂੰ ਜ਼ਹਿਰ ਮਿਲਿਆ ਖਾਣਾ ਖਵਾਇਆ
ਵਾਹਿਮ੍ਰਿਤੁਕੇਧਾਮਪਠਾਯੋ॥੭॥
ਅਤੇ ਉਸ ਨੂੰ ਮੌਤ ਦੇ ਘਰ ਪਹੁੰਚਾ ਦਿੱਤਾ ॥੭॥
He made her to take poison and dispatched her to the domain of death.(7)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਪਚਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੯੫॥੧੬੮੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੫॥੧੬੮੩॥ ਚਲਦਾ॥
Ninety-fifth Parable of Auspicious Chritars Conversation of the Raja and the Minister, Completed with Benediction. (95)(1681)
ਦੋਹਰਾ
ਦੋਹਰਾ:
Dohira
ਮਰਗਜੌਹਡੇਕੇਬਿਖੈਏਕਪਠਾਨੀਨਾਰ
ਮਰਗ ਜੌਹੜੇ ਵਿਚ ਇਕ ਪਠਾਣ ਇਸਤਰੀ ਸੀ।
In the city of Marg Johda, a woman of Path an decent used to live.
ਬੈਰਮਖਾਤਾਕੋਰਹੈਭਰਤਾਅਤਿਸੁਭਕਾਰ॥੧॥
ਉਸ ਦਾ ਬੈਰਮ ਖਾਂ ਪਤੀ ਸੀ ਜੋ ਬਹੁਤ ਸ਼ੁਭ ਕੰਮ ਕਰਦਾ ਸੀ ॥੧॥
Bairam Khan was her husband who always revelled in good causes.(1)
ਤਵਨਪਠਾਨੀਕੋਹੁਤੋਨਾਮਗੌਹਰਾਰਾਇ
ਉਸ ਪਠਾਣੀ ਦਾ ਨਾਂ ਗੌਹਰਾ ਰਾਇ ਸੀ।
The name of the Pathani, the Pathan’s woman, was Gohraan Raae,
ਜਾਨੁਕਨਕਕੀਪੁਤ੍ਰਿਕਾਬਿਧਨਾਰਚੀਬਨਾਇ॥੨॥
(ਉਹ) ਮਾਨੋ ਵਿਧਾਤਾ ਨੇ ਸੋਨੇ ਦੀ ਪੁਤਲੀ ਵਰਗੀ ਬਣਾਈ ਹੋਵੇ ॥੨॥
And she was, as if, the creation of Brahma, the God, Himself.(2)
ਅਰਿਬਲੁਕੈਆਵਤਭਏਤਾਪੈਅਤਿਦਲਜੋਰਿ
ਉਸ ਉਤੇ ਵੈਰੀ ਬਹੁਤ ਸੈਨਾ ਜੋੜ ਕੇ ਬਲ ਪੂਰਵਕ ਚੜ੍ਹ ਆਇਆ।
The enemy raided with great force and power,
ਦੈਹੈਯਾਹਿਨਿਕਾਰਿਕੈਲੈਹੈਦੇਸਮਰੋਰਿ॥੩॥
(ਇਸ ਮਨੋਰਥ ਨਾਲ ਕਿ) ਉਸ ਨੂੰ ਉਥੋਂ ਕਢ ਦੇਈਏ ਅਤੇ ਦੇਸ਼ ਖੋਹ ਲਈਏ ॥੩॥
To capture the country and took her away.(3)