ਕਿਤੇਸੂਲਸੈਥੀਸੂਆਹਾਥਲੈਕੈ॥
ਕਿਤੇ ਸੂਲ, ਸੈਹਥੀ ਅਤੇ ਸੂਆ ਹੱਥ ਵਿਚ ਲੈ ਕੇ
ਮੰਡੇਆਨਿਜੋਧਾਮਹਾਕੋਪਹ੍ਵੈਕੈ॥੫੦॥
ਸ਼ੂਰਵੀਰ ਕ੍ਰੋਧਵਾਨ ਹੋ ਕੇ ਭਿਆਨਕ ਯੁੱਧ ਮਚਾ ਰਹੇ ਹਨ ॥੫੦॥
ਫਰੀਧੋਪਖਾਡੇਲਏਫਾਸਐਸੀ॥
ਖੰਡੇ ਅਤੇ ਤਲਵਾਰਾਂ ਫੜੀਆਂ ਹੋਈਆਂ ਸਨ ਅਤੇ ਫਾਂਸ (ਫਾਹੀ) ਇਸ ਤਰ੍ਹਾਂ ਦੀ ਲਈ ਹੋਈ ਸੀ
ਮਨੌਨਾਰਿਕੇਸਾਹੁਕੀਜੁਲਫਜੈਸੀ॥
ਮਾਨੋ ਬਾਦਸ਼ਾਹ ਦੀ ਨਾਰ ਦੀ ਜ਼ੁਲਫ਼ ਵਰਗੀ (ਕੁੰਡਲਦਾਰ) ਹੋਵੇ।
ਕਰੀਮਤਕੀਭਾਤਿਮਾਰਤਬਿਹਾਰੈ॥
(ਉਹ) ਮਸਤ ਹਾਥੀ ('ਕਰੀ') ਵਾਂਗ ਮਾਰਦੇ ਫਿਰਦੇ ਸਨ
ਜਿਸੇਕੰਠਿਡਾਰੈਤਿਸੈਐਚਮਾਰੈ॥੫੧॥
ਅਤੇ ਜਿਸ ਦੇ ਗਲੇ ਵਿਚ ਸੁਟਦੇ ਸਨ, ਉਸੇ ਨੂੰ ਖਿਚ ਕੇ ਮਾਰ ਦਿੰਦੇ ਸਨ ॥੫੧॥
ਚੌਪਈ॥
ਚੌਪਈ:
Chaupaee
ਜਬਇਹਭਾਤਿਸਕਲਭਟਲਰੇ॥
ਜਦ ਇਸ ਤਰ੍ਹਾਂ ਸਾਰੇ ਯੋਧੇ ਲੜੇ
ਟੂਕਟੂਕਰਨਮੈਹ੍ਵੈਪਰੇ॥
ਅਤੇ ਟੋਟੇ ਟੋਟੇ ਹੋ ਕੇ ਯੁੱਧ-ਭੂਮੀ ਵਿਚ ਡਿਗ ਪਏ।
Fighting, and fighting hard, when they fell being cut in combats,
ਤਬਬਿਕ੍ਰਮਹਸਿਬੈਨਉਚਾਰੋ॥
ਤਦ ਬਿਕ੍ਰਮ ਨੇ ਹਸ ਕੇ ਕਿਹਾ,
ਕਾਮਸੈਨਸੁਨੁਕਹਿਯੋਹਮਾਰੋ॥੫੨॥
ਹੇ ਕਾਮਸੈਨ! ਸਾਡੀ ਕਹੀ ਗੱਲ ਸੁਣ ॥੫੨॥
Bikrim came forward said smilingly, ‘Kam Dev, now listen to me,(52)
ਦੋਹਰਾ॥
ਦੋਹਰਾ:
Dohira
ਦੈਬੇਸ੍ਵਾਇਹਬਿਪ੍ਰਕੌਸੁਨੁਰੇਬਚਨਅਚੇਤ॥
ਹੇ ਮੂਰਖ! ਗੱਲ ਸੁਣੋ, ਇਸ ਬ੍ਰਾਹਮਣ ਨੂੰ ਇਹ ਵੇਸਵਾ ਦੇ ਦਿਓ।
‘Oh, fool, handover this prostitute to that Brahmin.
ਬ੍ਰਿਥਾਜੁਝਾਰਤਕ੍ਯੋਕਟਕਏਕਨਟੀਕੇਹੇਤ॥੫੩॥
ਇਕ ਨਾਚੀ ਲਈ ਵਿਅਰਥ ਵਿਚ ਸੈਨਾ ਨੂੰ ਕਿਉਂ ਮਰਵਾ ਰਹੇ ਹੋ ॥੫੩॥
‘Why for the sake of a prostitute, get your army killed.’(53)
ਚੌਪਈ॥
ਚੌਪਈ:
Chaupaee
ਕਾਮਸੈਨਤਿਹਕਹੀਨਕਰੀ॥
ਕਾਮਸੈਨ ਨੇ ਉਸ ਦੀ ਕਹੀ ਗੱਲ ਨੂੰ ਨਾ ਮੰਨਿਆ।
ਪੁਨਿਬਿਕ੍ਰਮਹਸਿਯਹੈਉਚਰੀ॥
ਬਿਕ੍ਰਮ ਨੇ ਫਿਰ ਹਸ ਕੇ ਇਹੀ ਕਿਹਾ
Kam Sen did not heed and Bikrim said,
ਹਮਤੁਮਲਰੈਕਪਟਤਜਿਦੋਈ॥
ਕਿ ਅਸੀਂ ਅਤੇ ਤੁਸੀਂ ਦੋਵੇਂ ਕਪਟ ਛਡ ਕੇ ਲੜੀਏ,
ਕੈਜੀਤੇਕੈਹਾਰੈਕੋਈ॥੫੪॥
ਭਾਵੇਂ ਕੋਈ ਜਿੱਤੇ ਭਾਵੇਂ ਹਾਰੇ ॥੫੪॥
‘Whether one wins or losses, let us now fight.(54)
ਅਪਨੀਅਪਨੇਹੀਸਿਰਲੀਜੈ॥
ਆਪਣੀ ਲੜਾਈ ਆਪਣੇ ਹੀ ਸਿਰ ਉਤੇ ਲਈਏ
ਔਰਨਕੇਸਿਰਬ੍ਰਿਥਾਨਦੀਜੈ॥
ਅਤੇ ਹੋਰਨਾਂ ਦੇ ਸਿਰ ਉਤੇ ਵਿਅਰਥ ਵਿਚ ਨਾ ਮੜ੍ਹੀਏ।
‘Let us finish our quarrel ourselves, why roll the heads of others. ‘For
ਬੈਠਿਬਿਗਾਰਿਆਪੁਜੋਕਰਿਯੈ॥
(ਅਸੀਂ) ਆਪ ਬੈਠ ਕੇ ਜੋ ਵਿਗਾੜ ਕਰਦੇ ਹਾਂ,
ਨਾਹਕਔਰਲੋਕਨਹਿਮਰਿਯੈ॥੫੫॥
ਉਸ ਵਿਚ ਨਾਹਕ ਹੋਰਾਂ ਲੋਕਾਂ ਨੂੰ ਨਾ ਮਰਵਾਈਏ ॥੫੫॥
Our own sake, we should not make others to lose their lives.’(55)
ਦੋਹਰਾ॥
ਦੋਹਰਾ:
Dohira
ਕਾਮਸੈਨਇਹਬਚਨਸੁਨਿਅਧਿਕਉਠਿਯੋਰਿਸਖਾਇ॥
ਕਾਮਸੈਨ ਇਹ ਗੱਲ ਸੁਣ ਕੇ ਬਹੁਤ ਕ੍ਰੋਧਵਾਨ ਹੋ ਕੇ ਉਠਿਆ
Listening to this, Kam Sen flew into the rage,
ਅਪਨੌਤੁਰੈਧਵਾਇਕੈਬਿਕ੍ਰਮਲਯੋਬੁਲਾਇ॥੫੬॥
ਅਤੇ ਆਪਣੇ ਘੋੜੇ ਨੂੰ ਦੌੜਾ ਕੇ ਬਿਕ੍ਰਮ ਨੂੰ ਬੁਲਾ ਲਿਆ ॥੫੬॥
Sprinting his horse, he challenged Bikrim.(56)
ਕਾਮਸੈਨਐਸੇਕਹਿਯੋਸੂਰਸਾਮੁਹੇਜਾਇ॥
ਕਾਮਸੈਨ ਨੇ (ਉਸ) ਸੂਰਮੇ ਦੇ ਸਾਹਮਣੇ ਜਾ ਕੇ ਕਿਹਾ,
Kam Sen Addressed the Soldiers like this,
ਝਾਗਿਸੈਹਥੀਬ੍ਰਿਣਕਰੈਤੌਤੂਬਿਕ੍ਰਮਸਰਾਇ॥੫੭॥
ਤੂੰ ਮੇਰੀ ਸੈਹਥੀ ਦਾ ਵਾਰ ਸਹਾਰ ਕੇ (ਜੇ ਫਿਰ ਮੈਨੂੰ) ਘਾਇਲ ਕਰ ਦੇਏਂ, ਤਾਂ ਹੀ ਤੂੰ ਬਿਕ੍ਰਮ ਰਾਜਾ (ਸਮਝਿਆ ਜਾਵੇਂਗਾ) ॥੫੭॥
‘I will consider you as Raja Bikrim, if you can injure me with the sword.’(57)
ਝਾਗਿਸੈਹਥੀਪੇਟਮਹਿਚਿਤਮਹਿਅਧਿਕਰਿਸਾਇ॥
(ਰਾਜਾ ਕਾਮਸੈਨ ਵਲੋਂ ਕੀਤੇ) ਸੈਹਥੀ ਦੇ ਵਾਰ ਨੂੰ ਪੇਟ ਵਿਚ ਸਹਾਰ ਕੇ ਅਤੇ ਮਨ ਵਿਚ ਬਹੁਤ ਕ੍ਰੋਧਵਾਨ ਹੋ ਕੇ
ਆਨਿਕਟਾਰੀਕੋਕਿਯੋਕਾਮਸੈਨਕੋਘਾਇ॥੫੮॥
ਕਾਮਸੈਨ ਨੂੰ ਕਟਾਰ ਨਾਲ ਘਾਇਲ ਕਰ ਦਿੱਤਾ ॥੫੮॥
ਐਸੇਕੌਐਸੋਲਹਤਜਿਯਤਨਛਾਡਤਔਰ॥
ਅਜਿਹੇ ਨੂੰ ਅਜਿਹਾ ਹੀ ਟਕਰਨਾ ਚਾਹੀਦਾ ਹੈ ਅਤੇ (ਉਸ ਨੂੰ) ਜੀਉਂਦਾ ਨਹੀਂ ਛਡਣਾ ਚਾਹੀਦਾ ਹੈ।
Tlien they struck each other with force,
ਮਾਰਿਕਟਾਰੀਰਾਖਿਯੋਜਿਯਤਰਾਵਤਿਹਠੌਰ॥੫੯॥
(ਉਸ ਨੇ) ਕਟਾਰ ਮਾਰ ਕੇ ਜੀਉਂਦੇ ਰਾਜੇ ਨੂੰ ਉਸ ਸਥਾਨ ਉਤੇ ਟਿਕਾ ਦਿੱਤਾ ॥੫੯॥
And, brandishing his sword he killed the Raja.(59)
ਚੌਪਈ॥
ਚੌਪਈ:
Chaupaee
ਜੀਤਿਤਾਹਿਸਭਸੈਨਬੁਲਾਈ॥
ਉਸ ਨੂੰ ਜਿਤ ਕੇ (ਬਿਕ੍ਰਮ ਨੇ) ਸਾਰੀ ਸੈਨਾ ਬੁਲਾ ਲਈ।
ਭਾਤਿਭਾਤਿਕੀਬਜੀਬਧਾਈ॥
ਭਾਂਤ ਭਾਂਤ ਦੇ ਵਧਾਵੇ ਵਜਣ ਲਗੇ।
After the victory, he assembled his army and exchanged felicities.
ਦੇਵਨਰੀਝਿਇਹੈਬਰੁਦਯੋ॥
ਦੇਵਤਿਆਂ ਨੇ ਪ੍ਰਸੰਨ ਹੋ ਕੇ ਇਹ ਵਰ ਦਿੱਤਾ
ਬ੍ਰਣੀਹੁਤੋਅਬ੍ਰਣਹ੍ਵੈਗਯੋ॥੬੦॥
(ਜਿਸ ਕਰ ਕੇ) ਘਾਇਲ (ਰਾਜਾ ਬਿਕ੍ਰਮ) ਦੇ ਜ਼ਖ਼ਮ ਠੀਕ ਹੋ ਗਏ ॥੬੦॥
The gods showered their blessing and Bikrim’s injuries Were diminished.(60)
ਦੋਹਰਾ॥
ਦੋਹਰਾ:
Dohira
ਅਥਿਤਭੇਖਸਜਿਆਪੁਨ੍ਰਿਪਗਯੋਬਿਪ੍ਰਕੇਕਾਮ॥
ਜੋਗੀ ('ਅਤਿਥ') ਦਾ ਰੂਪ ਧਾਰ ਕੇ ਰਾਜਾ (ਬਿਕ੍ਰਮ) ਆਪ ਬ੍ਰਾਹਮਣ ਦੇ ਕੰਮ ਲਈ (ਉਥੇ) ਗਿਆ
Disguising himself as Brahmin priest, he went there,
ਜਹਕਾਮਾਲੋਟਤਹੁਤੀਲੈਮਾਧਵਕੋਨਾਮ॥੬੧॥
ਜਿਥੇ ਮਾਧਵਾਨਲ ਦਾ ਨਾਂ ਲੈ ਕੇ ਕਾਮਕੰਦਲਾ (ਤੜਪਦੀ ਹੋਈ) ਪਲਸੇਟੇ ਮਾਰ ਰਹੀ ਸੀ ॥੬੧॥
Where Kama was rolling in remembrance of Madhwan.
ਚੌਪਈ॥
ਚੌਪਈ:
Chaupaee
ਜਾਤੈਇਹੈਬਚਨਤਿਨਕਹਿਯੋ॥
ਜਾਂਦਿਆਂ ਹੀ ਉਸ ਨੂੰ ਇਹ ਬਚਨ ਕਿਹਾ
ਮਾਧਵਖੇਤਹੇਤਤਵਰਹਿਯੋ॥
ਕਿ ਮਾਧਵ ਤਾਂ ਤੇਰੇ ਲਈ ਲੜਾਈ ਵਿਚ ਮਾਰਿਆ ਗਿਆ ਹੈ।
Raja (Bikrim) told her that Madhwan had died in the war.
ਸੁਨਤਬਚਨਤਬਹੀਮਰਿਗਈ॥
ਤਦ (ਇਹ) ਬੋਲ ਸੁਣਦਿਆਂ ਹੀ (ਕਾਮਕੰਦਲਾ) ਮਰ ਗਈ।
ਨ੍ਰਿਪਲੈਇਹੈਖਬਰਿਦਿਜਦਈ॥੬੨॥
(ਫਿਰ) ਰਾਜੇ ਨੇ ਇਹ ਖ਼ਬਰ ਲੈ ਕੇ ਬ੍ਰਾਹਮਣ ਨੂੰ ਜਾ ਦਿੱਤੀ ॥੬੨॥
Hearing the news she immediately breathed her last and then Raja went to give the news to Brahmin.(62)
ਯਹਬਚਜਬਸ੍ਰੋਨਨਸੁਨਿਲੀਨੋ॥
ਇਹ ਖ਼ਬਰ ਜਦ (ਮਾਧਵਾਨਲ ਨੇ) ਕੰਨਾਂ ਨਾਲ ਸੁਣ ਲਈ
ਪਲਕਏਕਮਹਿਪ੍ਰਾਨਹਿਦੀਨੋ॥
ਤਾਂ ਅੱਖ ਦੇ ਇਕ ਪਲਕਾਰੇ ਵਿਚ ਪ੍ਰਾਣ ਤਿਆਗ ਦਿੱਤੇ।
When he (Brahmin) heard this news through his own ears, he, instantly, expired.
ਜਬਕੌਤਕਇਹਰਾਇਨਿਹਾਰਿਯੋ॥
ਜਦ ਰਾਜੇ ਨੇ ਇਹ ਕੌਤਕ ਵੇਖਿਆ