GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 922
Display Settings
ਚੌਪਈ
ਚੌਪਈ:
Chaupaee
ਬਿਕ੍ਰਮਮਾਧਵਬੋਲਿਪਠਾਯੋ
ਬਿਕ੍ਰਮਾਜੀਤ ਨੇ ਮਾਧਵਾਨਲ ਨੂੰ ਬੁਲਾ ਭੇਜਿਆ।
ਆਦਰੁਦੈਆਸਨੁਬੈਠਾਯੋ
ਆਦਰ ਪੂਰਵਕ ਆਸਣ ਉਤੇ ਬਿਠਾਇਆ
Bikrim called Madhwan and asked him respectfully to be seated.
ਕਹਸਿਦਿਜਾਗ੍ਰਯਾਦੇਹੁਸੁਕਰਿਹੌ
ਅਤੇ ਕਿਹਾ ਹੇ ਬ੍ਰਾਹਮਣ! ਜੋ ਆਗਿਆ ਦਿਓ, ਉਹੀ ਕਰਾਂਗਾ।
(Madhwan said) ‘Whatever the Brahmin priest orders,
ਪ੍ਰਾਨਨਲਗੇਹੇਤੁਤੁਹਿਲਰਿਹੋ॥੩੯॥
ਜੇ ਪ੍ਰਾਣ ਵੀ ਲਗ ਜਾਣ ਤਾਂ ਵੀ ਤੇਰੇ ਲਈ ਲੜਾਂਗਾ ॥੩੯॥
I will abide by, even I may have to fight,’(39)
ਜਬਮਾਧਵਕਹਿਭੇਦਸੁਨਾਯੋ
ਜਦ ਮਾਧਵਾਨਲ ਨੇ ਭੇਦ ਦਸਿਆ,
When Madhwan told the whole story,
ਤਬਬਿਕ੍ਰਮਸਭਸੈਨਬੁਲਾਯੋ
ਤਾਂ ਬਿਕ੍ਰਮਜੀਤ ਨੇ ਸਾਰੀ ਸੈਨਾ ਬੁਲਾ ਲਈ।
Bikrim called all his army.
ਸਾਜੇਸਸਤ੍ਰਕੌਚਤਨਧਾਰੇ
ਸ਼ਸਤ੍ਰ ਧਾਰ ਲਏ ਅਤੇ (ਸ਼ਰੀਰ ਉਤੇ) ਕਵਚ ਪਾ ਲਏ
Arming themselves and putting the armour
ਕਾਮਵਤੀਕੀਓਰਸਿਧਾਰੇ॥੪੦॥
ਅਤੇ ਕਾਮਵਤੀ ਨਗਰੀ ਵਲ ਤੁਰ ਪਏ ॥੪੦॥
They commenced march to the direction of Kamwati.(40)
ਸੋਰਠਾ
ਸੋਰਠਾ:
Sortha
ਦੂਤਪਠਾਯੋਏਕਕਾਮਸੈਨਨ੍ਰਿਪਸੌਕਹੈ
(ਉਸ ਨੇ) ਇਕ ਦੂਤ ਭੇਜਿਆ ਕਿ ਕਾਮਸੈਨ ਰਾਜੇ ਨੂੰ ਕਹੇ
He sent his emissary to (Raja) Kam Sen to give him the message,
ਕਾਮਕੰਦਲਾਏਕਦੈਸਭਦੇਸਉਬਾਰਿਯੈ॥੪੧॥
ਕਿ ਇਕ ਕਾਮਕੰਦਲਾ ਦੇ ਕੇ ਆਪਣੇ ਦੇਸ਼ ਨੂੰ ਬਚਾ ਲਏ ॥੪੧॥
‘To save your country, you handover Kaamkandla.’(41)
ਚੌਪਈ
ਚੌਪਈ:
Chaupaee
ਕਾਮਵਤੀਭੀਤਰਦੂਤਾਯੋ
ਕਾਮਵਤੀ ਨਗਰੀ ਵਿਚ ਦੂਤ ਆਇਆ।
ਕਾਮਸੈਨਜੂਕੋਸਿਰੁਨ੍ਯਾਯੋ
(ਉਸ ਨੇ ਆ ਕੇ) ਕਾਮਸੈਨ ਨੂੰ ਸਿਰ ਨਿਵਾਇਆ।
Kamwati learned what the emissary had conveyed to Kam Sen.
ਬਿਕ੍ਰਮਕਹਿਯੋਸੁਤਾਹਿਸੁਨਾਵਾ
(ਜੋ) ਬਿਕ੍ਰਮ ਨੇ ਕਿਹਾ ਸੀ, ਉਹ ਉਸ ਨੂੰ ਸੁਣਾ ਦਿੱਤਾ।
ਅਧਿਕਰਾਵਕੋਦੁਖਉਪਜਾਵਾ॥੪੨॥
(ਇਸ ਤਰ੍ਹਾਂ) ਰਾਜੇ ਨੂੰ ਬਹੁਤ ਦੁਖ ਹੋਇਆ ॥੪੨॥
The message from Bikrim had distressed the Raja.(42)
ਦੋਹਰਾ
ਦੋਹਰਾ:
Dohira
ਨਿਸਿਸਿਚੜੇਦਿਨਕੇਭਏਨਿਸਿਰਵਿਕਰੈਉਦੋਤ
(ਰਾਜੇ ਨੇ ਮਨ ਵਿਚ ਵਿਚਾਰਿਆ) ਦਿਨ ਦੇ ਹੁੰਦਿਆਂ ਚੰਨ ਭਾਵੇ ਚੜ੍ਹੇ ਅਤੇ ਰਾਤ ਨੂੰ ਸੂਰਜ ਚੜ੍ਹ ਪਏ,
(Raja,) ‘Moon may shine during the day and sun may come at the night,
ਕਾਮਕੰਦਲਾਕੋਦਿਯਬਤਊਹਮਤੇਹੋਤ॥੪੩॥
ਤਾਂ ਵੀ ਕਾਮਕੰਦਲਾ ਨੂੰ ਦੇਣਾ ਮੇਰੇ ਪਾਸੋਂ (ਸੰਭਵ) ਨਹੀਂ ਹੋਣਾ ॥੪੩॥
‘But I will not be able to give Kamkandla away.’(43)
ਦੂਤੋਬਾਚ
ਦੂਤ ਨੇ ਕਿਹਾ:
ਭੁਜੰਗਛੰਦ
ਭੁਜੰਗ ਛੰਦ:
Bhujang Chhand
ਸੁਨੋਰਾਜਕਹਾਨਾਰਿਕਾਮਾਬਿਚਾਰੀ
ਹੇ ਰਾਜਨ! ਸੁਣੋ, ਇਹ ਕਾਮਕੰਦਲਾ ਨਾਰੀ ਵਿਚਾਰੀ ਕੀ ਹੈ।
(The emissary,) ‘Listen Raja, what magnificence is there in Kaamkandla,
ਕਹਾਗਾਠਿਬਾਧੀਤੁਮੈਜਾਨਿਪ੍ਯਾਰੀ
(ਇਸ ਨੂੰ) ਤੁਸੀਂ ਕਿਉਂ ਗੰਢ ਬੰਨ੍ਹ ਕੇ ਜਾਨ ਤੋਂ ਪਿਆਰੀ ਕਰ ਕੇ ਰਖਿਆ ਹੈ।
‘That you are protecting her tied to your own self,
ਕਹੀਮਾਨਿਮੇਰੀਕਹਾਨਾਹਿਭਾਖੋ
ਮੇਰਾ ਕਿਹਾ ਮੰਨੋ, (ਜੋ ਮੈਨੂੰ) ਰਾਜੇ ਨੇ ਕਿਹਾ ਹੈ, ਉਹੀ ਕਹਿ ਰਿਹਾ ਹਾਂ।
‘Beeding to my advice, don’t keep her with you,
ਇਨੈਦੈਮਿਲੌਤਾਹਿਕੌਗਰਬਰਾਖੋ॥੪੪॥
ਇਸ ਨੂੰ ਦੇ ਕੇ (ਰਾਜੇ ਨੂੰ ਮਿਲੋ) ਅਤੇ ਉਸ ਦਾ ਮਾਣ ਰਖ ਲਵੋ ॥੪੪॥
‘And by sending her away, protect your honour.(44)
ਹਠੀਹੈਹਮਾਰੀਸੁਤੁਮਹੂੰਪਛਾਨੋ
ਸਾਡੀ ਸੈਨਾ ਹਠੀ ਹੈ, ਤੁਸੀਂ ਉਸ ਨੂੰ ਪਛਾਣੋ।
ਦਿਸਾਚਾਰਿਜਾਕੀਸਦਾਲੋਹਮਾਨੋ
ਜਿਸ ਦਾ ਲੋਹਾ ਚਾਰੇ ਦਿਸ਼ਾਵਾਂ ਮੰਨਦੀਆਂ ਹਨ।
‘We persist and you must recognise, as our potency is known in all the four directions (of the world).’
ਬਲੀਦੇਵਆਦੇਵਜਾਕੌਬਖਾਨੈ
ਜਿਸ ਨੂੰ ਦੇਵਤੇ ਅਤੇ ਦੈਂਤ ਬਲਵਾਨ ਕਹਿੰਦੇ ਹਨ।
ਕਹਾਰੋਕਤੂਤੌਨਸੋਜੁਧੁਠਾਨੈ॥੪੫॥
ਤੁਸੀਂ (ਉਸ ਨੂੰ) ਕਿਉਂ ਰੋਕ ਕੇ ਉਸ ਨਾਲ ਯੁੱਧ ਕਰਨਾ ਚਾਹੁੰਦੇ ਹੋ ॥੪੫॥
ਬਜੀਦੁੰਦਭੀਦੀਹਦਰਬਾਰਭਾਰੇ
ਜਦੋਂ ਦੂਤ ਨੇ ਇਸ ਤਰ੍ਹਾਂ ਦੇ ਚੋਭ ਵਾਲੇ ਬੋਲ ਕਹੇ
ਜਬੈਦੂਤਕਟੁਬੈਨਐਸੇਉਚਾਰੇ
ਤਾਂ ਦਰਬਾਰ ਵਿਚ ਵੱਡੇ ਭਿਆਨਕ ਨਗਾਰੇ ਵਜੇ। (ਕਾਮਸੈਨ ਰਾਜੇ ਨੇ) ਕਿਹਾ,
The drums started to beat war cries when the emissary spoke harshly.
ਹਠਿਯੋਬੀਰਹਾਠੌਕਹਿਯੋਜੁਧਮੰਡੋ
ਹੇ ਹਠੀ ਬੀਰੋ! ਯੁੱਧ ਕਰੋ।
The obstinate Raja pronounced the declaration of war and
ਕਹਾਬਿਕ੍ਰਮਾਕਾਲਕੋਖੰਡਖੰਡੋ॥੪੬॥
ਬਿਕ੍ਰਮਾਜੀਤ ਕੌਣ ਵਿਚਾਰਾ ਹੈ, ਕਾਲ ਦੇ ਵੀ ਟੋਟੇ ਟੋਟੇ ਕਰ ਦਿਓ ॥੪੬॥
Determined to cut Bikrim into pieces.(46)
ਚੜਿਯੋਲੈਅਨੀਕੋਬਲੀਬੀਰਭਾਰੇ
ਉਹ ਬਹੁਤ ਤਕੜੇ ਸੂਰਮਿਆਂ ਵਾਲੀ ਸੈਨਾ ਨੂੰ ਲੈ ਕੇ ਚੜ੍ਹ ਪਿਆ,
ਖੰਡੇਲੇਬਘੇਲੇਪੰਧੇਰੇਪਵਾਰੇ
(ਜਿਸ ਵਿਚ) ਖੰਡੇਲ, ਬਘੇਲ, ਪੰਧੇਰ, ਪਵਾਰ,
Taking with him the brave Khandelas, Baghelas and Pandheras, he raided,
ਗਹਰਵਾਰਚੌਹਾਨਗਹਲੌਤਦੌਰੈ
ਗਹਰਵਾਰ, ਚੌਹਾਨ, ਗਹਲੌਤ ਆਦਿ ਮਹਾਨ ਯੋਧੇ (ਸ਼ਾਮਲ ਸਨ)
ਮਹਾਜੰਗਜੋਧਾਜਿਤੇਨਾਹਿਔਰੈ॥੪੭॥
ਜੋ ਹੋਰਨਾਂ ਤੋਂ ਜਿਤੇ ਨਹੀਂ ਜਾ ਸਕਦੇ ਸਨ ॥੪੭॥
And he had in his army Raharwars, Chohans and Ghalauts, who had taken part in great fighting.(47)
ਸੁਨ੍ਯੋਬਿਕ੍ਰਮਾਬੀਰਸਭਹੀਬੁਲਾਏ
(ਜਦੋਂ) ਬਿਕ੍ਰਮਾਜੀਤ ਨੇ ਸੁਣਿਆ ਤਾਂ ਉਸ ਨੇ ਸਾਰੇ ਯੋਧੇ ਬੁਲਾ ਲਏ।
ਠਟੇਠਾਟਗਾੜੇਚਲੇਖੇਤਆਏ
ਉਹ ਸਾਰੇ ਰਣ-ਭੂਮੀ ਵਿਚ ਆ ਕੇ ਦ੍ਰਿੜ੍ਹਤਾ ਨਾਲ ਡਟ ਗਏ।
When jikrim heard the news, he collected all the intrepid ones.
ਦੁਹੂੰਓਰਤੇਸੂਰਸੈਨਾਉਮੰਗੈ
ਦੋਹਾਂ ਪਾਸਿਆਂ ਦੇ ਸੂਰਮਿਆਂ ਵਿਚ ਬਹੁਤ ਉਮੰਗਾਂ ਸਨ।
They both fought valiantly,
ਮਿਲੇਜਾਇਜਮੁਨਾਮਨੌਧਾਇਗੰਗੈ॥੪੮॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਜਮਨਾ ਭਜ ਕੇ ਗੰਗਾ ਨੂੰ ਮਿਲਦੀ ਹੋਵੇ ॥੪੮॥
And amalgamated like river Jamuna and Gang.(48)
ਕਿਤੇਬੀਰਕਰਵਾਰਿਕਾਢੈਚਲਾਵੈ
ਕਿਤੇ ਯੋਧੇ ਤਲਵਾਰਾਂ ਕਢ ਕੇ ਚਲਾ ਰਹੇ ਹਨ।
ਕਿਤੇਚਰਮਪੈਘਾਇਤਾਕੋਬਚਾਵੈ
ਕਿਤੇ ਢਾਲਾਂ ਉਤੇ ਉਨ੍ਹਾਂ ਦੇ ਵਾਰ ਬਚਾਉਂਦੇ ਹਨ।
ਕਿਤੋਬਰਮਪੈਚਰਮਰੁਪਿਗਰਮਝਾਰੈ
ਕਿਤੇ ਕਵਚਾਂ ਅਤੇ ਢਾਲਾਂ ਉਤੇ ਵਜ ਕੇ ਤਪਸ਼ ਪੈਦਾ ਕਰਦੀਆਂ ਹਨ।
ਉਠੈਨਾਦਭਾਰੇਛੁਟੈਚਿੰਨਗਾਰੈ॥੪੯॥
(ਉਨ੍ਹਾਂ ਤੋਂ) ਭਾਰੀ ਨਾਦ ਉਠਦੇ ਹਨ ਅਤੇ ਚਿੰਗਾਰੀਆਂ ਨਿਕਲ ਰਹੀਆਂ ਹਨ ॥੪੯॥
ਕਿਤੇਗੋਫਨੈਗੁਰਜਗੋਲਾਚਲਾਵੈ
ਕਿਤੇ ਘੁਮਾਣੀਆਂ, ਗ਼ਰਜ ਅਤੇ ਗੋਲੇ ਚਲਾਉਂਦੇ ਹਨ
ਕਿਤੇਅਰਧਚੰਦ੍ਰਾਦਿਬਾਨਾਬਜਾਵੈ
ਅਤੇ ਕਿਤੇ ਅਰਧ ਚੰਦ੍ਰਮਾ ਦੇ ਰੂਪ ਵਾਲੇ ਬਾਣ ਛੁਟ ਰਹੇ ਹਨ।