GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 921
Display Settings
ਸੁਨਤਬਚਨਕਾਮਾਤੁਰਤਦਿਜਗ੍ਰਿਹਲਯੋਦੁਰਾਇ
ਕਾਮਕੰਦਲਾ ਨੇ ਬਚਨ ਸੁਣ ਕੇ ਤੁਰਤ ਬ੍ਰਾਹਮਣ ਨੂੰ ਘਰ ਵਿਚ ਲੁਕਾ ਲਿਆ।
Listening to this, Kama hid him in her house,
ਰਾਜਾਕੀਨਿੰਦ੍ਯਾਕਰੀਤਾਹਿਗਰੇਸੋਲਾਇ॥੧੭॥
ਉਸ ਨੂੰ ਗਲੇ ਨਾਲ ਲਾ ਕੇ ਰਾਜੇ ਦੀ ਨਿੰਦਿਆ ਕੀਤੀ ॥੧੭॥
And she flew into a rage and criticised Raja.(17)
ਕਾਮਾਬਾਚ
ਕਾਮਕੰਦਲਾ ਨੇ ਕਿਹਾ:
ਚੌਪਈ
ਚੌਪਈ:
Chaupaee
ਧ੍ਰਿਗਇਹਰਾਇਭੇਦਨਹਿਜਾਨਤ
ਇਸ ਰਾਜੇ ਨੂੰ ਧਿੱਕਾਰ ਹੈ ਜੋ ਭੇਦ ਨੂੰ ਨਹੀਂ ਜਾਣਦਾ।
(She pronounced) ‘Curse be to Raja who did not grasp the secret.
ਤੁਮਸੇਚਤੁਰਨਸੌਰਿਸਿਠਾਨਤ
ਤੁਹਾਡੇ ਵਰਗੇ ਸੂਝਵਾਨ ਉਤੇ ਨਾਰਾਜ਼ ਹੁੰਦਾ ਹੈ।
Became jealous of wise ones like you.
ਮਹਾਮੂੜਨ੍ਰਿਪਕੋਕਾਕਹਿਯੈ
ਅਜਿਹੇ ਮਹਾ ਮੂਰਖ ਰਾਜੇ ਨੂੰ ਕੀ ਕਹੀਏ।
‘What can we say about such a blockhead.
ਯਾਪਾਪੀਕੇਦੇਸਰਹਿਯੈ॥੧੮॥
ਇਸ ਪਾਪੀ ਦੇ ਦੇਸ ਨਹੀਂ ਰਹਿਣਾ ਚਾਹੀਦਾ ॥੧੮॥
One should not live in the country of such a vice-man.(l8)
ਦੋਹਰਾ
ਦੋਹਰਾ:
Dohira
ਚਲੌਏਕੈਮਗੁਚਲੌਰਹੇਰਹੌਤਿਹਗਾਉ
ਜੇ ਚਲੋਗੇ ਤਾਂ (ਤੁਹਾਡੇ ਨਾਲ) ਇਕੋ ਮਾਰਗ ਉਤੇ ਚਲਾਂਗੀ, (ਜਿਥੇ) ਰਹੋਗੇ, ਉਸ ਪਿੰਡ ਵਿਚ ਰਹਾਂਗੀ।
‘Corne, let us take the same path and live side by side,
ਨਿਸੁਦਿਨਰਟੌਬਿਹੰਗਜ੍ਯੋਮੀਤਤਿਹਾਰੋਨਾਉ॥੧੯॥
ਰਾਤ ਦਿਨ ਪੰਛੀ (ਪਪੀਹੇ) ਵਾਂਗ ਹੇ ਮਿੱਤਰ! ਤੇਰਾ ਨਾਮ ਜਪਾਂਗੀ ॥੧੯॥
‘And I will always remember you and remain with you.’(19)
ਬਿਰਹਬਾਨਮੋਤਨਗਡੇਕਾਸੋਕਰੋਪੁਕਾਰ
ਵਿਯੋਗ ਦਾ ਬਾਣ ਮੇਰੇ ਸ਼ਰੀਰ ਵਿਚ ਲਗਾ ਹੈ, ਕਿਸ ਅਗੇ ਪੁਕਾਰ ਕਰਾਂ।
‘I have been pierced with the arrow of separation, how could I remonstrate?
ਤਨਕਅਗਨਿਕੋਸਿਵਭਏਜਰੌਸੰਭਾਰਿਸੰਭਾਰਿ॥੨੦॥
ਥੋੜੀ ਜਿਹੀ ਅਗਨੀ ਦਾ ਸਿਵਾ ਬਣ ਗਿਆ ਹੈ, ਹੌਲੀ ਹੌਲੀ ਸੜ ਰਹੀ ਹਾਂ ॥੨੦॥
‘Slowly and steadily, I am scorching in the fire ofthis estrangement.(20)
ਆਜੁਸਖੀਮੈਯੌਸੁਨ੍ਯੋਪਹੁਫਾਟਤਪਿਯਗੌਨ
(ਆਪਣੇ ਆਪ ਨਾਲ ਗੱਲ ਕਰਦੀ ਹੋਈ ਕਹਿੰਦੀ ਹੈ) ਹੇ ਸਖੀ! ਅਜ ਮੈਂ ਇਹ ਸੁਣਿਆ ਹੈ ਕਿ ਪਹੁ ਫੁਟਾਲੇ ਨਾਲ ਪ੍ਰੀਤਮ ਚਲੇ ਜਾਣਗੇ।
‘Oh, rny friends, I have heard that at the day break my lover will go away.
ਪਹੁਹਿਯਰੇਝਗਰਾਪਰਿਯੋਪਹਿਲੇਫਟਿਹੈਕੌਨ॥੨੧॥
(ਮੇਰੇ) ਹਿਰਦੇ ਵਿਚ ਝਗੜਾ ਚਲ ਰਿਹਾ ਹੈ ਕਿ ਪਹਿਲਾਂ ਕੋਣ ਫਟੇਗਾ? (ਪਹੁ ਫੁਟਾਲਾ ਹੋਵੇਗਾ ਜਾਂ ਮੇਰਾ ਹਿਰਦਾ ਫਟੇਗਾ) ॥੨੧॥
‘The point is who will enact first (his leaving and rising of Sun).(21)
ਮਾਧਵਬਾਚ
ਮਾਧਵਾਨਲ ਨੇ ਕਿਹਾ:
Madhwan Talk
ਚੌਪਈ
ਚੌਪਈ:
Chaupaee
ਤੁਮਸੁਖਸੋਸੁੰਦਰਿਹ੍ਯਾਂਰਹੋ
ਹੇ ਸੁੰਦਰੀ! ਤੁਸੀਂ ਸੁਖ ਨਾਲ ਇਥੇ ਰਹੋ
ਹਮਕੋਬੇਗਿਬਿਦਾਮੁਖਕਹੋ
ਅਤੇ ਸਾਨੂੰ ਜਲਦੀ ਨਾਲ ਮੁਖ ਤੋਂ ਵਿਦਾ ਕਹੋ।
‘You, the pretty one, stay here in bliss and bid me good-bye.
ਹਮਰੋਕਛੂਤਾਪਨਹਕਰਿਯਹੁ
ਸਾਡੇ (ਜਾਣ ਦਾ) ਕੋਈ ਦੁਖ ਨਹੀਂ ਮੰਨਣਾ
ਨਿਤਰਾਮਕੋਨਾਮਸੰਭਰਿਯਹੁ॥੨੨॥
ਅਤੇ ਨਿੱਤ ਰਾਮ ਦੇ ਨਾਮ ਦੀ ਅਰਾਧਨਾ ਕਰਨਾ ॥੨੨॥
‘Do not be alarmed about me and meditate on god Rama’s name.’(22)
ਦੋਹਰਾ
ਦੋਹਰਾ:
Dohira
ਸੁਨਤਬਚਨਕਾਮਾਤਬੈਭੂਮਿਪਰੀਮੁਰਛਾਇ
ਕਾਮਕੰਦਲਾ (ਮਾਧਵਾਨਲ ਦੇ) ਬਚਨ ਸੁਣ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ,
Hearing the advice, the lady became unconscious and fell flat on the ground,
ਜਨੁਘਾਯਲਘਾਇਨਲਗੇਗਿਰੈਉਠੈਬਰਰਾਇ॥੨੩॥
ਮਾਨੋ ਘਾਇਲ ਘਾਉ ਲਗਣ ਤੇ ਡਿਗਦਾ, ਉਠਦਾ ਅਤੇ ਬਰੜਾਉਂਦਾ ਹੋਵੇ ॥੨੩॥
Like the injured man, tried to get up but fell down again.(23)
ਸੋਰਠਾ
ਸੋਰਠਾ:
Sortha
ਅਧਿਕਬਿਰਹਕੇਸੰਗਪੀਤਬਰਨਕਾਮਾਭਈ
ਅਧਿਕ ਵਿਯੋਗ ਕਾਰਨ ਕਾਮਕੰਦਲਾ ਦਾ ਰੰਗ ਪੀਲਾ ਪੈ ਗਿਆ।
In the wake of separation, Kama looked anaemic.
ਰਕਤਰਹਿਯੋਅੰਗਚਲਿਯੋਮੀਤਚੁਰਾਇਚਿਤ॥੨੪॥
(ਉਸ ਦੇ) ਸ਼ਰੀਰ ਵਿਚ ਲਹੂ ਨਹੀਂ ਰਿਹਾ (ਕਿਉਂਕਿ ਉਸ ਦਾ) ਮਿੱਤਰ ਦਿਲ ਚੁਰਾ ਕੇ ਚਲਾ ਗਿਆ ਹੈ ॥੨੪॥
As the paramour had gone after stealing her heart; she looked totally drained.(24)
ਦੋਹਰਾ
ਦੋਹਰਾ:
ਟਾਕਤੋਲਤਨਰਹਿਯੋਮਾਸਾਰਹਿਯੋਮਾਸ
ਚਾਰ ਮਾਸੇ ਸ਼ਰੀਰ ਨਹੀਂ ਰਿਹਾ ਅਤੇ ਮਾਸਾ ਜਿੰਨਾ ਵੀ ਮਾਸ ਨਹੀਂ ਰਿਹਾ।
ਬਿਰਹਿਨਕੌਤੀਨੋਭਲੇਹਾਡਚਾਮਅਰੁਸ੍ਵਾਸ॥੨੫॥
ਵਿਯੋਗਣਾਂ ਲਈ ਹਡ, ਚੰਮ ਅਤੇ ਸੁਆਸ ਤਿੰਨੇ (ਰੋਗ) ਚੰਗੇ ਹਨ ॥੨੫॥
ਅਤਿਕਾਮਾਲੋਟਤਧਰਨਿਮਾਧਵਨਲਕੇਹੇਤ
ਮਾਧਵਾਨਲ ਦੇ ਹਿਤ ਲਈ ਕਾਮਕੰਦਲਾ ਧਰਤੀ ਉਤੇ ਲੋਟ ਪੋਟ ਹੋ ਰਹੀ ਹੈ,
The separation of Madhwan made her to roll over on the ground,
ਟੂਟੋਅਮਲਅਫੀਮਿਯਹਿਜਨੁਪਸਵਾਰੇਲੇਤ॥੨੬॥
ਮਾਨੋ ਅਮਲ ਤੋਂ ਟੁਟਿਆ ਅਫ਼ੀਮਚੀ ਪਲਸੇਟੇ ਮਾਰ ਰਿਹਾ ਹੋਵੇ ॥੨੬॥
Like an addict of opium, she tossed around in the dust.(26)
ਮਿਲਤਨੈਨਨਹਿਰਹਿਸਕਤਜਾਨਤਪ੍ਰੀਤਿਪਤੰਗ
ਪਤੰਗ (ਦੀਪਕ ਨਾਲ ਪਾਈ) ਪ੍ਰੀਤ ਤੋਂ ਜਾਣ ਸਕਦਾ ਹੈ ਕਿ ਨੈਣ ਮਿਲਾਏ ਬਿਨਾ ਰਿਹਾ ਨਹੀਂ ਜਾ ਸਕਦਾ।
ਛੂਟਤਬਿਰਹਬਿਯੋਗਤੇਹੋਮਤਅਪਨੋਅੰਗ॥੨੭॥
ਉਹ ਵਿਰਹ ਵਿਯੋਗ ਕਾਰਨ (ਦੀਪਕ ਨੂੰ) ਛੋਹ ਕੇ ਆਪਣੇ ਅੰਗ ਸਾੜ (ਹੋਮ ਕਰ) ਦਿੰਦਾ ਹੈ ॥੨੭॥
ਕਾਮਾਬਾਚ
ਕਾਮਕੰਦਲਾ ਨੇ ਕਿਹਾ:
Kama Talk
ਚੌਪਈ
ਚੌਪਈ:
Chaupaee
ਖੰਡਖੰਡਕੈਤੀਰਥਕਰਿਹੌ
(ਮੈਂ) ਸਾਰਿਆਂ ਖੰਡਾਂ ਦੇ ਤੀਰਥਾਂ ਤੇ ਜਾਵਾਂਗੀ।
ਬਾਰਿਅਨੇਕਆਗਿਮੈਬਰਿਹੌ
ਅਨੇਕ ਵਾਰ ਅਗਨੀ ਵਿਚ ਸੜਾਂਗੀ।
‘I will go around the pilgrim places and, again and again, will burn in fire of alienation.
ਕਾਸੀਬਿਖੈਕਰਵਤਿਹਿਪੈਹੌ
ਕਾਸ਼ੀ ਵਿਚ ਆਰੇ ਨਾਲ ਚਿਰਵਾਵਾਂਗੀ।
ਢੂੰਢਿਮੀਤਤੋਕੌਤਊਲੈਹੌ॥੨੮॥
ਹੇ ਮਿੱਤਰ! ਤੈਨੂੰ ਤਦ (ਜਾ ਕੇ) ਲਭ ਲਵਾਂਗੀ ॥੨੮॥
‘I will face the saw at Kanshi but will never rest till I find you.(28)
ਅੜਿਲ
ਅੜਿਲ:
Arril
ਜਹਾਪਿਯਰਵਾਚਲੇਪ੍ਰਾਨਤਿਤਹੀਚਲੇ
ਜਿਥੇ ਪਿਆਰਾ ਚਲੇਗਾ, ਪ੍ਰਾਣ ਉਥੇ ਹੀ ਜਾਣਗੇ।
‘Where there is love, there is my life.
ਸਕਲਸਿਥਿਲਭਏਅੰਗਸੰਗਜੈਹੈਭਲੇ
ਸਾਰੇ ਅੰਗ ਸਿਥਲ ਹੋ ਗਏ ਹਨ, (ਪ੍ਰੀਤਮ) ਦੇ ਨਾਲ ਜਾਣਾ ਹੀ ਚੰਗਾ ਹੈ।
‘All my body limbs are getting exhausted.
ਮਾਧਵਨਲਕੌਨਾਮੁਮੰਤ੍ਰਸੋਜਾਨਿਯੈ
ਮਾਧਵਾਨਲ ਦੇ ਨਾਂ ਨੂੰ ਮੰਤ੍ਰ ਸਮਝਣਾ ਚਾਹੀਦਾ ਹੈ।
‘I need the charm of Madhwan,
ਹੋਜਾਤੌਲਗਤਉਚਾਟਸਤਿਕਰਿਮਾਨਿਯੈ॥੨੯॥
(ਇਸ ਦੇ) ਲਗਣ ਨਾਲ ਉਦਾਸੀ ਚਲੀ ਜਾਂਦੀ ਹੈ। ਇਸ ਨੂੰ ਸਤਿ ਕਰ ਕੇ ਸਮਝੋ ॥੨੯॥
‘As my heart is yearning without him.’(29)
ਦੋਹਰਾ
ਦੋਹਰਾ:
Dohira
ਜੋਤੁਮਰੀਬਾਛਾਕਰਤਪ੍ਰਾਨਹਰੈਜਮਮੋਹਿ
ਜੇ ਤੁਹਾਡੀ ਇੱਛਾ ਕਰਦਿਆਂ ਜਮ ਮੇਰੇ ਪ੍ਰਾਣ ਹਰ ਲਏ,
‘If the god of death takes out my life in your remembrance,
ਮਰੇਪਰਾਤਚੁਰੈਲਹ੍ਵੈਚਮਕਿਚਿਤੈਹੌਤੋਹਿ॥੩੦॥
ਤਾਂ ਮੈਂ ਮਰਨ ਉਪਰੰਤ ਚੁੜੇਲ ਬਣ ਕੇ ਚਮਕ ਕੇ ਤੁਹਾਨੂੰ ਵੇਖਾਂਗੀ ॥੩੦॥
‘I will become witch and keep on roaming and searching for you.(30)
ਬਰੀਬਿਰਹਕੀਆਗਿਮੈਜਰੀਰਖੈਹੌਨਾਉ
ਬਿਰਹੋਂ ਦੀ ਅੱਗ ਵਿਚ ਸੜ ਕੇ ਮੈਂ ਆਪਣਾ ਨਾਂ ਜੜੀ-ਬੂਟੀ ਰਖ ਲਵਾਂਗੀ
‘Burning in the fire of passion,
ਭਾਤਿਜਰੀਕੀਬਰੀਕੀਢਿਗਤੇਕਬਹੂੰਜਾਉ॥੩੧॥
ਅਤੇ ਜੜੀ-ਬੂਟੀ ਵਾਂਗ (ਪ੍ਰੀਤਮ ਦੇ) ਨੇੜਿਓਂ ਕਦੇ ਵੀ ਨਹੀਂ ਜਾਵਾਂਗੀ ॥੩੧॥
I will adopt my name as “the burnt one”.(31)
ਸਾਚਕਹਤਹੈਬਿਰਹਨੀਰਹੀਪ੍ਰੇਮਸੌਪਾਗਿ
ਸਚ ਕਹਿੰਦੀ ਹਾਂ ਕਿ (ਮੈਂ) ਵਿਯੋਗਣ ਪ੍ਰੇਮ ਵਿਚ ਮਗਨ ਹੋ ਗਈ ਹਾਂ।
‘I say truthfully that a disengaged one burns in love,
ਡਰਤਬਿਰਹਕੀਅਗਨਿਸੌਜਰਤਕਾਠਕੀਆਗਿ॥੩੨॥
ਵਿਯੋਗ ਦੀ ਅੱਗ ਤੋਂ ਡਰਦੀ ਹੋਈ ਕਾਠ ਦੀ ਅੱਗ ਵਿਚ ਸੜਦੀ ਹਾਂ ॥੩੨॥
‘Exactly like the dry wood blazes with crackling sounds.’(32)
ਤਬਮਾਧਵਨਲਉਠਿਚਲਿਯੋਭਯੋਪਵਨਕੋਭੇਸ
ਤਦ ਮਾਧਵਾਨਲ ਪੌਣ ਦੀ ਤੇਜ਼ੀ ਨਾਲ ਉਠ ਕੇ ਚਲ ਪਿਆ।
In the meantime, Madhwan had flown away like air,
ਜਸਧੁਨਿਸੁਨਿਸਿਰਧੁਨਿਗਯੋਬਿਕ੍ਰਮਜਹਾਨਰੇਸ॥੩੩॥
ਕੰਨਾਂ ਨਾਲ ਯਸ਼ ਦੀ ਧੁਨ ਸੁਣ ਕੇ ਅਤੇ ਸਿਰ ਨੂੰ ਹਿਲਾ ਕੇ ਉਥੇ ਗਿਆ, ਜਿਥੇ ਬਿਕ੍ਰਮਾਜੀਤ ਰਾਜਾ ਸੀ ॥੩੩॥
And reached there where the reverend Bikrimajeet used to sit.(33)
ਚੌਪਈ
ਚੌਪਈ:
Chaupaee
ਬਿਕ੍ਰਮਜਹਾਨਿਤਿਚਲਿਆਵੈ
ਜਿਥੇ ਬਿਕ੍ਰਮਾਜੀਤ ਰੋਜ਼ ਚਲ ਕੇ ਆਉਂਦਾ ਸੀ
ਪੂਜਿਗੌਰਜਾਕੌਗ੍ਰਿਹਜਾਵੈ
ਅਤੇ ਗੌਰਜਾ ਦੀ ਪੂਜਾ ਕਰ ਕੇ ਘਰ ਜਾਂਦਾ ਸੀ।
Bikrim used to visit the place and perform prayers to goddess gory.
ਮੰਦਿਰਊਚਧੁਜਾਫਹਰਾਹੀ
ਮੰਦਿਰ ਉਤੇ ਉੱਚੇ ਝੰਡੇ ਫਹਰਾ ਰਹੇ ਸਨ।
ਫਟਕਾਚਲਲਖਿਤਾਹਿਲਜਾਹੀ॥੩੪॥
ਉਸ ਨੂੰ ਵੇਖ ਕੇ ਕੈਲਾਸ਼ ਪਰਬਤ ('ਫਟਕਾਚਲ') ਵੀ ਲਜਾਉਂਦਾ ਸੀ ॥੩੪॥
The temple was lofty and its grace was unsurpassable.(34)
ਦੋਹਰਾ
ਦੋਹਰਾ:
Dohira
ਤਿਹੀਠੌਰਿਮਾਧਵਗਯੋਦੋਹਾਲਿਖ੍ਯੋਬਨਾਇ
ਉਸ ਥਾਂ ਤੇ ਮਾਧਵਾਨਲ ਗਿਆ ਅਤੇ ਵਿਚਾਰ ਪੂਰਵਕ ਇਕ ਦੋਹਰਾ ਲਿਖਿਆ।
Madhwan went there and wrote a couplet at the place,
ਜੌਬਿਕ੍ਰਮਇਹਬਾਚਿਹੈਹ੍ਵੈਹੋਮੋਰਉਪਾਇ॥੩੫॥
ਜੇ ਬਿਕ੍ਰਮਾਜੀਤ ਇਸ ਨੂੰ ਪੜ੍ਹੇਗਾ ਤਾਂ ਮੇਰਾ ਉਪਾ ਹੋਵੇਗਾ ॥੩੫॥
(Thinking) ‘When Bikrim reads it he will suggest some resolve for me.‘(35)
ਜੇਨਰਰੋਗਨਸੌਗ੍ਰਸੇਤਿਨਕੋਹੋਤਉਪਾਉ
ਜੋ ਵਿਅਕਤੀ ਰੋਗਾਂ ਨਾਲ ਗ੍ਰਸਿਆ ਹੋਵੇ, ਉਸ ਦਾ ਉਪਾ ਹੋ ਜਾਂਦਾ ਹੈ।
If a person is sick he can be suggested some remedy,
ਬਿਰਹਤ੍ਰਿਦੋਖਨਜੇਗ੍ਰਸੇਤਿਨਕੋਕਛੁਬਚਾਉ॥੩੬॥
ਜੋ ਵਿਯੋਗ ਦੇ ਤ੍ਰੈ ਦੋਸ਼ਾਂ (ਹਡ, ਚੰਮ ਅਤੇ ਸੁਆਸ) ਦਾ ਗ੍ਰਸਿਆ ਹੋਵੇ, ਉਸ ਦਾ ਕੋਈ ਬਚਾ ਨਹੀਂ ਹੋ ਸਕਦਾ ॥੩੬॥
But for a person who is suffering from love-sickness, there is no sanctuary.(36)
ਚੌਪਈ
ਚੌਪਈ:
Chaupaee
ਬਿਕ੍ਰਮਸੈਨਿਤਹਾਚਲਿਆਯੋ
ਰਾਜਾ ਬਿਕ੍ਰਮਾਜੀਤ ਉਥੇ ਚਲ ਕੇ ਆਇਆ।
ਆਨਗੌਰਜਾਕੌਸਿਰਨ੍ਯਾਯੋ
ਆ ਕੇ ਗੌਰਜਾ ਨੂੰ ਸਿਰ ਨਿਵਾਇਆ।
Bikrim came there in the evening and paid his obeisance to the goddess Gory,
ਬਾਚਿਦੋਹਰਾਕੋਚਕਿਰਹਿਯੋ
ਉਹ ਦੋਹਰਾ ਪੜ੍ਹ ਕੇ ਹੈਰਾਨ ਹੋ ਗਿਆ
ਕੋਬਿਰਹੀਆਯੋਹ੍ਯਾਂਕਹਿਯੋ॥੩੭॥
ਅਤੇ ਕਹਿਣ ਲਗਾ ਕੀ ਕੋਈ ਵਿਯੋਗੀ ਇਥੇ ਆਇਆ ਹੈ ॥੩੭॥
He read the couplet and inquired if there had come some love-sick person.(37)
ਦੋਹਰਾ
ਦੋਹਰਾ:
Dohira
ਕੋਬਿਰਹੀਆਯੋਹ੍ਯਾਂਤਾਕੌਲੇਹੁਬੁਲਾਇ
(ਜੇ) ਕੋਈ ਵਿਯੋਗੀ ਇਥੇ ਆਇਆ ਹੈ, ਉਸ ਨੂੰ ਬੁਲਾ ਲਵੋ।
(She pronounced) ‘The one who is love-sick, has come here, call
ਜੋਵਹੁਕਹੈਸੋਹੌਕਰੌਤਾਕੌਜਿਯਨਉਪਾਇ॥੩੮॥
ਉਸ ਦੇ ਜੀਣ ਦਾ ਜੋ ਉਪਾ ਉਹ ਕਹੇਗਾ, ਮੈਂ ਕਰਾਂਗਾ ॥੩੮॥
Him. ‘Whatever he desires, I will fulfi1.’(38)