ਸ਼੍ਰੀ ਦਸਮ ਗ੍ਰੰਥ

ਅੰਗ 91
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਏਕਗਏਕੁਮਲਾਇਪਰਾਇਕੈਏਕਨਕੋਧਰਕਿਓਤਨਿਹੀਆ
(ਇਹ ਵੇਖ ਕੇ) ਇਕ ਤਾਂ ਘਬਰਾ ਕੇ ਨਸ ਗਏ ਹਨ ਅਤੇ ਇਕਨਾਂ ਦੇ ਤਨ ਵਿਚ ਦਿਲ ਧੜਕਨ ਲਗ ਗਿਆ।
Seeing this and shriveling, some of the demons, being perturbed, have run away, with great heart-beat.,
एक गए कुमलाइ पराइ कै एकन को धरकिओ तनि हीआ ॥
LINE 02
ਚੰਡਕੇਬਾਨਕਿਧੋਕਰਭਾਨਹਿਦੇਖਿਕੈਦੈਤਗਈਦੁਤਿਦੀਆ੧੫੦॥॥
ਚੰਡੀ ਦੇ ਤੀਰ ਹਨ ਅਥਵਾ ਸੂਰਜ ਦੀਆਂ ਕਿਰਨਾਂ ਹਨ (ਜਿਨ੍ਹਾਂ ਨੂੰ) ਵੇਖ ਕੇ ਦੈਂਤਾਂ ਦੇ ਦੀਵਿਆਂ ਦੀ ਰੌਸ਼ਨੀ ਚਲੀ ਗਈ ਹੈ ॥੧੫੦॥
Are the arrow of Chadi like the rays of the sun?, seeing which the light of the demon-lamp hath become dim.150.,
चंड के बान किधो कर भानहि देखि कै दैत गई दुति दीआ ॥१५०॥
LINE 03
ਲੈਕਰਮੈਅਸਿਕੋਪਭਈਅਤਿਧਾਰਮਹਾਬਲਕੋਰਨਪਾਰਿਓ
(ਚੰਡੀ ਨੇ) ਹੱਥ ਵਿਚ ਤਲਵਾਰ ਲੈ ਕੇ ਅਤੇ ਕ੍ਰੋਧਵਾਨ ਹੋ ਕੇ ਅਤਿ ਅਧਿਕ ਬਲ ਸਹਿਤ ਘੋਰ ਯੁੱਧ ਮਚਾਇਆ।
Holding her sword in her hand, she grew furious and with great force, waged a terrible war.,
लै कर मै असि कोप भई अति धार महा बल को रन पारिओ ॥
LINE 04
ਦਉਰਕੈਠਉਰਹਤੇਬਹੁਦਾਨਵਏਕਗਇੰਦ੍ਰਬਡੋਰਨਿਮਾਰਿਓ
ਆਪਣੀ ਥਾਂ ਤੋਂ ਅਗੇ ਵੱਧ ਕੇ ਬਹੁਤੇ ਦੈਂਤਾਂ ਅਤੇ ਇਕ ਵੱਡੇ ਹਾਥੀ ਨੂੰ ਰਣ ਵਿਚ ਮਾਰਿਆ।
Moving swiftly from her place, she killed many demons and destroyed a very big elephant in the battlefield.,
दउर कै ठउर हते बहु दानव एक गइंद्र बडो रनि मारिओ ॥
LINE 05
ਕਉਤਕਿਤਾਛਬਿਕੋਰਨਪੇਖਿਤਬੈਕਬਿਇਉਮਨਮਧਿਬਿਚਾਰਿਓ
ਰਣ ਵਿਚ ਉਸ ਕੌਤਕ ਦੇ ਨਜ਼ਾਰੇ ਨੂੰ ਵੇਖ ਕੇ ਤਦ ਕਵੀ ਨੇ ਮਨ ਵਿਚ ਇੰਜ ਵਿਚਾਰਿਆ
Seeing that elegant in the battlefield, the poet imagines,
कउतकि ता छबि को रन पेखि तबै कबि इउ मन मधि बिचारिओ ॥
LINE 06
ਸਾਗਰਬਾਂਧਨਕੇਸਮਏਨਲਮਾਨੋਪਹਾਰਉਖਾਰਕੇਡਾਰਿਓ੧੫੧॥॥
ਮਾਨੋ ਸਮੁੰਦਰ ਨੂੰ ਬੰਨ੍ਹ ਮਾਰਨ ਵੇਲੇ ਨਲ ਨੇ ਪਰਬਤ ਪੁਟ ਕੇ ਸੁਟ ਦਿੱਤਾ ਹੋਵੇ ॥੧੫੧॥
That in order to construct the bridge on the sea, Nal and Neel have thrown the mountain after uprooting it. 151.,
सागर बांधन के समए नल मानो पहार उखार के डारिओ ॥१५१॥
LINE 07
ਦੋਹਰਾ
ਦੋਹਰਾ:
DOHRA,
दोहरा ॥
LINE 08
ਮਾਰਜਬੈਸੈਨਾਲਈਤਬੈਦੈਤਇਹਕੀਨ
ਜਦੋਂ (ਚੰਡੀ ਨੇ ਦੈਂਤਾਂ ਦੀ) ਫ਼ੌਜ ਮਾਰ ਲਈ, ਤਦੋਂ (ਰਕਤ-ਬੀਜ) ਨੇ ਇਹ ਕੰਮ ਕੀਤਾ
When his army was killed by Chandi, Raktavija did this:,
मार जबै सैना लई तबै दैत इह कीन ॥
LINE 09
ਸਸਤ੍ਰਧਾਰਕਰਿਚੰਡਿਕੇਬਧਿਬੇਕੋਮਨਦੀਨ੧੫੨॥॥
ਕਿ ਸ਼ਸਤ੍ਰ ਧਾਰਨ ਕਰ ਕੇ ਚੰਡੀ ਨੂੰ ਮਾਰਨ ਦਾ (ਖਿਆਲ) ਮਨ ਵਿਚ ਲਿਆਂਦਾ ॥੧੫੨॥
He equipped himself with his weapons and thought of killing the goddess in his mind.152.,
ससत्र धार करि चंडि के बधिबे को मन दीन ॥१५२॥
LINE 10
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 11
ਬਾਹਨਿਸਿੰਘਭਇਆਨਕਰੂਪਲਖਿਓਸਭਦੈਤਮਹਾਡਰਪਾਇਓ
ਸ਼ੇਰ ਦੀ ਸਵਾਰ (ਚੰਡੀ) ਦਾ ਭਿਆਨਕ ਰੂਪ ਵੇਖ ਕੇ ਸਾਰੇ ਦੈਂਤਾਂ ਨੇ ਬਹੁਤ ਡਰ ਮੰਨਿਆ ਹੈ।
Seeing the dreadful form of Chandi (whose vehicle is the lion). All the demons were filled with awe.,
बाहनि सिंघ भइआनक रूप लखिओ सभ दैत महा डर पाइओ ॥
LINE 12
ਸੰਖਲੀਏਕਰਿਚਕ੍ਰਅਉਬਕ੍ਰਸਰਾਸਨਪਤ੍ਰਬਚਿਤ੍ਰਬਨਾਇਓ
(ਦੇਵੀ ਨੇ) ਹੱਥ ਵਿਚ ਸੰਖ ਅਤੇ ਚੱਕਰ ਲਿਆ ਹੋਇਆ ਹੈ ਅਤੇ ਟੇਢੀ ਧਨੁਸ਼ ਉਤੇ ਖੰਭਾਂ ਵਾਲਾ ਤੀਰ (ਪਤ੍ਰ) ਬਹੁਤ ਵਿਚਿਤ੍ਰ ਢੰਗ ਨਾਲ ਸਜਾਇਆ ਹੋਇਆ ਹੈ।
She manifested herself in queer form, holding the conch, disc and bow in her hand.,
संख लीए करि चक्र अउ बक्र सरासन पत्र बचित्र बनाइओ ॥
LINE 13
ਧਾਇਭੁਜਾਬਲਆਪਨਹ੍ਵੈਹਮਸੋਤਿਨਯੌਅਤਿਜੁਧੁਮਚਾਇਓ
ਰਕਤ-ਬੀਜ ਕ੍ਰੋਧਵਾਨ ਹੋ ਕੇ ਅਗੇ ਵਧਿਆ ਅਤੇ (ਚੰਡੀ ਨੂੰ) ਇੰਜ ਕਹਿਣ ਲਗਿਆ ਕਿ ਜੇ ਤੇਰੀਆਂ ਭੁਜਾਵਾਂ ਵਿਚ ਬਲ ਹੈ ਤਾਂ ਰਣ ਵਿਚ ਮੇਰੇ ਨਾਲ ਯੁੱਧ ਮਚਾ।
Rasktavija moved forward and knowing his superb strength, he challenged the goddess for a fight.,
धाइ भुजा बल आपन ह्वै हम सो तिन यौ अति जुधु मचाइओ ॥
LINE 14
ਕ੍ਰੋਧਕੈਸ੍ਰਉਣਤਬਿੰਦਕਹੈਰਨਿਇਆਹੀਤੇਚੰਡਿਕਾਨਾਮਕਹਾਇਓ੧੫੩॥॥
(ਅਗੋਂ ਚੰਡੀ ਨੇ ਉਤਰ ਦਿੱਤਾ ਕਿ) ਇਸੇ ਕਰ ਕੇ ਤਾਂ (ਮੈਂ ਆਪਣਾ ਨਾਂ) ਚੰਡਿਕਾ ਅਖਵਾਇਆ ਹੈ ॥੧੫੩॥
And said, “Thou has named thyself as Chandika come forward to fight with me.”153.,
क्रोध कै स्रउणत बिंद कहै रनि इआही ते चंडिका नाम कहाइओ ॥१५३॥
LINE 15
ਮਾਰਿਲਇਓਦਲਿਅਉਰਭਜਿਓਤਬਕੋਪਕੇਆਪਨਹੀਸੁਭਿਰਿਓਹੈ
(ਜਦੋਂ ਰਕਤ-ਬੀਜ ਦਾ) ਦਲ ਮਾਰਿਆ ਗਿਆ ਅਤੇ (ਬਾਕੀ ਦਾ) ਭਜ ਗਿਆ ਤਦੋਂ ਆਪ ਹੀ ਕ੍ਰੋਧਵਾਨ ਹੋ ਕੇ (ਚੰਡੀ ਨਾਲ) ਯੁੱਧ ਕਰਨ ਲਗਿਆ।
When the army of Raktavija was was destroyed or ran away, then in great fury, he himself came forward to fight.,
मारि लइओ दलि अउर भजिओ तब कोप के आपन ही सु भिरिओ है ॥
LINE 16
ਚੰਡਿਪ੍ਰਚੰਡਿਸੋਜੁਧੁਕਰਿਓਅਸਿਹਾਥਿਛੁਟਿਓਮਨਨਾਹਿਗਿਰਿਓਹੈ
(ਉਸ ਨੇ) ਪ੍ਰਚੰਡ ਚੰਡੀ ਨਾਲ ਯੁੱਧ ਕੀਤਾ (ਅਤੇ ਉਸ ਦੇ ਹੱਥੋਂ) ਤਲਵਾਰ ਛੁੱਟ ਗਈ, ਪਰ ਉਸ ਦਾ ਮਨੋਬਲ ਨਾ ਡਿਗਿਆ।
He fought a very fierce battle with Chandika and (while fighting) his sword fell down from his hand, but he did not lose heart.,
चंडि प्रचंडि सो जुधु करिओ असि हाथि छुटिओ मन नाहि गिरिओ है ॥
LINE 17
ਲੈਕੇਕੁਵੰਡਕਰੰਬਲਧਾਰਕੈਸ੍ਰੋਨਸਮੂਹਮੈਐਸੇਤਰਿਓਹੈ
ਹੱਥ ਵਿਚ ਧਨੁਸ਼ ਧਾਰਨ ਕਰ ਕੇ ਅਤੇ ਪੂਰੀ ਸ਼ਕਤੀ ਇਕੱਠੀ ਕਰ ਕੇ ਲਹੂ ਦੇ ਸਾਗਰ ਵਿਚ ਇੰਜ ਤਰਿਆ ਹੈ
Taking the bow in hand and recouping his strength, he is swimming in the ocean of blood like this,
लै के कुवंड करं बल धार कै स्रोन समूह मै ऐसे तरिओ है ॥
LINE 18
ਦੇਵਅਦੇਵਸਮੁੰਦ੍ਰਮਥਿਓਮਾਨੋਮੇਰਕੋਮਧਿਧਰਿਓਸੁਫਿਰਿਓਹੈ੧੫੪॥॥
ਮਾਨੋ ਦੇਵਤਿਆਂ ਅਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਹੋਵੇ ਅਤੇ ਉਸ ਵਿਚ ਸੁਮੇਰ ਪਰਬਤ ਦੇ ਸਮਾਨ (ਮਧਾਣੇ ਵਾਂਗ ਰਕਤ-ਬੀਜ) ਫਿਰਿਆ ਹੋਵੇ ॥੧੫੪॥
As though he wass the Sumeru mountain like the one used at the time of churning of ocean by the gods and demons.154.,
देव अदेव समुंद्र मथिओ मानो मेर को मधि धरिओ सु फिरिओ है ॥१५४॥
LINE 19
ਕ੍ਰੁਧਕੈਜੁਧਕੇਦੈਤਬਲੀਨਦਸ੍ਰੋਨਕੋਤੈਰਕੇਪਾਰਪਧਾਰਿਓ
ਬਲਵਾਨ ਦੈਂਤ ਨੇ ਕ੍ਰਧਿਤ ਹੋ ਕੇ ਯੁੱਧ ਲਈ ਲਹੂ ('ਸ੍ਰੋਨ') ਦੀ ਨਦੀ ਨੂੰ ਤਰ ਕੇ ਪਾਰ ਕੀਤਾ।
The powerful demon waged the war with great anger and swam over and crossed the ocean of blood.,
क्रुध कै जुध के दैत बली नद स्रोन को तैर के पार पधारिओ ॥
LINE 20
ਲੈਕਰਵਾਰਅਉਢਾਰਸੰਭਾਰਕੈਸਿੰਘਕੋਦਉਰਕੈਜਾਇਹਕਾਰਿਓ
ਤਲਵਾਰ ਅਤੇ ਢਾਲ ਨੂੰ ਸੰਭਾਲ ਕੇ ਦੌੜਦੇ ਹੋਇਆਂ ਸ਼ੇਰ ਨੂੰ ਜਾ ਲਲਕਾਰਿਆ।
Holding his sword and controlling his shield, he ran forward and challenged the lion.,
लै करवार अउ ढार संभार कै सिंघ को दउर कै जाइ हकारिओ ॥
LINE 21
ਆਵਤਪੇਖਕੈਚੰਡਿਕੁਵੰਡਤੇਬਾਨਲਗਿਓਤਨਮੂਰਛਪਾਰਿਓ
(ਉਸ ਨੂੰ) ਆਉਂਦਿਆਂ ਵੇਖ ਕੇ ਚੰਡੀ ਨੇ ਧਨੁਸ਼ ਨਾਲ ਤੀਰ (ਸਾਧ ਕੇ ਮਾਰਿਆ ਜਿਸ ਦੇ) ਲਗਦਿਆਂ ਹੀ (ਦੈਂਤ ਦੇ) ਸ਼ਰੀਰ ਨੂੰ ਮੂਰਛਿਤ ਕਰ ਦਿੱਤਾ,
Seeing his coming, Chandi shot an arrow from her bow, which caused the demon to become unconscious and fall down.,
आवत पेख कै चंडि कुवंड ते बान लगिओ तन मूरछ पारिओ ॥
LINE 22
ਰਾਮਕੇਭ੍ਰਾਤਨਜਿਉਹਨੂਮਾਨਕੋਸੈਲਸਮੇਤਧਰਾਪਰਡਾਰਿਓ੧੫੫॥॥
ਜਿਵੇਂ ਰਾਮ ਦੇ ਛੋਟੇ ਭਰਾ (ਭਰਤ) ਨੇ (ਸੰਜੀਵਨੀ ਬੂਟੀ ਵਾਲੇ) ਪਰਬਤ ਸਹਿਤ ਹਨੂਮਾਨ ਨੂੰ ਧਰਤੀ ਉਤੇ ਡਿਗਾ ਦਿੱਤਾ ਸੀ ॥੧੫੫॥
It seemed that the brother of Rama (Bharat) had caused Hanuman to fall down with he mountain.155.,
राम के भ्रातन जिउ हनूमान को सैल समेत धरा पर डारिओ ॥१५५॥
LINE 23
ਫੇਰਉਠਿਓਕਰਿਲੈਕਰਵਾਰਕੋਚੰਡਪ੍ਰਚੰਡਸਿਉਜੁਧਕਰਿਓਹੈ
ਹੱਥ ਵਿਚ ਤਲਵਾਰ ਲੈ ਕੇ ਫਿਰ ਉਠਿਆ ਅਤੇ ਪ੍ਰਚੰਡ ਚੰਡੀ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੱਤਾ।
The demon got up again and holding the sword in his hand he waged the war with powerful Chandi.,
फेर उठिओ करि लै करवार को चंड प्रचंड सिउ जुध करिओ है ॥
LINE 24
ਘਾਇਲਕੈਤਨਕੇਹਰਤੇਬਹਿਸ੍ਰਉਨਸਮੂਹਧਰਾਨਿਪਰਿਓਹੈ
(ਉਸ ਨੇ) ਸ਼ੇਰ ਨੂੰ ਘਾਇਲ ਕਰ ਦਿੱਤਾ ਹੈ ਅਤੇ (ਉਸ ਦੇ ਜ਼ਖ਼ਮ ਤੋਂ) ਬਹੁਤ ਸਾਰਾ ਲਹੂ ਧਰਤੀ ਉਤੇ ਡੁਲ੍ਹ ਗਿਆ।
He wounded the lion, whose blood flowed enormously and fell upon the earth.,
घाइल कै तन केहर ते बहि स्रउन समूह धरानि परिओ है ॥