GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 906
Display Settings
ਊਚਨੀਚਰਾਜਾਪ੍ਰਜਾਜਿਯਤਰਹਸੀਕੋਇ॥੪੪॥
ਜਾਂ ਰਾਜਾ ਪ੍ਰਜਾ ਜਾਂ ਉੱਚਾ ਨੀਵਾਂ ਕੋਈ ਹੋਵੇ, ਕੋਈ ਜੀਉਂਦਾ ਨਹੀਂ ਰਹਿੰਦਾ ॥੪੪॥
High, the low, the rulers, the subject, attain emancipation.’(44)
ਰਾਨੀਐਸੇਬਚਨਸੁਨਿਭੂਮਿਪਰੀਮੁਰਛਾਇ
ਰਾਣੀ ਅਜਿਹੇ ਬੋਲ ਸੁਣ ਕੇ ਧਰਤੀ ਉਤੇ ਬੇਸੁਧ ਹੋ ਕੇ ਡਿਗ ਪਈ।
ਪੋਸਤਿਯਾਕੀਨੀਦਜ੍ਯੋਂਸੋਇਸੋਯੋਜਾਇ॥੪੫॥
ਪੋਸਤੀ ਨੀਂਦਰ ਵਾਂਗ ਸੌਂਦੀ ਹੈ, ਪਰ ਸੁਤਾ ਨਹੀਂ ਜਾ ਸਕਦਾ ॥੪੫॥
ਜੋਉਪਜਿਯੋਸੋਬਿਨਸਿਹੈਜਗਰਹਿਬੋਦਿਨਚਾਰਿ
ਜਗਤ ਵਿਚ ਚਾਰ ਦਿਨ ਦਾ ਰਹਿਣਾ ਹੈ, ਜੋ ਵੀ ਪੈਦਾ ਹੋਇਆ ਹੈ, ਉਸ ਨੇ ਨਸ਼ਟ ਹੋਣਾ ਹੈ।
Listening such talks, Rani became unconscious,
ਸੁਤਬਨਿਤਾਦਾਸੀਕਹਾਦੇਖਹੁਤਤੁਬੀਚਾਰਿ॥੪੬॥
ਪੁੱਤਰ, ਇਸਤਰੀ ਅਤੇ ਦਾਸੀ (ਕੌਣ ਹਨ? ਸਭ ਨੇ ਆਖ਼ਰ ਨਾਸ਼ ਹੋ ਜਾਣਾ ਹੈ) ਇਸ ਤੱਤ ਨੂੰ ਵਿਚਾਰ ਪੂਰਵਕ ਵੇਖ ਲਵੋ ॥੪੬॥
And was over powered by imperturbable sleep.(46)
ਛੰਦ
ਛੰਦ:
Chhand
ਪਤਿਪੂਤਨਤੇਰਹੈਬਿਜੈਪੂਤਨਤੇਪੈਯੈ
(ਰਾਣੀ ਕਹਿੰਦੀ ਹੈ) (ਜਗਤ ਵਿਚ) ਪੁੱਤਰਾਂ ਕਰ ਕੇ ਪਤ ਰਹਿੰਦੀ ਹੈ, ਪੁੱਤਰਾਂ ਦੁਆਰਾ (ਵੈਰੀ ਉਤੇ) ਜਿਤ ਪ੍ਰਾਪਤ ਹੁੰਦੀ ਹੈ।
(Rani) With the offspring comes the honour in the world.
ਦਿਰਬੁਕਪੂਤਨਜਾਇਰਾਜਸਪੂਤਨੁਬਹੁਰੈਯੈ
ਕੁਪੁੱਤਰਾਂ ਕਰ ਕੇ ਧਨ ਚਲਾ ਜਾਂਦਾ ਹੈ, ਸੁਪੁੱਤਰ ਖੋਏ ਹੋਏ ਰਾਜ ਨੂੰ ਪਰਤਾ ਲੈਂਦੇ ਹਨ।
Due to spurious progeny the wealth is lost.
ਪਿੰਡਪੁਤ੍ਰਹੀਦੇਹਿਪ੍ਰੀਤਿਪੂਤੋਉਪਜਾਵਹਿ
ਪੁੱਤਰ ਹੀ (ਮਰਨ ਉਪਰੰਤ) ਪਿੰਡ ਦਿੰਦੇ ਹਨ ਅਤੇ ਪੁੱਤਰਾਂ ਨਾਲ ਹੀ ਪ੍ਰੀਤ ਪੈਦਾ ਹੁੰਦੀ ਹੈ।
The dead are honoured through sons.
ਬਹੁਤਦਿਨਨਕੋਬੈਰਗਯੋਪੂਤੈਬਹੁਰਾਵਹਿ
ਬਹੁਤ ਦਿਨਾਂ ਦਾ (ਪੁਰਾਣਾ) ਵੈਰ ਪੁੱਤਰ ਹੀ ਚੁਕਾਉਂਦੇ ਹਨ।
The age-old enmities are eliminated by dint of the sons.
ਜੋਪੂਤਨਕੌਛਾਡਿਨ੍ਰਿਪਤਿਤਪਸ੍ਯਾਕੋਜਾਵੈ
ਜੋ ਰਾਜਾ ਪੁੱਤਰਾਂ ਨੂੰ ਛਡ ਕੇ ਤਪਸਿਆ ਕਰਨ ਲਈ ਜਾਂਦਾ ਹੈ,
The Raja who abandons his offspring and become an ascetic,
ਪਰੈਨਰਕਸੋਜਾਇਅਧਿਕਤਨਮੈਦੁਖਪਾਵੈ॥੪੭॥
ਉਹ ਨਰਕਾਂ ਵਿਚ ਪੈਂਦਾ ਹੈ ਅਤੇ ਸ਼ਰੀਰ ਵਿਚ ਬਹੁਤ ਦੁਖ ਪ੍ਰਾਪਤ ਕਰਦਾ ਹੈ ॥੪੭॥
He is thrown in the hell and remains in misery.(47)
ਕੋਹਮਾਰੋਪੂਤਕੋਹਮਰੀਕੋਈਨਾਰੀ
(ਰਾਜਾ ਉੱਤਰ ਦਿੰਦਾ ਹੈ) ਨਾ ਸਾਡਾ ਕੋਈ ਪੁੱਤਰ ਹੈ ਅਤੇ ਨਾ ਹੀ ਕੋਈ ਇਸਤਰੀ ਹੈ।
(Raja) Neither I have any son, nor I have any wife.
ਕੋਹਮਾਰੋਪਿਤਾਕੋਹਮਰੀਮਹਤਾਰੀ
ਨਾ ਹੀ ਸਾਡਾ ਕੋਈ ਪਿਤਾ ਹੈ ਅਤੇ ਨਾ ਹੀ ਕੋਈ ਮਾਤਾ ਹੈ।
Neither I have my father, nor any mother.
ਕੋਹਮਰੀਭੈਨਕੋਹਮਰੋਕੋਈਭਾਈ
ਨਾ ਕੋਈ ਸਾਡਾ ਭਰਾ ਹੈ ਅਤੇ ਨਾ ਹੀ ਕੋਈ ਭੈਣ ਹੈ।
Neither I have a sister, nor I have any brother.
ਕੋਹਮਾਰੋਦੇਸਹੌਕਾਹੂਕੌਰਾਈ
ਨਾ ਹੀ ਸਾਡਾ ਕੋਈ ਦੇਸ਼ ਹੈ ਅਤੇ ਨਾ ਹੀ ਮੈਂ ਕਿਸੇ ਦਾ ਰਾਜਾ ਹਾਂ।
Neither I Own a Country, nor I am the ruler.
ਬ੍ਰਿਥਾਜਗਤਮੈਆਇਜੋਗਬਿਨੁਜਨਮੁਗਵਾਯੋ
ਜੋਗ ਤੋਂ ਬਿਨਾ ਮੈਂ ਵਿਅਰਥ ਵਿਚ ਜਗਤ ਵਿਚ ਆ ਕੇ ਜਨਮ ਗੰਵਾਇਆ ਹੈ।
Without yoga I have obliterated my birth.
ਤਜ੍ਯੋਰਾਜਅਰੁਪਾਟਯਹੈਜਿਯਰੇਮੁਹਿਭਾਯੋ॥੪੮॥
ਰਾਜ ਅਤੇ ਸ਼ਾਹੀ ਠਾਠ ਬਾਠ ਨੂੰ ਛਡਣਾ ਹੀ ਮੇਰੇ ਮਨ ਨੂੰ ਭਾਉਂਦਾ ਹੈ ॥੪੮॥
To abandon the kingship, would satisfy me most now.(48)
ਜਨਨਿਜਠਰਮਹਿਆਇਪੁਰਖਬਹੁਤੋਦੁਖੁਪਾਵਹਿ
ਮਾਤਾ ਦੇ ਗਰਭ ਵਿਚ ਆ ਕੇ ਪੁਰਸ਼ ਬਹੁਤ ਦੁਖ ਪਾਂਦਾ ਹੈ।
Then, when he gets access to a urinary place (vagina), he exclaims, ‘I had sex.’
ਮੂਤ੍ਰਧਾਮਕੌਪਾਇਕਹਤਹਮਭੋਗਕਮਾਵਹਿ
ਇਸਤਰੀ ਦੀ ਯੋਨੀ ਨੂੰ ਪ੍ਰਾਪਤ ਕਰ ਕੇ ਕਹਿੰਦਾ ਹੈ ਕਿ ਮੈਂ ਭੋਗ (ਦਾ ਸੁਖ) ਪ੍ਰਾਪਤ ਕਰ ਰਿਹਾ ਹਾਂ।
Man enters the mother’s womb and faces agony.
ਥੂਕਤ੍ਰਿਯਾਕੌਚਾਟਿਕਹਤਅਧਰਾਮ੍ਰਿਤਪਾਯੋ
ਇਸਤਰੀ ਦੀ ਥੁਕ ਚਟ ਕੇ ਕਹਿੰਦਾ ਹੈ ਕਿ (ਮੈਂ) ਹੋਠਾਂ ਦਾ ਅੰਮ੍ਰਿਤ ਪ੍ਰਾਪਤ ਕੀਤਾ ਹੈ।
He licks the spit from woman’s lips and thinks he is honoured with nectar.
ਬ੍ਰਿਥਾਜਗਤਮੈਜਨਮੁਬਿਨਾਜਗਦੀਸਗਵਾਯੋ॥੪੯॥
ਜਗਦੀਸ਼ (ਦੇ ਭਜਨ ਤੋਂ) ਬਿਨਾ ਵਿਅਰਥ ਵਿਚ ਜਗਤ ਅੰਦਰ ਜਨਮ ਗੰਵਾਇਆ ਹੈ ॥੪੯॥
But he does not reflect that he has lost the worth of his birth.(49)
ਰਾਨੀਬਾਚ
ਰਾਣੀ ਨੇ ਕਿਹਾ:
Rani’s Talk
ਰਿਖਿਯਾਹੀਤੇਭਏਨ੍ਰਿਪਤਿਯਾਹੀਉਪਜਾਏ
ਇਸੇ ਤੋਂ ਰਿਸ਼ੀ ਅਤੇ ਰਾਜੇ ਪੈਦਾ ਹੋਏ ਹਨ।
Rajas and sages were born through her,
ਬ੍ਰਯਾਸਾਦਿਕਸਭਚਤੁਰਇਹੀਮਾਰਗਹ੍ਵੈਆਏ
ਬਿਆਸ ਆਦਿ ਸੂਝਵਾਨ ਇਸੇ ਮਾਰਗ ਤੋਂ ਆਏ ਹਨ।
Sage Viyas and the other wise men had all passed through this course.
ਪਰਸੇਯਾਕੇਬਿਨਾਕਹੋਜਗਮੈਕੋਆਯੋ
ਇਸ ਨੂੰ ਛੋਹੇ ਬਿਨਾ ਦਸੋ, ਜਗਤ ਵਿਚ ਕੌਣ ਆਇਆ ਹੈ।
Without her enterprise, how can one come into this world?
ਪ੍ਰਥਮਐਤਭਵਪਾਇਬਹੁਰਿਪਰਮੇਸ੍ਵਰਪਾਯੋ॥੫੦॥
ਪਹਿਲਾਂ ਇਸ ਰਸਤੇ ਤੋਂ ਜਨਮ ਪ੍ਰਾਪਤ ਕਰ ਕੇ ਫਿਰ ਪਰਮੇਸ਼੍ਵਰ ਨੂੰ ਪਾਈਦਾ ਹੈ ॥੫੦॥
Pristinely, only coming through this way, one attained Godly bliss.(50)
ਦੋਹਰਾ
ਦੋਹਰਾ:
Dohira
ਅਤਿਚਾਤੁਰਿਰਾਨੀਸੁਮਤਿਬਾਤੈਕਹੀਅਨੇਕ
ਅਤਿ ਸੂਝਵਾਨ ਅਤੇ ਬੁੱਧੀਮਾਨ ਰਾਣੀ ਨੇ ਅਨੇਕ ਗੱਲਾਂ ਕਹੀਆਂ।
The wise Rani talked very sensibly,
ਰੋਗੀਕੇਪਥਜ੍ਯੋਨ੍ਰਿਪਤਿਮਾਨਤਭਯੋਏਕ॥੫੧॥
ਪਰ ਰੋਗ ਦੇ ਪਥ (ਪਰਹੇਜ਼) ਵਾਂਗ, ਰਾਜੇ ਨੇ ਇਕ (ਗੱਲ) ਵੀ ਨਹੀਂ ਮੰਨੀ ॥੫੧॥
But like the preventions detailed to a sick-man, Raja did not concede to any.(51)
ਰਾਜਾਬਾਚ
ਰਾਜੇ ਨੇ ਕਿਹਾ
Chhand
ਛੰਦ
ਛੰਦ:
Raja’s Talk
ਪੁਨਿਰਾਜੈਯੌਕਹੀਬਚਨਸੁਨਮੇਰੋਰਾਨੀ
ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ, ਹੇ ਰਾਣੀ! ਮੇਰੇ ਬਚਨ ਸੁਣ।
Raja spoke again, ‘Listen to me, Rani,
ਬ੍ਰਹਮਗ੍ਯਾਨਕੀਬਾਤਕਛੂਤੈਨੈਕੁਜਾਨੀ
ਤੂੰ ਬ੍ਰਹਮ ਗਿਆਨ ਦੀ ਗੱਲ ਜ਼ਰਾ ਜਿੰਨੀ ਵੀ ਨਹੀਂ ਸਮਝੀ।
‘You have not understood an iota of the celestial cognisance,
ਕਹਾਬਾਪੁਰੀਤ੍ਰਿਯਾਨੇਹਜਾਸੌਅਤਿਕਰਿਹੈ
ਇਹ ਇਸਤਰੀ ਵਿਚਾਰੀ ਕੀ ਹੈ ਜਿਸ ਨਾਲ ਬਹੁਤ ਪ੍ਰੇਮ ਕੀਤਾ ਜਾਏ।
‘What is the criteria of a woman who is loved so much?
ਮਹਾਮੂਤ੍ਰਕੋਧਾਮਬਿਹਸਿਆਗੇਤਿਹਧਰਿਹੈ॥੫੨॥
ਇਹ ਪ੍ਰਸੰਨ ਹੋ ਕੇ ਮਹਾ ਮੂਤਰ ਦਾ ਧਾਮ (ਯੋਨੀ) ਅਗੇ ਧਰ ਦਿੰਦੀ ਹੈ ॥੫੨॥
‘Yes, just this that she presents the urinary place.’(52)
ਦੋਹਰਾ
ਦੋਹਰਾ:
Dohira
ਪੁਨਿਰਾਜੈਐਸੇਕਹਿਯੋਸੁਨੁਹੋਰਾਜਕੁਮਾਰਿ
(ਰਾਣੀ ਨੇ) ਰਾਜੇ ਨੂੰ ਫਿਰ ਕਿਹਾ, ਹੇ ਰਾਜ ਕੁਮਾਰ! ਸੁਣ।
Then Raja further added, Listen, Oh the princess,
ਜੋਜੋਗੀਤੁਮਸੌਕਹਿਯੋਸੋਮੁਹਿਕਹੌਸੁਧਾਰਿ॥੫੩॥
ਜੋਗੀ ਨੇ ਜੋ ਤੈਨੂੰ ਕਿਹਾ ਸੀ, ਉਹ ਮੈਨੂੰ ਚੰਗੀ ਤਰ੍ਹਾਂ ਦਸ ॥੫੩॥
Whatever Yogi has told you, you reveal it to me.’(53)
ਚੌਪਈ
ਚੌਪਈ:
Chaupaee
ਦੁਤਿਯਬਚਨਜੋਗੀਜੋਕਹਿਯੋ
ਜੋਗੀ ਨੇ ਜੋ ਦੂਜੀ ਗੱਲ ਕਹੀ ਸੀ,
ਸੋਮੈਹ੍ਰਿਦੈਬੀਚਦ੍ਰਿੜਗਹਿਯੋ
ਉਹ ਮੈਂ ਹਿਰਦੇ ਵਿਚ ਦ੍ਰਿੜ੍ਹ ਕਰ ਲਈ ਹੈ।
‘What the other things Yogi said, I had kept in my heart,
ਜੋਤੁਮਕਹੌਸੁਬਚਨਬਖਾਨੋ
ਜੇ ਤੁਸੀਂ ਕਹੋ (ਤਾਂ) ਉਹ ਗੱਲ ਕਹਿੰਦੀ ਹਾਂ।
ਤੁਮਜੋਸਾਚੁਜਾਨਿਜਿਯਮਾਨੋ॥੫੪॥
ਜੋ ਤੁਸੀਂ ਮਨ ਵਿਚ ਸਚ ਕਰ ਕੇ ਮੰਨਣਾ ॥੫੪॥
‘I will tell you but only if you appraise it truthfully.(54)
ਮੰਦਰਏਕਉਜਾਰਉਸਰਿਯਹੁ
ਉਜਾੜ ਵਿਚ ਇਕ ਮੰਦਿਰ (ਭਵਨ) ਬਣਵਾਓ
ਬੈਠੇਤਹਾਤਪਸ੍ਯਾਕਰਿਯਹੁ
ਅਤੇ ਉਸ ਵਿਚ ਬੈਠ ਕੇ ਤਪਸਿਆ ਕਰੋ।
“In the wilderness, build up a temple, sitting where you do the
ਹੌਤਹਔਰਮੂਰਤਿਧਰਐਹੋ
ਉਥੇ (ਮੈਂ) ਹੋਰ ਰੂਪ ਧਾਰਨ ਕਰ ਕੇ ਆਵਾਂਗਾ
ਬ੍ਰਹਮਗ੍ਯਾਨਨ੍ਰਿਪਕੋਸਮੁਝੈਹੋ॥੫੫॥
ਅਤੇ ਰਾਜੇ ਨੂੰ ਬ੍ਰਹਮ ਗਿਆਨ ਸਮਝਾਵਾਂਗਾ ॥੫੫॥
Meditation. “Keeping an idol there, impart the celestial knowledge to the Raja.”(55)