GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 894
Display Settings
ਮਹਾਰੋਗਤੇਲੇਹੁਉਬਾਰੀ॥੩੩॥
(ਇਨ੍ਹਾਂ ਨੂੰ ਇਸ) ਮਹਾ ਰੋਗ ਤੋਂ ਬਚਾ ਲਵੋ ॥੩੩॥
‘All our people have committed some mistakes, but now please save us from this heinous malady.’(33)
ਸਾਹਸੁਤਬਾਚ
ਸ਼ਾਹ ਦੇ ਪੁੱਤਰ ਨੇ ਕਿਹਾ:
ਚੌਪਈ
ਚੌਪਈ:
Chaupaee
ਸਕਲਕਥਾਤਿਨਭਾਖਿਸੁਨਾਈ
ਉਸ ਨੇ ਸਾਰੀ ਗੱਲ ਦਸ ਦਿੱਤੀ
ਪੁਰਲੋਗਨਸਭਹੂੰਸੁਨਿਪਾਈ
ਅਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਣ ਲਈ।
Then he narrated the entire story, which people listened attentively.
ਲੈਦੂਜੀਕੰਨ੍ਯਾਤਿਹਦੀਨੀ
ਉਸ ਨੂੰ ਦੂਜੀ ਕੰਨਿਆ ਦੇ ਦਿੱਤੀ
ਭਾਤਿਭਾਤਿਉਸਤਤਿਮਿਲਕੀਨੀ॥੩੪॥
ਅਤੇ ਮਿਲ ਕੇ ਭਾਂਤ ਭਾਂਤ ਦੀ ਉਸਤਤ ਕੀਤੀ ॥੩੪॥
They gave him another damsel and praised him in various ways.(34)
ਔਰਸਕਲਪੁਰਛੋਰਿਉਬਾਰਿਯੋ
ਉਸ ਨੇ ਸਾਰੇ ਪਿੰਡ ਨੂੰ ਮੁਕਤ ਕਰ ਕੇ (ਉਨ੍ਹਾਂ ਨੂੰ) ਉਬਾਰਿਆ
ਨਊਆਸੁਤਚਿਮਟਿਯੋਹੀਮਾਰਿਯੋ
ਅਤੇ ਨਾਈ ਦੇ ਪੁੱਤਰ ਨੂੰ ਚਿਮਟਿਆ ਹੋਇਆ ਹੀ ਮਾਰ ਦਿੱਤਾ।
Then the Shah’s son emancipated the whole village.
ਬ੍ਯਾਹਦੂਸਰੋਅਪਨੋਕੀਨੋ
ਆਪ ਦੂਜਾ ਵਿਆਹ ਕੀਤਾ
ਨਿਜੁਪੁਰਕੋਬਹੁਰੋਮਗੁਲੀਨੋ॥੩੫॥
ਅਤੇ ਫਿਰ ਆਪਣੇ ਨਗਰ ਦਾ ਰਾਹ ਪਕੜਿਆ ॥੩੫॥
He married second time and took the way to his village.(35)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਅਠਾਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੬੮॥੧੨੨੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੮॥੧੨੨੨॥ ਚਲਦਾ॥
Sixty-eighth Parable of Auspicious Chritars Conversation of the Raja and the Minister, Completed with Benediction. (68)(1220)
ਦੋਹਰਾ
ਦੋਹਰਾ:
Dohira
ਚਪਲਸਿੰਘਰਾਜਾਬਡੋਰਾਜਕਲਾਤਿਹਨਾਰਿ
ਚਪਲ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ ਅਤੇ ਰਾਜ ਕਲਾ (ਨਾਂ ਦੀ ਉਸ ਦੀ) ਇਸਤਰੀ ਸੀ।
There was once a great Raja and Raj Kala was his wife.
ਇੰਦ੍ਰਦੇਵਰੀਝੇਰਹੈਜਾਨਿਸਚੀਅਨੁਹਾਰਿ॥੧॥
ਉਸ ਨੂੰ ਸਚੀ ਵਰਗੀ ਸਮਝ ਕੇ ਇੰਦਰ ਵੀ ਬਹੁਤ ਰੀਝਿਆ ਰਹਿੰਦਾ ਸੀ ॥੧॥
There was none like her; even, the god Indra fancied her.(l)
ਸੋਰਾਨੀਇਕਚੋਰਸੋਰਮ੍ਯੋਕਰਤਦਿਨੁਰੈਨਿ
ਉਹ ਰਾਣੀ ਇਕ ਚੋਰ ਨਾਲ ਦਿਨ ਰਾਤ ਰਮਣ ਕਰਦੀ ਸੀ।
That Rani, day in and day out, used to make love with a thief.
ਤਾਹਿਬੁਲਾਵੈਨਿਜੁਸਦਨਆਪੁਜਾਇਤਿਹਐਨ॥੨॥
ਉਸ ਨੂੰ (ਕਦੇ) ਆਪਣੇ ਘਰ ਬੁਲਾ ਲੈਂਦੀ ਅਤੇ (ਕਦੇ) ਉਸ ਦੇ ਘਰ ਚਲੀ ਜਾਂਦੀ ॥੨॥
She used to call him at her house, and, herself, often went to his residence as well.(2)
ਏਕਦਿਵਸਆਵਤਸਦਨਨ੍ਰਿਪਬਰਲਖਿਯੋਬਨਾਇ
ਇਕ ਦਿਨ ਰਾਜੇ ਨੇ (ਚੋਰ ਨੂੰ) ਘਰ ਆਉਂਦਿਆਂ ਵੇਖ ਲਿਆ।
One day Raja, when he was proceeding to her house, he saw him.
ਲੂਟਿਕੂਟਿਤਸਕਰਲਯੋਸੂਰੀਦਿਯੋਚਰਾਇ॥੩॥
(ਉਸ) ਚੋਰ ਨੂੰ ਮਾਰ ਕੁਟ ਕੇ ਸੂਲੀ ਉਤੇ ਚੜ੍ਹਾ ਦਿੱਤਾ ॥੩॥
He beat the thief severely and ordered him to be hanged.(3)
ਜਬਸ੍ਰੋਨਤਭਭਕੋਉਠਤਤਬਆਖੈਖੁਲਿਜਾਹਿ
ਜਦ (ਉਸ ਦੇ ਅੰਦਰ) ਲਹੂ ਦਾ ਭਭਕਾਰ ਉਠਦਾ (ਅਰਥਾਤ ਉਪਰ ਨੂੰ ਚਲਦਾ) ਤਦ (ਉਸ ਦੀਆਂ) ਅੱਖਾਂ ਖੁਲ੍ਹ ਜਾਂਦੀਆਂ।
Whenever the pain pinched him, he regained awareness.
ਜਬੈਸ੍ਵਾਸਤਰਕੋਰਮੈਕਛੂਰਹੈਸੁਧਿਨਾਹਿ॥੪॥
ਜਦ ਸੁਆਸ ਹੇਠਾਂ ਨੂੰ ਚਲਦਾ ਤਾਂ ਕੁਝ ਸੁੱਧ ਬੁੱਧ ਨਾ ਰਹਿੰਦੀ ॥੪॥
But after a few breaths he would become unconscious again.(4)
ਚੌਪਈ
ਚੌਪਈ:
Chaupaee
ਰਾਨੀਜਬਬਤਿਯਾਸੁਨਪਾਈ
ਜਦ ਰਾਣੀ ਨੇ ਇਹ ਗੱਲ ਸੁਣੀ
ਤਸਕਰਕੇਮਿਲਬੇਕਹਧਾਈ
ਤਾਂ ਚੋਰ ਨੂੰ ਮਿਲਣ ਲਈ ਗਈ।
When the Rani heard this she immediately ran out to see him.
ਜਬਸ੍ਰੋਨਤਊਰਧਤਿਹਆਯੋ
ਜਦੋਂ ਉਸ ਦਾ ਲਹੂ ਉਪਰ ਵਲ ਚਲਿਆ
ਛੁਟੀਆਖਿਦਰਸਨਤ੍ਰਿਯੁਪਾਯੋ॥੫॥
ਤਾਂ ਉਸ ਦੀ ਅੱਖ ਖੁਲ੍ਹੀ ਅਤੇ (ਉਸ ਨੇ) ਇਸਤਰੀ ਦਾ ਦਰਸ਼ਨ ਕੀਤਾ ॥੫॥
When the blood spurted out and h~ regained consciousness, he saw the woman.(5)
ਤਬਰਾਨੀਤਿਹਬਚਨਉਚਾਰੇ
ਤਦ ਰਾਣੀ ਨੇ ਉਸ ਪ੍ਰਤਿ ਬਚਨ ਕੀਤਾ।
ਸੁਨੁਤਸਕਰਮਮਬੈਨਪ੍ਯਾਰੇ
ਹੇ ਪਿਆਰੇ ਚੋਰ! ਮੇਰੀ ਗੱਲ ਸੁਣ।
Then she said, ‘Listen thief, I say it you with love,
ਜੋਕਛੁਆਗ੍ਯਾਦੇਹੁਸੁਕਰੋ
ਜੋ (ਮੈਨੂੰ) ਆਗਿਆ ਦੇਵੇਂਗਾ, ਉਹੀ ਮੈ ਕਰਾਂਗੀ।
ਤੁਮਬਿਨਮਾਰਕਟਾਰੀਮਰੋ॥੬॥
ਤੇਰੇ ਬਿਨਾ ਕਟਾਰ ਮਾਰ ਕੇ ਮਰ ਜਾਵਾਂਗੀ ॥੬॥
‘That I could not live. Without you, I will kill myself.’(6)
ਤਬਤਸਕਰਯੌਬੈਨਉਚਾਰੇ
ਤਦ ਚੋਰ ਨੇ ਇਹ ਬਚਨ ਕਹੇ
ਯਹੈਹੋਸਮਨਰਹੀਹਮਾਰੇ
ਕਿ ਮੇਰੇ ਮਨ ਵਿਚ ਇਹੀ ਹਵਸ ('ਹੋਸ') ਹੈ
Then the thief spoke, ‘I have a desire in my heart,
ਮਰਤਸਮੈਚੁੰਬਨਤਵਕਰੋ
ਕਿ ਮਰਨ ਵੇਲੇ ਤੇਰਾ ਚੁੰਮਣ ਲਵਾਂ,
ਬਹੁਰੋਯਾਸੂਰੀਪਰਮਰੋ॥੭॥
ਫਿਰ ਇਸ ਸੂਲੀ ਉਤੇ ਚੜ੍ਹ ਕੇ ਮਰਾਂ ॥੭॥
‘That I may kiss you and then go up for hanging.’(7)
ਜਬਰਾਨੀਚੁੰਬਨਤਿਹਦੀਨੋ
ਜਦ ਰਾਣੀ ਨੇ ਉਸ ਨੂੰ ਚੁੰਬਣ ਦਿੱਤਾ
ਸ੍ਰੋਨਭਭਾਕੈਤਸਕਰਕੀਨੋ
(ਤਾਂ) ਚੋਰ ਨੇ ਲਹੂ ਦਾ ਭਭਾਕਾ ਕੀਤਾ।
When Rani kissed him, a stream of blood gushed out of the nose.
ਤਬਤਸਕਰਕੋਮੁਖਿਜੁਰਿਗਯੋ
ਤਦ ਚੋਰ ਦਾ ਮੂੰਹ ਜੁੜ ਗਿਆ
ਨਾਕਕਾਟਰਾਨੀਕੋਲਯੋ॥੮॥
ਅਤੇ ਰਾਣੀ ਦਾ ਨਕ ਕਟ ਲਿਆ ॥੮॥
The thief’s mouth shut (with force) and the Rani’s nose was cut.(8)
ਦੋਹਰਾ
ਦੋਹਰਾ:
Dohira
ਜਬਤਸਕਰਚੁੰਬਨਕਰਿਯੋਪ੍ਰਾਨਤਜੇਤਤਕਾਲ
ਜਦ ਚੋਰ ਨੇ ਚੁੰਬਣ ਲਿਆ ਤਾਂ ਉਸੇ ਵੇਲੇ ਪ੍ਰਾਣ ਵੀ ਤਿਆਗ ਦਿੱਤੇ।
Immediately after taking the kiss, his soul departed for heavens.
ਨਾਕਕਟਿਯੋਮੁਖਮੈਰਹਿਯੋਰਾਨੀਭਈਬਿਹਾਲ॥੯॥
(ਰਾਣੀ ਦਾ) ਕਟਿਆ ਹੋਇਆ ਨਕ ਉਸ ਦੇ ਮੂੰਹ ਵਿਚ ਹੀ ਰਿਹਾ ਅਤੇ ਰਾਣੀ ਬੇਹਾਲ ਹੋ ਗਈ ॥੯॥
The cut (piece) of the (Rani’s) nose remained in his mouth, and the Rani became desperate.(9)
ਚੌਪਈ
ਚੌਪਈ:
Chaupaee
ਨਾਕਕਟਾਇਤ੍ਰਿਯਾਘਰਆਈ
ਨਕ ਕਟਵਾ ਕੇ ਰਾਣੀ ਘਰ ਆ ਗਈ
ਜੋਰਿਨ੍ਰਿਪਤਿਕੋਬਾਤਸੁਨਾਈ
ਅਤੇ ਗੱਲ ਬਣਾ ਕੇ ਰਾਜੇ ਨੂੰ ਦਸੀ
With the nose cut, the woman came home.
ਕਾਟਨਾਕਸਿਵਭੋਜਨਚਰਾਯੋ
ਕਿ ਮੈਂ ਨਕ ਕਟ ਕੇ ਸ਼ਿਵ ਨੂੰ ਭੋਜਨ (ਦੇ ਰੂਪ ਵਿਚ) ਚੜ੍ਹਾਈ ਹੈ।
ਸੋਨਹਿਲਗ੍ਯੋਰੁਦ੍ਰਯੌਭਾਯੋ॥੧੦॥
ਉਹ ਸ਼ਿਵ ਨੂੰ ਚੰਗੀ ਨਹੀਂ ਲਗੀ ਹੈ ॥੧੦॥
She told the Raja that, ‘I cut my nose to present to (Lord) Shiva, because it pleased (Lord) Shiva immensely.’
ਪੁਨਸਿਵਜੂਯੌਬਚਨਉਚਾਰੋ
ਫਿਰ ਸ਼ਿਵ ਨੇ ਇਹ ਬਚਨ ਕਹੇ
ਚੋਰਬਕ੍ਰਮੈਨਾਕਤਿਹਾਰੋ
ਕਿ ਚੋਰ ਦੇ ਮੂੰਹ ਵਿਚ ਤੇਰੀ ਨਕ (ਫਸੀ ਪਈ) ਹੈ।
‘But Shiva Jee spoke thus, “Your nose has been put in the mouth of a thief.”