GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 890
Display Settings
ਨ੍ਰਿਪਕੋਬਚਨਭ੍ਰਿਤਸੁਨਿਧਾਏ
ਰਾਜੇ ਦੀ ਆਗਿਆ ਸੁਣਾ ਕੇ ਨੌਕਰ ਭਜੇ ਆਏ
ਮੰਤ੍ਰੀਕੀਦੁਹਿਤਾਢਿਗਆਏ
ਅਤੇ ਮੰਤ੍ਰੀ ਦੀ ਪੁੱਤਰੀ (ਰੋਸਨਿ ਰਾਇ) ਕੋਲ ਆਏ।
Immediately getting Raja’s order, the attendants came to the daughter of the minister.
ਕੌਨਦੇਸਏਸ੍ਵਰਤੁਹਿਜਾਯੋ
(ਆ ਕੇ ਕਹਿਣ ਲਗੇ-) ਕਿਹੜੇ ਦੇਸ ਦੇ ਰਾਜੇ ਦਾ ਤੂੰ ਪੁੱਤਰ ਹੈਂ'।
ਚਲੋਰਾਵਜੂਬੋਲਿਪਠਾਯੋ॥੧੭॥
ਚਲੋ, (ਸਾਡੇ) ਰਾਜਾ ਜੀ ਨੇ (ਤੈਨੂੰ) ਬੁਲਾਣ ਲਈ ਭੇਜਿਆ ਹੈ ॥੧੭॥
‘What country have you come and whose son are you? Come our Raja has called you.’(17)
ਦੋਹਰਾ
ਦੋਹਰਾ:
Dohira
ਕੌਨਨ੍ਰਿਪਤਿਕੋਪੁਤ੍ਰਤੈਕ੍ਯੋਆਯੋਇਹਦੇਸ
(ਰਾਜੇ ਕੋਲ ਆਣ ਤੇ ਉਸ ਨੂੰ ਪੁਛਿਆ-) ਤੂੰ ਕਿਸ ਰਾਜੇ ਦਾ ਪੁੱਤਰ ਹੈਂ ਅਤੇ ਇਸ ਦੇਸ ਵਿਚ ਕਿਉਂ ਆਇਆ ਹੈਂ।
‘You are the son of which Raja and why have you come here?
ਕ੍ਯੋਮੁਸਕੀਘੋਰਾਚਰਿਯੋਧਰਿਯੋਅਸਿਤਕ੍ਯੋਭੇਸ॥੧੮॥
(ਤੂੰ) ਮੁਸ਼ਕੀ ਰੰਗ ਦੇ ਘੋੜੇ ਉਤੇ ਕਿਉਂ ਚੜ੍ਹਿਆ ਹੈਂ ਅਤੇ ਕਾਲੇ ਬਸਤ੍ਰ ਕਿਉਂ ਪਾਏ ਹਨ? ॥੧੮॥
‘Why are you riding on such a grand horse and why are you dressed in black?’(18)
ਛਪੈਛੰਦ
ਛਪੈ ਛੰਦ:
Chhape Chhand
ਹੈਨ੍ਰਿਪਤਿਕੋਪੁਤ੍ਰਹੈਦੇਸਨਕੋਰਾਈ
(ਮੈਂ) ਨਾ ਕਿਸੇ ਦੇਸ ਦੇ ਰਾਜੇ ਦਾ ਪੁੱਤਰ ਹਾਂ ਅਤੇ ਨਾ ਹੀ ਕਿਸੇ ਦੇਸ਼ ਦਾ ਰਾਜਾ ਹਾਂ।
‘Neither I am the son of a Raja, nor I am the ruler.
ਤਵਮੰਤ੍ਰੀਕੀਸੁਤਾਲਖਨਕੌਤਕਕੌਆਈ
(ਮੈਂ ਤਾਂ) ਤੁਹਾਡੇ ਮੰਤ੍ਰੀ ਦੀ ਪੁੱਤਰੀ ਹਾਂ ਅਤੇ ਕੌਤਕ ਵੇਖਣ ਆਈ ਹਾਂ।
I have come to see the daughter of your minister.
ਸਾਸਤ੍ਰਸਿਮ੍ਰਿਤਨਮਾਹਿਸਦਾਸ੍ਰਵਨਨਸੁਨਿਪਾਯੋ
ਸ਼ਾਸਤ੍ਰਾਂ ਸਮ੍ਰਿਤੀਆਂ ਵਿਚ (ਲਿਖੇ ਸਿੱਧਾਂਤਾਂ ਨੂੰ) ਮੈਂ ਸਦਾ ਕੰਨਾਂ ਨਾਲ ਸੁਣਿਆ ਹੈ।
‘In the Shastras and Simritis, basic truths are narrated,
ਤਤੁਲਖਨਕੇਹੇਤਮੋਰਹਿਯਰਾਉਮਗਾਯੋ
(ਉਨ੍ਹਾਂ ਦੇ) ਤੱਤ ਨੂੰ ਸਮਝਣ ਲਈ ਮੇਰਾ ਮਨ ਉਮਡਿਆ ਹੈ।
‘I have come to understand the gist of those.
ਤਬੈਉਚਰਿਹੌਬੈਨਜਬੈਨੇਤ੍ਰਨਸੋਲਹਿਹੋ
ਮੈਂ ਤਦ ਹੀ (ਕੁਝ) ਬੋਲਾਂਗਾ ਜਦ ਨੇਤਰਾਂ ਨਾਲ ਕੁਝ ਵੇਖ ਲਵਾਂਗਾ।
‘When I have observed those with my own eyes, I will communicate with you
ਬਿਨੁਨੇਤ੍ਰਨਕੇਲਹੇਭੇਦਨ੍ਰਿਪਤੁਮੈਕਹਿਹੋ॥੧੯॥
ਹੇ ਰਾਜਨ! ਨੇਤਰਾਂ ਨਾਲ ਵੇਖੇ ਬਿਨਾ ਤੁਹਾਨੂੰ ਕੋਈ ਭੇਦ ਨਹੀਂ ਦਸਾਂਗਾ ॥੧੯॥
‘Without seeing them I cannot adjudge.’(l9)
ਚੌਪਈ
ਚੌਪਈ:
Chaupaee
ਕਹਿਯੋਨ੍ਰਿਪਤਿਮੁਹਿਭੇਦਬਤਾਵਹੁ
ਰਾਜੇ ਨੇ ਕਿਹਾ, ਮੈਨੂੰ ਭੇਦ ਦੀ ਗੱਲ ਦਸੋ।
ਰੋਸਨਰਾਇਹ੍ਰਿਦੈਲਜਾਵਹੁ
ਹੇ ਰੋਸ਼ਨਿ ਰਾਇ! ਹਿਰਦੇ ਵਿਚ ਜ਼ਰਾ ਵੀ ਸੰਕੋਚ ਨਾ ਕਰੋ।
Raja said, ‘Reveal the secret to me and don’t hesitate at all.
ਤੁਮਰੀਕਹੀਹ੍ਰਿਦੈਮੈਰਾਖੋ
(ਮੈਂ) ਤੁਹਾਡੀ ਕਹੀ ਗੱਲ ਹਿਰਦੇ ਵਿਚ ਰਖਾਂਗਾ
ਭੇਦਔਰਤਨਕਛੂਭਾਖੋ॥੨੦॥
ਅਤੇ ਕਿਸੇ ਨੂੰ (ਤੁਹਾਡਾ) ਭੇਦ ਨਹੀਂ ਦਸਾਂਗਾ ॥੨੦॥
‘Whatever you tell me, I will preserve it in my heart and will not betray.’(20)
ਦੋਹਰਾ
ਦੋਹਰਾ:
Dohira
ਸੁਨਰਾਜਾਜੂਮੈਕਹੋਂਕਿਸੂਦੀਜਹੁਭੇਦ
ਹੇ ਰਾਜਨ! ਸੁਣੋ, ਮੈਂ (ਜੋ ਕੁਝ) ਕਹਾਂਗਾ, ਇਹ ਭੇਦ ਕਿਸੇ ਨੂੰ ਨਹੀਂ ਦਸਣਾ।
‘Listen, my Raja, what ever I relate to you, don’t disclose to any body.
ਜੁਕਛੁਸਾਸਤ੍ਰਸਿਮ੍ਰਿਤਿਕਹਤਔਰਉਚਾਰਤਬੇਦ॥੨੧॥
ਜੋ ਕੁਝ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਵਿਚ ਕਿਹਾ ਗਿਆ ਹੈ ਅਤੇ ਵੇਦਾਂ ਵਿਚ ਉਚਾਰਿਆ ਗਿਆ ਹੈ (ਉਹੀ ਦਸਾਂਗਾ) ॥੨੧॥
‘I will tell you what ever is written in Shastras and Simritis.(21)
ਜਹਾਸਾਧਕਹਚੋਰਕਰਿਮਾਰਤਲੋਗਰਿਸਾਇ
ਜਿਥੇ ਸਾਧ ਨੂੰ ਚੋਰ ਕਹਿ ਕੇ ਲੋਕ ਕ੍ਰੋਧਿਤ ਹੋ ਕੇ ਮਾਰ ਦਿੰਦੇ ਹੋਣ,
‘The land where people label saints as thief and kill them,
ਤੁਰਤਧਰਨਿਤਿਹਠੌਰਕੀਧਸਕਿਰਸਾਤਲਜਾਇ॥੨੨॥
ਉਸ ਸਥਾਨ ਦੀ ਧਰਤੀ ਧਸ ਕੇ ਪਾਤਾਲ ਨੂੰ ਚਲੀ ਜਾਏਗੀ ॥੨੨॥
‘That land soon goes down under (devastation).’(22)
ਚੌਪਈ
ਚੌਪਈ:
Chaupaee
ਜੋਸਾਸਤ੍ਰਸਿੰਮ੍ਰਤਨਸੁਨਿਪਾਈ
ਜੋ ਸ਼ਾਸਤ੍ਰਾਂ ਸਿਮ੍ਰਤੀਆਂ ਵਿਚ (ਲਿਖਿਆ ਹੋਇਆ) ਸੁਣਿਆ ਹੈ,
ਸੋਕੌਤਕਦੇਖਨਕਹਆਈ
ਉਸ ਕੌਤਕ ਨੂੰ ਵੇਖਣ ਲਈ ਆਇਆ ਹਾਂ।
‘The way it is expressed in Shastras and Simritis, I have come to discern that.
ਦੇਖੋਕਹਾਇਹਠਾਅਬਹ੍ਵੈਹੈ
ਵੇਖਦਾ ਹਾਂ, ਇਸ ਸਥਾਨ ਉਤੇ ਕੀ ਹੁੰਦਾ ਹੈ
ਫਟਿਹੈਧਰਨਿਕਿਨਾਹਿਫਟਿਜੈਹੈ॥੨੩॥
ਕਿ ਧਰਤੀ ਫਟਦੀ ਹੈ ਕਿ ਨਹੀਂ ਫਟਦੀ ॥੨੩॥
‘Now we will see whether the earth goes down or not.(23)
ਦੋਹਰਾ
ਦੋਹਰਾ:
Dohira
ਜੁਕਛੁਕਥਾਸ੍ਰਵਨਨਸੁਨੀਸੁਕਛੁਕਹੀਤੁਯਦੇਵ
ਹੇ ਰਾਜਨ! ਜੋ ਕੁਝ ਕਥਾ (ਮੈਂ) ਕੰਨਾਂ ਨਾਲ ਸੁਣੀ ਹੈ, ਉਹੀ ਕੁਝ ਤੁਹਾਨੂੰ ਕਹਿ ਦਿੱਤੀ ਹੈ।
‘Whatever narration I have heard, I have related to you.
ਅਪਨੇਚਿਤਮੈਰਾਖਿਯੋਕਿਸੂਦੀਜਹੁਭੇਵ॥੨੪॥
(ਇਸ ਗੱਲ ਨੂੰ) ਆਪਣੇ ਚਿਤ ਵਿਚ ਰਖੋ ਅਤੇ ਕਿਸੇ ਨੂੰ ਭੇਦ ਨਾ ਦਿਓ ॥੨੪॥
‘Now you keep this in your heart and please never divulge.’(24)
ਸੁਨਤਬਚਨਤਾਕੇਨ੍ਰਿਪਤਿਨਿਕਟਿਬੋਲਿਤਿਹਲੀਨ
ਰਾਜੇ ਨੇ ਉਸ ਦੇ ਬਚਨ ਸੁਣ ਕੇ ਉਸ ਨੂੰ ਕੋਲ ਬੁਲਾ ਲਿਆ
Listening to the talk he called him near him,
ਸ੍ਯਾਮਸਾਹਕੋਪੁਤ੍ਰਲਖਿਤੁਰਤਬਿਦਾਕਰਿਦੀਨ॥੨੫॥
ਅਤੇ ਸ਼ਾਮ ਦੇਸ ਦੇ ਰਾਜੇ ਦੇ ਪੁੱਤਰ ਨੂੰ ਵੇਖ ਕੇ ਉਸ ਨੂੰ ਤੁਰਤ ਛਡ ਦਿੱਤਾ ॥੨੫॥
And, immediately recognising, he bade to release the son of Siam.(25)
ਦੁਹਿਤਾਦਈਵਜੀਰਕੀਹੈਗੈਦਏਅਨੇਕ
ਉਸ ਨੂੰ ਵਜ਼ੀਰ ਦੀ ਕੁੜੀ (ਵਿਆਹ ਦਿੱਤੀ) ਅਤੇ ਅਨੇਕ ਹਾਥੀ ਅਤੇ ਘੋੜੇ ਦਿੱਤੇ।
Along with the daughter of the minister, he gave him many elephants and horses.
ਪਤਿਕੀਨੋਛਲਿਕੈਤੁਰਤਬਾਰਬਾਕਯੋਏਕ॥੨੬॥
(ਰੋਸ਼ਨਿ ਰਾਇ ਨੇ) ਤੁਰਤ ਛੱਲ ਪੂਰਵਕ ਉਸ ਨੂੰ ਪਤੀ ਬਣਾਇਆ ਅਤੇ ਉਸ ਦਾ ਇਕ ਵਾਲ ਵੀ ਵਿੰਗਾ ਨਾ ਹੋਣ ਦਿੱਤਾ ॥੨੬॥
Through an Chritar, that damsel made him as her husband, and did not let him any harm.(26)
ਚੌਪਈ
ਚੌਪਈ:
Chaupaee
ਝੂਠਾਤੇਸਾਚਾਕਰਿਡਾਰਿਯੋ
ਝੂਠੇ ਨੂੰ ਸੱਚਾ ਸਿੱਧ ਕਰ ਦਿੱਤਾ।
ਕਿਨਹੂੰਭੇਦਹ੍ਰਿਦੈਬਿਚਾਰਿਯੋ
ਕਿਸੇ ਨੇ ਵੀ ਹਿਰਦੇ ਵਿਚ ਇਸ ਭੇਦ ਨੂੰ ਨਾ ਵਿਚਾਰਿਆ।
The false was turned into truth and no body could detect the reality.
ਸਾਮਦੇਸਲੈਤਾਹਿਸਿਧਾਈ
ਉਹ (ਰੋਸ਼ਨਿ ਰਾਇ) (ਆਪਣੇ ਪਤੀ ਨੂੰ) ਲੈ ਕੇ ਸਾਮ ਦੇਸ ਚਲੀ ਗਈ
ਤੇਗਤਰੇਤੇਲਯੋਬਚਾਈ॥੨੭॥
ਅਤੇ (ਉਸ ਨੂੰ) ਤਲਵਾਰ (ਦੀ ਧਾਰ) ਹੇਠੋਂ ਬਚਾ ਲਿਆ ॥੨੭॥
Taking him with her, she left for the country of Siam and saved him from the sharp edge of the sword.(27)
ਦੋਹਰਾ
ਦੋਹਰਾ:
Dohira
ਅਤਿਭੁਤਗਤਿਬਨਿਤਾਨਕੀਜਿਹਸਕਤਕੋਉਪਾਇ
ਇਸਤਰੀਆਂ ਦੀ ਅਜੀਬ ਗਤੀ ਹੈ, ਜਿਸ ਨੂੰ ਕੋਈ ਸਮਝ ਨਹੀਂ ਸਕਦਾ।
The accomplishments of the women are such that no one can acquiesce.
ਭੇਦਹਾਥਆਵੈਨਹੀਕੋਟਿਨਕਿਯੇਉਪਾਇ॥੨੮॥
ਬੇਹਿਸਾਬੇ ਉਪਾ ਕਰਨ ਤੇ ਵੀ (ਇਨ੍ਹਾਂ ਦਾ) ਭੇਦ ਪਾਇਆ ਨਹੀਂ ਜਾ ਸਕਦਾ ॥੨੮॥
In spite of numerous endeavours, one cannot understand their enigma.(28)(I)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਛਿਆਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੬੬॥੧੧੭੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੬॥੧੧੭੨॥ ਚਲਦਾ॥
Sixty-sixth Parable of Auspicious Chritars Conversation of the Raja and the Minister, Completed with Benediction. (66)(1170)
ਚੌਪਈ
ਚੌਪਈ:
Chaupaee
ਦਛਿਨਦੇਸਬਿਚਛਨਨਾਰੀ
ਦੱਖਣ ਦੇਸ ਦੀਆਂ ਇਸਤਰੀਆਂ (ਬਹੁਤ) ਸੂਝਵਾਨ ਹਨ,
The women of the South are unique.
ਜੋਗੀਗਏਭਏਘਰਬਾਰੀ
(ਜਿਥੇ) ਗਏ ਜੋਗੀ ਵੀ ਘਰਬਾਰੀ ਬਣ ਜਾਂਦੇ ਹਨ।
Even ascetics are turned into householders in their association.
ਚਤੁਰਸਿੰਘਰਾਜਤਹਭਾਰੋ
ਉਥੇ ਇਕ ਬਲਵਾਨ ਰਾਜਾ ਚਤੁਰ ਸਿੰਘ ਸੀ
ਚੰਦ੍ਰਬੰਸਮੈਰਹੈਉਜਿਯਾਰੋ॥੧॥
ਜੋ ਚੰਦ੍ਰ ਬੰਸ ਵਿਚ ਬਹੁਤ ਪ੍ਰਸਿੱਧ ਸੀ ॥੧॥
There used to be a ruler of Chandra Bansi Clan, named Chatter Singh.(1)
ਹੈਗੈਰਥਪੈਦਲਬਹੁਵਾਕੇ
ਉਸ ਕੋਲ ਘੋੜੇ, ਹਾਥੀ, ਰਥ ਅਤੇ ਪੈਦਲ (ਸਿਪਾਹੀ) ਬਹੁਤ ਸਨ।
ਔਰਭੂਪਕੋਊਤੁਲਿਤਾਕੇ
ਉਸ ਦੇ ਬਰਾਬਰ ਕੋਈ ਹੋਰ ਰਾਜਾ ਨਹੀਂ ਸੀ।
He had numerous elephants, horses and foot soldiers, and no other ruler was of his standing.
ਰੂਪਕਲਾਤਾਕੀਬਰਨਾਰੀ
ਉਸ ਦੀ ਰੂਪ ਕਲਾ ਨਾਂ ਦੀ ਸੁੰਦਰ ਇਸਤਰੀ ਸੀ।
ਜਨੁਰਤਿਪਤਿਤੇਭਈਕੁਮਾਰੀ॥੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਰਤੀ ਦੇ ਪਤੀ (ਕਾਮ ਦੇਵ) ਦੀ ਪੁੱਤਰੀ ਹੋਵੇ ॥੨॥
Roop Kala was his wife, who appeared to be born of the Cupid’s wedlock.(2)
ਅਧਿਕਰਾਵਤਾਕੇਬਸਿਰਹੈ
ਰਾਜਾ ਅਧਿਕਤਰ ਉਸੇ ਦੇ ਵਸ ਵਿਚ ਰਹਿੰਦਾ ਸੀ।
ਜੋਵਹੁਮੁਖਤੇਕਹੈਸੁਕਹੈ
ਜੋ ਉਹ ਮੂੰਹ ਵਿਚੋਂ ਕਹਿੰਦੀ ਸੀ, ਉਹੀ ਉਹ ਕਹਿੰਦਾ ਸੀ।
A number of Rajas were under his suzerainty.
ਰੂਪਮਤੀਤਿਹਤ੍ਰਾਸਡਰੈ
ਰੂਪ ਮਤੀ ਉਸ ਤੋਂ ਡਰਦੀ ਨਹੀਂ ਸੀ।
ਜੋਚਿਤਭਾਵੇਸੋਈਕਰੈ॥੩॥
(ਉਸ ਦੇ) ਜੋ ਚਿਤ ਵਿਚ ਆਉਂਦਾ ਸੀ, ਉਹੀ ਕਰਦੀ ਸੀ ॥੩॥
But Roop Kala never feared him and she acted whatever the way she willed.(3)
ਦੋਹਰਾ
ਦੋਹਰਾ:
Dohira
ਇਕਦਿਨਬੈਠੇਤ੍ਰਿਯਨਮੈਹੋਡਪਰੀਤਿਨਮਾਹਿ
ਇਕ ਦਿਨ ਇਸਤਰੀਆਂ ਵਿਚ ਬੈਠਿਆਂ ਉਨ੍ਹਾਂ ਵਿਚ ਇਹ ਸ਼ਰਤ ਲਗ ਗਈ
One day the women were gathered, and a bet was eventuated,
ਪਿਯਦੇਖਤਕੋਊਜਾਰਸੋਭੋਗਸਕਤਕਰਿਨਾਹਿ॥੪॥
ਕਿ ਪਤੀ ਨੂੰ ਵੇਖਦਿਆਂ ਕੋਈ ਯਾਰ ਨਾਲ ਭੋਗ ਨਹੀਂ ਕਰ ਸਕਦੀ ॥੪॥
Who could make love with her paramour while husband was watching.(4)
ਚੌਪਈ
ਚੌਪਈ:
Chaupaee
ਰਾਨੀਬਾਤਚਿਤਮੈਰਾਖੀ
ਰਾਣੀ ਨੇ ਇਹ ਗੱਲ ਚਿਤ ਵਿਚ ਰਖ ਲਈ।
ਮੁਖਤੇਕਛੂਤਿਹਠਾਭਾਖੀ
ਉਸ ਥਾਂ ਤੇ ਕੋਈ ਗੱਲ (ਉਸ ਨੇ) ਮੂੰਹੋਂ ਨਾ ਕਹੀ।
The Rani kept this indication in her heart; she did not raise her voice.
ਏਕਦੋਇਜਬਮਾਸਬਿਤਾਯੋ
ਜਦੋਂ ਇਕ ਦੋ ਮਹੀਨੇ ਬੀਤ ਗਏ
ਆਨਰਾਵਸੋਬਚਨਸੁਨਾਯੋ॥੫॥
(ਤਾਂ) ਆ ਕੇ ਰਾਜੇ ਨੂੰ ਕਿਹਾ ॥੫॥
When a couple of months had passed, she came and told the Raja, (5)
ਸੁਨੁਨ੍ਰਿਪਮੈਸਿਵਪੂਜਨਗਈ
ਹੇ ਰਾਜਨ! ਸੁਣੋ, ਮੈਂ ਸ਼ਿਵ ਜੀ ਦੀ ਪੂਜਾ ਕਰਨ ਗਈ ਸਾਂ।
ਬਾਨੀਮੋਹਿਤਹਾਤੈਭਈ
ਉਥੇ ਮੈਨੂੰ (ਆਕਾਸ਼) ਬਾਣੀ ਹੋਈ।
‘Listen my Raja, I had gone to prey for Shiva and I was endowed with celestial utterance.
ਏਕਬਾਤਐਸੀਬਹਿਜੈਹੈ
ਇਕ ਗੱਲ ਇਹ ਹੋਈ ਕਿ (ਇਥੇ ਆ ਕੇ) ਜੋ ਬੈਠੇਗਾ
ਸਭਕੋਭੋਗਕਰਤਦ੍ਰਿਸਟੈਹੈ॥੬॥
ਤਾਂ ਸਾਰੇ ਉਸ ਨੂੰ ਭੋਗ ਕਰਦੇ ਨਜ਼ਰ ਆਉਣਗੇ ॥੬॥
‘It said, “Who-so-ever comes here, every body, will indulge with him in sex-play.”(6)
ਦੋਹਰਾ
ਦੋਹਰਾ:
Dohira
ਜੁਕਛੁਮੋਹਿਸਿਵਜੂਕਹਿਯੋਸੁਕਛੁਕਹਿਯੋਤੁਹਿਦੇਵ
ਹੇ ਰਾਜਨ! ਜੋ ਕੁਝ ਮੈਨੂੰ ਸ਼ਿਵ ਜੀ ਨੇ ਕਿਹਾ ਸੀ, ਉਹੀ ਕੁਝ (ਮੈਂ) ਤੁਹਾਨੂੰ ਕਹਿ ਦਿੱਤਾ ਹੈ।
‘Oh, my Raja, whatever Shiva told me, I have communicated to you.