ਸ਼੍ਰੀ ਦਸਮ ਗ੍ਰੰਥ

ਅੰਗ 89
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਟਕੈਦਾਮਨਛੇਦਕੈਭੇਦਕੈਸਿੰਧੁਰਕੀਕਰੀਭਿੰਨਅੰਬਾਰੀ
(ਵੈਰੀ ਦਲ ਦੇ ਅੰਬਾਰੀ ਨੂੰ ਕਸਣ ਵਾਲੇ) ਰੱਸੇ ਕਟ ਦਿੱਤੇ, ਤੰਗ ਤੋੜ ਦਿੱਤਾ ਅਤੇ ਹਾਥੀ ਦੀ ਅੰਬਾਰੀ ਉਸ ਤੋਂ ਵੱਖਰੀ ਕਰ ਦਿੱਤੀ,
She destroyed the canopies, separated the palanquins from the elephants.,
काट कै दामन छेद कै भेद कै सिंधुर की करी भिंन अंबारी ॥
LINE 02
ਮਾਨਹੁਆਗਲਗਾਇਹਨੂਗੜਲੰਕਅਵਾਸਕੀਡਾਰੀਅਟਾਰੀ੧੩੨॥॥
ਮਾਨੋ ਹਨੂਮਾਨ ਨੇ ਲੰਕਾ ਦੇ ਕਿਲ੍ਹੇ ਨੂੰ ਅੱਗ ਲਾ ਕੇ ਮਹੱਲ ਦੀ ਅਟਾਰੀ ਹੇਠਾਂ ਸੁਟ ਦਿੱਤੀ ਹੋਵੇ ॥੧੩੨॥
It seemed that Hanuman after setting Lanka on fire, has thrown down the loft of the palace of the citadel.132.,
मानहु आग लगाइ हनू गड़ लंक अवास की डारी अटारी ॥१३२॥
LINE 03
ਤੋਰਕੈਮੋਰਕੈਦੈਤਨਕੇਮੁਖਘੋਰਕੇਚੰਡਿਮਹਾਅਸਿਲੀਨੋ
ਚੰਡੀ ਨੇ (ਹੱਥ ਵਿਚ) ਤਲਵਾਰ ਧਾਰਨ ਕਰ ਕੇ ਦੈਂਤਾਂ ਦੇ ਭਿਆਨਕ ਮੁਖਾਂ ਨੂੰ ਤੋੜ ਮਰੋੜ ਦਿੱਤਾ।
Chandi, taking her superb sword, twisted the faces of the demons with her blows.,
तोर कै मोर कै दैतन के मुख घोर के चंडि महा असि लीनो ॥
LINE 04
ਜੋਰਕੈਕੋਰਕੈਠੋਰਕੈਬੀਰਸੁਰਾਛਸਕੋਹਤਿਕੈਤਿਹਦੀਨੋ
(ਜਿਹੜੇ) ਦੈਂਤ ਕਤਾਰਾਂ ਬੰਨ੍ਹ ਕੇ ਅਗੇ ਠਿਲ੍ਹ ਕੇ ਆਏ ਸਨ, ਉਨ੍ਹਾਂ ਨੂੰ (ਦੇਵੀ ਨੇ) ਮਾਰ ਦਿੱਤਾ।
She destroyed those demons, who had obstructed her advance with their strength, being arrayed in rows.,
जोर कै कोर कै ठोर कै बीर सु राछस को हति कै तिह दीनो ॥
LINE 05
ਖੋਰਕੈਤੋਰਕੈਬੋਰਕੈਦਾਨਵਲੈਤਿਨਕੇਕਰੇਹਾਡਚਬੀਨੋ
(ਪਹਿਲਾਂ ਦੇਵੀ ਨੇ) ਦੈਂਤਾਂ ਨੂੰ ਭੈਭੀਤ ਕਰਕੇ (ਡਰ ਵਿਚ) ਡੋਬ ਕੇ ਉਤਸਾਹ-ਹੀਨ ਕਰ ਦਿੱਤਾ ਅਤੇ ਫਿਰ ਉਨ੍ਹਾਂ ਦੀਆਂ ਹੱਡੀਆਂ ਦਾ ਚਬੀਨਾ ਬਣਾ ਦਿੱਤਾ
Eroding the demons by creating fear, she ultimately crushed their bones.,
खोर कै तोर कै बोर कै दानव लै तिन के करे हाड चबीनो ॥
LINE 06
ਸ੍ਰਉਣਕੋਪਾਨਕਰਿਓਜਿਉਦਵਾਹਰਿਸਾਗਰਕੋਜਲਜਿਉਰਿਖਿਪੀਨੋ੧੩੩॥॥
ਅਤੇ (ਉਨ੍ਹਾਂ ਦੇ) ਲਹੂ ਨੂੰ ਪੀ ਲਿਆ ਜਿਵੇਂ ਜੰਗਲ ਦੀ ਅੱਗ ਨੂੰ ਸ੍ਰੀ ਕ੍ਰਿਸ਼ਨ ਨੇ ਅਤੇ ਅਗਸਤ ਰਿਸ਼ੀ ਨੇ ਸਮੁੰਦਰ ਦੇ ਜਲ ਨੂੰ ਪੀ ਲਿਆ ਸੀ ॥੧੩੩॥
She drank the blood as Krishna quaffed fire and the sage agastya drank the water of ocean.133.,
स्रउण को पान करिओ जिउ दवा हरि सागर को जल जिउ रिखि पीनो ॥१३३॥
LINE 07
ਚੰਡਿਪ੍ਰਚੰਡਕੁਵੰਡਕਰੰਗਹਿਜੁਧਕਰਿਓਗਨੇਭਟਆਨੇ
ਪ੍ਰਚੰਡ ਚੰਡੀ ਨੇ ਹੱਥ ਵਿਚ ਧਨੁਸ਼ ਪਕੜ ਕੇ (ਉਥੇ) ਆਏ ਹੋਏ ਅਣਗਿਣਤ ਯੋਧਿਆਂ ਨਾਲ ਯੁੱਧ ਕੀਤਾ।
Chandi began the war very swiftly holding the bow in her hand, she killed the unaccountable number of demons.
चंडि प्रचंड कुवंड करं गहि जुध करिओ न गने भट आने ॥
LINE 08
ਮਾਰਿਦਈਸਭਦੈਤਚਮੂੰਤਿਹਸ੍ਰਉਣਤਜੰਬੁਕਗ੍ਰਿਝਅਘਾਨੇ
(ਦੈਂਤਾਂ ਦੀ) ਸਾਰੀ ਫ਼ੌਜ ਮਾਰ ਦਿੱਤੀ। ਉਨ੍ਹਾਂ ਦੇ ਲਹੂ ਨਾਲ ਗਿਦੜ ਅਤੇ ਗਿਰਝਾਂ ਰਜ ਗਈਆਂ।
She killed all the army of the demon Raktavija and with their blood, the jackals and vultures satisfied their hunger.,
मारि दई सभ दैत चमूं तिह स्रउणत जंबुक ग्रिझ अघाने ॥
LINE 09
ਭਾਲਭਇਆਨਕਦੇਖਿਭਵਾਨੀਕੋਦਾਨਵਇਉਰਨਛਾਡਿਪਰਾਨੇ
ਚੰਡੀ ਦੇ ਭਿਆਨਕ ਮੱਥੇ (ਅਥਵਾ ਮੁਖ) ਨੂੰ ਵੇਖ ਕੇ ਦੈਂਤ ਰਣ-ਭੂਮੀ ਨੂੰ ਇਸ ਤਰ੍ਹਾਂ ਛਡ ਕੇ ਭਜ ਗਏ
Seeing the dreadful face of the goddess, the demons ran away from the field like this.,
भाल भइआनक देखि भवानी को दानव इउ रन छाडि पराने ॥
LINE 10
ਪਉਨਕੇਗਉਨਕੇਤੇਜਪ੍ਰਤਾਪਤੇਪੀਪਰਕੇਜਿਉਪਾਤਉਡਾਨੇ੧੩੪॥॥
ਜਿਸ ਤਰ੍ਹਾਂ ਤੇਜ਼ ਹਵਾ ਦੇ ਜ਼ੋਰ ਨਾਲ ਚਲਣ ਤੇ ਪਿੱਪਲ ਤੇ ਪੱਤਰ ਉਡ ਜਾਂਦੇ ਹਨ ॥੧੩੪॥
Just as with the blowing of swift and forceful wind, the leaves of the fig tree (peepal) fly away.134.,
पउन के गउन के तेज प्रताप ते पीपर के जिउ पात उडाने ॥१३४॥
LINE 11
ਆਹਵਮੈਖਿਝਕੈਬਰਚੰਡਕਰੰਧਰਕੈਹਰਿਪੈਅਰਿਮਾਰੇ
ਯੁੱਧ ਵਿਚ ਖਿਝ ਕੇ ਚੰਡੀ ਨੇ ਹੱਥ ਵਿਚ ਤਲਵਾਰ ਫੜ ਕੇ ਵੈਰੀ ਮਾਰ ਦਿੱਤੇ।
With great the mighty Chandika, holding the sword in her hand, destroyed the horses and the enemies.,
आहव मै खिझ कै बर चंड करं धर कै हरि पै अरि मारे ॥
LINE 12
ਏਕਨਤੀਰਨਚਕ੍ਰਗਦਾਹਤਿਏਕਨਕੇਤਨਕੇਹਰਿਫਾਰੇ
ਕਈਆਂ ਨੂੰ ਤੀਰਾਂ ਨਾਲ, ਚੱਕਰ ਅਤੇ ਗਦਾ ਨਾਲ ਮਾਰ ਦਿੱਤਾ ਅਤੇ ਕਈਆਂ ਦੇ ਸ਼ਰੀਰ ਨੂੰ ਸ਼ੇਰ ਨੇ ਪਾੜ ਦਿੱਤਾ।
Many were killed with arrows, disc and mace and the bodies of many were torn by the lion.,
एकन तीरन चक्र गदा हति एकन के तन केहरि फारे ॥
LINE 13
ਹੈਦਲਗੈਦਲਪੈਦਲਘਾਇਕੈਮਾਰਰਥੀਬਿਰਥੀਕਰਡਾਰੇ
ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਸੈਨਾ ਅਤੇ ਪੈਦਲ (ਫ਼ੌਜ) ਨੂੰ ਮਾਰ ਦਿੱਤਾ ਅਤੇ ਰਥਾਂ ਵਾਲਿਆਂ ਨੂੰ ਰਥਾਂ ਤੋਂ ਵਾਂਝਿਆ ਕਰ ਦਿੱਤਾ।
She killed the forces on horses, elephants and on foot and wounding those on chariots hath rendered them without chariots.,
है दल गै दल पैदल घाइ कै मार रथी बिरथी कर डारे ॥
LINE 14
ਸਿੰਧੁਰਐਸੇਪਰੇਤਿਹਠਉਰਜਿਉਭੂਮਮੈਝੂਮਿਗਿਰੇਗਿਰਭਾਰੇ੧੩੫॥॥
ਉਥੇ ਹਾਥੀ ਇਸ ਤਰ੍ਹਾਂ ਡਿਗੇ ਪਏ ਸਨ ਜਿਸ ਤਰ੍ਹਾਂ ਧਰਤੀ ਦੇ ਹਿਲਣ ਨਾਲ ਵਡੇ ਵਡੇ ਪਰਬਤ ਡਿਗੇ ਹੋਏ ਹਨ ॥੧੩੫॥
The elements lying on the ground at that place seem to have fallen like mountains during the earthquake.135.,
सिंधुर ऐसे परे तिह ठउर जिउ भूम मै झूमि गिरे गिर भारे ॥१३५॥
LINE 15
ਦੋਹਰਾ
ਦੋਹਰਾ:
DOHRA,
दोहरा ॥
LINE 16
ਰਕਤਬੀਜਕੀਚਮੂੰਸਭਭਾਗੀਕਰਿਤਿਹਤ੍ਰਾਸ
ਰਕਤ-ਬੀਜ ਦੀ ਸਾਰੀ ਫ਼ੌਜ ਉਸ (ਚੰਡੀ ਦੇ) ਡਰ ਕਾਰਨ ਭਜ ਗਈ।
All the army of Raktavija ran away in fear of the goddess.,
रकत बीज की चमूं सभ भागी करि तिह त्रास ॥
LINE 17
ਕਹਿਓਦੈਤਪੁਨਿਘੇਰਕੈਕਰੋਚੰਡਿਕੋਨਾਸ੧੩੬॥॥
ਦੈਂਤ ਨੇ ਫਿਰ (ਫ਼ੌਜ ਨੂੰ) ਇੱਕਠਾ ਕਰ ਕੇ ਕਿਹਾ ਕਿ ਚੰਡੀ ਨੂੰ ਨਸ਼ਟ ਕਰ ਦਿਓ ॥੧੩੬॥
The demon brought them and said, “I shall destroy Chnadi.”136.,
कहिओ दैत पुनि घेर कै करो चंडि को नास ॥१३६॥
LINE 18
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 19
ਕਾਨਨਮੈਸੁਨਿਕੈਇਹਬਾਤਸੁਬੀਰਫਿਰੇਕਰਮੈਅਸਿਲੈਲੈ
ਕੰਨਾਂ ਨਾਲ ਇਹ ਗੱਲ ਸੁਣ ਕੇ ਹੱਥਾਂ ਵਿਚ ਤਲਵਾਰਾਂ ਲਈ ਵੀਰ (ਦੈਂਤ) ਮੁੜ ਪਏ
Hearing these words with ears, the warriors returned and holding their swords in their hands,
कानन मै सुनि कै इह बात सु बीर फिरे कर मै असि लै लै ॥
LINE 20
ਚੰਡਿਪ੍ਰਚੰਡਸੋਜੁਧੁਕਰਿਓਬਲਿਕੈਅਤਹੀਮਨਕ੍ਰੁਧਤਹ੍ਵੈਕੈ
ਅਤੇ ਬਹੁਤ ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨਾਲ ਜ਼ੋਰਦਾਰ ਯੁੱਧ ਕੀਤਾ।
And with great rage in their minds, with great force and swiftness, they began the war with the goddess.,
चंडि प्रचंड सो जुधु करिओ बलि कै अत ही मन क्रुधत ह्वै कै ॥
LINE 21
ਘਾਉਲਗੈਤਿਨਕੇਤਨਮੈਇਮਸ੍ਰਉਣਗਿਰਿਓਧਰਨੀਪਰੁਚੁਐਕੈ
ਉਨ੍ਹਾਂ ਦੇ ਸ਼ਰੀਰ ਤੇ ਲਗੇ ਜ਼ਖ਼ਮਾਂ ਵਿਚੋਂ ਲਹੂ ਚੋ ਚੋ ਕੇ ਧਰਤੀ ਉਤੇ ਇਸ ਤਰ੍ਹਾਂ ਡਿਗਦਾ ਹੈ (ਜਿਸ ਤਰ੍ਹਾਂ ਝਰਨਿਆਂ ਵਿਚੋਂ ਜਲ ਡਿਗਦਾ ਹੈ)
The blood flowed out from their wounds and falls on the ground like the water in the cataract.,
घाउ लगै तिन के तन मै इम स्रउण गिरिओ धरनी परु चुऐ कै ॥
LINE 22
ਆਗਲਗੇਜਿਮੁਕਾਨਨਮੈਤਨਤਿਉਰਹੀਬਾਨਨਕੀਧੁਨਿਹ੍ਵੈਕੈ੧੩੭॥॥
ਜਿਵੇਂ ਜੰਗਲ ਵਿਚ ਅੱਗ ਲਗਣ ਨਾਲ (ਤਿੜ ਤਿੜ ਦੀ ਆਵਾਜ਼ ਆਉਂਦੀ ਹੈ) ਤਿਵੇਂ ਸ਼ਰੀਰ ਉਤੇ ਤੀਰ ਵਜਣ ਦੀ ਧੁਨੀ ਹੋ ਰਹੀ ਹੈ ॥੧੩੭॥
The sound of the arrows appears like the cracking sound produced by the fire burning the needs.137.,
आग लगे जिमु कानन मै तन तिउ रही बानन की धुनि ह्वै कै ॥१३७॥
LINE 23
ਆਇਸਪਾਇਕੈਦਾਨਵਕੋਦਲਚੰਡਿਕੇਸਾਮੁਹੇਆਇਅਰਿਓਹੈ
(ਰਕਤ-ਬੀਜ ਦੀ) ਆਗਿਆ ਪ੍ਰਾਪਤ ਕਰ ਕੇ ਦੈਂਤਾਂ ਦੀ ਫ਼ੌਜ ਚੰਡੀ ਦੇ ਸਾਹਮਣੇ ਆ ਕੇ ਡਟ ਗਈ।
Hearing the command of Raktavija the army of the demons came and resisted before the goddess.,
आइस पाइ कै दानव को दल चंडि के सामुहे आइ अरिओ है ॥
LINE 24
ਢਾਰਅਉਸਾਂਗਕ੍ਰਿਪਾਨਨਿਲੈਕਰਮੈਬਰਬੀਰਨਜੁਧਕਰਿਓਹੈ
ਹੱਥਾਂ ਵਿਚ ਢਾਲਾਂ, ਬਰਛੀਆਂ ਅਤੇ ਤਲਵਾਰਾਂ ਲੈ ਕੇ ਬਲਵਾਨ ਯੋਧਿਆਂ ਨੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ।
The warriors began to wage war holding their shields, swords and daggers in their hands.,
ढार अउ सांग क्रिपाननि लै कर मै बर बीरन जुध करिओ है ॥
LINE 25
ਫੇਰਫਿਰੇਨਹਿਆਹਵਤੇਮਨਮਹਿਤਿਹਧੀਰਜਗਾਢੋਧਰਿਓਹੈ
ਉਹ (ਦੈਂਤ) ਧੀਰਜ ਨੂੰ ਚੰਗੀ ਤਰ੍ਹਾਂ ਮਨ ਵਿਚ ਦ੍ਰਿੜ੍ਹ ਕਰਕੇ ਜੰਗ ਤੋਂ ਹਟਾਇਆਂ ਵੀ ਨਹੀਂ ਹਟਦੇ ਹਨ।
They did not hesitate to come and have plucked up their hearts firmly.,
फेर फिरे नहि आहव ते मन महि तिह धीरज गाढो धरिओ है ॥
LINE 26
ਰੋਕਲਈਚਹੂੰਓਰਤੇਚੰਡਿਸੁਭਾਨਮਨੋਪਰਬੇਖਪਰਿਓਹੈ੧੩੮॥॥
(ਉਨ੍ਹਾਂ ਨੇ) ਚੰਡੀ ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰਿਆ ਹੋਇਆ ਹੈ ਮਾਨੋ ਸੂਰਜ ਨੂੰ ਪਰਿਵੇਖ (ਚਾਨਣ ਦਾ ਘੇਰਾ) ਪਿਆ ਹੋਇਆ ਹੋਵੇ ॥੧੩੮॥
They withheld Chandi from all the four sides like the sun encircled by clouds from all directions.138.,
रोक लई चहूं ओर ते चंडि सु भान मनो परबेख परिओ है ॥१३८॥
LINE 27
ਕੋਪਕੈਚੰਡਿਪ੍ਰਚੰਡਕੁਵੰਡਮਹਾਬਲਕੈਬਲਵੰਡਸੰਭਾਰਿਓ
ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰਿੜ੍ਹ ਧਨੁਸ਼ ਨੂੰ ਧਾਰਨ ਕੀਤਾ
The powerful Chandi, in great rage, hath caught hold of her mighty bow with great force.,
कोप कै चंडि प्रचंड कुवंड महा बल कै बलवंड संभारिओ ॥
LINE 28
ਦਾਮਿਨਿਜਿਉਘਨਸੇਦਲਪੈਠਿਕੈਕੈਪੁਰਜੇਪੁਰਜੇਦਲੁਮਾਰਿਓ
ਅਤੇ (ਵੈਰੀ) ਸੈਨਾ ਵਿਚ ਦਾਖਲ ਹੋ ਕੇ (ਉਸ ਨੂੰ) ਪੁਰਜ਼ੇ ਪੁਰਜ਼ੇ ਕਰ ਦਿੱਤਾ ਜਿਵੇਂ ਬਦਲਾਂ ਦੇ ਸਮੂਹ ਵਿਚ ਬਿਜਲੀ (ਚਮਕਦੀ ਹੈ)।
Penetrating like lightning amongst the clouds-like enemy, she hath cut asunder the army of demons.,
दामिनि जिउ घन से दल पैठि कै कै पुरजे पुरजे दलु मारिओ ॥
LINE 29
ਬਾਨਨਿਸਾਥਬਿਦਾਰਦਏਅਰਿਤਾਛਬਿਕੋਕਵਿਭਾਉਬਿਚਾਰਿਓ
ਵੈਰੀਆਂ ਨੂੰ ਤੀਰਾਂ ਨਾਲ ਨਸ਼ਟ ਕਰ ਦਿੱਤਾ, ਉਸ ਨਜ਼ਾਰੇ ਲਈ ਕਵੀ ਦੇ ਮਨ ਵਿਚ ਇਹ ਆਇਆ
She hath destroyed the enemy with her arrows, the poet hath imagined it in this manner:
बाननि साथ बिदार दए अरि ता छबि को कवि भाउ बिचारिओ ॥
LINE 30
ਸੂਰਜਕੀਕਿਰਨੇਸਰਮਾਸਹਿਰੇਨਅਨੇਕਤਹਾਕਰਿਡਾਰਿਓ੧੩੯॥॥
ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੋਹਰੇ ਦੇ ਜਲ-ਕਣ ਉਡ ਜਾਂਦੇ ਹਨ (ਤਿਵੇਂ ਤੀਰਾਂ ਨੇ ਵੈਰੀਆਂ ਦੇ ਸ਼ਰੀਰਾਂ ਦੇ ਤੂੰਬੇ ਅਥਵਾ ਚੀਥੜੇ) ਉਡਾ ਦਿੱਤੇ ਹਨ ॥੧੩੯॥
It seems that the arrows are moving like the radiant rays of the sun and the bits of the flesh of the demons are flying here and there like dust.139.,
सूरज की किरने सरमासहि रेन अनेक तहा करि डारिओ ॥१३९॥
LINE 31
ਚੰਡਿਚਮੂੰਬਹੁਦੈਤਨਕੀਹਤਿਫੇਰਿਪ੍ਰਚੰਡਕੁਵੰਡਸੰਭਾਰਿਓ
ਚੰਡੀ ਨੇ ਦੈਂਤਾਂ ਦੀ ਬਹੁਤ ਸਾਰੀ ਸੈਨਾ ਮਾਰ ਕੇ ਫਿਰ ਪ੍ਰਚੰਡ ਧਨੁਸ਼ ਨੂੰ ਧਾਰਨ ਕੀਤਾ।
After killing the enormous army of the demons, Chandi hath swiftly held up her bow.,
चंडि चमूं बहु दैतन की हति फेरि प्रचंड कुवंड संभारिओ ॥
LINE 32
ਬਾਨਨਸੋਦਲਫੋਰਦਇਓਬਲਕੈਬਰਸਿੰਘਮਹਾਭਭਕਾਰਿਓ
ਬਾਣਾਂ ਨਾਲ (ਵੈਰੀ ਦੀ) ਸੈਨਾ ਪਾੜ ਦਿੱਤੀ ਅਤੇ ਬਲਵਾਨ ਸ਼ੇਰ ਵੀ ਜ਼ੋਰ ਨਾਲ ਦਹਾੜ੍ਹਿਆ।
She hath torn the forces with her arrows and the mighty lion hath also roared loudly.,
बानन सो दल फोर दइओ बल कै बर सिंघ महा भभकारिओ ॥
LINE 33
ਮਾਰਦਏਸਿਰਦਾਰਬਡੇਧਰਿਸ੍ਰਉਣਬਹਾਇਬਡੋਰਨਪਾਰਿਓ
ਵਡੇ ਵਡੇ (ਸੈਨਿਕ) ਸਰਦਾਰ ਮਾਰ ਦਿੱਤੇ ਅਤੇ ਧਰਤੀ ਉਤੇ ਲਹੂ ਵਹਾ ਕੇ ਤਕੜਾ ਯੁੱਧ ਕੀਤਾ।
Many chieftains have been killed and the blood is flowing on the ground in this great war.,
मार दए सिरदार बडे धरि स्रउण बहाइ बडो रन पारिओ ॥
LINE 34
ਏਕਕੇਸੀਸਦਇਓਧਨੁਯੌਜਨੁਕੋਪਕੈਗਾਜਨੇਮੰਡਪਮਾਰਿਓ੧੪੦॥॥
ਇਕ (ਦੈਂਤ) ਦੇ ਸਿਰ ਉਤੇ ਇਸ ਤਰ੍ਹਾਂ ਧਨੁਸ਼ ਮਾਰਿਆ ਮਾਨੋ ਬਿਜਲੀ ਨੇ ਕ੍ਰੋਧ ਕਰ ਕੇ ਮਹੱਲ ਢਾਹ ਦਿੱਤਾ ਹੋਵੇ ॥੧੪੦॥
The head of one demon hath been kicked by the bow thrown away like the lightning desecrating a palace.140.,
एक के सीस दइओ धनु यौ जनु कोप कै गाज ने मंडप मारिओ ॥१४०॥
LINE 35
ਦੋਹਰਾ
ਦੋਹਰਾ:
DOHRA,
दोहरा ॥
LINE 36
ਚੰਡਿਚਮੂੰਸਭਦੈਤਕੀਐਸੇਦਈਸੰਘਾਰਿ
ਦੈਂਤ ਦੀ ਸਾਰੀ ਫ਼ੌਜ ਨੂੰ ਚੰਡੀ ਨੇ ਇਸ ਤਰ੍ਹਾਂ ਨਸ਼ਟ ਕਰ ਦਿੱਤਾ
Chandi destroyed al the army of the demons in this way,
चंडि चमूं सभ दैत की ऐसे दई संघारि ॥
LINE 37
ਪਉਨਪੂਤਜਿਉਲੰਕਕੋਡਾਰਿਓਬਾਗਉਖਾਰਿ੧੪੧॥॥
ਜਿਸ ਤਰ੍ਹਾਂ ਹਨੂਮਾਨ ('ਪਉਨ-ਪੂਤ') ਨੇ ਲੰਕਾ ਦਾ ਬਾਗ ਪੁਟ ਸੁਟਿਆ ਸੀ ॥੧੪੧॥
Just as Hanuman, the son of wind-god, uprooted the garden of Lanka.141.,
पउन पूत जिउ लंक को डारिओ बाग उखारि ॥१४१॥
LINE 38
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 39
ਗਾਜਕੈਚੰਡਿਮਹਾਬਲਿਮੇਘਸੀਬੂੰਦਨਜਿਉਅਰਿਪੈਸਰਡਾਰੇ
ਬਲਵਾਨ ਚੰਡੀ ਨੇ ਬਦਲ ਵਾਂਗ ਗੱਜ ਕੇ ਤੀਰਾਂ ਨੂੰ ਬੂੰਦਾਂ ਵਾਂਗ ਵੈਰੀ ਉਤੇ ਸੁਟਿਆ।
Very powerful Chandi, thundering like clouds, hath showered her arrows on the enemy like rain-drops.,
गाज कै चंडि महाबलि मेघ सी बूंदन जिउ अरि पै सर डारे ॥
LINE 40
ਦਾਮਿਨਿਸੋਖਗਲੈਕਰਿਮੈਬਹੁਬੀਰਅਧੰਧਰਕੈਧਰਿਮਾਰੇ
ਬਿਜਲੀ ਵਰਗੀ ਤਲਵਾਰ ਹੱਥ ਵਿਚ ਲੈ ਕੇ ਬਹੁਤ ਸੂਰਮਿਆਂ ਦੇ ਅੱਧੇ ਅੱਧੇ ਟੁਕੜੇ ਕਰ ਕੇ ਧਰਤੀ ਉਤੇ ਸੁਟ ਦਿੱਤੇ।
Taking the lightning-like sword in her hand, she hath cut into halves the trunks of the warriors and thrown them on the ground.,
दामिनि सो खग लै करि मै बहु बीर अधं धर कै धरि मारे ॥
LINE 41
ਘਾਇਲਘੂਮਪਰੇਤਿਹਇਉਉਪਮਾਮਨਮੈਕਵਿਯੌਅਨੁਸਾਰੇ
ਜਖ਼ਮੀ ਭੁਆਟੜੀ ਖਾ ਕੇ ਉਥੇ ਇਸ ਤਰ੍ਹਾਂ ਡਿਗੇ ਹੋਏ ਹਨ, (ਉਨ੍ਹਾਂ ਉਤੇ) ਕਵੀ ਮਨ ਵਿਚ ਇੰਜ ਉਪਮਾ ਢੁਕਾਉਂਦਾ ਹੈ,
The wounded revolve and like this according to the imagination of the poet.,
घाइल घूम परे तिह इउ उपमा मन मै कवि यौ अनुसारे ॥
LINE 42
ਸ੍ਰਉਨਪ੍ਰਵਾਹਮਨੋਸਰਤਾਤਿਹਮਧਿਧਸੀਕਰਿਲੋਥਕਰਾਰੇ੧੪੨॥॥
ਮਾਨੋ ਲਹੂ ਦਾ ਪ੍ਰਵਾਹ ਨਦੀ ਹੋਵੇ ਅਤੇ ਉਸ ਵਿਚ ਧਸੀਆਂ ਲੋਥਾਂ ਕੰਢੇ ਹੋਣ ॥੧੪੨॥
Within the flowing stream of blood are drowned the corpses formulating the banks (of the stream).142.,
स्रउन प्रवाह मनो सरता तिह मधि धसी करि लोथ करारे ॥१४२॥
LINE 43
ਐਸੇਪਰੇਧਰਨੀਪਰਬੀਰਸੁਕੈਕੈਦੁਖੰਡਜੁਚੰਡਿਹਿਡਾਰੇ
ਇਸ ਤਰ੍ਹਾਂ ਚੰਡੀ ਦੁਆਰਾ ਦੋ ਦੋ ਟੁਕੜੇ ਕੀਤੇ ਸੂਰਵੀਰ ਧਰਤੀ ਉਤੇ ਪਏ ਹਨ।
In this way, the warriors cut into halves by Chandi, are lying on the ground.,
ऐसे परे धरनी पर बीर सु कै कै दुखंड जु चंडिहि डारे ॥
LINE 44
ਲੋਥਨਉਪਰਲੋਥਗਿਰੀਬਹਿਸ੍ਰਉਣਚਲਿਓਜਨੁਕੋਟਪਨਾਰੇ
ਲੋਥਾਂ ਉਤੇ ਲੋਥ ਡਿਗੀ ਹੋਈ ਹੈ, ਲਹੂ ਇਸ ਤਰ੍ਹਾਂ ਵਗ ਰਿਹਾ ਹੈ ਮਾਨੋ ਕਰੋੜਾਂ ਪਰਨਾਲੇ ਵਗ ਰਹੇ ਹੋਣ।
The corpse hath fallen on the corpses and the blood is flowing enormously as if millions of spouts are feeding the flow.,
लोथन उपर लोथ गिरी बहि स्रउण चलिओ जनु कोट पनारे ॥
LINE 45
ਲੈਕਰਿਬਿਯਾਲਸੋਬਿਯਾਲਬਜਾਵਤਸੋਉਪਮਾਕਵਿਯੌਮਨਿਧਾਰੇ
(ਭੂਤ-ਗਣ) ਹੱਥ ਵਿਚ ਹਾਥੀ ਨੂੰ ਲੈ ਕੇ (ਦੂਜੇ) ਹਾਥੀ ਨਾਲ ਟਕਰਾਉਂਦੇ ਹਨ, ਉਸ ਦ੍ਰਿਸ਼ ਦੀ ਉਪਮਾ ਕਵੀ ਦੇ ਮਨ ਵਿਚ ਇਸ ਪ੍ਰਕਾਰ ਆਈ ਹੈ,
The elephants are bumped against the elephants and the poet imagines it like this,
लै करि बियाल सो बियाल बजावत सो उपमा कवि यौ मनि धारे ॥
LINE 46
ਮਾਨੋਮਹਾਪ੍ਰਲਏਬਹੇਪਉਨਸੋਆਪਸਿਮੈਭਿਰਹੈਗਿਰਿਭਾਰੇ੧੪੩॥॥
ਮਾਨੋ ਮਹਾ ਪਰਲੋ ਵੇਲੇ ਹਵਾ ਦੇ ਚਲਣ ਨਾਲ ਵਡੇ ਵਡੇ ਪਹਾੜ ਆਪਸ ਵਿਚ ਟਕਰਾ ਰਹੇ ਹੋਣ ॥੧੪੩॥
That with blowing of the wind each other.143.,
मानो महा प्रलए बहे पउन सो आपसि मै भिर है गिरि भारे ॥१४३॥
LINE 47
ਲੈਕਰਮੈਅਸਿਦਾਰੁਨਕਾਮਕਰੇਰਨਮੈਅਰਿਸੋਅਰਿਣੀਹੈ
ਹੱਥ ਵਿਚ ਵੈਰੀ ਦੀ ਵੈਰਨ ਤਲਵਾਰ ਨੂੰ ਲਏ ਜਾਣ ਤੇ (ਉਹ) ਯੁੱਧ-ਭੂਮੀ ਵਿਚ ਭਿਆਨਕ ਕੰਮ ਕਰਦੀ ਹੈ।
Holding her terrible sword in her hand, Chandi hath begun her function with powerful movement in the battlefield.,
लै कर मै असि दारुन काम करे रन मै अरि सो अरिणी है ॥
LINE 48
ਸੂਰਹਨੇਬਲਿਕੈਬਲੁਵਾਨਸੁਸ੍ਰਉਨਚਲਿਓਬਹਿਬੈਤਰਨੀਹੈ
ਬਲਵਾਨ ਸੂਰਮਿਆਂ ਨੂੰ ਬਲ-ਪੂਰਵਕ ਮਾਰ ਦਿੱਤਾ ਗਿਆ ਅਤੇ ਲਹੂ ਵੈਤਰਨੀ ਨਦੀ ਹੋ ਕੇ ਵਗਣ ਲਗਿਆ।
With great force she hath killed many warriors and their flowing blood seems like Vaitarni stream.,
सूर हने बलि कै बलुवान सु स्रउन चलिओ बहि बैतरनी है ॥