ਸ਼੍ਰੀ ਦਸਮ ਗ੍ਰੰਥ

ਅੰਗ 88
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛਾਰਕਰੋਗਰੂਏਗਿਰਰਾਜਹਿਚੰਡਿਪਚਾਰਿਹਨੋਬਲੁਕੈਕੈ
ਅਤੇ ਜਿਸ ਵਡੇ ਪਰਬਤ ਉਤੇ ਚੰਡੀ ਬੈਠੀ ਹੈ, (ਉਸ ਨੂੰ) ਮਿੱਟੀ ਕਰ ਦਿਉ ਅਤੇ ਬਲ ਪੂਰਵਕ ਚੰਡੀ ਨੂੰ ਲਲਕਾਰ ਕੇ ਮਾਰ ਦਿਉ।
“Reduce the great mountain of the goddess to dust and with all your strength challenge and kill her.”,
छार करो गरूए गिर राजहि चंडि पचारि हनो बलु कै कै ॥
LINE 02
ਕਾਨਨਮੈਨ੍ਰਿਪਕੀਸੁਨੀਬਾਤਰਿਸਾਤਚਲਿਓਚੜਿਉਪਰਗੈਕੈ
ਕੰਨਾਂ ਨਾਲ ਰਾਜੇ (ਸੁੰਭ) ਦੀ ਗੱਲ ਸੁਣ ਕੇ (ਰਕਤ-ਬੀਜ) ਗੁੱਸੇ ਨਾਲ ਭਰਿਆ ਹਾਥੀ ਉਤੇ ਚੜ੍ਹ ਕੇ ਤੁਰ ਪਿਆ
Hearing the words of the king with own ears, Raktabvija riding on his elephant and in great fury, marched away.,
कानन मै न्रिप की सुनी बात रिसात चलिओ चड़ि उपर गै कै ॥
LINE 03
ਮਾਨੋਪ੍ਰਤਛਹੋਇਅੰਤਿਕਦੰਤਿਕੋਲੈਕੈਚਲਿਓਰਨਿਹੇਤਜੁਛੈਕੈ੧੨੬॥॥
ਮਾਨੋ ਜਮਰਾਜ ('ਅੰਤਕ') ਰੂਪ ਹਾਥੀ ਪ੍ਰਗਟ ਹੋ ਕੇ ਦੈਂਤ (ਰਕਤ-ਬੀਜ) ਨੂੰ ਨਸ਼ਟ ਕਰਨ ਲਈ ਰਣ-ਭੂਮੀ ਨੂੰ ਚਲਿਆ ਹੋਵੇ ॥੧੨੬॥
It seemed that the Yama, manifesting himself is taking the demon to his destruction by fighting in the battlefield.126.,
मानो प्रतछ होइ अंतिक दंति को लै कै चलिओ रनि हेत जु छै कै ॥१२६॥
LINE 04
ਬੀਜਰਕਤ੍ਰਸੁਬੰਬਬਜਾਇਕੈਆਗੈਕੀਏਗਜਬਾਜਰਥਈਆ
ਰਕਤ-ਬੀਜ ਨੇ ਨਗਾਰਾ ਵਜਾ ਕੇ ਹਾਥੀਆਂ, ਘੋੜਿਆਂ ਅਤੇ ਰਥਾਂ ਨੂੰ ਅਗੇ ਕੀਤਾ।
The trumpet was sounded by Raktavija who sent forward his forces on elephants, horses and chariots.,
बीज रकत्र सु बंब बजाइ कै आगै कीए गज बाज रथईआ ॥
LINE 05
ਏਕਤੇਏਕਮਹਾਬਲਿਦਾਨਵਮੇਰਕੋਪਾਇਨਸਾਥਮਥਈਆ
(ਉਹ) ਦੈਂਤ ਇਕ ਤੋਂ ਇਕ ਵੱਧ ਕੇ ਬਲਵਾਨ ਸਨ (ਜੋ) ਪੈਰਾਂ ਨਾਲ ਸੁਮੇਰ ਪਰਬਤ ਨੂੰ ਮਿਧ ਸਕਦੇ ਸਨ।
All those demons are very powerful, who can even crush Sumeru with their feet.,
एक ते एक महा बलि दानव मेर को पाइन साथ मथईआ ॥
LINE 06
ਦੇਖਿਤਿਨੇਸੁਭਅੰਗਸੁਦੀਰਘਕਉਚਸਜੇਕਟਿਬਾਧਿਭਥਈਆ
ਉਨ੍ਹਾਂ ਦੇ ਸੋਹਣੇ ਅਤੇ ਵਡੇ ਸ਼ਰੀਰਾਂ ਨੂੰ ਵੇਖੋ (ਜਿਨ੍ਹਾਂ ਉਤੇ) ਕਵਚ ਪਾਏ ਹੋਏ ਹਨ ਅਤੇ ਲਕ ਨਾਲ ਭੱਥੇ ਬੰਨ੍ਹੇ ਹੋਏ ਹਨ
Their bodies and limbs look very strong and large, on which they are wearing the armour, with quivers tied with their waists.,
देखि तिने सुभ अंग सु दीरघ कउच सजे कटि बाधि भथईआ ॥
LINE 07
ਲੀਨੇਕਮਾਨਨਬਾਨਕ੍ਰਿਪਾਨਸਮਾਨਕੈਸਾਥਲਏਜੋਸਥਈਆ੧੨੭॥॥
(ਅਤੇ ਜਿਨ੍ਹਾਂ ਨੇ) ਕਮਾਨਾਂ, ਬਾਣ ਅਤੇ ਕ੍ਰਿਪਾਨਾਂ ਆਦਿ (ਜੰਗੀ) ਸਾਮਾਨ ਲਿਆ ਹੋਇਆ ਹੈ। (ਅਜਿਹੇ ਬਲਵਾਨ) ਸਾਥੀਆਂ ਨੂੰ (ਉਹ) ਨਾਲ ਲੈ ਕੇ ਜਾ ਰਿਹਾ ਹੈ ॥੧੨੭॥
Raktavija is going with his companions wearing their weapons like bows, arrows, swords etc. alongwith all other paraphernalia.127.,
लीने कमानन बान क्रिपान समान कै साथ लए जो सथईआ ॥१२७॥
LINE 08
ਦੋਹਰਾ
ਦੋਹਰਾ:
DOHRA,
दोहरा ॥
LINE 09
ਰਕਤਬੀਜਦਲਸਾਜਕੈਉਤਰੇਤਟਿਗਿਰਿਰਾਜ
ਰਕਤ-ਬੀਜ ਨੇ ਫ਼ੌਜ ਨੂੰ (ਹਰ ਪਖੋਂ) ਤਿਆਰ ਕਰ ਕੇ ਸੁਮੇਰ ਪਰਬਤ ਕੋਲ ਜਾ ਕੇ ਡੇਰਾ ਕੀਤਾ।
Raktavija, keeping his army in array, encamped at the base of sumeru.,
रकत बीज दल साज कै उतरे तटि गिरि राज ॥
LINE 10
ਸ੍ਰਵਣਿਕੁਲਾਹਲਸੁਨਿਸਿਵਾਕਰਿਓਜੁਧਕੋਸਾਜ੧੨੮॥॥
(ਦੂਜੇ ਪਾਸੇ) ਚੰਡੀ ਨੇ (ਦੈਂਤਾਂ ਦੀ ਆਮਦ ਦਾ) ਰੌਲਾ ਸੁਣ ਕੇ ਯੁੱਧ ਲਈ ਤਿਆਰੀ ਕੀਤੀ ॥੧੨੮॥
Hearing their tumult with her ears, the goddess prepared for war.128.,
स्रवणि कुलाहल सुनि सिवा करिओ जुध को साज ॥१२८॥
LINE 11
ਸੋਰਠਾ
ਸੋਰਠਾ:
SORATHA,
सोरठा ॥
LINE 12
ਹੁਇਸਿੰਘਹਿਅਸਵਾਰਗਾਜਗਾਜਕੈਚੰਡਿਕਾ
ਬਿਜਲੀ ਵਾਂਗ ਕੜਕਦੀ ਹੋਈ ਚੰਡੀ ਸ਼ੇਰ ਉਤੇ ਸਵਾਰ ਹੋ ਕੇ
Riding on her lion, Chandika, shouting ludly,
हुइ सिंघहि असवार गाज गाज कै चंडिका ॥
LINE 13
ਚਲੀਪ੍ਰਬਲਅਸਿਧਾਰਿਰਕਤਿਬੀਜਕੇਬਧਨਮਿਤ੧੨੯॥॥
ਅਤੇ ਤਲਵਾਰ ਧਾਰਨ ਕਰ ਕੇ ਰਕਤ-ਬੀਜ ਨੂੰ ਮਾਰਨ ਲਈ ਚਲ ਪਈ ॥੧੨੯॥
Marched holding her mightly sword in order to kill Raktvija.129.,
चली प्रबल असि धारि रकति बीज के बध नमित ॥१२९॥
LINE 14
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 15
ਆਵਤਦੇਖਕੇਚੰਡਿਪ੍ਰਚੰਡਕੋਸ੍ਰੋਣਤਬਿੰਦਮਹਾਹਰਖਿਓਹੈ
ਪ੍ਰਚੰਡ ਚੰਡੀ ਨੂੰ ਆਉਂਦਾ ਵੇਖ ਕੇ ਰਕਤ-ਬੀਜ ਬਹੁਤ ਪ੍ਰਸੰਨ ਹੋਇਆ
Raktavija was very much pleased on seeing powerful Chandi coming.,
आवत देख के चंडि प्रचंड को स्रोणतबिंद महा हरखिओ है ॥
LINE 16
ਆਗੇਹ੍ਵੈਸਤ੍ਰੁਧਸੈਰਨਮਧਿਸੁਕ੍ਰੁਧਕੇਜੁਧਹਿਕੋਸਰਖਿਓਹੈ
ਅਤੇ ਅਗੇ ਹੋ ਕੇ ਵੈਰੀ-ਦਲ ਵਿਚ ਧਸ ਗਿਆ। (ਫਿਰ) ਕ੍ਰੋਧ ਕਰ ਕੇ ਜੰਗ ਲਈ (ਹੋਰ) ਅਗੇ ਵਧਿਆ।
He moved forward and penetrated into the forces of the enemy and in anger moved further for his demeanour.,
आगे ह्वै सत्रु धसै रन मधि सु क्रुध के जुधहि को सरखिओ है ॥
LINE 17
ਲੈਉਮਡਿਓਦਲੁਬਾਦਲੁਸੋਕਵਿਨੈਜਸੁਇਆਛਬਿਕੋਪਰਖਿਓਹੈ
ਉਹ ਬਦਲਾਂ ਵਰਗੇ ਸੈਨਾ-ਦਲਾਂ ਨੂੰ ਲੈ ਕੇ ਚਲਿਆ। (ਉਸ ਦੀ) ਛਬ ਨੂੰ ਵੇਖ ਕੇ ਕਵੀ ਨੇ ਇੰਜ ਪਛਾਣਿਆ ਹੈ
He gushed forward with his army like clouds, the poet has imagined this comparison for his demeanour.,
लै उमडिओ दलु बादलु सो कवि नै जसु इआ छबि को परखिओ है ॥
LINE 18
ਤੀਰਚਲੈਇਮਬੀਰਨਕੇਬਹੁਮੇਘਮਨੋਬਲੁਕੈਬਰਖਿਓਹੈ੧੩੦॥॥
ਕਿ ਸੂਰਮਿਆਂ ਦੇ ਤੀਰ ਇੰਜ ਚਲਦੇ ਹਨ ਮਾਨੋ ਬਦਲ ਬਹੁਤ ਜ਼ੋਰ ਲਾ ਕੇ ਵਰ੍ਹ ਰਹੇ ਹੋਣ ॥੧੩੦॥
The arrows of the warriors move as though enormous clouds are raining heavily.130.,
तीर चलै इम बीरन के बहु मेघ मनो बलु कै बरखिओ है ॥१३०॥
LINE 19
ਬੀਰਨਕੇਕਰਤੇਛੁਟਿਤੀਰਸਰੀਰਨਚੀਰਕੇਪਾਰਿਪਰਾਨੇ
ਯੋਧਿਆਂ ਦੇ ਹੱਥਾਂ ਵਿਚੋਂ ਛੁਟ ਕੇ ਤੀਰ (ਵੈਰੀਆਂ ਦੇ) ਸ਼ਰੀਰਾਂ ਵਿਚੋਂ ਪਾਰ ਹੋ ਜਾਂਦੇ ਹਨ।
The arrows shot by hands of the warriors, piercing the bodies of the enemies, cross to the other side.,
बीरन के कर ते छुटि तीर सरीरन चीर के पारि पराने ॥
LINE 20
ਤੋਰਸਰਾਸਨਫੋਰਕੈਕਉਚਨਮੀਨਨਕੇਰਿਪੁਜਿਉਥਹਰਾਨੇ
ਕਮਾਨਾਂ ਨੂੰ ਤੋੜ ਕੇ, ਕਵਚਾਂ ਨੂੰ ਫੋੜ ਕੇ ਮੱਛੀਆਂ ਦੇ ਵੈਰੀ (ਦਧੀਰੇ ਪੰਛੀ ਵਾਂਗ ਤੀਰ ਸਿਰਾਂ ਉਤੇ) ਮੁੰਡਰਾ ਰਹੇ ਹਨ।
Leaving the bows and piercing the armours, these arrows stand fixed like cranes, the enemies of fish.,
तोर सरासन फोर कै कउचन मीनन के रिपु जिउ थहराने ॥
LINE 21
ਘਾਉਲਗੇਤਨਚੰਡਿਅਨੇਕਸੁਸ੍ਰਉਣਚਲਿਓਬਹਿਕੈਸਰਤਾਨੇ
ਚੰਡੀ ਦੇ ਸ਼ਰੀਰ ਉਤੇ ਲਗੇ ਕਈ ਜ਼ਖ਼ਮਾਂ ਵਿਚੋਂ ਲਹੂ ਨਦੀਆਂ ਵਾਂਗ ਵਗ ਰਿਹਾ ਹੈ
Many wounds were inficted on the body of Chandi, form which the blood flowed like a stream.,
घाउ लगे तन चंडि अनेक सु स्रउण चलिओ बहि कै सरताने ॥
LINE 22
ਮਾਨਹੁਫਾਰਿਪਹਾਰਹੂੰਕੋਸੁਤਤਛਕਕੇਨਿਕਸੇਕਰਬਾਨੇ੧੩੧॥॥
ਮਾਨੋ ਪਰਬਤ ਨੂੰ ਫਾੜ ਕੇ ਸੱਪ (ਸੁਤ-ਤੱਛਕ) ਰੂਪ ਵਟਾ ਕੇ ਨਿਕਲੇ ਹੋਣ ॥੧੩੧॥
It seemed that (instead of arrows), the snakes (sons of Takshak) have come out changing their garbs.131.,
मानहु फारि पहार हूं को सुत तछक के निकसे कर बाने ॥१३१॥
LINE 23
ਬੀਰਨਕੇਕਰਤੇਛੁਟਿਤੀਰਸੁਚੰਡਿਕਾਸਿੰਘਨਜਿਉਭਭਕਾਰੀ
(ਜਦੋਂ) ਵੀਰ-ਯੋਧਿਆਂ ਦੇ ਹੱਥੋਂ ਤੀਰ ਛੁਟੇ ਤਾਂ ਚੰਡੀ ਨੇ ਸ਼ੇਰਨੀ ਵਾਂਗ ਭਬਕ ਮਾਰੀ
When the arrows were shot by the hands of the warriors, Chadika roared like a lioness.,
बीरन के कर ते छुटि तीर सु चंडिका सिंघन जिउ भभकारी ॥
LINE 24
ਲੈਕਰਿਬਾਨਕਮਾਨਕ੍ਰਿਪਾਨਗਦਾਗਹਿਚਕ੍ਰਛੁਰੀਅਉਕਟਾਰੀ
ਅਤੇ ਹੱਥਾਂ ਵਿਚ ਧਨੁਸ਼, ਬਾਣ, ਤਲਵਾਰ, ਗਦਾ, ਚਕਰ ਅਤੇ ਛੁਰੀ-ਕਟਾਰੀ (ਆਦਿ ਸ਼ਸਤ੍ਰ) ਧਾਰਨ ਕਰ ਲਏ।
She held arrows, bow, sword, mace disc, carver and dagger in her hands.,
लै करि बान कमान क्रिपान गदा गहि चक्र छुरी अउ कटारी ॥