GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 882
Display Settings
ਚੰਦ੍ਰਦੇਵਜਬਹੀਸ੍ਵੈਜਾਵੈ
ਜਦੋਂ ਚੰਦ੍ਰ ਦੇਵ ਸੌਂ ਜਾਂਦਾ,
ਤਬਤ੍ਰਿਯਜਾਰਪਾਸਉਠਿਆਵੈ
(ਤਾਂ ਉਹ) ਇਸਤਰੀ ਉਠ ਕੇ ਯਾਰ ਕੋਲ ਆ ਜਾਂਦੀ।
As soon as Chandra Dev went to sleep, she would go to her lover.
ਕੇਲਕਮਾਇਰਹਤਤਹਜਾਈ
ਉਸ ਨਾਲ ਜਾ ਕੇ ਭੋਗ ਕਰਦੀ ਰਹਿੰਦੀ
ਤੈਸੇਹੀਸੋਇਰਹਤਲਪਟਾਈ॥੨॥
ਅਤੇ ਉਸੇ ਨਾਲ ਲਿਪਟ ਕੇ ਸੁੱਤੀ ਰਹਿੰਦੀ ॥੨॥
She would indulge in sex-play with him and clinging around, sleep with him.(2)
ਸੋਵਤਜਗ੍ਯੋਭੇਦਨ੍ਰਿਪਜਾਨ੍ਯੋ
ਸੁੱਤਾ ਹੋਇਆ ਰਾਜਾ ਜਾਗਿਆ ਅਤੇ (ਇਹ) ਭੇਦ ਜਾਣ ਲਿਆ।
ਚਿਤਰਾਖਿਯੋਨਹਿਪ੍ਰਗਟਬਖਾਨ੍ਯੋ
ਉਸ ਨੇ (ਇਹ ਗੱਲ) ਚਿਤ ਵਿਚ ਰਖੀ ਅਤੇ ਕਿਸੇ ਨੂੰ ਨਾ ਦਸੀ।
The Raja, on awakening, discovered this secret.
ਚਿਤਚੌਗਨੋਨੇਹੁਬਢਾਯੋ
(ਉਸ ਨਾਲ) ਚਿਤ ਵਿਚ ਚੌਗੁਣਾ ਪ੍ਰੇਮ ਵਧਾਇਆ,
ਮੂਰਖਨਾਰਿਭੇਦਨਹਿਪਾਯੋ॥੩॥
ਪਰ ਉਸ ਮੂਰਖ ਇਸਤਰੀ ਨੇ ਭੇਦ ਨਾ ਸਮਝਿਆ ॥੩॥
He started to love her many fold, but she could not comprehend this.(3)
ਆਂਖਿਮੂੰਦਿਜਾਗਤਸ੍ਵੈਰਹਿਯੋ
ਉਹ ਅੱਖਾਂ ਬੰਦ ਕਰ ਕੇ ਜਾਗਦਾ ਹੋਇਆ ਸੁੱਤਾ ਰਿਹਾ।
ਭੌਂਦੂਨਾਰਿਸੋਤਸੋਲਹਿਯੋ
(ਉਸ) ਮੂਰਖ ਇਸਤਰੀ ਉਸ ਨੂੰ ਸੁਤਿਆ ਹੋਇਆ ਹੀ ਸਮਝਿਆ।
Although awoke, he kept his eyes shut, and the foolish lady thought him asleep.
ਤੁਰਤਜਾਰਕੇਤਟਚਲਿਗਈ
(ਉਹ) ਤੁਰਤ ਉਠ ਕੇ ਯਾਰ ਕੋਲ ਚਲੀ ਗਈ।
ਉਠਿਨ੍ਰਿਪਕਰਕ੍ਰਿਪਾਨਗਹਲਈ॥੪॥
ਰਾਜੇ ਨੇ ਉਠ ਕੇ ਹੱਥ ਵਿਚ ਤਲਵਾਰ ਫੜ ਲਈ ॥੪॥
Immediately she departed for her friend, the Raja got up and drew out his sword.(4)
ਦੋਹਰਾ
ਦੋਹਰਾ:
Dohira
ਉਠਿਰਾਜਾਤ੍ਰਿਯਭੇਸਧਰਗਹਿਕ੍ਰਿਪਾਨਲੀਹਾਥ
ਰਾਜੇ ਨੇ ਉਠ ਕੇ ਇਸਤਰੀ ਦਾ ਭੇਸ ਧਾਰਨ ਕੀਤਾ ਅਤੇ ਹੱਥ ਵਿਚ ਕ੍ਰਿਪਾਨ ਪਕੜ ਲਈ।
Raja got up and disguised him as a woman and kept sword in his hand.
ਰਾਨੀਯੋਜਾਨੀਜਿਯਹਿਆਵਤਚੇਰੀਸਾਥ॥੫॥
ਰਾਣੀ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਕਿ ਦਾਸੀ ਨਾਲ ਆ ਰਹੀ ਹੈ ॥੫॥
Rani thought some maid was accompanying her.(5)
ਚੌਪਈ
ਚੌਪਈ:
Chaupaee
ਪਾਇਨਕੋਖਟਕੋਨਹਿਕਰਿਯੋ
(ਰਾਜੇ ਨੇ) ਪੈਰਾਂ ਦਾ ਖੜਾਕ ਤਕ ਨਾ ਕੀਤਾ
ਕਰਮਹਿਕਾਢਿਖੜਗਕਹਿਧਰਿਯੋ
ਅਤੇ ਹੱਥ ਵਿਚ ਕ੍ਰਿਪਾਨ ਖਿਚ ਕੇ ਪਕੜ ਲਈ।
He walked stealthily behind but kept sword in his hand.
ਭੋਗਕਰਤਜਬਤਿਨੈਨਿਹਾਰਿਯੋ
ਉਨ੍ਹਾਂ ਨੂੰ ਜਦੋਂ ਭੋਗ ਕਰਦਿਆਂ ਵੇਖ ਲਿਆ
ਇਹੈਚਿਤਮਹਿਚਰਿਤਬਿਚਾਰਿਯੋ॥੬॥
ਤਾਂ ਮਨ ਵਿਚ ਇਹ ਚਰਿਤ੍ਰ ਵਿਚਾਰਿਆ ॥੬॥
When she initiated love-making, he resolved in his mind.(6)
ਰਮਤਜਾਰਸੋਤ੍ਰਿਯਲਖਪਾਈ
ਜਦੋਂ ਯਾਰ ਨਾਲ ਇਸਤਰੀ ਨੂੰ ਰਮਣ ਕਰਦਿਆਂ ਵੇਖਿਆ
ਕਰਮਹਿਕਾਢਿਕ੍ਰਿਪਾਨਕੰਪਾਈ
ਤਾਂ ਹਥ ਵਿਚ ਕ੍ਰਿਪਾਨ ਕਢ ਕੇ ਘੁੰਮਾਈ।
As soon as she had clung to the friend to make love, he took out his sword,
ਦੁਹੂੰਹਾਥਕਰਿਕੁਅਤਪ੍ਰਹਾਰਿਯੋ
ਦੋਹਾਂ ਹੱਥਾਂ ਦੇ ਜ਼ੋਰ ('ਕੁਅਤ') ਨਾਲ ਵਾਰ ਕੀਤਾ
ਦੁਹੂੰਅਨਚਾਰਿਟੂਕਕਰਿਡਾਰਿਯੋ॥੭॥
ਅਤੇ ਦੋਹਾਂ ਦੇ ਚਾਰ ਟੋਟੇ ਕਰ ਦਿੱਤੇ ॥੭॥
And, holding it in both the hands, he struck and cut both of them into four pieces.(7)
ਦੋਹਰਾ
ਦੋਹਰਾ:
Dohira
ਚੰਦ੍ਰਕਲਾਕੋਜਾਰਜੁਤਹਨਿਨ੍ਰਿਪਲਯੋਉਠਾਇ
ਰਾਜੇ ਨੇ ਚੰਦ੍ਰ ਕਲਾ ਸਮੇਤ (ਉਸ ਦੇ) ਪ੍ਰੇਮੀ ਨੂੰ ਮਾਰ ਕੇ ਚੁਕ ਲਿਆ
After killing Chandra Kala along with her lover, he picked her up,
ਵੈਸਹਆਪਨੀਖਾਟਤਰਰਾਖਤਭਯੋਬਨਾਇ॥੮॥
ਅਤੇ ਉਸੇ ਤਰ੍ਹਾਂ ਆਪਣੀ ਮੰਜੀ ਹੇਠਾਂ ਰਖ ਦਿੱਤਾ ॥੮॥
And placed her under his bed.(8)
ਧਰਿਦੁਹੂੰਅਨਕੋਖਾਟਤਰਘਰੀਏਕਦੋਟਾਰਿ
ਦੋਹਾਂ ਨੂੰ ਮੰਜੇ ਹੇਠਾਂ ਥੋੜਾ ਚਿਰ ਰਖ ਕੇ
Keeping them under the bed for some time,
ਮਾਰਿਮਾਰਿਕਹਿਕੈਉਠਾਕਢੇਕੋਪਕਰਵਾਰ॥੯॥
ਫਿਰ 'ਮਾਰੋ ਮਾਰੋ' ਕਹਿ ਕੇ ਉਠਿਆ ਅਤੇ ਕ੍ਰੋਧ ਨਾਲ ਤਲਵਾਰ ਕਢ ਲਈ ॥੯॥
He took out sword and shouted, ‘Kill him, kill him.’(9)
ਚੋਰਮੋਹਿਮਾਰਤਹੁਤੋਤ੍ਰਿਯਕੇਲਾਗਿਯੋਘਾਇ
ਚੋਰ ਮੈਨੂੰ ਮਾਰਨ ਲਗਿਆ ਸੀ, ਪਰ ਮੇਰੀ ਇਸਤਰੀ ਨੂੰ ਘਾਓ ਲਗ ਗਿਆ।
‘A thief had come to kill me, but (he) hit my wife instead.
ਕਾਢਿਭਗੌਤੀਤੁਰਤੁਮੈਯਾਕੋਦਯੋਸੁਘਾਇ॥੧੦॥
ਮੈਂ ਤੁਰਤ ਤਲਵਾਰ ਕਢ ਕੇ ਉਸ ਨੂੰ ਮਾਰ ਦਿੱਤਾ ॥੧੦॥
‘Hurriedly I drew my sword out and killed him too.’(10)
ਚੌਪਈ
ਚੌਪਈ:
Chaupaee
ਜਬੈਲੋਗਨ੍ਰਿਪਪੂਛਨਆਏ
ਜਦੋਂ ਲੋਕੀਂ ਰਾਜੇ ਨੂੰ ਪੁਛਣ ਆਏ,
ਯਹੈਤਿਨੌਸੌਬਚਨਸੁਨਾਏ
(ਤਾਂ ਉਸ ਨੇ) ਉਨ੍ਹਾਂ ਸਾਰਿਆਂ ਨੂੰ ਇਹੀ ਗੱਲ ਕਹੀ
When people came to inquire, then the Raja narrated the same story.
ਜਬਤਸਕਰਮੁਹਿਘਾਵਚਲਾਯੋ
ਕਿ ਜਦ ਚੋਰ ਨੇ ਮੇਰੇ ਉਤੇ ਵਾਰ ਕੀਤਾ,
ਹੌਬਚਿਗਯੋਤ੍ਰਿਯਾਕੌਘਾਯੋ॥੧੧॥
ਮੈਂ ਬਚ ਗਿਆ, ਪਰ ਇਸਤਰੀ ਮਾਰੀ ਗਈ ॥੧੧॥
‘The thief raided upon me, I escaped but my wife was struck.’(11)
ਜਬਦ੍ਰਿੜਘਾਵਤ੍ਰਿਯਾਕੇਲਾਗਿਯੋ
ਜਦੋਂ ਇਸਤਰੀ ਨੂੰ ਡੂੰਘਾ ਜ਼ਖ਼ਮ ਲਗ ਗਿਆ,
ਤਬਹੌਕਾਢਿਭਗੌਤੀਜਾਗਿਯੋ
ਤਦ ਮੈਂ ਜਾਗ ਕੇ ਤਲਵਾਰ ਕਢੀ।
‘When the wife was fatally hurt, I took my sword out,
ਤ੍ਰਿਯਕੇਨੇਹਕੋਪਮਨਧਾਰਿਯੋ
ਇਸਤਰੀ (ਰਾਣੀ) ਦੇ ਪ੍ਰੇਮ ਕਰ ਕੇ ਮੈਂ ਮਨ ਵਿਚ ਕ੍ਰੋਧਿਤ ਹੋਇਆ
ਚੋਰਹਿਠੌਰਮਾਰਹੀਡਾਰਿਯੋ॥੧੨॥
ਅਤੇ ਚੋਰ ਨੂੰ ਥਾਂ ਉਤੇ ਹੀ ਮਾਰ ਦਿੱਤਾ ॥੧੨॥
‘And considering my love for the woman, I slew him.’(12)
ਦੋਹਰਾ
ਦੋਹਰਾ:
Dohira
ਨਰਨਾਰੀਪੁਰਸਭਕਹੈਧੰਨਿਰਾਜਾਤਵਹੀਯ
ਨਗਰ ਦੇ ਸਭ ਨਰ ਨਾਰੀ ਨੇ ਰਾਜੇ ਨੂੰ ਕਿਹਾ ਕਿ ਹੇ ਰਾਜਨ! ਤੁਹਾਡਾ ਧੰਨ ਜਿਗਰਾ ਹੈ
Every body in the town praised Raja,
ਬਦਲੋਲੀਨੋਬਾਮਕੋਚੋਰਸੰਘਾਰਿਯੋਜੀਯ॥੧੩॥
ਕਿ ਪਤਨੀ ਦਾ ਬਦਲਾ ਲੈਣ ਲਈ ਚੋਰ ਨੂੰ ਜਾਨੋ ਮਾਰ ਦਿੱਤਾ ॥੧੩॥
Because he had killed the thief to revenge the death of the lady.(13)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਛਪਨੋਚਰਿਤ੍ਰਸਮਾਪਤਮਸਤੁਸੁਭਮਸਤੁ॥੫੬॥੧੦੬੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੬॥੧੦੬੧॥ ਚਲਦਾ॥
Fifty-sixth Parable of Auspicious Chritars Conversation of the Raja and the Minister, Completed with Benediction. (56)(750)
ਚੌਪਈ
ਚੌਪਈ:
Chaupaee
ਬੰਗਦੇਸਬੰਗੇਸ੍ਵਰਰਾਜਾ
ਬੰਗ ਦੇਸ ਦਾ ਬੰਗੇਸ੍ਵਰ ਨਾਂ ਦਾ ਰਾਜਾ ਸੀ
ਸਭਹੀਰਾਜਨਕੋਸਿਰਤਾਜਾ
ਜੋ ਸਾਰਿਆਂ ਰਾਜਿਆਂ ਦਾ ਸ਼ਿਰੋਮਣੀ ਸੀ।
In the country of Bang, Raja Bangeswar ruled and he was the Raja of the Rajas.
ਕਿਤਕਦਿਨਨਰਾਜਾਮਰਗਯੋ
ਕੁਝ ਸਮੇਂ ਬਾਦ ਰਾਜਾ ਮਰ ਗਿਆ