GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 877
Display Settings
ਤ੍ਰਿਯਕੋਨਾਮਜਬੈਸੁਨਿਪਾਯੋ
ਜਦੋਂ ਇਸਤਰੀ ਦਾ ਨਾਮ ਸੁਣਿਆ
ਘੂਮਤਘਾਯਲਬਚਨਸੁਨਾਯੋ
ਤਾਂ ਘਾਇਲ ਸੁਭਟ ਸਿੰਘ ਨੇ ਘੁੰਮਦੇ ਹੋਇਆਂ ਬੋਲ ਸੁਣਾਇਆ।
When he heard her pronouncement, he thanked his luck,
ਧੰਨ੍ਯਧੰਨ੍ਯਕਰਿਕਰੀਬਡਾਈ
ਧੰਨ ਧੰਨ ਕਰ ਕੇ ਉਸ ਦੀ ਵਡਿਆਈ ਕੀਤੀ
ਕਿਹਨਿਮਿਤਇਹਠਾਤੂਆਈ॥੧੦੧॥
(ਅਤੇ ਪੁਛਿਆ-) ਕਿਸ ਲਈ ਤੂੰ ਇਥੇ ਆਈ ਹੈਂ ॥੧੦੧॥
And thanking her earnestly, he asked, ‘Why have you come here?’(101)
ਦੋਹਰਾ
ਦੋਹਰਾ:
Dohira
ਸੁਨੁਰਾਜਾਮੈਲਾਜਤਜਿਯਾਤੇਪਹੁੰਚੀਆਇ
ਹੇ ਰਾਜਨ! ਸੁਣੋ, ਮੈਂ ਲਾਜ ਛਡ ਕੇ ਇਸ ਥਾਂ ਤੇ ਆ ਪਹੁੰਚੀ ਹਾਂ (ਅਤੇ ਵੇਖ ਰਹੀ ਹਾਂ ਕਿ)
‘Listen my Raja, I have abandoned all modesty to come to you,
ਜਿਯਤੇਨਿਰਖਿਲਿਆਇਹੌਮਰੇਬਰੌਗੀਜਾਇ॥੧੦੨॥
ਜੇ ਤੁਹਾਨੂੰ ਜੀਉਂਦਾ ਵੇਖਿਆ ਤਾਂ ਲੈ ਆਵਾਂਗੀ ਅਤੇ ਜੇ ਮਰ ਗਏ (ਤਾਂ) ਜਾ ਕੇ ਵਰ ਲਵਾਂਗੀ ॥੧੦੨॥
‘I thought if I live, I will bring you back, and if dead, I will die with you own you.’(102)
ਨ੍ਰਿਪਘਾਯਲਘੂਮਤਦ੍ਰਿਗਨਮੂੰਦਿਬਚਨਇਮਿਕੀਨ
ਘਾਇਲ ਰਾਜੇ ਨੇ ਘੁੰਮ ਕੇ ਅਤੇ ਅੱਖਾਂ ਬੰਦ ਕਰ ਕੇ ਇਸ ਤਰ੍ਹਾਂ ਕਿਹਾ,
The Raja moved his eyes and said to her,
ਮਨਬਾਛਤਬਰੁਮਾਗਿਯੈਮੈਤ੍ਰਿਯਤੁਮਬਰਦੀਨ॥੧੦੩॥
ਹੇ ਇਸਤਰੀ! ਮਨ ਇਛਿਤ ਵਰ ਮੰਗ ਲੈ, ਮੈਂ ਤੈਨੂੰ (ਉਹੀ) ਵਰ ਦਿਆਂਗਾ ॥੧੦੩॥
‘Come on ask for what do you want, 1 will grant you the boon.’(103)
ਚੌਪਈ
ਚੌਪਈ:
Chaupaee
ਜਬਮੈਤੁਹਿਜੀਵਤਲਿਖਲਯੋ
ਜਦ ਮੈਂ ਤੁਹਾਨੂੰ ਜੀਉਂਦਾ ਵੇਖ ਲਿਆ, (ਤਾਂ ਸਮਝਿਆ ਕਿ)
ਜਨੁਬਿਧਿਨਯੋਜਨਮਤੁਹਿਦਯੋ
ਵਿਧਾਤਾ ਨੇ ਤੁਹਾਨੂੰ ਨਵਾਂ ਜਨਮ ਦਿੱਤਾ ਹੈ।
‘When I found you alive, I thought God has granted you a new life.
ਤਾਤੇਹ੍ਰਿਦੈਸੰਕਨਹਿਧਰਿਯੈ
ਇਸ ਲਈ ਮਨ ਵਿਚ ਸ਼ੰਕਾ ਨਾ ਧਰੋ
ਬਹੁਰਿਬ੍ਯਾਹਮੋਸੌਅਬਕਰਿਯੈ॥੧੦੪॥
ਅਤੇ ਮੇਰੇ ਨਾਲ ਫਿਰ ਵਿਆਹ ਕਰ ਲਵੋ ॥੧੦੪॥
‘Now, eliminating all your doubts, you marry me once again.’(104)
ਜੋਤ੍ਰਿਯਕਹਾਵਹੈਪਤਿਮਾਨ੍ਯੋ
ਜੋ ਇਸਤਰੀ ਨੇ ਕਿਹਾ, ਉਹੀ ਪਤੀ ਨੇ ਮੰਨ ਲਿਆ
ਭੇਦਅਭੇਦਕਛੁਦੁਖਿਤਜਾਨ੍ਯੋ
ਅਤੇ ਦੁਖੀ ਹੋਏ ਨੇ ਭੇਦ ਅਤੇ ਅਭੇਦ ਕੁਝ ਵੀ ਨਾ ਸਮਝਿਆ।
Whatever she asked for, the husband agreed to, as being afflicted could not distinguish between the reality and the illusion.
ਚਕਮਕਝਾਰਿਆਗਿਤਹਜਾਰੀ
ਉਥੇ ਚਕਮਕ ਪੱਥਰ ਰਗੜ ਕੇ ਅੱਗ ਜਲਾਈ
ਚਾਰਿਭਵਾਰੈਲਈਪ੍ਯਾਰੀ॥੧੦੫॥
ਅਤੇ ਪਿਆਰੀ ਨਾਲ ਚਾਰ ਫੇਰੇ ਲੈ ਲਏ ॥੧੦੫॥
The woman, by rubbing stones created fire and had fo circumambulations (to solemnise marriage).(105)
ਪੁਨਿਬਚਿਤ੍ਰਦੇਐਸਉਚਾਰੌ
ਫਿਰ ਬਚਿਤ੍ਰ ਦੇਈ ਨੇ ਇਸ ਤਰ੍ਹਾਂ ਕਿਹਾ,
ਸੁਨੋਨਾਥਤੁਮਬਚਨਹਮਾਰੌ
ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ।
Then she said, ‘Listen my Master, listen to my affliction,
ਤ੍ਰਿਪਰਾਤਕਅਰਿਅਤਿਮੁਹਿਭਯੋ
ਕਾਮ ਦੇਵ ('ਤ੍ਰਿਪੁਰਾਂਤਕ ਅਰਿ') ਨੇ ਮੈਨੂੰ ਬਹੁਤ (ਪ੍ਰਭਾਵਿਤ) ਕੀਤਾ ਹੋਇਆ ਹੈ
ਤੁਮਬਿਨੁਮੋਹਿਅਧਿਕਦੁਖਦਯੋ॥੧੦੬॥
ਅਤੇ (ਇਸ ਨੇ) ਤੁਹਾਡੇ ਬਿਨਾ ਮੈਨੂੰ ਬਹੁਤ ਦੁਖ ਦਿੱਤਾ ਹੈ ॥੧੦੬॥
‘I am very much irritated by the sexuality. Without you I have been tormented by it.’(106)
ਤੁਰਤੁਨਾਥਹਮਸੋਉਠਿਰਮੋ
ਹੇ ਨਾਥ! (ਤੁਸੀਂ) ਤੁਰਤ ਉਠ ਕੇ ਮੇਰੇ ਨਾਲ ਰਮਣ ਕਰੋ
ਸਭਅਪਰਾਧਹਮਾਰੋਛਮੋ
ਅਤੇ ਮੇਰੇ ਸਾਰੇ ਅਪਰਾਧ ਖਿਮਾ ਕਰ ਦਿਓ।
‘Now you get up quick and have sex with me and forgive my failings’
ਤਬਰਾਜਾਤਿਹਸਾਥਬਿਹਾਰਿਯੋ
ਤਦ ਰਾਜੇ ਨੇ ਉਸ ਨਾਲ ਸੰਯੋਗ ਕੀਤਾ
ਤ੍ਰਿਯਕੋਤਾਪਦੂਰਿਕਰਿਡਾਰਿਯੋ॥੧੦੭॥
ਅਤੇ ਇਸਤਰੀ (ਰਾਜ ਕੁਮਾਰੀ) ਦਾ (ਸਾਰਾ) ਦੁਖ ਦੂਰ ਕਰ ਦਿੱਤਾ ॥੧੦੭॥
Then the Raja made love with her and eliminated all her anxiety,(107)
ਦੋਹਰਾ
ਦੋਹਰਾ:
Dohira
ਲਪਟਿਲਪਟਿਰਾਜਾਰਮ੍ਯੋਚਿਮਟਿਚਿਮਟਿਗਈਤ੍ਰੀਯ
ਰਾਜੇ ਨੇ ਲਿਪਟ ਲਿਪਟ ਕੇ ਰਮਣ ਕੀਤਾ ਅਤੇ ਇਸਤਰੀ ਨੇ ਚਿਮਟ ਚਿਮਟ ਕੇ (ਰਤੀ-ਕ੍ਰੀੜਾ) ਕੀਤੀ।
The Raja performed sex clinging to her and she hugged him again and again
ਬਿਕਟਸੁਦੁਖਝਟਪਟਕਟੇਅਧਿਕਬਢਾਸੁਖਜੀਯ॥੧੦੮॥
ਉਸ ਦੇ ਵਿਕਟ ਦੁਖ ਝਟਪਟ ਕਟੇ ਗਏ ਅਤੇ ਮਨ ਵਿਚ ਸੁਖ ਬਹੁਤ ਵਧ ਗਿਆ ॥੧੦੮॥
All their agonies were eradicated and then exhilaration was enhanced.(108)
ਚੌਪਈ
ਚੌਪਈ:
ਪਤਿਰਤਿਕਰਿਰਥਲਯੋਚੜਾਈ
ਪਤੀ ਨੇ ਰਤੀ-ਕੇਲ ਕਰ ਕੇ (ਰਾਜ ਕੁਮਾਰੀ) ਨੂੰ ਰਥ ਉਤੇ ਚੜ੍ਹਾ ਲਿਆ
ਬਰਿਯੋਪ੍ਰਾਤਦੁੰਦਭੀਬਜਾਈ
ਅਤੇ ਸਵੇਰ ਵੇਲੇ ਧੌਂਸਾ ਵਜਾ ਕੇ ਵਿਆਹ ਕਰ ਲਿਆ।
ਸਭਰਾਜਨਕੋਦਲਬਲਹਰਾ
(ਰਾਜ ਕੁਮਾਰੀ ਨੇ) ਸਾਰਿਆਂ ਰਾਜਿਆਂ ਨੂੰ ਮਿਧ ਦਿੱਤਾ
ਆਪਨਸੁਭਟਸਿੰਘਪਤਿਕਰਾ॥੧੦੯॥
ਅਤੇ ਸੁਭਟ ਸਿੰਘ ਨੂੰ ਆਪਣਾ ਪਤੀ ਬਣਾ ਲਿਆ ॥੧੦੯॥
ਦੋਹਰਾ
ਦੋਹਰਾ:
Dohira
ਤੁਮਲਜੁਧੁਤਿਹਤ੍ਰਿਯਕਰਾਸਭਰਾਜਨਕੋਘਾਇ
ਉਸ ਇਸਤਰੀ (ਰਾਜ ਕੁਮਾਰੀ) ਨੇ ਘਮਸਾਨ ਯੁੱਧ ਕਰ ਕੇ ਸਾਰਿਆਂ ਰਾਜਿਆਂ ਨੂੰ ਮਾਰ ਦਿੱਤਾ
By conducting a forceful war, the woman annihilated all the princes
ਸੁਭਟਸਿੰਘਕੋਪਤਿਕਰਾਜੈਦੁੰਦਭੀਬਜਾਇ॥੧੧੦॥
ਅਤੇ ਜੈ ਦਾ ਨਗਾਰਾ ਵਜਾ ਕੇ ਸੁਭਟ ਸਿੰਘ ਨੂੰ (ਆਪਣਾ) ਪਤੀ ਬਣਾ ਲਿਆ ॥੧੧੦॥
And, with the beats of the drum, effected Subhat Singh as her husband (110).
ਹੈਗੈਰਥਬਾਜੀਹਨੇਛੀਨਨ੍ਰਿਪਨਬਲਕੀਨ
ਘੋੜੇ, ਹਾਥੀ, ਰਥ (ਅਤੇ ਰਥਾਂ ਨਾਲ ਜੁਤੇ) ਘੋੜੇ ਆਦਿ ਨਸ਼ਟ ਕਰ ਦਿੱਤੇ ਅਤੇ ਰਾਜਿਆਂ ਦਾ ਬਲ ਕਮਜ਼ੋਰ ਕਰ ਦਿੱਤਾ।
She killed great many elephants and snatched the rights of many Rajas.
ਸਮਰਸੁਯੰਬਰਜੀਤਿਕਰਿਸੁਭਟਸਿੰਘਪਤਿਲੀਨ॥੧੧੧॥
ਯੁੱਧ ਰੂਪ ਸੁਅੰਬਰ ਜਿਤ ਕੇ ਸੁਭਟ ਸਿੰਘ ਨੂੰ ਆਪਣਾ ਪਤੀ ਬਣਾ ਲਿਆ ॥੧੧੧॥
By staging pious swayamber, took Subhat Smgh as her husband.(111)
ਚੌਪਈ
ਚੌਪਈ:
Chaupaee
ਦਾਨਵਿੰਦ੍ਰਪ੍ਰਿਥਵੀਸਸੰਘਾਰੇ
ਦੈਤਾਂ ਦੇ ਰਾਜਿਆਂ ਅਤੇ ਧਰਤੀ ਦੇ ਰਾਜਿਆਂ ਨੂੰ ਮਾਰ ਦਿੱਤਾ
ਹੈਗੈਰਥਪੈਦਲਦਲਿਡਾਰੇ
ਅਤੇ ਹਾਥੀ, ਘੋੜੇ, ਰਥ ਅਤੇ ਪੈਦਲ ਦਲਾਂ ਨੂੰ ਮਸਲ ਦਿੱਤਾ।
She killed numerousous Rajas of the Ian and annihilated many enemy armies elephants and horses
ਕਿਸੂਬੀਰਕੋਭੈਧਰਤਭੀ
(ਉਹ) ਕਿਸੇ ਸੂਰਮੇ ਦਾ ਭੈ ਨਹੀਂ ਮੰਨਦੀ ਸੀ।
ਸੁਭਟਸਿੰਘਕਹਜੀਤਬਰਤਭੀ॥੧੧੨॥
ਸੁਭਟ ਸਿੰਘ ਨੂੰ ਜਿਤ ਕੇ ਉਸ ਨਾਲ ਵਿਆਹ ਕੀਤਾ ॥੧੧੨॥
She did not fear of any brave. She won over Subhat Singh and made love with him(112)(l)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਬਾਵਨੋਚਰਿਤ੍ਰਸਮਾਪਤਮਸਤੁਸੁਭਮਸਤੁ॥੫੨॥੯੯੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰੇ ਦੇ ਮੰਤ੍ਰੀ ਭੂਪ ਸੰਵਾਦ ਦੇ ੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੨॥੯੯੧॥ ਚਲਦਾ॥
Fifty-second Parable of Auspicious Chritars Conversation of the Raja and the Minister, Completed with Benediction. (52)(991)
ਚੌਪਈ
ਚੌਪਈ:
Chaupaee
ਰਾਨੀਏਕਠਵਰਇਕਰਹੈ
ਇਕ ਥਾਂ ਇਕ ਰਾਣੀ ਰਹਿੰਦੀ ਸੀ।
ਬਿਜੈਕੁਅਰਿਤਾਕੋਜਗਕਹੈ
ਉਸ ਨੂੰ ਜਗਤ ਵਿਚ ਵਿਜੈ ਕੁਅਰਿ ਕਰ ਕੇ ਜਾਣਿਆ ਜਾਂਦਾ ਸੀ।
There used to live a Rani, whom the world has known as Vijay Kunwar.