GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 876
Display Settings
ਹੈਗੈਰਥਬਾਜੀਘਨੇਰਥਕਟਿਗਏਅਨੇਕ॥੮੮॥
ਹਾਥੀ, ਘੋੜੇ, ਰਥ ਅਤੇ ਰਥਾਂ ਨਾਲ ਜੁਤੇ ਬਹੁਤ ਘੋੜੇ ਕਟ ਕੇ ਡਿਗੇ ਪਏ ਸਨ ॥੮੮॥
ਚੌਪਈ
ਚੌਪਈ:
ਦੁੰਦਜੁਧਤ੍ਰਿਯਪਤਿਹਮਚਾਯੋ
ਉਸ ਇਸਤਰੀ (ਰਾਜ ਕੁਮਾਰੀ) ਨੇ ਪਤੀ ਨਾਲ ਦੁਅੰਦ ਯੁੱਧ ਮਚਾਇਆ
ਨਿਰਖਨਦਿਨਿਸਨਿਸਿਸਰਨਆਯੋ
ਜਿਸ ਨੂੰ ਵੇਖਣ ਲਈ ਸੂਰਜ ਅਤੇ ਚੰਦ੍ਰਮਾ ਵੀ ਯੁੱਧ-ਭੂਮੀ ਵਿਚ ਆਏ।
ਬ੍ਰਹਮਾਚੜੇਹੰਸਪਰਆਏ
ਬ੍ਰਹਮਾ ਹੰਸ ਉਤੇ ਚੜ੍ਹ ਕੇ ਆਇਆ।
ਪੰਚਬਦਨਹੂੰਤਹਾਸੁਹਾਏ॥੮੯॥
ਪੰਜ ਮੂੰਹਾਂ ਵਾਲਾ ਸ਼ਿਵ ਵੀ ਉਥੇ ਆਇਆ ॥੮੯॥
ਤ੍ਰਿਯਕੋਮਲਪਿਯਬਾਨਪ੍ਰਹਾਰੈ
ਇਸਤਰੀ ਨੇ ਪ੍ਰੀਤਮ ਨੂੰ ਕੋਮਲ ਬਾਣ ਮਾਰੇ
ਜਿਯਤੇਤਾਹਿਮਾਰਿਨਹਿਡਾਰੈ
ਕਿਉਂਕਿ ਉਸ ਨੂੰ ਜਾਨ ਤੋਂ ਮਾਰਨਾ ਨਹੀਂ ਚਾਹੁੰਦੀ ਸੀ।
ਲਗੇਬਿਸਿਖਕੇਜਿਨਪਤਿਮਰੈ
(ਡਰਦੀ ਸੀ ਕਿ) ਕਿਤੇ ਬਾਣ ਲਗਣ ਨਾਲ ਪਤੀ ਮਰ ਨਾ ਜਾਏ
ਮੁਹਿਪੈਠਬਪਾਵਕਮਹਿਪਰੈ॥੯੦॥
ਅਤੇ ਮੈਨੂੰ ਅੱਗ ਵਿਚ ਵੜਨਾ ਪਵੇ ॥੯੦॥
ਚਾਰਪਹਰਨਿਜਪਤਿਸੋਲਰੀ
(ਉਹ) ਚਾਰ ਪਹਿਰ ਤਕ ਆਪਣੇ ਪਤੀ ਨਾਲ ਲੜੀ।
ਦੁਹੂੰਅਨਬਿਸਿਖਬ੍ਰਿਸਟਿਬਹੁਕਰੀ
ਦੋਹਾਂ ਨੇ ਬਾਣਾਂ ਦੀ ਬਹੁਤ ਬਰਖਾ ਕੀਤੀ।
ਤਬਲੋਸੂਰਅਸਤਹ੍ਵੈਗਯੋ
ਤਦ ਤਕ ਸੂਰਜ ਡੁਬ ਗਿਆ
ਪ੍ਰਾਚੀਦਿਸਾਚੰਦ੍ਰਪ੍ਰਗਟ੍ਯੋ॥੯੧॥
ਅਤੇ ਪੂਰਬ ਵਲੋਂ ਚੰਦ੍ਰਮਾ ਪ੍ਰਗਟ ਹੋ ਗਿਆ ॥੯੧॥
ਦੋਹਰਾ
ਦੋਹਰਾ:
ਹਕਾਹਕੀਆਹਵਭਯੋਰਹਿਯੋਸੁਭਟਕੋਊਨਾਹਿ
ਵੰਗਾਰ ਵੰਗਾਰ ਕੇ ਯੁੱਧ ਹੋਇਆ ਅਤੇ ਕੋਈ ਵੀ ਸੂਰਮਾ ਜੀਉਂਦਾ ਨਾ ਬਚਿਆ।
ਜੁਧਕਰਤਅਤਿਥਕਤਭੇਰਹਤਭਏਰਨਮਾਹਿ॥੯੨॥
ਯੁੱਧ ਕਰ ਕੇ ਬਹੁਤ ਥਕ ਗਏ ਅਤੇ ਯੁੱਧ-ਭੂਮੀ ਵਿਚ ਹੀ ਲੰਬੇ ਪੈ ਗਏ ॥੯੨॥
ਚੌਪਈ
ਚੌਪਈ:
ਲਗੇਬ੍ਰਿਨਨਕੇਘਾਇਲਭਏ
ਉਹ ਜ਼ਖ਼ਮਾਂ ਦੇ ਲਗਣ ਨਾਲ ਘਾਇਲ ਹੋ ਗਏ
ਅਤਿਲਰਿਅਧਿਕਸ੍ਰਮਤਹ੍ਵੈਗਏ
ਅਤੇ ਬਹੁਤ ਅਧਿਕ ਲੜਾਈ ਕਰ ਕੇ ਥਕ ਗਏ।
ਆਹਵਬਿਖੈਗਿਰੇਬਿਸੰਭਾਰੀ
(ਦੋਵੇਂ) ਯੁੱਧ-ਭੂਮੀ ਵਿਚ ਬੇਸੁਧ ਹੋ ਕੇ ਡਿਗ ਪਏ,
ਕਰਤੇਕਿਨਹੂੰਕ੍ਰਿਪਾਨਡਾਰੀ॥੯੩॥
ਪਰ ਹੱਥ ਵਿਚੋਂ ਕਿਸੇ ਨੇ ਵੀ ਕ੍ਰਿਪਾਨ ਨਾ ਛਡੀ ॥੯੩॥
ਦੋਹਰਾ
ਦੋਹਰਾ:
ਪ੍ਰੇਤਨਚਹਿਜੁਗਨਿਹਸਹਿਜੰਬੁਕਗੀਧਫਿਰਾਹਿ
ਪ੍ਰੇਤ ਨਚ ਰਹੇ ਸਨ, ਜੋਗਣਾਂ ਹਸ ਰਹੀਆਂ ਸਨ ਅਤੇ ਗਿਦੜ ਅਤੇ ਗਿਰਝਾਂ ਫਿਰ ਰਹੀਆਂ ਸਨ।
ਨਿਸਿਸਿਗਰੀਮੁਰਛਿਤਰਹੇਦੁਹੂੰਰਹੀਸੁਧਿਨਾਹਿ॥੯੪॥
ਉਹ ਦੋਵੇਂ ਸਾਰੀ ਰਾਤ ਬੇਹੋਸ਼ ਰਹੇ ਅਤੇ ਕੋਈ ਸੁਧ ਨਾ ਰਹੀ ॥੯੪॥
ਪ੍ਰਾਚੀਦਿਸਿਰਵਿਪ੍ਰਗਟਿਯਾਭਈਚੰਦ੍ਰਕੀਹਾਨ
ਪੂਰਬ ਦਿਸ਼ਾ ਵਿਚ ਸੂਰਜ ਪ੍ਰਗਟ ਹੋਇਆ ਅਤੇ ਚੰਦ੍ਰਮਾ ਛਿਪ ਗਿਆ।
ਪੁਨਿਪਤਿਤ੍ਰਿਯਰਨਕੋਉਠੇਅਧਿਕਕੋਪਮਨਠਾਨਿ॥੯੫॥
ਫਿਰ ਪਤੀ ਅਤੇ ਇਸਤਰੀ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਯੁੱਧ ਕਰਨ ਲਈ ਉਠੇ ॥੯੫॥
ਚੌਪਈ
ਚੌਪਈ:
ਆਠਜਾਮਦੋਊਉਠਿਕਰਿਲਰੇ
ਦੋਵੇਂ ਉਠ ਕੇ ਅੱਠ ਪਹਿਰ ਤਕ ਲੜੇ।
ਟੂਕਤਤਨੁਤ੍ਰਾਣਨਕੇਝਰੇ
ਕਵਚਾਂ ਨੇ ਟੋਟੇ ਟੋਟੇ ਹੋ ਕੇ ਝੜ ਗਏ।
ਅਧਿਕਲਰਾਈਦੁਹੂੰਮਚਈ
ਦੋਹਾਂ ਨੇ ਬਹੁਤ ਲੜਾਈ ਕੀਤੀ।
ਅਥ੍ਰਯੋਸੂਰਰੈਨਹ੍ਵੈਗਈ॥੯੬॥
ਸੂਰਜ ਡੁਬ ਗਿਆ ਅਤੇ ਰਾਤ ਹੋ ਗਈ ॥੯੬॥
ਚਾਰਿਬਾਜਬਿਸਿਖਨਤ੍ਰਿਯਮਾਰੇ
ਇਸਤਰੀ ਨੇ ਬਾਣਾਂ ਨਾਲ ਚਾਰ ਘੋੜੇ ਮਾਰ ਦਿੱਤੇ
ਰਥਕੇਕਾਟਿਦੋਊਚਕਡਾਰੇ
ਅਤੇ ਰਥ ਦੇ ਦੋਵੇਂ ਚਕ (ਪਹੀਏ) ਕਟ ਦਿੱਤੇ।
ਨਾਥਧੁਜਾਕਟਿਭੂਮਿਗਿਰਾਈ
ਪਤੀ ਦੇ ਝੰਡੇ ਨੂੰ ਕਟ ਕੇ ਧਰਤੀ ਉਤੇ ਸੁਟ ਦਿੱਤਾ
ਸੂਤਿਦਿਯਾਜਮਲੋਕਪਠਾਈ॥੯੭॥
ਅਤੇ ਰਥਵਾਨ ਨੂੰ ਯਮ ਲੋਕ ਵਿਚ ਭੇਜ ਦਿੱਤਾ ॥੯੭॥
She cut off the husbands flag and threw it on the ground and sent the chariot-driver to the hell as well.(97)
ਸੁਭਟਸਿੰਘਕਹਪੁਨਿਸਰਮਾਰਿਯੋ
ਫਿਰ ਸੁਭਟ ਸਿੰਘ ਨੂੰ ਤੀਰ ਮਾਰਿਆ
ਮੂਰਛਿਤਕਰਿਪ੍ਰਿਥਵੀਪਰਡਾਰਿਯੋ
ਅਤੇ (ਉਸ ਨੂੰ) ਬੇਹੋਸ਼ ਕਰ ਕੇ ਧਰਤੀ ਉਤੇ ਸੁਟ ਦਿੱਤਾ।
ਬਿਨੁਸੁਧਿਭਏਤਾਹਿਲਖਲੀਨੋ
ਜਦੋਂ ਉਸ ਨੂੰ ਬੇਹੋਸ਼ ਹੋਇਆ ਵੇਖਿਆ
ਆਪੁਬੇਖਿਤਿਹਤ੍ਰਿਯਕੋਕੀਨੋ॥੯੮॥
ਤਾਂ ਉਸ ਨੇ ਆਪ ਇਸਤਰੀ ਦਾ ਰੂਪ ਧਾਰਨ ਕੀਤਾ ॥੯੮॥
Then she hit Subhat Singh with an arrow and made him to faint and disguised herself as his wife.(98)
ਰਥਤੇਉਤਰਿਬਾਰਿਲੈਆਈ
ਰਥ ਤੋਂ ਉਤਰ ਕੇ ਪਾਣੀ ਲੈ ਆਈ
ਕਾਨਲਾਗਕਰਿਬਾਤਸੁਨਾਈ
ਅਤੇ ਕੰਨਾਂ ਦੇ ਨੇੜੇ ਹੋ ਕੇ ਕਿਹਾ,
She climbed down the chariot and brought water and said in his ears
ਸੁਨੋਨਾਥਮੈਤ੍ਰਿਯਤਿਹਾਰੀ
ਹੇ ਨਾਥ! ਸੁਣੋ, ਮੈਂ ਤੁਹਾਡੀ ਪਤਨੀ ਹਾਂ।
ਤੁਮਕੋਜੋਪ੍ਰਾਨਨਤੇਪ੍ਯਾਰੀ॥੯੯॥
ਤੁਹਾਨੂੰ ਜੋ ਪ੍ਰਾਣਾਂ ਤੋਂ ਪਿਆਰੀ ਹੈ ॥੯੯॥
‘Listen my Master, I am your wife, and love you more than my life.’(99)
ਦੋਹਰਾ
ਦੋਹਰਾ:
Dohira
ਜਲਸੀਚੇਜਾਗਤਿਭਯੋਅਤਿਤਨਲਾਗੇਘਾਇ
ਜਲ ਛਿੜਕਣ ਨਾਲ (ਉਹ) ਜਾਗ ਪਿਆ। ਉਸ ਦੇ ਸ਼ਰੀਰ ਉਤੇ ਬਹੁਤ ਜ਼ਖ਼ਮ ਲਗੇ ਹੋਏ ਸਨ।
With sprinkling of water Subhat Singh regained consciousness,
ਭਲੋਬੁਰੋਖਲਅਖਲਕੋਕਛੂਚੀਨਾਜਾਇ॥੧੦੦॥
ਉਸ ਨੂੰ ਮਾੜੇ ਚੰਗੇ, ਦੁਸ਼ਟ ਅਤੇ ਸਜਨ ਦੀ ਕੋਈ ਪਛਾਣ ਨਾ ਰਹੀ ॥੧੦੦॥
But he could not perceive, who was his foe and who the friend,(100)
ਚੌਪਈ
ਚੌਪਈ:
Chaupaee