ਕਛਪਕੇਤੁਗਦਾਗਹਿਘਾਯੋ॥
(ਫਿਰ) ਕਛਪ ਕੇਤੁ ਗਦਾ ਲੈ ਕੇ ਮਾਰਿਆ
ਕੇਤੁਲੂਕਮ੍ਰਿਤਲੋਕਪਠਾਯੋ॥੭੬॥
ਅਤੇ ਲੂਕ ਕੇਤੁ ਨੂੰ ਮ੍ਰਿਤੂ-ਲੋਕ ਵਲ ਭੇਜ ਦਿੱਤਾ ॥੭੬॥
ਜਾਤਨਬਾਲਗਦਾਕੀਮਾਰੈ॥
ਜਿਸ ਦੇ ਸ਼ਰੀਰ ਉਤੇ ਰਾਜ ਕੁਮਾਰੀ ਗਦਾ ਦਾ ਵਾਰ ਕਰਦੀ,
ਏਕੈਘਾਇਚੌਥਿਸਿਰਡਾਰੈ॥
ਇਕੋ ਸਟ ਨਾਲ (ਉਸ ਦਾ) ਸਿਰ ਫੇਹ ਦਿੰਦੀ।
ਜਾਕੇਤਕਿਮਾਰਤਨਬਾਨਾ॥
ਕਿਤਨਿਆਂ ਹੀ ਸੂਰਮਿਆਂ ਦੇ ਸ਼ਰੀਰਾਂ ਵਿਚ ਤੀਰ ਮਾਰ ਕੇ
ਕਰੈਬੀਰਜਮਪੁਰੀਪਯਾਨਾ॥੭੭॥
ਉਨ੍ਹਾਂ ਨੂੰ ਜਮਪੁਰੀ ਭੇਜ ਦਿੱਤਾ ॥੭੭॥
ਦੋਹਰਾ॥
ਦੋਹਰਾ:
ਤਾਕੋਜੁਧੁਬਿਲੋਕਿਕਰਿਕਵਨਸੁਭਟਠਹਰਾਇ॥
ਉਸ ਦੇ ਯੁੱਧ ਨੂੰ ਵੇਖ ਕੇ ਕਿਹੜਾ ਸੂਰਮਾ ਟਿਕ ਸਕਦਾ ਸੀ।
ਜੋਸਮੁਹੈਆਵਤਭਯਾਜਮਪੁਰਦਿਯਾਪਠਾਇ॥੭੮॥
ਜੋ ਵੀ ਸਾਹਮਣੇ ਆ ਗਿਆ, ਉਸ ਨੂੰ ਯਮਪੁਰ ਵਿਚ ਭੇਜ ਦਿੱਤਾ ॥੭੮॥
ਸਵੈਯਾ॥
ਸਵੈਯਾ:
ਕੋਪਅਨੇਕਭਰੇਅਮਰਾਰਦਨਆਨਿਪਰੈਕਰਵਾਰਿਉਘਾਰੇ॥
ਦੇਵਤਿਆਂ ਦੇ ਅਨੇਕ ਵੈਰੀ (ਦੈਂਤ) ਕ੍ਰੋਧਿਤ ਹੋ ਕੇ ਤਲਵਾਰਾਂ ਕਢ ਕੇ ਆ ਪਏ।
ਪਟਿਸਲੋਹਹਥੀਪਰਸੇਅਮਿਤਾਯੁਧਲੈਕਰਿਕੋਪਪ੍ਰਹਾਰੇ॥
ਪੇਟੀਆਂ, ਲੋਹ-ਹਥੀਆਂ ਅਤੇ ਪਰਸੇ ਅਤੇ ਹੋਰ ਬਹਤੁ ਸਾਰੇ ਸ਼ਸਤ੍ਰ ਲੈ ਕੇ ਕ੍ਰੋਧ ਕਰ ਕੇ ਆ ਪਏ।
ਨਾਰਿਸੰਭਾਰਿਹਥਯਾਰਸੁਰਾਰਿਹਕਾਰਿਹਨੇਨਹਿਜਾਤਬਿਚਾਰੇ॥
ਉਸ ਰਾਜ ਕੁਮਾਰੀ ਨੇ ਹਥਿਆਰ ਲੈ ਕੇ ਦੇਵਤਿਆਂ ਦੇ ਵੈਰੀਆਂ ਨੂੰ ਲਲਕਾਰ ਕੇ ਮਾਰ ਦਿੱਤਾ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ।
ਖੇਲਿਬਸੰਤਬਡੇਖਿਲਵਾਰਮਨੋਮਦਚਾਖਿਗਿਰੇਮਤਵਾਰੇ॥੭੯॥
(ਉਹ ਇਸ ਤਰ੍ਹਾਂ ਡਿਗ ਪਏ) ਮਾਨੋ ਫਾਗ ਖੇਡ ਕੇ ਅਤੇ ਸ਼ਰਾਬ ਪੀ ਕੇ ਮਤਵਾਲੇ ਡਿਗੇ ਪਏ ਹੋਣ ॥੭੯॥
ਦੋਹਰਾ॥
ਦੋਹਰਾ:
ਹੈਗੈਰਥੀਬਾਜੀਘਨੇਜੋਧਾਹਨੇਅਨੇਕ॥
ਘੋੜਿਆਂ, ਹਾਥੀਆਂ, ਰਥਾਂ ਵਾਲਿਆਂ (ਅਤੇ ਉਨ੍ਹਾਂ ਨਾਲ ਜੁਤੇ ਹੋਏ) ਘੋੜਿਆਂ ਤੇ ਬਹੁਤ ਸਾਰੇ ਯੋਧਿਆਂ ਨੂੰ ਮਾਰ ਦਿੱਤਾ।
ਜੀਤਿਸੁਯੰਬਰਰਨਰਹੀਭੂਪਤਿਬਚਾਨਏਕ॥੮੦॥
(ਉਹ ਰਾਜ ਕੁਮਾਰੀ) ਸੁਅੰਬਰ ਜਿਤ ਕੇ ਜੰਗ ਦੇ ਮੈਦਾਨ ਵਿਚ ਰਹਿ ਗਈ ਅਤੇ ਕੋਈ ਵੀ ਰਾਜਾ (ਬਾਕੀ) ਨਾ ਬਚਿਆ ॥੮੦॥
ਬਾਜਨਕੀਬਾਜੀਪਰੀਬਾਜਨਬਜੇਅਨੇਕ॥
ਘੋੜਿਆਂ ਦੀ ਬਾਜ਼ੀ ਲਗ ਗਈ ਅਤੇ ਅਨੇਕ ਤਰ੍ਹਾਂ ਦੇ ਵਾਜੇ ਵਜੇ।
ਬਿਸਿਖਬਹੁਤਬਰਸੇਤਹਾਬਚਾਨਬਾਜੀਏਕ॥੮੧॥
ਉਥੇ ਬਹੁਤ ਸਾਰੇ ਬਾਣ ਚਲੇ ਅਤੇ ਇਕ ਵੀ ਘੋੜਾ ਨਾ ਬਚਿਆ ॥੮੧॥
ਚੌਪਈ॥
ਚੌਪਈ:
ਦੈਤਦਏਜਮਧਾਮਪਠਾਈ॥
(ਜਦੋਂ) ਦੈਂਤਾਂ ਨੂੰ ਯਮ ਲੋਕ ਭੇਜ ਦਿੱਤਾ,
ਬਾਰੀਸੁਭਟਸਿੰਘਕੀਆਈ॥
(ਤਦੋਂ) ਸੁਭਟ ਸਿੰਘ ਦੀ ਵਾਰੀ ਆ ਗਈ।
ਤਿਹਤ੍ਰਿਯਕਹਾਆਇਤੁਮਲਰੋ॥
ਉਸ ਨੂੰ ਰਾਜ ਕੁਮਾਰੀ ਨੇ ਕਿਹਾ ਜਾਂ ਤਾਂ ਮੇਰੇ ਨਾਲ ਲੜੋ
ਕੈਅਬਹਾਰਿਮਾਨਮੁਹਿਬਰੋ॥੮੨॥
ਜਾਂ ਹਾਰ ਮੰਨ ਕੇ ਮੇਰੇ ਨਾਲ ਵਿਆਹ ਕਰੋ ॥੮੨॥
ਸੁਭਟਸਿੰਘਜਬਯੌਸੁਨਿਪਾਯੋ॥
ਜਦ ਸੁਭਟ ਸਿੰਘ ਨੇ ਇਸ ਤਰ੍ਹਾਂ ਸੁਣਿਆ
ਅਧਿਕਚਿਤਮੈਕੋਪਬਢਾਯੋ॥
ਤਾਂ ਮਨ ਵਿਚ ਬਹੁਤ ਕ੍ਰੋਧ ਵਧਾਇਆ।
ਮੈਕਾਜੁਧਤ੍ਰਿਯਾਤੇਡਰਿਹੋ॥
ਕੀ ਮੈਂ ਇਸਤਰੀ ਨਾਲ ਯੁੱਧ ਕਰਨੋਂ ਡਰਦਾ ਹਾਂ
ਯਾਕੋਤ੍ਰਾਸਮਾਨਿਯਹਬਰਿਹੋ॥੮੩॥
ਅਤੇ ਇਸ ਦਾ ਡਰ ਮੰਨ ਕੇ ਇਸ ਨੂੰ ਵਰ ਲਵਾਂ ॥੮੩॥
ਕਹੂੰਮਤਿਗੈਵਰਗਰਜਾਹੀ॥
ਕਈਆਂ (ਸੂਰਮਿਆਂ ਨੇ) ਮਸਤ ਹਾਥੀਆਂ ਨੂੰ ਗਰਜਾਇਆ
ਕਹੂੰਪਾਖਰੇਹੈਹਿਾਂਹਨਾਹੀ॥
ਅਤੇ ਕਈਆਂ ਨੇ (ਘੋੜਿਆਂ ਉਤੇ) ਕਾਠੀਆਂ ਪਾ ਕੇ (ਉਨ੍ਹਾਂ ਨੂੰ) ਹਿਣਕਾਇਆ।
ਸਸਤ੍ਰਕਵਚਸੂਰਾਕਹੂੰਕਸੈ॥
ਕਿਤੇ ਸੂਰਮੇ ਸ਼ਸਤ੍ਰ ਅਤੇ ਕਵਚ ਕਸ ਰਹੇ ਸਨ
ਜੁਗਿਨਰੁਧਿਰਖਪਰਭਰਹਸੈ॥੮੪॥
ਅਤੇ (ਕਿਤੇ) ਜੋਗਣਾਂ ਲਹੂ ਦੇ ਖੱਪਰ ਭਰ ਕੇ ਹਸ ਰਹੀਆਂ ਸਨ ॥੮੪॥
ਸਵੈਯਾ॥
ਸਵੈਯਾ:
ਸ੍ਰੀਸੁਭਟੇਸਬਡੋਦਲੁਲੈਉਮਡਿਯੋਗਹਿਕੈਕਰਿਆਯੁਧਬਾਕੇ॥
ਸੁਭਟ ਸਿੰਘ ਹੱਥ ਵਿਚ ਸੁੰਦਰ ਸ਼ਸਤ੍ਰ ਲੈ ਕੇ ਅਤੇ ਬਹੁਤ ਵੱਡਾ ਦਲ ਲੈ ਕੇ ਉਮਡ ਪਿਆ।
ਬੀਰਹਠੀਕਵਚੀਖੜਗੀਪਰਸੀਸਭਈਸਰਦਾਰਨਿਸਾਕੇ॥
ਉਸ ਦੀ ਸੈਨਾ ਵਿਚ ਹਠੀ, ਕਵਚਧਾਰੀ, ਖੜਗਧਾਰੀ ਅਤੇ ਕੁਹਾੜਿਆਂ ਵਾਲੇ (ਸਭ ਦੀ) ਨਿਸ਼ਾ ਕਰਾ ਦੇਣ ਵਾਲੇ ਸਨ।
ਏਕਟਰੇਇਕਆਨਅਰੇਇਕਜੂਝਿਗਿਰੇਬ੍ਰਿਣਖਾਇਤ੍ਰਿਯਾਕੇ॥
ਕੋਈ ਟਲ ਜਾਂਦਾ ਸੀ, ਇਕ ਆ ਕੇ ਅੜ ਜਾਂਦਾ ਸੀ ਅਤੇ ਕੋਈ ਰਾਜ ਕੁਮਾਰੀ ਤੋਂ ਜ਼ਖਮ ਖਾ ਕੇ ਜੂਝ ਕੇ ਡਿਗ ਪੈਂਦਾ ਸੀ,
ਛਾਰਚੜਾਇਕੈਅੰਗਮਲੰਗਰਹੇਮਨੌਸੋਇਪਿਯੇਬਿਜਯਾਕੇ॥੮੫॥
ਮਾਨੋ ਸ਼ਰੀਰ ਉਤੇ ਵਿਭੂਤੀ ਮਲ ਕੇ ਮਲੰਗ ਲੋਕ ਭੰਗ ਪੀ ਕੇ ਸੁੱਤੇ ਪਏ ਹੋਣ ॥੮੫॥
ਚੌਪਈ॥
ਚੌਪਈ:
ਐਸੋਬੀਰਖੇਤਤਹਪਰਿਯੋ॥
ਉਥੇ ਅਜਿਹਾ ਤਕੜਾ ਯੁੱਧ ਹੋਇਆ
ਏਕਸੁਭਟਜੀਵਤਨਉਬਰਿਯੋ॥
ਅਤੇ ਇਕ ਵੀ ਸੂਰਮਾ ਜੀਉਂਦਾ ਨਾ ਬਚਿਆ।
ਦਸਹਜਾਰਮਾਤੇਗਜਮਾਰੇ॥
ਦਸ ਹਜ਼ਾਰ ਮਸਤ ਹਾਥੀ ਮਾਰੇ ਗਏ
ਬੀਸਹਜਾਰਬਰਬਾਜਬਿਦਾਰੇ॥੮੬॥
ਅਤੇ ਵੀਹ ਹਜ਼ਾਰ ਸੁੰਦਰ ਘੋੜੇ ਮਾਰ ਦਿੱਤੇ ਗਏ ॥੮੬॥
ਤੀਸਐਤਪੈਦਲਕਹਮਾਰਿਯੋ॥
ਤਿੰਨ ਲਖ (ਤੀਹ ਦਸ ਹਜ਼ਾਰ) ਪੈਦਲਾਂ ਨੂੰ ਮਾਰ ਦਿੱਤਾ
ਤੇਇਸਲਛਰਥਹਨਿਡਾਰਿਯੋ॥
ਅਤੇ ਤੇਈ ਲਖ ਰਥ ਨਸ਼ਟ ਕਰ ਦਿੱਤੇ।
ਦ੍ਵਾਦਸਲਛਰਥੀਅਤਿਮਾਰਿਸ॥
ਬਾਰ੍ਹਾਂ ਲਖ ਅਤਿ (ਵਿਕਟ) ਰਥਾਂ ਵਾਲੇ
ਮਹਾਰਥੀਅਨਗਨਤਸੰਘਾਰਸਿ॥੮੭॥
ਅਤੇ ਅਣਗਿਣਤ ਮਹਾ ਰਥੀ ਮਾਰ ਦਿੱਤੇ ॥੮੭॥
ਦੋਹਰਾ॥
ਦੋਹਰਾ:
ਸੁਭਟਸਿੰਘਤਨਹਾਬਚਾਸਾਥੀਰਹਾਨਏਕ॥
ਇਕਲਾ ('ਤਨਹਾ') ਸੁਭਟ ਸਿੰਘ ਬਚਿਆ, (ਉਸ ਦਾ) ਇਕ ਵੀ ਸਾਥੀ ਨਾ ਰਿਹਾ।