ਦਾਨਵਗੀਧਕੇਤੁਕੋਭ੍ਰਾਤਾ॥
ਗੀਧ ਕੇਤੁ ਦਾਨਵ ਦਾ ਭਰਾ
ਕਾਕਕੇਤੁਤਿਹੂੰਲੋਕਬਿਖ੍ਯਾਤਾ॥
ਕਾਕ ਕੇਤੁ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ।
ਕ੍ਰੂਰਕੇਤੁਦਾਨਵਇਕਧਾਯੋ॥
ਇਕ ਕ੍ਰੂਰ ਕੇਤੁ ਨਾਂ ਦਾ ਦਾਨਵ ਆਪਣੇ ਨਾਲ
ਲੀਨੇਅਮਿਤਦੈਤਦਲਆਯੋ॥੬੫॥
ਬੇਹਿਸਾਬ ਦਲ ਲੈ ਕੇ ਆਗਿਆ ॥੬੫॥
ਸਵੈਯਾ॥
ਸਵੈਯਾ:
ਕਾਕਧੁਜਾਕਰਿਕੋਪਤਹੀਛਿਨਆਨਿਪਰਿਯੋਕਰਵਾਰਨਿਕਾਰੇ॥
ਕਾਕ ਧੁਜ ਕ੍ਰੋਧ ਕਰ ਕੇ ਉਸੇ ਵੇਲੇ ਤਲਵਾਰ ਖਿਚ ਕੇ ਆ ਗਿਆ।
ਸਿੰਘਸਲਾਸਰਦੂਲਸਿਲੀਮੁਖਸਾਲਤਮਾਲਹਨੇਅਹਿਕਾਰੇ॥
(ਉਸ ਨੇ) ਸ਼ੇਰ, ਸ਼ਿਲਾ, ਸ਼ਾਰਦੂਲ, ਤੀਰ ਵਰਗੇ ਮੂੰਹ ਵਾਲਾ, ਸਾਲ ਅਤੇ ਤਮਾਲ ਵਰਗੇ ਅਤੇ ਕਾਲੇ ਸੱਪ ਵਰਗੇ ਮਾਰ ਦਿੱਤੇ।
ਸ੍ਵਾਨਸ੍ਰਿੰਗਾਲਸੁਰਾਤਕਸੀਸਧੁਜਾਰਥਨਾਗਧਰਾਧਰਭਾਰੇ॥
ਕੁੱਤੇ, ਗਿਦੜ, ਦੈਂਤ ('ਸੁਰਾਂਤਕ') ਸਿਰ, ਧੁਜਾ, ਰਥ, ਨਾਗ ਅਤੇ ਵੱਡੇ ਭਾਰੇ ਪਹਾੜ।
ਯੌਬਰਖੇਨਭਤੇਹਰਖੇਰਿਪੁਆਨਿਦਸੋਦਿਸਿਤੇਭਭਕਾਰੇ॥੬੬॥
ਆਕਾਸ਼ ਤੋਂ ਵਰ੍ਹ ਰਹੇ ਸਨ ਅਤੇ ਵੈਰੀ ਖੁਸ਼ ਹੋ ਕੇ ਕਿਲਕਾਰੀਆਂ ਮਾਰਦੇ ਹੋਏ ਚੌਹਾਂ ਦਿਸ਼ਾਵਾਂ ਤੋਂ ਆ ਗਏ ਸਨ ॥੬੬॥
ਦੋਹਰਾ॥
ਦੋਹਰਾ:
ਮਾਯਾਦੈਤਪਸਾਰਿਕੈਪੁਨਿਬੋਲਾਇਮਿਬੈਨ॥
ਦੈਂਤ ਮਾਯਾਵੀ ਸ਼ਕਤੀ ਦਾ ਪ੍ਰਸਾਰ ਕਰ ਕੇ ਫਿਰ ਇਸ ਤਰ੍ਹਾਂ ਬੋਲਿਆ
ਜੁਧੁਸੁਯੰਬਰਜੀਤਿਤੁਹਿਲੈਜੈਹੌਨਿਜੁਐਨ॥੬੭॥
ਕਿ ਯੁੱਧ ਦੇ ਸੁਅੰਬਰ ਵਿਚ ਜਿੱਤ ਕੇ (ਮੈਂ) ਤੈਨੂੰ ਆਪਣੇ ਘਰ ਲੈ ਜਾਵਾਂਗਾ ॥੬੭॥
ਸਵੈਯਾ॥
ਸਵੈਯਾ:
ਰਾਜਸੁਤਾਕਰਿਕੋਪਤਿਹੀਛਿਨਸਾਮੁਹਿਹ੍ਵੈਹਥਿਯਾਰਗਹੇ॥
ਰਾਜ ਕੁਮਾਰੀ ਹੱਥ ਵਿਚ ਹਥਿਆਰ ਪਕੜ ਕੇ ਉਸੇ ਵੇਲੇ ਸਾਹਮਣੇ ਹੋ ਗਈ।
ਬਲਵਾਨਕਮਾਨਕੋਤਾਨਿਹਨੇਕਬਿਰਾਮਭਨੈਚਿਤਮੈਜੁਚਹੇ॥
ਕਵੀ ਰਾਮ ਕਹਿੰਦੇ ਹਨ ਕਿ (ਰਾਜ ਕੁਮਾਰੀ ਨੇ) ਮਜ਼ਬੂਤ ਕਮਾਨ ਖਿਚ ਕੇ ਜਿਸ ਨੂੰ ਚਾਹਿਆ ਮਾਰ ਦਿੱਤਾ।
ਸਰਸੂਰਦਇੰਤਨਕੇਤਨਮੈਇਹਭਾਤਿਲਗੇਨਹਿਜਾਤਕਹੇ॥
ਸੂਰਮਿਆਂ ਅਤੇ ਦੈਂਤਾਂ ਦੇ ਤਨ ਵਿਚ ਤੀਰ ਇਸ ਤਰ੍ਹਾਂ ਲਗੇ, ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਮਨੋਇੰਦ੍ਰਕੇਬਾਗਅਸੋਕਬਿਖੈਫੁਲਵਾਰਿਨਕੇਫਲਫੂਲਰਹੇ॥੬੮॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਅਸ਼ੋਕ ਬਾਗ਼ ਦੀਆਂ ਫੁਲਵਾੜੀਆਂ ਵਿਚ ਫੁਲ ਅਤੇ ਫਲ ਲਗੇ ਹੋਣ ॥੬੮॥
ਕਾਢਿਕ੍ਰਿਪਾਨਮਹਾਕੁਪਿਕੈਭਟਕੂਦਿਪਰੇਸਰਦਾਰਕਰੋਰੇ॥
ਕ੍ਰਿਪਾਨਾਂ ਕਢ ਕੇ ਅਤੇ ਕ੍ਰੋਧਿਤ ਹੋ ਕੇ ਕ੍ਰੋੜਾਂ ਸੈਨਿਕਾਂ ਦੇ ਸਰਦਾਰ ਯੁੱਧ ਵਿਚ ਕੁਦ ਪਏ।
ਬਾਲਹਨੇਬਲਵਾਨਘਨੇਇਕਫਾਸਿਨਸੌਗਹਿਕੈਝਕਝੋਰੇ॥
(ਉਸ) ਰਾਜ ਕੁਮਾਰੀ ਨੇ ਇਕ ਫਾਂਸ ਨਾਲ ਬਹੁਤ ਸਾਰੇ ਬਲਵਾਨ ਸੂਰਮੇ ਪਕੜ ਕੇ ਝੰਝੋੜ ਦਿੱਤੇ।
ਸਾਜਪਰੇਕਹੂੰਤਾਜਗਿਰੇਗਜਰਾਜਗਿਰੇਛਿਤਪੈਸਿਰਤੋਰੇ॥
ਕਿਤੇ ਸਾਜ ਪਏ ਹਨ, ਕਿਤੇ ਤਾਜ ਡਿਗੇ ਪਏ ਹਨ, ਕਿਤੇ ਹਾਥੀ ਧਰਤੀ ਉਤੇ ਡਿਗੇ ਹੋਏ ਸਿਰ ਛਟਪਟਾ ਰਹੇ ਹਨ।
ਲੁਟੇਰਥੀਰਥਫੂਟੇਕਹੂੰਬਿਨੁਸ੍ਵਾਰਫਿਰੈਹਿਨਨਾਵਤਘੋਰੇ॥੬੯॥
ਕਿਤੇ ਰਥਾਂ ਵਾਲੇ ਲੁੜ੍ਹਕੇ ਪਏ ਹਨ, ਕਿਤੇ ਰਥ ਟੁੱਟੇ ਪਏ ਹਨ ਅਤੇ ਕਿਤੇ ਬਿਨਾ ਸਵਾਰਾਂ ਦੇ ਘੋੜੇ ਹਿਣਕਦੇ ਫਿਰਦੇ ਹਨ ॥੬੯॥
ਚੌਪਈ॥
ਚੌਪਈ:
ਜੇਭਟਅਮਿਤਕੋਪਕਰਿਧਾਏ॥
ਜਿਤਨੇ ਵੀ ਸੂਰਮੇ ਬਹੁਤ ਅਧਿਕ ਕ੍ਰੋਧ ਕਰ ਕੇ ਆਏ ਸਨ,
ਤੇਬਿਨੁਤਨਹ੍ਵੈਸੁਰਗਸਿਧਾਏ॥
ਉਹ ਸਾਰੇ ਤਨ-ਹੀਨ ਹੋ ਕੇ ਸਵਰਗ ਨੂੰ ਸਿਧਾਰ ਗਏ।
ਚਟਪਟਬਿਕਟਪਲਟਿਜੇਲਰੇ॥
ਜੋ ਕੜੀਅਲ ਯੋਧੇ ਜਲਦੀ ਨਾਲ ਪਲਟ ਕੇ ਲੜੇ,
ਕਟਿਕਟਿਮਰੇਬਰੰਗਨਿਨਬਰੇ॥੭੦॥
ਉਹ ਕਟ ਕਟ ਕੇ ਮਾਰੇ ਗਏ ਅਤੇ ਅਪੱਛਰਾਵਾਂ ਨੇ ਵਰ ਲਏ ॥੭੦॥
ਜੇਭਟਬਿਮੁਖਾਹਵਹ੍ਵੈਮੂਏ॥
ਜੋ ਯੋਧੇ ਯੁੱਧ-ਭੂਮੀ ਵਿਚ ਬੇਮੁਖ ਹੋ ਕੇ ਮਰ ਗਏ,
ਇਤਕੇਭਏਨਉਤਕੇਹੂਏ॥
ਉਹ ਨਾ ਇਥੋਂ ਦੇ ਰਹੇ ਅਤੇ ਨਾ ਹੀ ਉਥੋਂ (ਪਰਲੋਕ) ਦੇ।
ਗਰਜਿਪ੍ਰਾਨਬੀਰਨਜਿਨਦਏ॥
ਜਿਨ੍ਹਾਂ ਨੇ ਗਜ ਵਜ ਕੇ ਸੂਰਮਿਆਂ ਵਾਂਗ ਪ੍ਰਾਣ ਦੇ ਦਿੱਤੇ,
ਦੈਦੁੰਦਭੀਸ੍ਵਰਗਜਨੁਗਏ॥੭੧॥
ਉਹ ਮਾਨੋ ਧੌਂਸੇ ਵਜਾ ਕੇ ਸਵਰਗ ਨੂੰ ਚਲੇ ਗਏ ॥੭੧॥
ਦੋਹਰਾ॥
ਦੋਹਰਾ:
ਜਿਨਇਸਤ੍ਰਿਨਜਰਿਅਗਨਿਮੈਪ੍ਰਾਨਆਪਨੇਦੀਨ॥
ਜਿਨ੍ਹਾਂ ਇਸਤਰੀਆਂ ਨੇ ਅੱਗ ਵਿਚ ਸੜ ਕੇ (ਅਰਥਾਤ ਸਤੀ ਹੋ ਕੇ) ਆਪਣੇ ਪ੍ਰਾਣ ਦਿੱਤੇ ਹਨ,
ਝਗਰਿਬਰੰਗਨਿਨਤੇਤਹਾਛੀਨਿਪਤਿਨਕਹਲੀਨ॥੭੨॥
ਉਨ੍ਹਾਂ ਨੇ ਉਥੇ ਅਪੱਛਰਾਵਾਂ ਨਾਲ ਝਗੜ ਕੇ ਆਪਣੇ ਪਤੀ ਖੋਹ ਲਏ ਹਨ ॥੭੨॥
ਚੌਪਈ॥
ਚੌਪਈ:
ਐਸੇਬਾਲਬੀਰਬਹੁਮਾਰੇ॥
ਇਸ ਤਰ੍ਹਾਂ (ਉਸ) ਰਾਜ ਕੁਮਾਰੀ ਨੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ
ਸੁਮਤਿਸਿੰਘਆਦਿਕਹਨਿਡਾਰੇ॥
ਅਤੇ ਸੁਮਤਿ ਸਿੰਘ ਆਦਿਕ ਵੀ ਮਾਰ ਦਿੱਤੇ।
ਸਮਰਸੈਨਰਾਜਾਪੁਨਿਹਯੋ॥
ਫਿਰ ਸਮਰ ਸੈਨ ਰਾਜੇ ਨੂੰ ਮਾਰਿਆ
ਤਾਲਕੇਤੁਮ੍ਰਿਤਲੋਕਪਠਯੋ॥੭੩॥
ਅਤੇ ਤਾਲ ਕੇਤੁ ਨੂੰ ਮ੍ਰਿਤੂ-ਲੋਕ ਵਿਚ ਭੇਜਿਆ ॥੭੩॥
ਬ੍ਰਹਮਕੇਤੁਕਹਪੁਨਿਹਨਿਦੀਨੋ॥
ਫਿਰ (ਉਸ ਨੇ) ਬ੍ਰਹਮ ਕੇਤੁ ਦੇ ਪ੍ਰਾਣ ਹਰ ਲਏ
ਕਾਰਤਿਕੇਯਧੁਜਕੋਬਧਕੀਨੋ॥
ਅਤੇ ਕਾਰਤਿਕੇਯ ਧੁਜ ਦਾ ਬਧ ਕਰ ਦਿੱਤਾ।
ਕ੍ਰੂਰਕੇਤੁਦਾਨਵਤਬਧਾਯੋ॥
ਤਦ ਕ੍ਰੂਰ ਕੇਤੁ ਦੈਂਤ ਆ ਪਹੁੰਚਿਆ
ਤੁਮਲਜੁਧਤਿਹਠੌਰਮਚਾਯੋ॥੭੪॥
ਅਤੇ ਉਸ ਥਾਂ ਤੇ ਘਮਸਾਨ ਯੁੱਧ ਮਚਾ ਦਿੱਤਾ ॥੭੪॥
ਕੌਲਕੇਤੁਦਾਨਵਉਠਿਧਾਯੋ॥
(ਫਿਰ) ਕੌਲ ਕੇਤੁ ਦੈਂਤ ਉਠ ਕੇ ਆ ਗਿਆ
ਕਮਠਕੇਤੁਚਿਤਅਧਿਕਰਿਸਾਯੋ॥
ਅਤੇ ਕਮਠ ਕੇਤੁ (ਆਪਣੇ) ਮਨ ਵਿਚ ਬਹੁਤ ਕ੍ਰੋਧਵਾਨ ਹੋਇਆ।
ਕੇਤੁਉਲੂਕਚਲਾਦਲਲੈਕੈ॥
(ਫਿਰ) ਉਲੂਕ ਕੇਤੁ ਦਲ ਲੈ ਕੇ ਚਲਿਆ
ਕੁਤਿਸਿਤਕੇਤੁਕ੍ਰੋਧਤਨਤੈਕੈ॥੭੫॥
ਅਤੇ ਕੁਤਿਸਿਤ ਕੇਤੁ ਕ੍ਰੋਧਿਤ ਹੋ ਕੇ (ਤੁਰਿਆ) ॥੭੫॥
ਕੌਲਕੇਤੁਤ੍ਰਿਯਤਬੈਸੰਘਾਰਾ॥
ਕੌਲ ਕੇਤੁ ਨੂੰ ਇਸਤਰੀ (ਰਾਜ ਕੁਮਾਰੀ) ਨੇ ਤਦੇ ਮਾਰ ਦਿੱਤਾ
ਕੁਤਿਸਿਤਕੇਤੁਮਾਰਹੀਡਾਰਾ॥
ਅਤੇ ਕੁਤਿਸਿਤ ਕੇਤੁ ਨੂੰ ਵੀ ਮਾਰ ਦਿੱਤਾ।