ਰਾਜਾਕਾਮਰੂਪਕੋਧਾਯੋ॥
ਕਾਮਰੂਪ ਦਾ ਰਾਜਾ
ਅਮਿਤਕਟਕਲੀਨੇਸੰਗਆਯੋ॥
ਅਮਿਤ ਸੈਨਾ ਨਾਲ ਲੈ ਕੇ ਆ ਗਿਆ।
ਦਾਰੁਣਰਣਸੂਰਣਤਹਕਰਿਯੋ॥
ਇਨ੍ਹਾਂ ਸੂਰਮਿਆਂ ਨੇ ਉਥੇ ਭਿਆਨਕ ਯੁੱਧ ਕੀਤਾ
ਰਵਿਸਸਿਚਕ੍ਰਯੋਇੰਦ੍ਰਥਰਹਰਿਯੋ॥੫੧॥
(ਜਿਸ ਨੂੰ ਵੇਖ ਕੇ) ਸੂਰਜ ਅਤੇ ਚੰਦ੍ਰਮਾ ਹੈਰਾਨ ਹੋ ਗਏ ਅਤੇ ਇੰਦਰ ਕੰਬਣ ਲਗ ਗਿਆ ॥੫੧॥
ਅੰਗਕਟੇਤਰਫੈਕਹੂੰਅੰਗਰੀ॥
ਕਿਤੇ ਕਟੇ ਹੋਏ ਅੰਗ ਅਤੇ ਕਿਤੇ ਉਂਗਲੀਆਂ ਤੜਪ ਰਹੀਆਂ ਹਨ।
ਬੀਰਪਰੇਉਛਰਤਕਹੂੰਟੰਗਰੀ॥
ਕਿਤੇ ਸੂਰਮੇ ਪਏ ਹਨ ਅਤੇ ਕਿਤੇ (ਉਨ੍ਹਾਂ ਦੀਆਂ) ਟੰਗਾਂ ਤੜਪ ਰਹੀਆਂ ਹਨ।
ਹਠਿਹਠਿਭਿਰੇਸੁਭਟਰਨਮਾਹੀ॥
(ਉਹ) ਸੂਰਮੇ ਹਠ ਪੂਰਵਕ ਯੁੱਧ ਵਿਚ ਲੜ ਰਹੇ ਹਨ
ਜੰਬਕਗੀਧਮਾਸੁਲੈਜਾਹੀ॥੫੨॥
ਅਤੇ ਗਿਦੜ ਅਤੇ ਗਿਰਝਾਂ ਮਾਸ ਲੈ ਕੇ ਜਾ ਰਹੀਆਂ ਹਨ ॥੫੨॥
ਅੜਿਲ॥
ਅੜਿਲ:
ਬਾਲਸੂਰਮਾਮਾਰੇਕੋਪਬਢਾਇਕੈ॥
ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਸੂਰਮਿਆਂ ਨੂੰ ਮਾਰ ਦਿੱਤਾ।
ਜੋਚਿਤੁਚਹੈਸੰਘਾਰੇਰਥਹਿਧਵਾਇਕੈ॥
ਜਿਸ ਨੂੰ ਵੀ ਮਾਰਨਾ ਚਾਹਿਆ, ਰਥ ਭਜਾ ਕੇ ਮਾਰ ਦਿੱਤਾ।
ਪੈਦਲਅਮਿਤਬਿਦਾਰੇਅਤਿਚਿਤਕੋਪਕਰਿ॥
ਮਨ ਵਿਚ ਬਹੁਤ ਕ੍ਰੋਧ ਕਰ ਕੇ ਅਣਗਿਣਤ ਪੈਦਲ ਮਾਰ ਦਿੱਤੇ।
ਹੋਰਥੀਗਜੀਹਨਿਡਾਰੇਸਸਤ੍ਰਅਨਿਕਪ੍ਰਹਰਿ॥੫੩॥
ਸ਼ਸਤ੍ਰਾਂ ਦੇ ਅਨੇਕ ਪ੍ਰਹਾਰ ਕਰ ਕੇ ਰਥਾਂ ਅਤੇ ਹਾਥੀਆਂ ਵਾਲਿਆਂ ਨੂੰ ਮਾਰ ਦਿੱਤਾ ॥੫੩॥
ਚੌਪਈ॥
ਚੌਪਈ:
ਸਪਤਾਵਤਨ੍ਰਿਪਬਾਲਨਿਹਾਰੇ॥
ਰਾਜ ਕੁਮਾਰੀ ਨੇ ਸੱਤਾਂ ਰਾਜਿਆਂ ਨੂੰ ਆਉਂਦਿਆਂ ਵੇਖਿਆ।
ਅਮਿਤਕੋਪਕਰਿਬਿਸਿਖਪ੍ਰਹਾਰੇ॥
ਬਹੁਤ ਕ੍ਰੋਧਿਤ ਹੋ ਕੇ ਉਨ੍ਹਾਂ ਉਤੇ ਤੀਰ ਚਲਾਏ।
ਸ੍ਯੰਦਨਸਹਿਤਸੂਤਸਭਘਾਏ॥
ਰਥਾਂ ਸਮੇਤ ਸਾਰਿਆਂ ਰਥਵਾਨਾਂ ਨੂੰ ਮਾਰ ਦਿੱਤਾ
ਸੈਨਸਹਿਤਮ੍ਰਿਤਲੋਕਪਠਾਏ॥੫੪॥
ਅਤੇ ਸੈਨਾ ਸਹਿਤ ਮ੍ਰਿਤੂ-ਲੋਕ ਨੂੰ ਭੇਜ ਦਿੱਤਾ ॥੫੪॥
ਅਵਰਨ੍ਰਿਪਤਤਬਹੀਉਠਿਧਾਏ॥
(ਤਦ ਉਪਰੰਤ) ਹੋਰ ਰਾਜੇ ਉਠ ਕੇ ਚਲ ਪਏ
ਬਾਧੇਗੋਲਸਾਮੁਹੇਆਏ॥
ਅਤੇ ਝੁੰਡ ਬਣਾ ਕੇ (ਰਾਜ ਕੁਮਰੀ ਦੇ) ਸਾਹਮਣੇ ਆਏ।
ਦਸੌਦਿਸਨਕ੍ਰੁਧਿਤਹ੍ਵੈਢੂਕੇ॥
ਦਸਾਂ ਦਿਸ਼ਾਵਾਂ ਤੋਂ ਕ੍ਰੋਧਿਤ ਹੋ ਕੇ ਢੁਕ ਪਏ
ਮਾਰੈਮਾਰਬਕ੍ਰਤੇਕੂਕੇ॥੫੫॥
ਅਤੇ ਮੂੰਹ ਤੋਂ 'ਮਾਰੋ ਮਾਰੋ' ਕੂਕਣ ਲਗੇ ॥੫੫॥
ਦੋਹਰਾ॥
ਦੋਹਰਾ:
ਬੀਰਕੇਤੁਬਾਕੋਰਥੀਚਿਤ੍ਰਕੇਤੁਸੁਰਗ੍ਯਾਨ॥
ਬੀਰ ਕੇਤੁ ਰਥ ਵਾਲਾ ਬਾਂਕਾ ਸੂਰਮਾ ਸੀ ਅਤੇ ਚਿਤ੍ਰ ਕੇਤੁ ਦੇਵਤਿਆਂ ਵਰਗਾ ਸਿਆਣਾ ਸੀ।
ਛਤ੍ਰਕੇਤੁਛਤ੍ਰੀਅਮਿਟਬਿਕਟਕੇਤੁਬਲਵਾਨ॥੫੬॥
ਛਤ੍ਰ ਕੇਤੁ ਬਹਾਦੁਰ ਛਤ੍ਰੀ ਸੀ ਅਤੇ ਬਿਕਟ ਕੇਤੁ ਬਹੁਤ ਬਲਵਾਨ ਸੀ ॥੫੬॥
ਇੰਦ੍ਰਕੇਤੁਉਪਇੰਦ੍ਰਧੁਜਚਿਤਅਤਿਕੋਪਬਢਾਇ॥
ਇੰਦ੍ਰ ਕੇਤੁ ਅਤੇ ਉਪਇੰਦ੍ਰ ਧੁਜ ਮਨ ਵਿਚ ਬਹੁਤ ਕ੍ਰੋਧ ਵਧਾ ਕੇ
ਗੀਧਕੇਤੁਦਾਨਵਸਹਿਤਤਹਾਪਹੂੰਚੇਆਇ॥੫੭॥
ਅਤੇ ਗੀਧ ਕੇਤੁ ਦਾਨਵ ਸਹਿਤ ਉਥੇ ਆ ਪਹੁੰਚੇ ॥੫੭॥
ਸਪਤਨ੍ਰਿਪਤਿਆਯੁਧਧਰੇਅਮਿਤਸੈਨਲੈਸਾਥ॥
ਸੱਤੇ ਰਾਜੇ ਸ਼ਸਤ੍ਰ ਧਾਰਨ ਕਰ ਕੇ ਅਤੇ ਅਮਿਤ ਸੈਨਾ ਨਾਲ ਲੈ ਕੇ ਟੁਟ ਕੇ ਪੈ ਗਏ
ਧਾਇਪਰੇਨਾਹਿਨਡਰੇਕਢੇਬਢਾਰੀਹਾਥ॥੫੮॥
ਅਤੇ ਬਿਲਕੁਲ ਨਾ ਡਰੇ। (ਉਨ੍ਹਾਂ ਨੇ) ਹੱਥਾਂ ਵਿਚ ਤਲਵਾਰਾਂ ਧਾਰਨ ਕੀਤੀਆਂ ਹੋਈਆਂ ਸਨ ॥੫੮॥
ਚੌਪਈ॥
ਚੌਪਈ:
ਸਸਤ੍ਰਸੰਭਾਰਿਸੂਰਮਾਧਾਏ॥
ਸ਼ਸਤ੍ਰਾਂ ਨੂੰ ਸੰਭਾਲ ਕੇ ਸੂਰਮੇ ਤੁਰ ਪਏ
ਜੋਰੇਸੈਨਕੁਅਰਿਢਿਗਆਏ॥
ਅਤੇ ਸੈਨਾ ਸਜਾ ਕੇ ਰਾਜ ਕੁਮਾਰੀ ਦੇ ਕੋਲ ਆ ਗਏ।
ਆਯੁਧਹਾਥਬਚਿਤ੍ਰਧਰੇ॥
ਬਚਿਤ੍ਰ ਦੇਈ ਨੇ ਹੱਥ ਵਿਚ ਸ਼ਸਤ੍ਰ ਲੈ ਲਏ
ਅਮਿਤਸੁਭਟਪ੍ਰਾਨਨਬਿਨੁਕਰੇ॥੫੯॥
ਅਤੇ ਬੇਹਿਸਾਬ ਸੂਰਮਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ॥੫੯॥
ਬੀਰਕੇਤੁਕੋਮੂੰਡਉਤਾਰਿਯੋ॥
(ਰਾਜ ਕੁਮਾਰੀ ਨੇ) ਬੀਰ ਕੇਤੁ ਦਾ ਸਿਰ ਕਟ ਦਿੱਤਾ
ਚਿਤ੍ਰਕੇਤੁਕਟਿਤੇਕਟਡਾਰਿਯੋ॥
ਅਤੇ ਚਿਤ੍ਰ ਕੇਤੁ ਨੂੰ ਲਕ ਤੋਂ ਵਢ ਦਿੱਤਾ।
ਛਤ੍ਰਕੇਤੁਛਤ੍ਰੀਪੁਨਿਘਾਯੋ॥
ਫਿਰ ਛਤ੍ਰ ਕੇਤੁ ਛਤ੍ਰੀ ਨੂੰ ਮਾਰ ਦਿੱਤਾ
ਬਿਕਟਕੇਤੁਮ੍ਰਿਤਲੋਕਪਠਾਯੋ॥੬੦॥
ਅਤੇ ਬਿਕਟ ਕੇਤੁ ਨੂੰ ਮ੍ਰਿਤੂ-ਲੋਕ ਵਲ ਭੇਜ ਦਿੱਤਾ ॥੬੦॥
ਦੋਹਰਾ॥
ਦੋਹਰਾ:
ਇੰਦ੍ਰਕੇਤੁਉਪਇੰਦ੍ਰਧੁਜਦੋਨੋਹਨੇਰਿਸਾਇ॥
ਇੰਦ੍ਰ ਕੇਤੁ ਅਤੇ ਉਪਇੰਦ੍ਰ ਧੁਜ ਦੋਹਾਂ ਨੂੰ ਕ੍ਰੋਧਿਤ ਹੋ ਕੇ ਮਾਰ ਦਿੱਤਾ
ਗੀਧਕੇਤੁਦਾਨਵਦਿਯੈਜਮਪੁਰਿਬਹੁਰਿਪਠਾਇ॥੬੧॥
ਅਤੇ ਫਿਰ ਗੀਧ ਕੇਤੁ ਦਾਨਵ ਨੂੰ ਯਮ ਲੋਕ ਭੇਜ ਦਿੱਤਾ ॥੬੧॥
ਸੈਨਾਸਤਹੂੰਨ੍ਰਿਪਨਕੀਕੋਪਿਭਰੀਅਰਰਾਇ॥
ਸੱਤਾਂ ਰਾਜਿਆਂ ਦੀ ਸੈਨਾ ਕ੍ਰੋਧ ਨਾਲ ਭਰ ਕੇ ਅਰੜਾ ਕੇ ਪੈ ਗਈ।
ਤੇਬਾਲਾਤਬਹੀਦਏਮ੍ਰਿਤੁਕੇਲੋਕਪਠਾਇ॥੬੨॥
ਉਸ ਰਾਜ ਕੁਮਾਰੀ ਨੇ ਤਦ ਸਭ ਨੂੰ ਮ੍ਰਿਤੂ ਲੋਕ ਭੇਜ ਦਿੱਤਾ ॥੬੨॥
ਸੁਮਤਕੇਤੁਸੂਰਾਬਡੋਸਮਰਸਿੰਘਲੈਸੰਗ॥
ਸੁਮਤ ਕੇਤੁ ਇਕ ਵੱਡਾ ਸੂਰਮਾ ਸੀ। ਉਸ ਨੇ ਸਮਰ ਸਿੰਘ ਨੂੰ ਨਾਲ ਲੈ ਕੇ
ਬ੍ਰਹਮਕੇਤੁਲੈਦਲਚਲਾਉਮਡਿਚਲੀਜਨੁਗੰਗ॥੬੩॥
ਅਤੇ ਬ੍ਰਹਮ ਕੇਤੁ ਵੀ ਆਪਣਾ ਦਲ ਲੈ ਕੇ ਇੰਜ ਚਲੇ ਮਾਨੋ ਗੰਗਾ ਉਮਡ ਪਈ ਹੋਵੇ ॥੬੩॥
ਤਾਲਕੇਤੁਖਟਬਕ੍ਰਧੁਜਜੋਧਾਹੁਤੇਬਿਸੇਖ॥
ਤਾਲ ਕੇਤੁ ਅਤੇ ਖਟਬਕ੍ਰ ਧੁਜ (ਦੋ) ਵਿਸ਼ੇਸ਼ ਯੋਧੇ ਸਨ।
ਸੋਯਾਪਰਆਵਤਭਏਕਿਯੈਕਾਲਕੋਭੇਖ॥੬੪॥
ਉਹ ਕਾਲ ਰੂਪ ਹੋ ਕੇ ਇਸ (ਕੁਮਾਰੀ) ਉਤੇ ਆ ਪਏ ॥੬੪॥
ਚੌਪਈ॥
ਚੌਪਈ: