ਮੁਨਿਨਾਰਦਕਹੂੰਬੇਨੁਬਜਾਵੈ॥
ਕਿਤੇ ਨਾਰਦ ਮੁਨੀ ਬੀਨ ਵਜਾ ਰਿਹਾ ਸੀ
ਕਹੂੰਰੁਦ੍ਰਡਮਰੂਡਮਕਾਵੈ॥
ਅਤੇ ਕਿਤੇ ਰੁਦ੍ਰ ਡਮਰੂ ਡਮਕਾ ਰਿਹਾ ਸੀ।
ਰੁਧਿਰਖਪਰਜੁਗਿਨਭਰਿਭਾਰੀ॥
(ਕਿਤੇ) ਜੋਗਣਾਂ ਨੇ ਲਹੂ ਨਾਲ ਵੱਡੇ ਖੱਪਰ ਭਰੇ ਹੋਏ ਸਨ
ਮਾਰਹਿਭੂਤਪ੍ਰੇਤਕਿਲਕਾਰੀ॥੩੨॥
ਅਤੇ (ਕਿਤੇ) ਭੂਤ ਅਤੇ ਪ੍ਰੇਤ ਕਿਲਕਾਰੀਆਂ ਮਾਰ ਰਹੇ ਸਨ ॥੩੨॥
ਰਨਅਗੰਮਕੋਊਜਾਨਨਪਾਵੈ॥
ਅਗੰਮੀ ਯੁੱਧ ਨੂੰ ਕੋਈ ਸਮਝ ਨਹੀਂ ਰਿਹਾ ਸੀ
ਡਹਡਹਡਹਸਿਵਡਮਰੁਬਜਾਵੈ॥
ਅਤੇ ਸ਼ਿਵ ਡਹਿ ਡਹਿ ਕਰਦਾ ਡਮਰੂ ਵਜਾ ਰਿਹਾ ਸੀ।
ਕਹਕਹਕਹੂੰਕਾਲਿਕਾਕਹਕੈ॥
ਕਿਤੇ ਕਾਲਿਕਾ ਕਹ ਕਹ ਕਰ ਕੇ ਬੋਲ ਰਹੀ ਸੀ।
ਜਾਨੁਕਧੁਜਾਕਾਲਕੀਲਹਕੈ॥੩੩॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਲ ਦਾ ਝੰਡਾ ਲਹਿਰਾ ਰਿਹਾ ਹੋਵੇ ॥੩੩॥
ਹਸਤਪਾਰਬਤੀਨੈਨਬਿਸਾਲਾ॥
ਵਡਿਆਂ ਨੈਣਾਂ ਵਾਲੀ ਪਾਰਬਤੀ ਹਸ ਰਹੀ ਸੀ
ਨਾਚਤਭੂਪਪ੍ਰੇਤਬੈਤਾਲਾ॥
ਅਤੇ ਭੂਤ, ਪ੍ਰੇਤ ਤੇ ਬੈਤਾਲ ਨਚ ਰਹੇ ਸਨ।
ਕਹਕਹਾਟਕਹੂੰਕਾਲਸੁਨਾਵੈ॥
ਕਿਤੇ ਕਾਲੀ 'ਕਹ ਕਹਾਟ' ਸ਼ਬਦ ਸੁਣਾਉਂਦੀ ਸੀ।
ਭੀਖਨਸੁਨੇਨਾਦਭੈਆਵੈ॥੩੪॥
ਭਿਆਨਕ ਨਾਦ ਨੂੰ ਸੁਣ ਕੇ ਡਰ ਲਗਦਾ ਸੀ ॥੩੪॥
ਬਿਨੁਸੀਸਨਕੇਤਿਕਭਟਡੋਲਹਿ॥
ਕਿਤਨੇ ਹੀ ਸੂਰਮੇ ਬਿਨਾ ਸਿਰਾਂ ਦੇ ਘੁੰਮ ਰਹੇ ਸਨ
ਕੇਤਿਨਮਾਰਿਮਾਰਿਕਰਿਬੋਲਹਿ॥
ਅਤੇ ਕਿਤਨੇ 'ਮਾਰੋ-ਮਾਰੋ' ਪੁਕਾਰ ਰਹੇ ਸਨ।
ਕਿਤੇਤਮਕਿਰਨਤੁਰੈਨਚਾਵੈ॥
ਕਿਤਨੇ ਕ੍ਰੋਧਿਤ ਹੋ ਕੇ ਘੋੜੇ ਨਚਾ ਰਹੇ ਸਨ
ਜੂਝਿਕਿਤਕਜਮਲੋਕਸਿਧਾਵੈ॥੩੫॥
ਅਤੇ ਕਿਤਨੇ ਹੀ ਜੂਝ ਕੇ ਯਮ-ਲੋਕ ਸਿਧਾਰ ਗਏ ਸਨ ॥੩੫॥
ਕਟਿਕਟਿਪਰੇਸੁਭਟਛਿਤਭਾਰੇ॥
ਕਈ ਵੱਡੇ ਸੂਰਮੇ ਕਟ ਕਟ ਕੇ ਧਰਤੀ ਉਤੇ ਡਿਗ ਪਏ ਸਨ
ਭੂਪਸੁਤਾਕਰਿਕੋਪਪਛਾਰੇ॥
ਅਤੇ (ਕਈਆਂ ਨੂੰ) ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਪਛਾੜ ਦਿੱਤਾ ਸੀ।
ਜਿਨਕੇਪਰੀਹਾਥਨਹਿਪ੍ਯਾਰੀ॥
ਜਿਨ੍ਹਾਂ ਦੇ ਹੱਥ ਰਾਜ ਕੁਮਾਰੀ ਨਹੀਂ ਲਗੀ,
ਬਿਨੁਮਾਰੇਹਨਿਮਰੇਕਟਾਰੀ॥੩੬॥
ਉਹ ਬਿਨਾ ਮਾਰਿਆਂ ਹੀ ਕਟਾਰ ਮਾਰ ਕੇ ਮਰ ਗਏ ॥੩੬॥
ਦੋਹਰਾ॥
ਦੋਹਰਾ:
ਮੋੜਤੇਸਅੰਬੇਰਪਤਿਅਮਿਤਸੈਨਲੈਸਾਥ॥
(ਹੁਣ) ਮੋੜ (ਮੇੜਤਾ) ਅਤੇ ਆਮੇਰ ਦੇ ਰਾਜੇ ਅਮਿਤ ਸੈਨਾ ਨਾਲ
ਬਾਲਨਿਮਿਤਿਆਵਤਭਏਗਹੇਬਰਛਿਯੈਹਾਥ॥੩੭॥
ਹੱਥਾਂ ਵਿਚ ਬਰਛੇ ਪਕੜੇ ਹੋਏ ਰਾਜ ਕੁਮਾਰੀ (ਨੂੰ ਪ੍ਰਾਪਤ ਕਰਨ ਲਈ) ਆ ਪਹੁੰਚੇ ਸਨ ॥੩੭॥
ਬਿਕਟਸਿੰਘਅੰਬੇਰਪਤਿਅਮਿਟਸਿੰਘਤਿਹਨਾਮ॥
(ਮੋੜਤਾ ਦੇ ਰਾਜੇ ਦਾ ਨਾਂ) ਬਿਕਟ ਸਿੰਘ ਅਤੇ ਆਮੇਰ ਦੇ ਰਾਜੇ ਦਾ ਨਾਂ ਅਮਿਟ ਸਿੰਘ ਸੀ।
ਕਬਹੂੰਦਈਨਪੀਠਰਨਜੀਤੇਬਹੁਸੰਗ੍ਰਾਮ॥੩੮॥
ਉਨ੍ਹਾਂ ਨੇ ਬਹੁਤ ਯੁੱਧ ਜਿਤੇ ਸਨ ਅਤੇ ਰਣ ਵਿਚ ਕਦੇ ਪਿਠ ਨਹੀਂ ਵਿਖਾਈ ਸੀ ॥੩੮॥
ਚੌਪਈ॥
ਚੌਪਈ:
ਤੇਨ੍ਰਿਪਜੋਰਿਸੈਨਦ੍ਵੈਧਾਏ॥
ਉਹ ਦੋਵੇਂ ਰਾਜੇ ਸੈਨਾ ਇਕੱਠੀ ਕਰ ਕੇ ਤੁਰ ਪਏ
ਭਾਤਿਭਾਤਿਬਾਜਿਤ੍ਰਬਜਾਏ॥
ਅਤੇ ਕਈ ਤਰ੍ਹਾਂ ਦੇ (ਜੰਗੀ) ਵਾਜੇ ਵਜਾਏ।
ਰਾਜਸੁਤਾਜਬਨੈਨਨਿਹਾਰੇ॥
ਜਦ ਰਾਜ ਕੁਮਾਰੀ ਨੇ ਉਨ੍ਹਾਂ ਨੂੰ ਅੱਖਾਂ ਨਾਲ ਵੇਖਿਆ
ਸੈਨਾਸਹਿਤਮਾਰਹੀਡਾਰੇ॥੩੯॥
ਤਾਂ ਸੈਨਾ ਸਮੇਤ ਉਨ੍ਹਾਂ ਨੂੰ ਮਾਰ ਹੀ ਸੁਟਿਆ ॥੩੯॥
ਜਬਅਬਲਾਨ੍ਰਿਪਦੋਊਸੰਘਾਰੇ॥
ਜਦ ਰਾਜ ਕੁਮਾਰੀ ਨੇ ਦੋਵੇਂ ਰਾਜੇ ਮਾਰ ਦਿੱਤੇ,
ਠਟਕੇਸੁਭਟਸਕਲਤਬਭਾਰੇ॥
ਤਦ ਸਾਰੇ ਵੱਡੇ ਰਾਜੇ ਚੁਪ ਕਰ ਕੇ ਖੜੋ ਗਏ।
ਖੇਤਛਾਡਿਯਹਤਰੁਨਿਨਟਰਿਹੈ॥
(ਉਹ ਮਨ ਵਿਚ ਸੋਚਣ ਲਗੇ) ਕਿ ਯੁੱਧ-ਭੂਮੀ ਨੂੰ ਛਡ ਕੇ ਇਹ ਰਾਜ ਕੁਮਾਰੀ ਨਹੀਂ ਟਲੇਗੀ
ਸਭਹਿਨਕੋਪ੍ਰਾਨਨਬਿਨੁਕਰਿਹੈ॥੪੦॥
ਅਤੇ ਸਾਰਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦੇਵੇਗੀ ॥੪੦॥
ਬੂੰਦੀਨਾਥਰਣੁਤਕਟਧਾਯੋ॥
ਬੂੰਦੀ (ਰਿਆਸਤ) ਦਾ ਰਾਜਾ ਰਣੁਤ ਕਟ ਚਲ ਪਿਆ
ਅਧਿਕਮਦੁਤਕਟਸਿੰਘਰਿਸਾਯੋ॥
ਅਤੇ ਮਦੁਤ ਕਟ ਸਿੰਘ ਵੀ ਬਹੁਤ ਕ੍ਰੋਧਿਤ ਹੋ ਗਿਆ।
ਨਾਥਉਜੈਨਜਿਸੇਜਗਕਹਈ॥
ਜਿਸ ਨੂੰ ਲੋਕੀਂ ਉਜੈਨ ਦਾ ਰਾਜਾ ਕਹਿੰਦੇ ਸਨ,
ਵਾਕਹਿਜੀਤੈਜਗਕੋਰਹਈ॥੪੧॥
ਉਸ ਨੂੰ ਜਿਤੇ ਬਿਨਾ ਜਗਤ ਵਿਚ ਕੌਣ ਰਹਿ ਸਕਦਾ ਸੀ ॥੪੧॥
ਜਬਅਬਲਾਆਵਤਵਹੁਲਹੇ॥
ਜਦੋਂ ਰਾਜ ਕੁਮਾਰੀ ਨੇ ਉਨ੍ਹਾਂ ਨੂੰ ਆਉਂਦਿਆਂ ਵੇਖਿਆ
ਹਾਥਹਥਯਾਰਆਪਨੇਗਹੇ॥
(ਤਾਂ ਉਸ ਨੇ) ਆਪਣੇ ਹੱਥਾਂ ਵਿਚ ਹਥਿਆਰ ਪਕੜ ਲਏ।
ਅਧਿਕਕੋਪਕਰਿਕੁਵਤਿਪ੍ਰਹਾਰੇ॥
(ਰਾਜ ਕੁਮਾਰੀ ਨੇ) ਅਧਿਕ ਕ੍ਰੋਧ ਕਰ ਕੇ ਬਲ ਪੂਰਵਕ ('ਕੁਵਤਿ') ਚਲਾਏ
ਛਿਨਿਕਬਿਖੈਦਲਸਹਿਤਸੰਘਾਰੇ॥੪੨॥
ਅਤੇ ਛਿਣ ਭਰ ਵਿਚ (ਉਨ੍ਹਾਂ ਨੂੰ) ਦਲ ਸਹਿਤ ਮਾਰ ਦਿੱਤਾ ॥੪੨॥
ਗੰਗਾਦ੍ਰੀਜਮੁਨਾਦ੍ਰੀਹਠੇ॥
ਗੰਗਾ ਵਾਲੇ ਪਹਾੜੀ ਰਾਜੇ ਅਤੇ ਯਮੁਨਾ ਦੇ ਪਹਾੜ ਵਿਚ ਰਹਿਣ ਵਾਲੇ ਰਾਜੇ
ਸਾਰਸ੍ਵਤੀਹ੍ਵੈਚਲੇਇਕਠੇ॥
ਅਤੇ ਸਾਰਸਵਤੀ ਵਾਲੇ ਰਾਜੇ ਹਠ ਪੂਰਵਕ ਇਕੱਠੇ ਹੋ ਕੇ ਚਲੇ ਹਨ।
ਸਤੁਦ੍ਰਵਾਦਿਅਤਿਦ੍ਰਿੜਪਗਰੋਪੇ॥
ਸਤਲੁਜ ਅਤੇ ਬਿਆਸ ਆਦਿ ਦੇ ਰਾਜਿਆਂ ਨੇ ਆਪਣੇ ਪੈਰ ਜਮਾਏ
ਬ੍ਰਯਾਹਾਦ੍ਰੀਸਿਗਰੇਮਿਲਿਕੋਪੇ॥੪੩॥
ਅਤੇ ਸਾਰੇ ਮਿਲ ਕੇ ਕ੍ਰੋਧਿਤ ਹੋ ਗਏ ॥੪੩॥
ਦੋਹਰਾ॥
ਦੋਹਰਾ:
ਪਰਮਸਿੰਘਪੂਰੋਪੁਰਖਕਰਮਸਿੰਘਸੁਰਗ੍ਯਾਨ॥
ਪਰਮ ਸਿੰਘ ਪੂਰਨ ਪੁਰਸ਼ ਸੀ ਅਤੇ ਕਰਮ ਸਿੰਘ ਦੇਵਤਿਆਂ ਵਾਂਗ ਗਿਆਨਵਾਨ ਸੀ।
ਧਰਮਸਿੰਘਹਾਠੋਹਠੀਅਮਿਤਜੁਧਕੀਖਾਨ॥੪੪॥
ਧਰਮ ਸਿੰਘ ਬਹੁਤ ਹਠੀ ਸੀ ਅਤੇ ਅਮਿਤ ਯੁੱਧ ਦੀ ਖਾਣ ਸੀ ॥੪੪॥
ਅਮਰਸਿੰਘਅਰੁਅਚਲਸਿੰਘਮਨਮੈਕੋਪਬਢਾਇ॥
ਅਮਰ ਸਿੰਘ ਅਤੇ ਅਚਲ ਸਿੰਘ ਮਨ ਵਿਚ ਬਹੁਤ ਕ੍ਰੋਧਿਤ ਹੋਏ।
ਪਾਚੌਭੂਪਪਹਾਰਿਯੈਸਨਮੁਖਿਪਹੁਚੇਆਇ॥੪੫॥
ਇਹ ਪੰਜੇ ਪਹਾੜੀ ਰਾਜੇ (ਰਾਜ ਕੁਮਾਰੀ ਨਾਲ ਯੁੱਧ ਕਰਨ ਲਈ) ਸਾਹਮਣੇ ਆ ਗਏ ॥੪੫॥
ਚੌਪਈ॥
ਚੌਪਈ:
ਪਰਬਤੀਸਪਾਚੋਨ੍ਰਿਪਧਾਏ॥
ਪੰਜੇ ਪਹਾੜੀ ਰਾਜੇ (ਯੁੱਧ ਲਈ) ਤੁਰ ਪਏ।
ਖਸੀਯਾਅਧਿਕਸੰਗਲੈਆਏ॥
ਬਹੁਤ ਸਾਰੇ ਬਕਰੇ ਨਾਲ ਲੈ ਕੇ ਆਏ।
ਪਾਹਨਬ੍ਰਿਸਟਿਕੋਪਕਰਿਕਰੀ॥
ਉਨ੍ਹਾਂ ਨੇ ਗੁੱਸੇ ਨਾਲ ਪੱਥਰਾਂ ਦੀ ਬਰਖਾ ਕੀਤੀ
ਮਾਰਿਮਾਰਿਮੁਖਤੇਉਚਰੀ॥੪੬॥
ਅਤੇ ਮੂੰਹ ਤੋਂ 'ਮਾਰੋ ਮਾਰੋ' ਦਾ ਉਚਾਰਨ ਕੀਤਾ ॥੪੬॥
ਦੁੰਦਭਢੋਲਦੁਹੂੰਦਿਸਿਬਾਜੇ॥
ਦੋਹਾਂ ਪਾਸਿਓਂ ਢੋਲ ਅਤੇ ਨਗਾਰੇ ਵਜੇ
ਸਾਜੇਸਸਤ੍ਰਸੂਰਮਾਗਾਜੇ॥
ਅਤੇ ਸ਼ਸਤ੍ਰ ਨਾਲ ਸਜੇ ਹੋਏ ਸੂਰਮੇ ਗਜੇ।
ਕੁਪਿਕੁਪਿਅਧਿਕਹ੍ਰਿਦਨਮੈਲਰੇ॥
ਹਿਰਦਿਆਂ ਵਿਚ ਬਹੁਤ ਗੁੱਸੇ ਹੋ ਹੋ ਕੇ ਲੜੇ
ਕਟਿਕਟਿਮਰੇਬਰੰਗਨਿਬਰੇ॥੪੭॥
ਅਤੇ ਕਟ ਕਟ ਕੇ ਮਰਦੇ ਹੋਏ ਅਪੱਛਰਾਵਾਂ ਨੂੰ ਵਰਨ ਲਗੇ ॥੪੭॥
ਭੂਪਪਾਚਉਬਾਨਚਲਾਵੈਂ॥
ਪੰਜੇ ਰਾਜੇ ਬਾਣ ਚਲਾ ਰਹੇ ਸਨ
ਬਾਧੇਗੋਲਸਾਮੁਹੇਆਵੈਂ॥
ਅਤੇ ਗੋਲ ਘੇਰੇ ਬੰਨ੍ਹ ਕੇ ਸਾਹਮਣੇ ਆ ਰਹੇ ਸਨ।
ਤਬਬਚਿਤ੍ਰਦੇਸਸਤ੍ਰਪ੍ਰਹਾਰੇ॥
ਤਦ ਬਚਿਤ੍ਰ ਦੇਈ ਨੇ ਸ਼ਸਤ੍ਰਾਂ ਦਾ ਪ੍ਰਹਾਰ ਕੀਤਾ
ਛਿਨਿਕਬਿਖੈਸਕਲੇਹਨਿਡਾਰੇ॥੪੮॥
ਅਤੇ ਛਿਣ ਭਰ ਵਿਚ ਸਾਰੇ ਮਾਰ ਸੁਟੇ ॥੪੮॥
ਦੇਇਬਚਿਤ੍ਰਪਾਚਨ੍ਰਿਪਮਾਰੇ॥
ਬਚਿਤ੍ਰ ਦੇਈ ਨੇ ਪੰਜ ਰਾਜਿਆਂ ਨੂੰ ਮਾਰ ਦਿੱਤਾ
ਔਰਸੁਭਟਚੁਨਿਚੁਨਿਹਨਿਡਾਰੇ॥
ਅਤੇ ਹੋਰ ਵੀ ਸੂਰਮੇ ਚੁਣ ਚੁਣ ਕੇ ਸੰਘਾਰ ਦਿੱਤੇ।
ਸਾਤਨ੍ਰਿਪਤਿਅਵਰੈਤਬਚਲੇ॥
ਤਦ ਸੱਤ ਰਾਜੇ ਹੋਰ ਚਲ ਪਏ
ਜੋਧਾਜੋਰਜੁਧਕਰਿਭਲੇ॥੪੯॥
ਜੋ ਯੁੱਧ ਕਰਨ ਵਿਚ ਬਹੁਤ ਸ਼ਕਤੀਸ਼ਾਲੀ ਸਨ ॥੪੯॥
ਕਾਸਿਰਾਜਮਘਧੇਸ੍ਵਰਕੋਪੇ॥
ਕਾਸ਼ੀ ਅਤੇ ਮਗਧ ਦੇ ਰਾਜੇ ਕ੍ਰੋਧਿਤ ਹੋਏ ਅਤੇ
ਅੰਗਬੰਗਰਾਜਨਪਗਰੋਪੇ॥
ਅੰਗ ਤੇ ਬੰਗ (ਬੰਗਾਲ) ਦੇ ਰਾਜਿਆਂ ਨੇ ਪੈਰ ਗਡ ਲਏ।
ਔਰਕੁਲਿੰਗਦੇਸਪਤਿਧਾਯੋ॥
ਇਸ ਤੋਂ ਇਲਾਵਾ ਕੁਲਿੰਗ ਦੇਸ ਦਾ ਰਾਜਾ ਵੀ ਤੁਰ ਪਿਆ
ਤ੍ਰਿਗਤਿਦੇਸਏਸ੍ਵਰਹੂੰਆਯੋ॥੫੦॥
ਅਤੇ ਤ੍ਰਿਗਤਿ ਦੇਸ ਦਾ ਰਾਜਾ ਵੀ ਆ ਪਹੁੰਚਿਆ ॥੫੦॥