GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 871
Display Settings
ਦੋਹਰਾ
ਦੋਹਰਾ:
Dohira
ਤਬਕੰਨ੍ਯਾਐਸੇਕਹੇਸਕਲਸਖਿਨਸੋਬੈਨ
ਤਦ ਰਾਜ ਕੁਮਾਰੀ ਨੇ ਸਾਰੀਆਂ ਸਖੀਆਂ ਨੂੰ ਇਸ ਤਰ੍ਹਾਂ ਬੋਲ ਕਹੇ।
Then the damsel told all her friends like this,
ਬਿਕਟਕਟਕਕੇਸੁਭਟਭਟਪਠਵੋਜਮਕੇਐਨ॥੨੦॥
ਅਜ ਮੈਂ ਵਿਕਟ ਅਤੇ ਸ੍ਰੇਸ਼ਠ ਸੂਰਮਿਆਂ ਨੂੰ ਯਮਲੋਕ ਭੇਜ ਦਿਆਂਗੀ ॥੨੦॥
‘I will send all those invincible warriors to the hell today.’(20)
ਸਕਲਸਖਿਨਕੋਸਸਤ੍ਰਦੈਅਵਰਕਵਚਪਹਿਰਾਇ
ਸਾਰੀਆਂ ਸਖੀਆਂ ਨੂੰ ਸ਼ਸਤ੍ਰ ਦੇ ਕੇ ਅਤੇ ਕਵਚ ਪਵਾ ਕੇ
She gave arms to all the friends and put arm ours on them,
ਨਿਕਸਿਆਪੁਠਾਢੀਭਈਜੈਦੁੰਦਭੀਬਜਾਇ॥੨੧॥
ਆਪ ਨਿਕਲ ਕੇ ਡਟ ਗਈ ਅਤੇ ਜਿੱਤ ਦਾ ਨਗਾਰਾ ਵਜਾ ਦਿੱਤਾ ॥੨੧॥
And beating the drum, herself, she came and stood there.(21)
ਚੌਪਈ
ਚੌਪਈ:
Chaupaee
ਕੰਨ੍ਯਾਰਥਆਰੂੜਿਤਭਈ
ਕੰਨਿਆ ਰਥ ਉਤੇ ਸਵਾਰ ਹੋ ਗਈ
ਜੁਧਿਸਮਗ੍ਰੀਸਭਿਯਨਦਈ
ਅਤੇ ਸਾਰੀਆਂ ਨੂੰ ਯੁੱਧ ਦਾ ਸਾਮਾਨ ਦੇ ਦਿੱਤਾ (ਅਰਥਾਤ ਹਥਿਆਰ ਵੰਡ ਦਿੱਤੇ)।
She climbed on a chariot and distributed the warfare arms to all.
ਸਫਾਜੰਗਮਹਿਤੁਰੈਨਚਾਏ
ਸੈਨਾ ਦੀਆਂ ਕਤਾਰਾਂ ਵਿਚ ਘੋੜੇ ਨਚਾਏ
ਸੁਰਸੁਰਪਤਿਦੇਖਨਰਨਆਏ॥੨੨॥
ਅਤੇ ਦੇਵਤੇ ਤੇ ਇੰਦਰ ਵੀ (ਉਸ) ਲੜਾਈ ਨੂੰ ਵੇਖਣ ਆਏ ॥੨੨॥
She made the horses to dance in the field and, even, the gods came to observe.(22)
ਦੋਹਰਾ
ਦੋਹਰਾ:
Dohira
ਉਮਡੇਅਮਿਤਅਨੇਕਦਲਬਾਰਦਬੂੰਦਸਮਾਨ
(ਉਥੇ) ਅਨੇਕ ਸੈਨਾ ਦਲ ਜਲ ਦੀਆਂ ਬੂੰਦਾਂ ਵਾਂਗ ਉਮਡ ਪਏ
Like the black clouds, armies appeared.
ਬਨਿਬਨਿਨ੍ਰਿਪਆਵਤਭਏਸਮਰਸੁਯੰਬਰਜਾਨ॥੨੩॥
ਅਤੇ ਯੁੱਧ ਸੁਅੰਬਰ ਦੀ ਗੱਲ ਸੁਣ ਕੇ ਰਾਜੇ ਸਜ ਧਜ ਕੇ ਆਉਣ ਲਗੇ ॥੨੩॥
Hearing the news of swayamber for the selection of the bridegroom, fully adorned, the princess arrived.(23)
ਚੌਪਈ
ਚੌਪਈ:
Chaupaee
ਮਚਿਯੌਤੁਮਲਜੁਧਤਹਭਾਰੀ
ਉਥੇ ਬਹੁਤ ਘਮਸਾਨ ਯੁੱਧ ਹੋਇਆ।
ਨਾਚੇਸੂਰਬੀਰਹੰਕਾਰੀ
ਅਭਿਮਾਨੀ ਸੂਰਮੇ ਨਚਣ ਲਗੇ।
The ruinous war was ensued and the braves enacted the war dance.
ਤਾਨਿਧਨੁਹਿਯਨਬਿਸਿਖਚਲਾਵਤ
(ਦ੍ਰਿੜ੍ਹਤਾ ਪੂਰਵਕ) ਧਨੁਸ਼ ਖਿਚ ਕੇ ਤੀਰ ਚਲਾਉਂਦੇ
ਮਾਇਮਰੇਪਦਕੂਕਿਸੁਨਾਵਤ॥੨੪॥
ਅਤੇ 'ਹਾਇ ਮਾਂ ਮਰ ਗਏ' ਸ਼ਬਦ ਕੂਕ ਕੇ ਸੁਣਾਉਂਦੇ ॥੨੪॥
With fully stretched bows, they came into action and dying braves yelled for their mothers.(24)
ਜਿਹਬਚਿਤ੍ਰਦੇਬਾਨਲਗਾਵੈ
ਜਿਸ ਨੂੰ ਬਚਿਤ੍ਰ ਦੇਈ (ਰਾਜ ਕੁਮਾਰੀ) ਬਾਣ ਮਾਰਦੀ ਹੈ,
ਵਹੈਸੁਭਟਮ੍ਰਿਤੁਲੋਕਸਿਧਾਵੈ
ਉਹ ਯੋਧਾ ਮ੍ਰਿਤ ਲੋਕ ਨੂੰ ਚਲਾ ਜਾਂਦਾ ਹੈ।
When an arrow hit some one, that brave departed for heavens.
ਜਾਪਰਤਮਕਿਤੇਗਕੀਝਾਰੈ
ਜਿਸ ਉਤੇ ਕ੍ਰੋਧਿਤ ਹੋ ਕੇ ਤਲਵਾਰ ਦਾ ਵਾਰ ਕਰਦੀ ਹੈ,
ਤਾਕੋਮੂੰਡਕਾਟਿਹੀਡਾਰੈ॥੨੫॥
ਉਸ ਦਾ ਸਿਰ ਕਟ ਕੇ ਸੁਟ ਦਿੰਦੀ ਹੈ ॥੨੫॥
When some one received the stroke of sword, he got his head severed.(25)
ਕਾਹੂਸਿਮਟਿਸੈਹਥੀਹਨੈ
ਕਿਸੇ ਨੂੰ ਸੈਹਥੀ ਸੰਭਾਲ ਕੇ ਮਾਰ ਦਿੰਦੀ ਹੈ
ਏਕਸੁਭਟਮਨਮਾਹਿਗਨੈ
ਅਤੇ (ਕਿਸੇ) ਇਕ ਸੂਰਮੇ ਨੂੰ ਵੀ ਮਨ ਵਿਚ ਨਹੀਂ ਗਿਣਦੀ।
Some became the victims of her dagger as she did not consider anyone of them credit worthy.
ਦੇਖੈਸੁਰਬਿਬਾਨਚੜਿਸਾਰੇ
ਸਾਰੇ ਦੇਵਤੇ ਬਿਮਾਨਾਂ ਉਤੇ ਚੜ੍ਹ ਕੇ ਵੇਖ ਰਹੇ ਹਨ
ਚਟਿਪਟਸੁਭਟਬਿਕਟਕਟਿਡਾਰੇ॥੨੬॥
ਕਿ ਕਿਵੇਂ ਵਿਕਟ ਸੂਰਮੇ ਝਟਪਟ ਕਟੇ ਜਾ ਰਹੇ ਹਨ ॥੨੬॥
All the gods were watching from their aero-chariots, how rapidly the intrepid were annihilated.(26)
ਗੀਧਨਕੋਮਨਭਯੋਅਨੰਦੰ
ਗਿਰਝਾਂ ਦੇ ਮਨ ਆਨੰਦਿਤ ਹੋ ਰਹੇ ਹਨ
ਆਜੁਭਖੈਮਾਨਸਕੇਅੰਗੰ
ਕਿ ਅਜ ਮਨੁੱਖਾਂ ਦਾ ਮਾਸ ਖਾਣ ਨੂੰ ਮਿਲੇਗਾ।
ਦਹਿਨੇਬਾਏਜੋਗਿਨਿਖੜੀ
ਸੱਜੇ ਖੱਬੇ ਲਹੂ ਦੇ ਬਰਤਨ
ਲੈਪਾਤਰਸ੍ਰੋਨਤਕਹਅੜੀ॥੨੭॥
(ਖਪਰ) ਲੈ ਕੇ ਜੋਗਣਾਂ ਖੜੋਤੀਆਂ ਹਨ ॥੨੭॥
ਮਾਰੂਦੁਹੂੰਦਿਸਨਮੈਬਾਜੈ
ਦੋਹਾਂ ਪਾਸਿਆਂ ਤੋਂ ਮਾਰੂ ਵਾਜੇ ਵਜਣ ਲਗੇ ਹਨ
ਦੁਹੂੰਓਰਸਸਤ੍ਰਨਭਟਸਾਜੈ
ਅਤੇ ਦੋਹਾਂ ਪਾਸਿਆਂ ਤੋਂ ਸੂਰਮੇ ਸ਼ਸਤ੍ਰਾਂ ਨਾਲ ਸਜੇ ਹੋਏ ਹਨ।
ਊਪਰਗਿਧਸਾਲਮੰਡਰਾਹੀ
ਉਪਰ ਗਿਰਝਾਂ ਅਤੇ ਅਪੱਛਰਾਵਾਂ ('ਸਾਲ' ਸ਼ਾਵਲ੍ਯਾ) ਮੰਡਰਾ ਰਹੀਆਂ ਹਨ
ਤਰੈਸੂਰਮਾਜੁਧਮਚਾਹੀ॥੨੮॥
ਅਤੇ ਹੇਠਾਂ ਸੂਰਮਿਆਂ ਨੇ ਯੁੱਧ ਮਚਾਇਆ ਹੋਇਆ ਹੈ ॥੨੮॥
ਸਵੈਯਾ
ਸਵੈਯਾ:
Savaiyya
ਬਾਲਕੋਰੂਪਅਨੂਪਮਹੇਰਿਚਹੂੰਦਿਸਿਤੇਨ੍ਰਿਪਚੌਪਿਚਲੇ
ਰਾਜ ਕੁਮਾਰੀ ਦੇ ਅਨੂਪਮ ਰੂਪ ਨੂੰ ਵੇਖ ਕੇ ਚੌਹਾਂ ਪਾਸਿਆਂ ਤੋਂ ਰਾਜੇ ਉਤਸਾਹ ਨਾਲ ਅਗੇ ਵਧ ਰਹੇ ਹਨ।
Admiring the beauty of the princess, the braves swarmed the place from all the sides.
ਗਜਰਾਜਨਬਾਜਨਕੇਅਸਵਾਰਰਥੀਰਥਪਾਇਕਜੋਰਿਭਲੇ
ਹਾਥੀਆਂ ਅਤੇ ਘੋੜਿਆਂ ਦੇ ਸਵਾਰ, ਰਥਾਂ ਵਾਲੇ ਅਤੇ ਪੈਦਲ ਇਕੱਠੇ ਹੋ ਕੇ (ਚਲ ਪਏ ਹਨ)।
The valiant ones on the horsebacks and elephants marched ahead.
ਜਬਰਾਇਬਚਿਤ੍ਰਕ੍ਰਿਪਾਨਗਹੀਤਜਿਲਾਜਹਠੀਯੌਰਨਬਿਚਲੇ
ਜਦੋਂ ਰਾਜੇ ਦੀ ਪੁੱਤਰੀ ਬਚਿਤ੍ਰ ਦੇਵੀ ਨੇ ਕ੍ਰਿਪਾਨ ਧਾਰਨ ਕਰ ਲਈ ਤਾਂ ਲਾਜ ਮਰਯਾਦਾ ਛਡ ਕੇ (ਸਾਰੇ ਰਾਜੇ) ਰਣ ਵਿਚ ਅਜਿਹੇ ਵਿਚਲਿਤ ਹੋਏ
When the Raja drew his sword, some of them, to protect their honours, jumped forward,
ਮਨੋਰਾਮਕੇਨਾਮਕਹੇਮੁਖਤੇਅਘਓਘਨਕੇਤ੍ਰਸਿਬ੍ਰਿੰਦਟਲੇ॥੨੯॥
ਮਾਨੋ ਰਾਮ ਦਾ ਨਾਮ ਲੈਣ ਨਾਲ ਪਾਪਾਂ ਦੇ ਸਮੂਹ ਡਰ ਦੇ ਮਾਰੇ ਭਜ ਗਏ ਹੋਣ ॥੨੯॥
Like the devotees of Rama proceeded to get rid oftheir vices.(29)
ਕੋਪਪ੍ਰਚੰਡਭਰੇਮਨਮੈਭਟਚੌਪਿਚੜੇਚਹੂੰਘਾਚਪਿਧਾਏ
ਸੂਰਮੇ ਗੁੱਸੇ ਨਾਲ ਭਰ ਕੇ ਅਤੇ ਮਨ ਵਿਚ ਉਤਸਾਹਿਤ ਹੋ ਕੇ ਚੌਹਾਂ ਪਾਸਿਆਂ ਤੋਂ ਟੁਟ ਕੇ ਪੈ ਗਏ ਹਨ।
ਕਾਢਿਕ੍ਰਿਪਾਨਲਈਬਲਵਾਨਨਤਾਨਿਕਮਾਨਨਬਾਨਚਲਾਏ
ਬਲਵਾਨਾਂ ਨੇ ਕ੍ਰਿਪਾਨਾਂ ਕਢ ਲਈਆਂ ਹਨ ਅਤੇ ਕਮਾਨਾਂ ਨੂੰ ਖਿਚ ਕੇ ਬਾਣ ਚਲਾਏ ਹਨ।
ਬੂੰਦਨਜ੍ਯੋਬਰਖੇਚਹੂੰਓਰਨਬੇਧਿਸਨਾਹਨਪਾਰਪਰਾਏ
(ਤੀਰ) ਚੌਹਾਂ ਪਾਸਿਆਂ ਤੋਂ ਬਰਖਾ ਦੀਆਂ ਬੂੰਦਾਂ ਵਾਂਗ ਵਰ੍ਹਦੇ ਹਨ ਅਤੇ ਕਵਚਾਂ ('ਸਨਾਹਨ') ਨੂੰ ਵਿੰਨ੍ਹ ਕੇ ਪਾਰ ਹੁੰਦੇ ਜਾ ਰਹੇ ਹਨ।
ਬੀਰਨਚੀਰਬਿਦੀਰਨਭੂਮਿਕੋਬਾਰਿਕੋਫਾਰਿਪਤਾਰਸਿਧਾਏ॥੩੦॥
ਸੂਰਮਿਆਂ ਨੂੰ ਚੀਰ ਕੇ ਅਤੇ ਧਰਤੀ ਨੂੰ ਪਾੜ ਕੇ ਅਤੇ ਜਲ ਨੂੰ ਫਾੜ ਕੇ ਪਤਾਲ ਪਹੁੰਚ ਗਏ ਹਨ ॥੩੦॥
ਚੌਪਈ
ਚੌਪਈ:
ਚਟਪਟਸੁਭਟਬਿਕਟਕਟਿਗਏ
ਝਟਪਟ ਵਿਕਟ ਸੂਰਮੇ ਕਟੇ ਗਏ
ਕੇਤੇਕਰੀਕਰਨਬਿਨੁਭਏ
ਅਤੇ ਕਿਤਨੇ ਹਾਥੀ ਕੰਨਾਂ ਤੋਂ ਵਾਂਝੇ ਗਏ।
ਟੂਟੈਰਥਕੂਟੰਭਟਡਾਰੇ
ਰਥ ਟੁਟ ਗਏ ਅਤੇ ਸੂਰਮੇ ਕੁਟ ਸੁਟੇ।
ਨਾਚੇਭੂਤਪ੍ਰੇਤਮਤਵਾਰੇ॥੩੧॥
ਭੂਤ ਅਤੇ ਪ੍ਰੇਤ ਮਸਤ ਹੋ ਕੇ ਨਚਣ ਲਗੇ ॥੩੧॥