ਦੋਹਰਾ॥
ਦੋਹਰਾ:
Dohira
ਅਧਿਕਨਿਹੋਰੌਰਾਇਕਰਿਰਾਨੀਲਈਮਨਾਇ॥
ਬਹੁਤ ਤਰਲੇ ਕਰ ਕੇ ਰਾਜੇ ਨੇ ਰਾਣੀ ਨੂੰ ਮਨਾ ਲਿਆ
With great humility, Raja got Rani to come to good terms.
ਅਧਿਕਪ੍ਰੀਤਿਤਾਸੋਕਰੀਭੇਦਨਸਕਿਯਾਪਾਇ॥੧੧॥
ਅਤੇ ਉਸ ਨਾਲ ਅਧਿਕ ਪ੍ਰੇਮ ਕੀਤਾ, ਪਰ ਭੇਦ ਨੂੰ ਨਾ ਪਾ ਸਕਿਆ ॥੧੧॥
He started to love her even more but did not grasp the mystery.(11)
ਜੋਨ੍ਰਿਪਚਮਕਾਨਰਹੈਤ੍ਰਿਯਕਾਕਰਤਬਿਸ੍ਵਾਸ॥
ਜੋ ਰਾਜਾ ਸਾਵਧਾਨ ਨਹੀਂ ਰਹਿੰਦਾ ਅਤੇ ਇਸਤਰੀ ਦਾ ਵਿਸ਼ਵਾਸ ਕਰਦਾ ਹੈ।
The ruler who is not diligent, and trusts a woman,
ਅਵਰਪੁਰਖਪਰਅਟਕਿਤ੍ਰਿਯਕਰਤਤਵਨਕੋਨਾਸ॥੧੨॥
(ਉਹ) ਇਸਤਰੀ ਹੋਰ ਮਰਦ ਨਾਲ ਅਟਕ ਕੇ ਉਸ ਦਾ ਨਾਸ਼ ਕਰ ਦਿੰਦੀ ਹੈ ॥੧੨॥
Who is attached to another person, is ruined through her.(l.2)
ਚਿਤਨਦੀਜੈਆਪਨੋਸਭਕੋਲੇਹੁਬਨਾਇ॥
ਆਪਣੇ ਮਨ (ਦੀ ਗੱਲ ਕਿਸੇ ਨਾਲ) ਸਾਂਝੀ ਨਾ ਕਰੋ ਅਤੇ ਸਾਰਿਆਂ ਨੂੰ ਆਪਣਾ ਬਣਾ ਕੇ ਰਖੋ।
Win the confidence of others but never divulge your secrets.
ਤਬਸਭਕਹਜੀਤਤਰਹੋਰਾਜਕਰੋਸੁਖਪਾਇ॥੧੩॥
ਤਦ (ਤੁਸੀਂ) ਸਭ ਨੂੰ ਜਿਤਦੇ ਰਹੋਗੇ ਅਤੇ ਸੁਖ ਪੂਰਵਕ ਰਾਜ ਕਰੋਗੇ ॥੧੩॥
Prevailing like this, Raja can rule with bliss.(13)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਪਚਾਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੫੦॥੮੬੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੦॥੮੬੩॥ ਚਲਦਾ॥
Fiftieth Parable of Auspicious Chritars Conversation of the Raja and the Minister, Completed with Benediction. (50)(833)
ਚੌਪਈ॥
ਚੌਪਈ:
Chaupaee
ਮਾਰਵਾਰਇਕਸਾਹੁਕਹਾਵੈ॥
ਮਾਰਵਾੜ ਵਿਚ ਇਹ ਸ਼ਾਹ ਵਜਦਾ ਸੀ
ਅਨਿਕਦਰਬੁਕੌਬਨਿਜਚਲਾਵੈ॥
ਜੋ ਬਹੁਤ ਧਨ ਦਾ ਬਪਾਰ ਕਰਦਾ ਸੀ।
In the country of Marwar a Shah used to live. He dealt with a lot of wealth
ਦੈਦੈਕਰਜਬ੍ਰਯਾਜਬਹੁਲੇਈ॥
ਕਰਜ਼ ਦੇ ਕੇ ਬਹੁਤ ਵਿਆਜ ਲੈਂਦਾ ਸੀ
ਪੁੰਨ੍ਯਦਾਨਬਿਪ੍ਰਨਕਹਦੇਈ॥੧॥
ਅਤੇ ਬ੍ਰਾਹਮਣਾਂ ਨੂੰ ਪੁੰਨ ਦਾਨ ਦਿੰਦਾ ਸੀ ॥੧॥
He used to earn by giving money on interest but he also, considerable donated in charities and alms.(1)
ਸੀਲਮਤੀਤਾਕੀਤ੍ਰਿਯਭਾਰੀ॥
ਸੀਲ ਮਤੀ ਨਾਂ ਦੀ ਉਸ ਦੀ ਵੱਡੀ ਇਸਤਰੀ ਸੀ।
ਸੂਰਜਲਖੀਨਚੰਦ੍ਰਨਿਹਾਰੀ॥
(ਉਸ ਨੂੰ) ਨਾ ਸੂਰਜ ਨੇ ਵੇਖਿਆ ਸੀ ਅਤੇ ਨਾ ਹੀ ਚੰਦ੍ਰਮਾ ਨੇ।
His wife Sheel Manjari was very cool-hearted, she was the embodiment, the Sun and the Moon.
ਨਿਰਖਿਰੂਪਿਨਿਜੁਪਤਿਕੋਜੀਯੈ॥
ਉਹ ਆਪਣੇ ਪਤੀ ਦੇ ਰੂਪ ਨੂੰ ਵੇਖ ਕੇ ਜੀਉਂਦੀ ਸੀ।
ਤਿਹਨਿਰਖੇਬਿਨੁਪਾਨਿਨਪੀਯੈ॥੨॥
ਉਸ ਨੂੰ ਵੇਖੇ ਬਿਨਾ ਪਾਣੀ ਤਕ ਨਹੀਂ ਪੀਂਦੀ ਸੀ ॥੨॥
But she lived by adoring her husband, and would not sip water even without his sight. (2)
ਤਾਕੇਪਤਿਕੋਰੂਪਿਅਪਾਰਾ॥
ਉਸ ਦੇ ਪਤੀ ਦਾ ਰੂਪ ਵੀ ਅਪਾਰ ਸੀ
ਰੀਝਿਦਿਯਾਤਾਕੋਕਰਤਾਰਾ॥
ਜੋ ਪਰਮਾਤਮਾ ਨੇ ਉਸ ਨੂੰ ਪ੍ਰਸੰਨ ਹੋ ਕੇ ਦਿੱਤਾ ਸੀ।
Because her husband was very handsome; he was as if, God’s special creation.
ਉਦੈਕਰਨਤਾਕੌਸੁਭਨਾਮਾ॥
ਉਸ ਦਾ ਸ਼ੁਭ ਨਾਂ ਉਦੈ ਕਰਨ ਸੀ
ਸੀਲਮੰਜਰੀਤਾਕੀਬਾਮਾ॥੩॥
ਅਤੇ ਸ਼ੀਲ ਮੰਜਰੀ ਉਸ ਦੀ ਇਸਤਰੀ ਦਾ ਨਾਂ ਸੀ ॥੩॥
His name was Udhe Karan, whereas wife was known as Sheel Manjari.(3)
ਦੋਹਰਾ॥
ਦੋਹਰਾ:
Dohira
ਰੂਪਅਨੂਪਮਸਾਹੁਕੋਜੋਨਿਰਖਤਬਰਨਾਰਿ॥
ਉਸ ਸ਼ਾਹ ਦੇ ਅਨੂਪਮ ਰੂਪ ਨੂੰ ਜੋ ਚੰਗੀ ਇਸਤਰੀ ਵੇਖਦੀ ਸੀ,
The Shah’s features were very attractive,
ਲੋਕਲਾਜਕਹਛੋਰਿਕਰਿਤਾਕਹਰਹਤਨਿਹਾਰਿ॥੪॥
ਉਹ ਲੋਕ ਲਾਜ ਨੂੰ ਛਡ ਕੇ ਉਸ ਨੂੰ ਵੇਖਦੀ ਹੀ ਰਹਿ ਜਾਂਦੀ ਸੀ ॥੪॥
And without the care of the world, the women would fall for him.(4)
ਚੌਪਈ॥
ਚੌਪਈ:
Chaupaee
ਏਕਤ੍ਰਿਯਾਕੇਇਮਿਚਿਤਆਈ॥
ਇਕ ਇਸਤਰੀ ਉਸ ਦੇ ਰੂਪ ਨੂੰ ਵੇਖ ਕੇ ਲਲਚਾ ਗਈ
ਹੇਰਿਰੂਪਤਾਕੋਲਲਚਾਈ॥
ਅਤੇ ਉਸ ਦੇ ਮਨ ਵਿਚ ਇਸ ਤਰ੍ਹਾਂ ਆਇਆ
Fascinated by his looks, one woman was extremely captivated.
ਕਵਨਕਹਾਚਿਤਚਰਿਤਬਨੈਯੈ॥
ਕਿ ਕਿਹੜਾ ਚਰਿਤ੍ਰ ਕਰੀਏ
ਜੇਤੇਸਾਹੁਮੀਤਕਰਿਪੈਯੈ॥੫॥
ਜਿਸ ਨਾਲ ਸ਼ਾਹ ਨੂੰ ਮਿਤਰ ਰੂਪ ਵਿਚ ਪ੍ਰਾਪਤ ਕਰੀਏ ॥੫॥
She pondered over what to do to win over the Shah.(5)
ਤਾਕੀਤ੍ਰਿਯਸੋਪ੍ਰੀਤਿਲਗਾਈ॥
(ਉਸ ਨੇ) ਉਸ (ਸ਼ਾਹ) ਦੀ ਇਸਤਰੀ ਨਾਲ ਮਿਤਰਤਾ ਕਰ ਲਈ
ਧਰਮਬਹਿਨਅਪਨੀਠਹਰਾਈ॥
ਅਤੇ (ਉਸ ਨੂੰ) ਆਪਣੀ ਧਰਮ ਭੈਣ ਬਣਾ ਲਿਆ।
She created friendship with Shah’s wife and
ਨਈਨਈਨਿਤਿਕਥਾਸੁਨਾਵੈ॥
(ਉਸ ਨੂੰ) ਰੋਜ਼ ਨਵੀਂ ਨਵੀਂ ਕਥਾ ਸੁਣਾਉਂਦੀ
ਸਾਹੁਤ੍ਰਿਯਾਕਹਅਧਿਕਰਿਝਾਵੈ॥੬॥
ਅਤੇ (ਇਸ ਤਰ੍ਹਾਂ) ਸ਼ਾਹ ਦੀ ਇਸਤਰੀ ਨੂੰ ਬਹੁਤ ਪ੍ਰਸੰਨ ਕਰਦੀ ॥੬॥
declared her as her righteous sister.(6)
ਸੁਨਿਸਾਹੁਨਿਤੁਹਿਕਥਾਸੁਨਾਊਾਂ॥
(ਇਕ ਦਿਨ ਕਹਿਣ ਲਗੀ) ਹੇ ਸ਼ਾਹਣੀ! ਸੁਣ,
ਤੁਮਰੇਚਿਤਕੋਗਰਬੁਮਿਟਾਊਾਂ॥
ਤੈਨੂੰ (ਇਕ) ਕਥਾ ਸੁਣਾਵਾਂ ਅਤੇ ਤੇਰੇ ਚਿਤ ਦਾ ਅਭਿਮਾਨ ਦੂਰ ਕਰਾਂ।
‘Listen, you the wife of Shah, I tell you tale which would eliminate you ego.
ਜੈਸੋਅਤਿਸੁੰਦਰਪਤਿਤੇਰੌ॥
ਜਿਹੋ ਜਿਹੇ ਤੇਰੇ ਸੁੰਦਰ ਪਤੀ ਹਨ,
ਤੈਸੋਹੀਚੀਨਹੁਪਿਯਮੇਰੋ॥੭॥
ਉਹੋ ਜਿਹਾ ਮੇਰਾ ਪਤੀ ਵੀ ਸਮਝ ॥੭॥
‘The way your husband is handsome, my husband is very pretty too.(7)
ਦੋਹਰਾ॥
ਦੋਹਰਾ:
Dohira
ਤੇਰੇਅਰੁਮੇਰੇਪਤਿਹਭੇਦਰੂਪਨਹਿਕੋਇ॥
ਤੇਰੇ ਅਤੇ ਮੇਰੇ ਪਤੀ ਦੇ ਰੂਪ ਵਿਚ ਕੋਈ ਫ਼ਰਕ ਨਹੀਂ ਹੈ।
‘There is no unlikeness between your and my husband.
ਉਠਿਕਰਿਆਪੁਬਿਲੋਕਿਯੈਤੋਰਕਿਮੋਰੋਹੋਇ॥੮॥
ਉਠ ਕੇ ਆਪ ਵੇਖ ਲੈ ਕਿ ਤੇਰਾ ਪਤੀ ਹੈ ਜਾਂ ਮੇਰਾ ॥੮॥
‘Let us try and ascertain who is he, whether your husband or mine.(8)
ਚੌਪਈ॥
ਚੌਪਈ:
Chaupaee
ਆਜੁਸਾਝਿਨਿਜੁਪਤਿਹਿਲਿਯੈਹੋ॥
ਮੈਂ ਅਜ ਸੰਝ ਵੇਲੇ ਆਪਣਾ ਪਤੀ ਲਿਆਵਾਂਗੀ
ਤੁਮਰੀਦ੍ਰਿਸਟਿਅਗੋਚਰਕੈਹੋ॥
ਅਤੇ ਤੇਰੀ ਦ੍ਰਿਸ਼ਟੀ ਗੋਚਰ ਕਰਾਂਗੀ।
‘Today, in the afternoon, I will bring my husband and show him to you.’
ਸਾਹੁਤ੍ਰਿਯਹਿਕਛੁਭੇਦਨਪਾਯੋ॥
ਸ਼ਾਹਣੀ ਨੇ (ਇਸ ਗੱਲ ਦਾ) ਭੇਦ ਕੁਝ ਨਾ ਸਮਝਿਆ
ਤਿਹਦੇਖਨਕਹਚਿਤਲਲਚਾਯੋ॥੯॥
ਅਤੇ ਉਸ ਨੂੰ ਵੇਖਣ ਦੀ ਮਨ ਵਿਚ ਇੱਛਾ ਪੈਦਾ ਹੋਈ ॥੯॥
The Shah’s wife did not perceive and she became eager to see her husband.(9)
ਆਪੁਅਗਮਨੇਤ੍ਰਿਯਾਉਚਾਰੇ॥
(ਉਸ) ਇਸਤਰੀ ਨੇ ਅਗੇ ਹੋ ਕੇ (ਸ਼ਾਹ ਨੂੰ) ਕਿਹਾ,
ਸਾਹੁਕੁਕ੍ਰਿਆਨਾਰਿਤਿਹਾਰੇ॥
(ਹੇ ਸ਼ਾਹ!) ਤੇਰੀ ਇਸਤਰੀ ਕੁਲੱਛਣੀ ਹੈ।
That woman, then, told the .Shah, ‘your wife is of bad character.'
ਤਾਕੋਸਕਲਚਰਿਤ੍ਰਦਿਖੈਹੋ॥
ਉਸ ਦਾ ਸਾਰਾ ਚਰਿਤ੍ਰ (ਮੈਂ ਤੁਹਾਨੂੰ) ਵਿਖਾਵਾਂਗੀ