ਬਹੁਰਿਮਿਤ੍ਰਸੌਭੋਗਕਮਾਯੋ॥
ਫਿਰ ਮਿਤਰ ਨਾਲ ਭੋਗ ਕੀਤਾ।
After making love she sent him out. Then she got the friend out and they sat down on the bed.(7)
ਮੂਰਖਨਾਥਨਕਛੁਛਲਪਾਯੋ॥
(ਉਸ ਦਾ) ਮੂਰਖ ਪਤੀ ਇਸ ਛਲ ਨੂੰ ਸਮਝ ਨਾ ਸਕਿਆ।
She made love with him and the foolish husband could not discern.
ਦੁਤਿਯਬਾਰਤਾਸੌਰਤਿਮਾਨੀ॥
(ਉਸ ਨੇ) ਯਾਰ ਨਾਲ ਦੂਜੀ ਵਾਰ ਰਤੀ-ਕ੍ਰੀੜਾ ਕੀਤੀ।
ਦੂਜੇਕਾਨਨਕਿਨਹੂੰਜਾਨੀ॥੮॥
ਇਸ ਗੱਲ ਦੀ ਕਿਸੇ ਦੂਜੇ ਨੂੰ ਖ਼ਬਰ ਤਕ ਨਾ ਹੋਈ ॥੮॥
She again had sex with him and no one could detect.(8)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੪੧॥੭੬੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੧॥੭੬੯॥ ਚਲਦਾ॥
Forty-first Parable of Auspicious Chritars Conversation of the Raja and the Minister, Completed with Benediction. (41)(765)
ਦੋਹਰਾ॥
ਦੋਹਰਾ:
Dohira
ਏਕਪੀਰਮੁਲਤਾਨਮੈਸੁਤਬਿਨੁਤਾਕੀਤ੍ਰੀਯ॥
ਮੁਲਤਾਨ ਵਿਚ ਇਕ ਪੀਰ ਸੀ ਜਿਸ ਦੀ ਪੁੱਤਰ ਤੋਂ ਸਖਣੀ ਇਸਤਰੀ ਸੀ।
A Muslim Peer priest used to live in the city of Multan;
ਸੋਝੂਰਤਨਿਜੁਚਿਤਮਹਿਬਿਰਧਨਿਰਖਿਕਰਿਪੀਯ॥੧॥
(ਆਪਣੇ) ਪਤੀ ਨੂੰ ਬਿਰਧ ਵੇਖ ਕੇ ਉਹ ਆਪਣੇ ਚਿਤ ਵਿਚ ਝੂਰਦੀ ਰਹਿੰਦੀ ਸੀ ॥੧॥
Having no was worried about his old age.(1)
ਅੜਿਲ॥
ਅੜਿਲ:
Arril
ਰੁਸਤਮਕਲਾਤਰੁਨਿਕੋਨਾਮੁਬਖਾਨਿਯੈ॥
ਉਸ ਇਸਤਰੀ ਦਾ ਨਾਂ ਰੁਸਤਮ ਕਲਾ ਸੀ
His wife’s name was Rustam Kala and
ਸੇਖਇਨਾਯਤਭਰਤਾਤਾਕੋਜਾਨਿਯੈ॥
ਅਤੇ ਉਸ ਦੇ ਪਤੀ ਦਾ ਨਾਂ ਸੇਖ ਇਨਾਯਤ ਜਾਣਿਆ ਜਾਂਦਾ ਸੀ।
He was known as Sheikh Inayat
ਅਧਿਕਬਿਰਧਤੇਭੋਗੁਨਤਾਸੌਹ੍ਵੈਸਕੈ॥
ਅਧਿਕ ਬਿਰਧ ਹੋਣ ਕਾਰਨ ਉਸ ਤੋਂ ਭੋਗ ਨਹੀਂ ਹੋ ਸਕਦਾ ਸੀ।
Being too old, he could not make love and right at the
ਹੋਚੜਤਖਲਤਹ੍ਵੈਗਿਰਤਬਾਇਮੁਖਿਅਤਿਥਕੈ॥੨॥
ਉਹ ਚੜ੍ਹਦਿਆਂ ਹੀ ਥਕ ਕੇ ਹਫਦਾ ਹੋਇਆ ਸਖਲਿਤ ਹੋ ਕੇ ਡਿਗ ਪੈਂਦਾ ਸੀ ॥੨॥
Commencement, getting tired, he used to fell down.(2)
ਚੌਪਈ॥
ਚੌਪਈ:
Chaupaee
ਇਕਦਿਨਪੀਰਪਾਸਤ੍ਰਿਯਗਈ॥
ਇਕ ਦਿਨ ਪੀਰ ਕੋਲ ਇਸਤਰੀ ਗਈ
ਅਧਿਕਦੁਖ੍ਯਸੌਰੋਵਤਭਈ॥
ਅਤੇ ਅਧਿਕ ਦੁਖ ਕਾਰਨ ਰੋ ਪਈ।
One day the woman went to the Peer and, incessantly crying, narrate her afflictions.
ਤਾਤੇਮਾਗਲੋਗਇਕਲਯੋ॥
ਉਸ ਤੋਂ ਇਕ ਲੌਂਗ ਮੰਗ ਲਿਆ
One day the woman went to the Peer and, incessantly crying, narrate her afflictions.
ਨਿਜੁਕਹਗਰਭਵਤੀਠਹਰਯੋ॥੩॥
ਅਤੇ ਆਪਣੇ ਆਪ ਨੂੰ ਗਰਭਵਤੀ ਦਸਿਆ ॥੩॥
She requested for one clove and declared herself to be pregnant.(3)
ਭੋਗਖੁਦਾਯਨਭਏਕਮਾਯੋ॥
ਉਸ ਨੇ ਖ਼ੁਦਾ ਦੇ ਬੰਦੇ (ਦਰਵੇਸ਼) ਨਾਲ ਭੋਗ ਕੀਤਾ
ਜੋਰਾਵਰੀਗਰਭਰਖਵਾਯੋ॥
ਅਤੇ ਜ਼ਬੁਰਦਸਤੀ ਗਰਭ ਧਾਰਨ ਕੀਤਾ।
She copulated with the god-man and, forcefully, got herself pregnant.
ਨੌਮਾਸਨਪਾਛੇਸੁਤਭਯੋ॥
ਨੌਂ ਮਹੀਨਿਆਂ ਬਾਦ ਪੁੱਤਰ ਪੈਦਾ ਹੋਇਆ।
ਸਕਲਮੁਰੀਦਨਤਾਹਿਉਡਯੋ॥੪॥
ਸਾਰਿਆਂ ਮੁਰੀਦਾਂ ਨੇ ਇਹ ਗੱਲ ਧੁਮਾ ਦਿੱਤੀ ॥੪॥
After nine months when a son was born, all the disciples spread the rumour,(4)
ਦੋਹਰਾ॥
ਦੋਹਰਾ:
Dohira
ਪੀਰਬਚਨਜੋਤੁਮਕਰਿਯੋਲੌਗਦਯੋਤ੍ਰਿਯਹਾਥ॥
ਹੇ ਪੀਰ ਜੀ! ਤੁਸੀਂ ਇਸਤਰੀ ਨੂੰ ਲੌਂਗ ਦੇਣ ਵੇਲੇ ਜੋ ਬਚਨ ਕੀਤਾ ਸੀ,
‘When the Peer had given her his blessings along with a clove in her hand,
ਤਾਤੇਸੁਤਉਪਜ੍ਯੋਸਦਨਕ੍ਰਿਪਾਤਿਹਾਰੀਸਾਥ॥੫॥
ਉਸ ਕਰ ਕੇ ਘਰ ਵਿਚ ਤੁਹਾਡੀ ਕ੍ਰਿਪਾ ਨਾਲ ਪੁੱਤਰ ਪੈਦਾ ਹੋਇਆ ਹੈ ॥੫॥
‘A son was born to her through his benevolence.’
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਬਯਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੪੨॥੭੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੨॥੭੭੪॥ ਚਲਦਾ॥
Forty-second Parable of Auspicious Chritars Conversation of the Raja and the Minister, Completed with Benediction. (42)(769)
ਦੋਹਰਾ॥
ਦੋਹਰਾ:
Dohira
ਕਾਰਜਕਛੂਖਰੀਦਕੇਪੂਰਬਗਯੋਪਠਾਨ॥
ਕਿਸੇ ਖ਼ਰੀਦਾਰੀ ਦੇ ਕੰਮ (ਇਕ) ਪਠਾਣ ਪੂਰਬ ਵਲ ਗਿਆ।
After arranging some errand, a Pathan went to the West.
ਏਕਗੁਲਾਮਖਰੀਦਕਰਿਰਾਖਸਿਗ੍ਰਿਹਮਹਿਆਨਿ॥੧॥
ਇਕ ਗ਼ੁਲਾਮ ਖ਼ਰੀਦ ਕੇ ਘਰ ਵਿਚ ਲੈ ਆਇਆ ॥੧॥
There he bought a slave who was as cunning as a devil.(1)
ਚੌਪਈ॥
ਚੌਪਈ:
Chaupaee
ਏਕਪਠਾਨਨਾਰਿਤਿਹਬਰੀ॥
(ਉਸ) ਪਠਾਣ ਨੇ ਇਕ ਇਸਤਰੀ ਨਾਲ ਵਿਆਹ ਕੀਤਾ।
ਅਬਲੌਰਤਿਤਾਸੌਨਹਿਕਰੀ॥
(ਪਰ) ਹੁਣ ਤਕ ਉਸ ਨਾਲ ਰਤੀ-ਕ੍ਰੀੜਾ ਨਹੀਂ ਕੀਤੀ।
The Pathan married a woman, slept with her but did not love her.,
ਤਾਸੌਬਚਨਗੁਲਾਮਸੁਨਾਏ॥
ਉਸ ਨੂੰ ਗ਼ੁਲਾਮ ਨੇ ਕਿਹਾ
ਇਹਤੇਰੇਪਤਿਕੇਦਸਖਾਏ॥੨॥
ਕਿ ਤੇਰੇ ਇਸ ਪਤੀ ਦੇ ਅੰਡਕੋਸ਼ ('ਖਾਏ') ਬਹੁਤ ਕੰਮਜ਼ੋਰ ('ਦਸ') ਹਨ ॥੨॥
The slave told her that her husband’s testicles are worthy of chewing.(2)
ਅੜਿਲ॥
ਅੜਿਲ:
Arril
ਮਿਰਜਾਖਾਨਪਠਾਨਨਾਮਤਿਹਜਾਨਿਯੈ॥
ਉਸ ਪਠਾਣ ਦਾ ਨਾਂ ਮਿਰਜ਼ਾ ਖ਼ਾਨ ਸੀ
The name of the pathan was Mirza Khan.
ਆਛੋਬੀਬੀਸੰਖ੍ਯਾਨਾਰਿਪਛਾਨਿਯੈ॥
ਅਤੇ ਉਸ ਦੀ ਇਸਤਰੀ ਦਾ ਨਾਂ ਆਛੋ ਬੀਬੀ ਸੀ।
His wife was known as Lady Sankhiya.
ਗਾਜੀਪੁਰਕੋਮਾਝਸੁਤੇਦੋਊਰਹਹਿ॥
ਗਾਜ਼ੀਪੁਰ ਵਿਚ ਦੋਵੇਂ ਰਹਿੰਦੇ ਸਨ।
They used to live in Ghazipur.
ਹੋਜਿਨਕੀਕਥਾਸੁਧਾਰਿਤਵਾਗੇਹਮਕਹਹਿ॥੩॥
ਉਨ੍ਹਾਂ ਦੀ ਕਥਾ ਸੁਧਾਰ ਕੇ ਤੁਹਾਡੇ ਅਗੇ ਮੈਂ ਕਹਿੰਦਾ ਹਾਂ ॥੩॥
With due amends I am telling you their story.(3)
ਦੋਹਰਾ॥
ਦੋਹਰਾ:
Dohira .
ਬਹੁਰੌਕਹੀਪਠਾਨਸੌਇਮਿਗੁਲਾਮਤਿਨਬਾਤ॥
ਫਿਰ ਉਸ ਗ਼ੁਲਾਮ ਨੇ ਪਠਾਣ ਨਾਲ ਇਸ ਤਰ੍ਹਾਂ ਗੱਲ ਕੀਤੀ।
One day the slave said to him like this,
ਮੈਇਹਤ੍ਰਿਯਡਾਇਨਿਸੁਨੀਕ੍ਯੋਯਾਕੇਤਟਜਾਤ॥੪॥
ਮੈਂ ਇਹ ਇਸਤਰੀ ਡਾਇਨ ਸੁਣੀ ਹੈ, (ਤੂੰ) ਇਸ ਦੇ ਨੇੜੇ ਕਿਉਂ ਜਾਂਦਾ ਹੈਂ ॥੪॥
‘I have heard that this woman is a witch, why do go near her?’(4)
ਅੜਿਲ॥
ਅੜਿਲ:
Arril
ਤ੍ਰਿਯਸੌਬਚਨਗੁਲਾਮਉਚਾਰੇਜਾਇਕਰਿ॥
ਇਸਤਰੀ ਨੂੰ ਗ਼ੁਲਾਮ ਨੇ ਜਾ ਕੇ (ਇਹ) ਬਚਨ ਕੀਤਾ
The slave went to the women and told
ਤੁਮਸੌਨੇਹਬਢਾਇਕਹੀਹਮਆਇਕਰਿ॥
ਕਿ ਤੇਰੇ ਨਾਲ ਸਨੇਹ ਵਧਾ ਕੇ ਮੈਂ ਇਹ (ਗੱਲ) ਆ ਕੇ ਕਹੀ ਹੈ।
‘I am your well wisher, and that is why I have come,
ਜਬਯਾਕੌਸੁਖਸੋਸੋਯੋਲਹਿਲੀਜਿਯੋ॥
ਜਦ ਇਸ ਨੂੰ ਸੁਖ ਪੂਰਵਕ ਸੁੱਤਾ ਹੋਇਆ ਵੇਖੋ,
‘When your husband is sleeping joyfully,
ਹੋਤਬਯਾਕੇਖਾਇਨਪਰਦ੍ਰਿਸਟਿਸੁਕੀਜਿਯੋ॥੫॥
ਤਦ ਉਸ ਦੇ ਅੰਡਕੋਸ਼ ਉਤੇ ਅੱਖ ਰਖੋ ॥੫॥
You go and try to chew his testicles.’(5)
ਚੌਪਈ॥
ਚੌਪਈ:
Chaupaee