GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 860
Display Settings
ਬਹੁਰਿਜਾਟਇਹਭਾਤਿਉਚਾਰੋ
ਫਿਰ ਜਟ ਨੇ ਇਸ ਤਰ੍ਹਾਂ ਕਿਹਾ,
But she said that she would definitely go and would go without the rope,
ਸੁਨੁਅਬਲਾਤੈਬਚਨਹਮਾਰੋ॥੧੨॥
ਹੇ ਇਸਤਰੀ! ਤੂੰ ਮੇਰਾ ਬਚਨ ਸੁਣ ॥੧੨॥
Along with the woman, he reached the bank of the stream and the Jat asked her, ‘Listen to me,(12)
ਸੁਖੀਚਲਹੁਚੜਿਨਾਵਪਿਯਾਰੀ
ਹੇ ਪਿਆਰੀ! ਬੇੜੀ ਉਤੇ ਚੜ੍ਹ ਕੇ ਆਰਾਮ ਨਾਲ ਚਲ
Along with the woman, he reached the bank of the stream and the Jat asked her, ‘Listen to me,(12)
ਮਾਨਿਲੇਹੁਯਹਮੋਰਉਚਾਰੀ
ਅਤੇ ਮੇਰੀ ਕਹੀ ਇਹ (ਗੱਲ) ਮੰਨ ਲੈ।.
‘My beloved, I request you to go across on a boat.’
ਤ੍ਰਿਯਕਹਿਯੋਬੈਲਪੂਛਿਗਹਿਜੈਹੌ
ਇਸਤਰੀ ਨੇ ਕਿਹਾ, ਮੈਂ ਬਲਦ ਦੀ ਪੂਛ ਫੜ ਕੇ ਜਾਵਾਂਗੀ
ਅਬਹੀਪਾਰਿਨਦੀਕੇਹ੍ਵੈਹੌ॥੧੩॥
ਅਤੇ ਹੁਣੇ ਨਦੀ ਤੋਂ ਪਾਰ ਹੋ ਜਾਵਾਂਗੀ ॥੧੩॥
The woman said, ‘No, I will go across by holding the tail of a bull.’(13)
ਸਵੈਯਾ
ਸਵੈਯਾ:
Savaiyya
ਭੋਰਹੁਤੇਗਰਜੈਲਰਜੈਬਰਜੈਸਭਲੋਗਰਹੈਨਹਿਠਾਨੀ
(ਉਹ) ਸਵੇਰ ਹੋਣ ਤੇ ਗੱਜਣ (ਅਰਥਾਤ ਬਕਵਾਦ ਕਰਨ) ਅਤੇ ਲੜਨ ਲਗ ਜਾਂਦੀ ਹੈ। ਸਭ ਲੋਕ ਮੰਨਾ ਕਰ ਥਕਦੇ ਹਨ, (ਪਰ ਉਹ) ਰੁਕਦੀ ਨਹੀਂ ਹੈ।
In the morning, the stream was roaring and the people came there to watch,
ਸਾਸੁਕੇਤ੍ਰਾਸਆਵਤਸ੍ਵਾਸਦੁਆਰਨਤੇਫਿਰਿਜਾਤਜਿਠਾਨੀ
ਡਰ ਦੇ ਮਾਰਿਆਂ ਸੱਸ ਨੂੰ ਸਾਹ ਨਹੀਂ ਆਉਂਦਾ ਅਤੇ ਜਿਠਾਣੀ ਘਰ ਦੇ ਬੂਹੇ ਤੋਂ (ਉਸ ਨੂੰ ਬੋਲਦਿਆਂ ਸੁਣ ਕੇ) ਮੁੜ ਜਾਂਦੀ ਹੈ।
Dreaded, the mother-in-Laws did not turn up, and the sister-in-laws turned back from the thresholds.
ਪਾਸਪਰੋਸਿਨਬਾਸਗਹਿਯੋਬਨਲੋਗਭਏਸਭਹੀਨਕਵਾਨੀ
ਆਸ ਪਾਸ ਦੇ ਪੜੋਸੀਆਂ ਨੇ ਬਨ ਵਿਚ ਨਿਵਾਸ ਕਰ ਲਿਆ ਹੈ (ਅਰਥਾਤ ਆਪਣੇ ਘਰ ਛਡ ਕੇ ਚਲੇ ਗਏ ਹਨ) ਅਤੇ ਸਾਰਿਆਂ ਲੋਕਾਂ ਦਾ ਨਕ ਵਿਚ ਦਮ ਹੋ ਗਿਆ ਹੈ (ਭਾਵ-ਬਹੁਤ ਤੰਗ ਹੋ ਗਏ)।
The neighbours turned away to their houses as all were puzzled, ‘What sort of a woman is she?
ਪਾਨੀਕੇਮਾਗਤਪਾਥਰਮਾਰਤਨਾਰਿਕਿਧੌਘਰਨਾਹਰਆਨੀ॥੧੪॥
ਜੇ (ਪਤੀ) ਪਾਣੀ ਮੰਗੇ ਤਾਂ ਪੱਥਰ ਮਾਰਦੀ ਹੈ। ਇਹ ਇਸਤਰੀ ਹੈ ਜਾਂ ਘਰ ਵਿਚ ਸ਼ੇਰਨੀ ਲਿਆਂਦੀ ਹੋਈ ਹੈ ॥੧੪॥
‘If one asked for a glass of water, she would throw stone on you. Rather than a woman she behaves like wrathful lioness.’(l4)
ਦੋਹਰਾ
ਦੋਹਰਾ:
Dohira
ਬੈਲਪੂਛਿਗਹਿਕੈਜਬੈਗਈਨਦੀਕੇਧਾਰ
ਜਦੋਂ ਬਲਦ ਦੀ ਪੂਛਲ ਪਕੜ ਕੇ ਨਦੀ ਦੀ ਧਾਰਾ ਵਿਚ ਜਾ ਪਹੁੰਚੀ,
Holding the tail of a bull, when she jumped into the water,
ਦ੍ਰਿੜਕਰਿਯਾਕਹਪਕਰਿਯੈਬੋਲਸੁਕੂਕਿਗਵਾਰ॥੧੫॥
ਤਦ ਸਭ ਨੇ ਕੂਕ ਕੇ ਕਿਹਾ, ਹੇ ਮੂਰਖ! ਇਸ ਨੂੰ ਘੁਟ ਕੇ ਪਕੜ ॥੧੫॥
All shouted to hold the tail very tightly.(15)
ਛੋਰਿਪੂਛਿਕਰਤੇਦਈਸੁਨੀਕੂਕਿਜਬਕਾਨ
ਜਦੋਂ ਉਸ ਨੇ ਕੂਕ ਕੰਨ ਨਾਲ ਸੁਣੀ ਤਾਂ ਹੱਥ ਵਿਚੋਂ ਪੂਛਲ ਛਡ ਦਿੱਤੀ
But when she heard this she let the tail loose,
ਗਾਰੀਭਾਖਤਬਹਿਗਈਜਮਪੁਰਕਿਯਸਿਪਯਾਨ॥੧੬॥
ਅਤੇ ਗਾਲ੍ਹਾਂ ਕਢਦੀ ਹੋਈ ਰੁੜ੍ਹ ਗਈ ਅਤੇ ਯਮ ਪੁਰੀ ਵਿਚ ਜਾ ਪਹੁੰਚੀ ॥੧੬॥
And swearing loudly departed to the domain of angel of the death.(16)
ਨਾਰਿਕਲਹਨੀਬੋਰਿਕਰਿਜਾਟਅਯੋਗ੍ਰਿਹਮਾਹਿ
ਕੁਲੱਛਣੀ ਔਰਤ ਨੂੰ ਡੋਬ ਕੇ ਜਟ ਘਰ ਆ ਗਿਆ।
Thus getting rid of that quarrelsome woman Jat came back home,
ਕਹਾਸੁਖੀਤੇਜਨਬਸੈਅਸਿਨਬ੍ਯਾਹਨਜਾਹਿ॥੧੭॥
ਉਹ ਵਿਅਕਤੀ ਕਿਵੇਂ ਸੁਖੀ ਵਸ ਸਕਦਾ ਹੈ (ਜਿਸ ਨੇ) ਇਸ ਤਰ੍ਹਾਂ ਦੀ (ਇਸਤਰੀ) ਵਿਆਹੀ ਹੋਈ ਹੋਵੇ ॥੧੭॥
How can a man, who is married to such a woman, live peacefully.(17)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਚਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੪੦॥੭੬੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦॥੭੬੧॥ ਚਲਦਾ॥
Fortieth Parable of Auspicious Chritars Conversation of the Raja and the Minister, Completed with Benediction.(40)(598)
ਦੋਹਰਾ
ਦੋਹਰਾ:
Dohira
ਸਾਹਜਹਾਪੁਰਮੈਹੁਤੀਇਕਪਟੂਆਕੀਨਾਰਿ
ਸ਼ਾਹਜਹਾਨ ਪੁਰ ਵਿਚ ਇਕ 'ਪਟੂਆ' (ਰੇਸ਼ਮ ਦੇ ਬਪਾਰੀ) ਦੀ ਇਸਤਰੀ ਹੁੰਦੀ ਸੀ।
In the city of Shah Jehanpur there was the wife of a silk-weaver.
ਅਤਿਚਰਿਤ੍ਰਤਿਨਜੋਕਰਾਸੋਤੁਹਿਕਹੌਸੁਧਾਰਿ॥੧॥
ਉਸ ਨੇ ਜੋ ਵੱਡਾ ਚਰਿਤ੍ਰ ਕੀਤਾ, ਉਹ ਤੁਹਾਨੂੰ ਚੰਗੀ ਤਰ੍ਹਾਂ ਦਸਦਾ ਹਾਂ ॥੧॥
What Chntar she showed, I am going to narrate that with due amends.(1)
ਅੜਿਲ
ਅੜਿਲ:
Arril
ਪ੍ਰੀਤਿਮੰਜਰੀਤ੍ਰਿਯਕੋਨਾਮਬਖਾਨਿਯਤ
ਉਸ ਇਸਤਰੀ ਦਾ ਨਾਂ ਪ੍ਰੀਤ ਮੰਜਰੀ ਦਸਿਆ ਜਾਂਦਾ ਸੀ
Preet Manjri was the name of the woman,
ਸੈਨਾਪਤਿਤਿਹਪਤਿਕੌਨਾਮਸੁਜਾਨਿਯਤ
ਅਤੇ ਉਸ ਦਾ ਪਤੀ ਸੈਨਾਪਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
And the man was known as Senapatti.
ਬੀਰਭਦ੍ਰਨਰਇਕਸੌਹਿਤਤਾਕੋਭਯੋ
ਇਕ ਬੀਰਭਦ੍ਰ ਨਾਂ ਦਾ ਪੁਰਸ਼ ਸੀ, ਉਸ ਨਾਲ (ਉਸ ਇਸਤਰੀ ਦਾ) ਪ੍ਰੇਮ ਹੋ ਗਿਆ।
She had fallen in love with one person named Veer Bhadar,
ਹੋਪਠੈਸਹਚਰੀਬੋਲਿਤਾਹਿਨਿਜੁਘਰਲਯੋ॥੨॥
ਅਤੇ ਸਹੇਲੀ ਨੂੰ ਭੇਜ ਕੇ ਉਸ ਨੂੰ ਆਪਣੇ ਘਰ ਬੁਲਾ ਲਿਆ ॥੨॥
She sent her maid and called him to her house.(2)
ਚੌਪਈ
ਚੌਪਈ:
Chaupaee
ਅਧਿਕਤਵਨਸੌਨੇਹਲਗਾਯੋ
ਉਸ ਨਾਲ (ਉਸ ਨੇ) ਬਹੁਤ ਪ੍ਰੇਮ ਕੀਤਾ
ਸਮੈਪਾਇਕਰਿਕੇਲਮਚਾਯੋ
ਅਤੇ ਸਮਾਂ ਪਾ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।
She loved him intensively and, in due course, had commenced to have sex with him.
ਤਬਲੌਆਵਤਪਟੂਆਭਯੋ
ਉਦੋਂ ਤਕ ਪਟੂਆ ਆ ਗਿਆ,
She loved him intensively and, in due course, had commenced to have sex with him.
ਮਿਤ੍ਰਹਿਡਾਰਿਮਾਟਮਹਿਦਯੋ॥੩॥
ਤਾਂ ਉਸ ਨੇ ਮਿਤਰ ਨੂੰ ਇਕ ਮਟ ਵਿਚ ਪਾ ਦਿੱਤਾ ॥੩॥
Incidentally her husband appeared and she hid the friend in large earthen pitcher.(3)
ਦ੍ਵੈਤਰਬੂਜਨਿਰਖਿਘਟਮਾਹੀ
ਦੋ ਤਰਬੂਜ਼ (ਉਸ ਨੇ) ਘੜੇ ਵਿਚ ਰਖ ਦਿੱਤੇ।
Incidentally her husband appeared and she hid the friend in large earthen pitcher.(3)
ਇਕਕਾਟ੍ਯੋਕਾਟ੍ਯੋਇਕਨਾਹੀ
ਇਕ ਨੂੰ ਕਟ ਦਿੱਤਾ ਅਤੇ ਇਕ ਨੂੰ ਨਾ ਕਟਿਆ।
She put two melons in the pitcher; one was cut and the other whole.
ਗੁਦਾਭਖ੍ਰਯੋਖਪਰਸਿਰਧਰਿਯੋ
(ਇਕ ਦਾ ਉਸ ਨੇ) ਗੁਦਾ ਖਾ ਲਿਆ ਅਤੇ ਖਪਰ ਸਿਰ ਉਤੇ ਧਰ ਲਿਆ
ਦੁਤਿਯਾਲੈਤਿਹਊਪਰਜਰਿਯੋ॥੪॥
ਅਤੇ ਦੂਜਾ ਤਰਬੂਜ਼ ਉਸ ਦੇ ਉਪਰ ਜੜ੍ਹ ਦਿੱਤਾ ॥੪॥
After taking the pulp out, the shell was put on his head and the other whole was put on top of it.( 4)
ਇਹੀਬਿਖੈਪਟੂਆਗ੍ਰਿਹਆਯੋ
ਇਤਨੇ ਵਿਚ ਪਟੂਆ ਘਰ ਆ ਗਿਆ
After taking the pulp out, the shell was put on his head and the other whole was put on top of it.( 4)
ਬੈਠਿਖਾਟਪਰਪ੍ਰਮੁਦਬਢਾਯੋ
ਅਤੇ ਮੰਜੇ ਉਤੇ ਬੈਠ ਕੇ ਪ੍ਰਸੰਨ ਹੋਇਆ।
In the meantime silk-weaver walked in the house, he sat down on the bedstead and showered love.
ਕਹਿਯੋਭਛਕਛੁਤਰੁਨਿਤਿਹਾਰੇ
ਕਹਿਣ ਲਗਾ ਹੇ ਇਸਤਰੀ! ਤੇਰੇ ਪਾਸ ਕੁਝ ਖਾਣ ਲਈ ਹੈ
In the meantime silk-weaver walked in the house, he sat down on the bedstead and showered love.
ਅਬਆਗੇਤਿਹਧਰਹੁਹਮਾਰੇ॥੫॥
ਤਾਂ ਹੁਣੇ ਉਹ ਮੇਰੇ ਅਗੇ ਲਿਆ ਰਖ ॥੫॥
He said to the woman what ever she had brought that for him to eat(5)
ਜਬਇਹਭਾਤਿਤ੍ਰਿਯਾਸੁਨਪਾਯੋ
ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ
ਕਾਟਿਤਾਹਿਤਰਬੂਜਖੁਲਾਯੋ
ਤਾਂ ਤਰਬੂਜ਼ ਕਟ ਕੇ (ਉਸ ਨੂੰ) ਖੁਆਇਆ।
When she heard him say so, she cut the melon and gave him to eat.
ਮਿਤ੍ਰਲੇਤਤਿਹਕੌਅਤਿਡਰਾ
ਮਿਤਰ ਉਸ ਨੂੰ ਲੈ ਕੇ (ਵੇਖ ਕੇ) ਬਹੁਤ ਡਰਿਆ
ਹਮਰੋਘਾਤਤ੍ਰਿਯਾਇਨਕਰਾ॥੬॥
ਕਿ (ਹੁਣ) ਇਹ ਇਸਤਰੀ ਮੈਨੂੰ ਮਰਵਾ ਦੇਵੇਗੀ ॥੬॥
The friend got scared that the woman might kill him now.(6)
ਕਾਟਿਤਾਹਿਤਰਬੂਜਖੁਲਾਯੋ
(ਉਸ ਨੇ) ਪਤੀ ਨੂੰ ਤਰਬੂਜ਼ ਕਟ ਕੇ ਖੁਆਇਆ
ਪੁਨਿਪਟੂਆਸੌਭੋਗਕਮਾਯੋ
ਅਤੇ ਫਿਰ ਪਟੂਆ ਨਾਲ ਭੋਗ ਕੀਤਾ।
But she cut the melon, enabled him (husband) to eat and then had sex.
ਕੇਲਕਮਾਇਟਾਰਿਤਿਹਦਯੋ
ਕਾਮ-ਕ੍ਰੀੜਾ ਕਰ ਕੇ ਉਸ ਨੂੰ ਭੇਜ ਦਿੱਤਾ
ਮਿਤ੍ਰਹਿਕਾਢਿਖਾਟਪਰਲਯੋ॥੭॥
ਅਤੇ ਮਿਤਰ ਨੂੰ (ਮਟ ਵਿਚੋਂ) ਕਢ ਕੇ ਮੰਜੇ ਉਤੇ ਪਾ ਲਿਆ ॥੭॥
After making love she sent him out. Then she got the friend out and they sat down on the bed.(7)