ਦੋਹਰਾ॥
ਦੋਹਰਾ:
Dohira
ਦਿਨਤਸਕਰਤਾਸੌਰਮਤਦਰਬਠਗਨਠਗਜਾਇ॥
ਦਿਨ ਨੂੰ ਚੋਰ ਉਸ ਨਾਲ ਰਮਣ ਕਰਦਾ ਸੀ ਅਤੇ ਠਗ ਧਨ ਠਗਣ ਲਈ (ਬਾਹਰ) ਜਾਂਦਾ ਸੀ।
‘During the day, the thief made love with her whereas the swindler Went out to defraud.
ਰੈਨਿਚੋਰਚੋਰਤਗ੍ਰਿਹਨਤਾਹਿਮਿਲਤਠਗਆਇ॥੬॥
ਰਾਤ ਨੂੰ ਚੋਰ ਘਰਾਂ ਵਿਚ ਚੋਰੀ ਕਰਨ ਜਾਂਦਾ ਅਤੇ ਉਸ (ਇਸਤਰੀ) ਨੂੰ ਠਗ ਆ ਮਿਲਦਾ ॥੬॥
‘At night the thief would go to steal and the swindler would come to meet her.(6)
ਚੌਪਈ॥
ਚੌਪਈ:
Chaupaee
ਹੋਡਰੁਮਾਲਹੇਤਤਿਨਪਰੀ॥
ਉਨ੍ਹਾਂ ਦੀ ਰੁਮਾਲ ਲਈ ਜ਼ਿਦ ਹੋ ਗਈ।
‘A row erupted on account of a handkerchief and the swindler
ਮੁਹਰਸਾਤਸੈਠਗਹੂੰਹਰੀ॥
(ਉਸ ਲਈ) ਠਗ ਨੇ ਸੱਤ ਸੌ ਮੋਹਰਾਂ ਠਗ ਲਿਆਂਦੀਆਂ।
Managed to get seven hundred gold-coins.
ਪੁਨਬਾਰੀਤਸਕਰਕੀਆਈ॥
ਫਿਰ ਚੋਰ ਦੀ ਵਾਰੀ ਆਈ।
‘Then came the turn of the thief and
ਤੁਮੈਕਥਾਸੋਕਹੌਸੁਨਾਈ॥੭॥
(ਹੁਣ ਮੈਂ) ਤੁਹਾਨੂੰ ਉਸ ਦੀ ਕਥਾ ਕਹਿ ਕੇ ਸੁਣਾਉਂਦਾ ਹਾਂ ॥੭॥
I am going to tell you his story,(7)
ਹਜਰਤਿਤੇਤਸਕਰਗ੍ਰਿਹਆਯੋ॥
ਹਜ਼ੂਰ ਦੇ ਘਰ ਉਹ ਚੋਰ ਆ ਗਿਆ ਹੈ
‘That thief, then, came to the honourable’s house and
ਗਪਿਯਾਕਹਜਮਲੋਕਪਠਾਯੋ॥
ਅਤੇ (ਉਸ ਨੇ) ਗਾਲੜੀ ਨੂੰ ਯਮਲੋਕ ਭੇਜ ਦਿੱਤਾ ਹੈ।
Despatched the gossiper to the angel of death.
ਬਸਤ੍ਰਲਾਲਪਗਿਯਾਜੁਤਹਰੀ॥
ਲਾਲਾਂ ਸਹਿਤ ਪਗੜੀ ਅਤੇ ਬਸਤ੍ਰ ਚੋਰੀ ਕਰ ਲਏ ਹਨ
‘He took with him the red turban and
ਗੋਸਟਿਬੈਠਿਸਾਹਸੋਕਰੀ॥੮॥
ਅਤੇ ਸ਼ਾਹ ਪਾਸ ਬੈਠ ਕੇ ਗੋਸਟਿ ਕਰਨ ਲਗਾ ਹੈ ॥੮॥
Other clothes and talked to the Shah.(8)
ਦੋਹਰਾ॥
ਦੋਹਰਾ:
Dohira
ਲਾਲਬਤ੍ਰਪਗਿਯਾਹਰੀਲਈਇਜਾਰਉਤਾਰ॥
ਲਾਲ, ਬਸਤ੍ਰ ਅਤੇ ਪਗੜੀ ਚੋਰੀ ਕਰ ਕੇ ਸਲਵਾਰ ਤਕ ਉਤਾਰ ਲਈ ਹੈ।
‘One who took the red turban, made the trousers to be taken off,
ਪ੍ਰਾਨਉਬਾਰਾਸਾਹਕਾਹੋਇਕਵਨਕੀਨਾਰਿ॥੯॥
(ਉਸ ਨੇ) ਸ਼ਾਹ ਦੇ ਪ੍ਰਾਣ ਬਚਾਏ ਹਨ। (ਦਸੋ) ਉਹ ਕਿਸ ਦੀ ਨਾਰੀ ਹੋਣੀ ਚਾਹੀਦੀ ਹੈ ॥੯॥
‘And saved the life of the Shah, the woman should go to him.(9)
ਲਾਲਬਸਤ੍ਰਹਰਪਹੁਚਿਯਾਜਹਾਨਪਹੁਚਤਕੋਇ॥
(ਮੈਂ) ਲਾਲ ਅਤੇ ਬਸਤ੍ਰ ਹਰਨ ਲਈ ਉਥੇ ਜਾ ਪਹੁੰਚਿਆ ਜਿਥੇ ਕੋਈ ਵੀ ਪਹੁੰਚ ਨਹੀਂ ਸਕਦਾ।
‘The one who, with red clothes, reached the place where no one else could go,
ਪ੍ਰਾਨਉਬਾਰਿਯੋਸਾਹਕੋਤ੍ਰਿਯਾਕਵਨਕੀਹੋਇ॥੧੦॥
(ਮੈਂ) ਸ਼ਾਹ ਦੇ ਪ੍ਰਾਣ ਬਚਾਏ ਹਨ, (ਇਸ ਲਈ) ਇਸਤਰੀ ਕਿਸ ਦੀ ਹੋਇਗੀ ॥੧੦॥
‘And the one who saved the life of the Shah, the woman should be given to him.’(10)
ਚੌਪਈ॥
ਚੌਪਈ:
Chaupaee
ਦਿਨਕੇਚੜੇਅਦਾਲਤਿਭਈ॥
ਦਿਨ ਚੜ੍ਹਨ ਤੇ ਅਦਾਲਤ ਲਗੀ।
ਵਹੁਤ੍ਰਿਯਾਸਾਹਚੋਰਕਹਦਈ॥
ਉਹ ਇਸਤਰੀ ਸ਼ਾਹ ਨੇ ਚੋਰ ਨੂੰ ਦੇ ਦਿੱਤੀ।
Next day the court settled and the Shah assigned that woman to the thief.
ਤਾਕੀਕਰੀਸਿਫਤਿਬਹੁਭਾਰਾ॥
ਉਸ ਦੀ ਬਹੁਤ ਸਿਫ਼ਤ ਕੀਤੀ
Next day the court settled and the Shah assigned that woman to the thief.
ਅਧਿਕਦਿਯਸਿਧਨਛੋਰਿਭੰਡਾਰਾ॥੧੧॥
ਅਤੇ (ਉਸ ਨੂੰ) ਭੰਡਾਰਾ ਖੋਲ੍ਹ ਕੇ ਬਹੁਤ ਧਨ ਦਿੱਤਾ ॥੧੧॥
(People) praised this very much and gave lot of wealth to them.(11)
ਦੋਹਰਾ॥
ਦੋਹਰਾ:
Dohira
ਏਦਿਲਰਾਜਮਤੀਲਈਠਗਕਹਿਦਿਯਸਿਨਿਕਾਰਿ॥
ਏਦਿਲ ਸ਼ਾਹ ਨੂੰ ਰਾਜ ਮਤੀ ਮਿਲ ਗਈ ਅਤੇ ਠਗ ਨੂੰ ਕਢ ਦਿੱਤਾ ਗਿਆ।
The justice brought back Raj Mati, and the swindler was banished,
ਲਾਲਬਸਤ੍ਰਹਰਸਾਹਕੇਤਿਹਗਪਿਯਾਕਹਮਾਰਿ॥੧੨॥
ਉਸ ਗਾਲੜੀ ਨੂੰ ਮਾਰ ਕੇ ਸ਼ਾਹ ਦੇ ਲਾਲ ਅਤੇ ਬਸਤ੍ਰ ਚੁਰਾ ਲਏ ॥੧੨॥
And all this transpired through the murder of the gossiper and the stealing of the clothes.(l2)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਉਨਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯॥੭੪੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯ ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯॥੭੪੪॥ ਚਲਦਾ॥
Thirty-ninth Parable of Auspicious Chritars Conversation of the Raja and the Minister, Completed with Benediction. (39)(744)
ਦੋਹਰਾ॥
ਦੋਹਰਾ:
Dohira
ਏਕਜਾਟਜੰਗਲਬਸੈਧਾਮਕਲਹਨੀਨਾਰਿ॥
ਇਕ ਜਟ ਜੰਗਲ ਵਿਚ ਰਹਿੰਦਾ ਸੀ। ਉਸ ਦੇ ਘਰ ਕੁਲੱਛਣੀ ਇਸਤਰੀ ਸੀ।
There lived a Jat (peasant) in the jungle along with is quarrelsome wife.
ਜੋਵਹੁਕਹਤਸੁਨਕਰਤਗਾਰਿਨਕਰਤਪ੍ਰਹਾਰ॥੧॥
ਜੋ ਉਹ ਕਹਿੰਦਾ ਸੀ, ਉਹ ਨਹੀਂ ਕਰਦੀ ਸੀ ਅਤੇ ਗਾਲ੍ਹਾਂ ਕਢਦੀ ਅਤੇ ਮਾਰਦੀ ਸੀ ॥੧॥
She never did what he told her to do, rather she swore at him.(1)
ਚੌਪਈ॥
ਚੌਪਈ:
Chaupaee
ਸ੍ਰੀਦਿਲਜਾਨਮਤੀਤਾਕੀਤ੍ਰਿਯ॥
ਦਿਲਜਾਨ ਮਤੀ ਉਸ ਦੀ ਇਸਤਰੀ ਦਾ ਨਾਂ ਸੀ
ਅਚਲਦੇਵਤਿਹਨਾਮਰਹਤਪ੍ਰਿਯ॥
ਅਤੇ ਉਸ ਦੇ ਪਤੀ ਦਾ ਨਾਂ ਅਚਲ ਦੇਵ ਸੀ।
Sri Diljan Mati was her name and the husband was known as Achal Dev.
ਰਹਤਰੈਨਿਦਿਨਤਾਕੇਡਾਰਿਯੋ॥
ਉਹ ਉਸ ਤੋਂ ਰਾਤ ਦਿਨ ਡਰਦਾ ਰਹਿੰਦਾ
Sri Diljan Mati was her name and the husband was known as Achal Dev.
ਕਬਹੂੰਜਾਤਨਗ੍ਰਹਿਤੇਮਾਰਿਯੋ॥੨॥
ਅਤੇ ਕਦੇ ਵੀ (ਉਸ ਨੂੰ) ਪਕੜ ਕੇ ਕੁਟਦਾ ਮਾਰਦਾ ਨਹੀਂ ਸੀ ॥੨॥
He was always scared of her and never tried to beat her.(2)
ਦੋਹਰਾ॥
ਦੋਹਰਾ:
Dohira
ਜਹਾਬਿਪਾਸਾਕੇਭਏਮਿਲਤਸਤੁਦ੍ਰਵਜਾਇ॥
ਜਿਥੇ ਬਿਆਸ ਨਦੀ ਵਿਚ ਸਤਲੁਜ ਨਦੀ ਜਾ ਮਿਲਦੀ ਸੀ,
Where there is the confluence of the rivers Beas and Satluj,
ਤਿਹਠਾਤੇਦੋਊਰਹਹਿਚੌਧਰਕਰਹਿਬਨਾਇ॥੩॥
ਉਥੇ ਦੋਵੇਂ ਰਹਿੰਦੇ ਸਨ ਅਤੇ ਚੌਧਰ ਕਰਦੇ ਸਨ ॥੩॥
They used to lived there; he was the headman of the place.(3)
ਚੌਪਈ॥
ਚੌਪਈ:
Chaupaee
ਜੋਕਾਰਜਕਰਨੋਵਹਜਾਨਤ॥
ਜੋ ਕੰਮ ਉਹ (ਪਤੀ) ਕਰਨਾ ਚਾਹੁੰਦਾ,
ਤਾਹਿਕਰੈਨਹੀਐਸਬਖਾਨਤ॥
'ਉਹ ਨਹੀਂ ਕਰਨਾ', ਇਸ ਤਰ੍ਹਾਂ ਕਹਿੰਦੀ। (ਅਤੇ ਜੋ ਨਹੀਂ ਕਰਨਾ ਹੁੰਦਾ)
Whatever the husband wanted to do, the wife would not let him.
ਤਬਵਹੁਕਾਜਤਰੁਨਿਹਠਕਰਈ॥
ਤਦ ਇਸਤਰੀ ਹਠ ਪੂਰਵਕ ਉਹੀ ਕੰਮ ਕਰਦੀ
ਪਤਿਕੀਕਾਨਿਨਕਛੁਜਿਯਧਰਈ॥੪॥
ਅਤੇ ਪਤੀ ਦੀ ਜ਼ਰਾ ਵੀ ਪਰਵਾਹ ਮਨ ਵਿਚ ਨਾ ਲਿਆਉਂਦੀ ॥੪॥
What he did not want to do, with due care of his honour, she would do it.(4)
ਪਿਤਰਨਪਛਪਹੂਚਾਆਈ॥
ਸ਼ਰਾਧਾਂ ਦਾ ਪੱਖ ਆ ਪਹੁੰਚਿਆ।
What he did not want to do, with due care of his honour, she would do it.(4)
ਪਿਤੁਕੀਥਿਤਿਤਿਨਹੂੰਸੁਨਿਪਾਈ॥
ਉਸ ਨੇ ਵੀ ਪਿਤਾ ਦੀ ਥਿਤ ਬਾਰੇ ਸੁਣ ਲਿਆ।
The day for commemoration of his dead parents came, and he wanted to solemnize the occasion for his father,
ਤ੍ਰਿਯਸੌਕਹਾਸ੍ਰਾਧਨਹਿਕੀਜੈ॥
ਉਸ ਨੇ ਇਸਤਰੀ ਨੂੰ ਕਿਹਾ ਕਿ ਸ਼ਰਾਧ ਨਹੀਂ ਕਰਨਾ।
The day for commemoration of his dead parents came, and he wanted to solemnize the occasion for his father,
ਤਿਨਇਮਕਹੀਅਬੈਕਰਿਲੀਜੈ॥੫॥
ਉਸ ਨੇ ਇਸ ਤਰ੍ਹਾਂ ਕਿਹਾ, ਹੁਣੇ ਕਰ ਲਵੋ ॥੫॥
He conveyed her his intention negatively, not to observe the day, but she insisted must to adhere (to the ritual).(5)
ਸਕਲਸ੍ਰਾਧਕੋਸਾਜਬਨਾਯੋ॥
(ਉਸ ਨੇ) ਸ਼ਰਾਧ ਦੀ ਸਾਰੀ ਤਿਆਰੀ ਕਰ ਲਈ।
He conveyed her his intention negatively, not to observe the day, but she insisted must to adhere (to the ritual).(5)
ਭੋਜਨਸਮੈਦਿਜਨਕੋਆਯੋ॥
ਬ੍ਰਾਹਮਣਾਂ ਨੂੰ ਭੋਜਨ ਕਰਾਉਣ ਦਾ ਸਮਾਂ ਆ ਗਿਆ।
Arrangements were made for the commemoration and the Brahmin priest were called for meals.
ਪਤਿਇਮਿਕਹੀਕਾਜਤ੍ਰਿਯਕੀਜੈ॥
ਪਤੀ ਨੇ ਇਸਤਰੀ ਨੂੰ ਕਿਹਾ
Arrangements were made for the commemoration and the Brahmin priest were called for meals.
ਇਨਕਹਦਛਨਾਕਛੂਨਦੀਜੈ॥੬॥
ਕਿ ਇਸ ਤਰ੍ਹਾਂ ਕਰ ਕਿ ਇਨ੍ਹਾਂ (ਬ੍ਰਾਹਮਣਾਂ) ਨੂੰ ਦੱਛਣਾਂ ਆਦਿ ਕੁਝ ਨਾ ਦੇ ॥੬॥
The husband told like this, ‘These priest should not be given any alms.’(6)
ਤ੍ਰਿਯਭਾਖਾਮੈਢੀਲਨਕੈਹੌ॥
ਇਸਤਰੀ ਨੇ ਕਿਹਾ, ਮੈਂ ਢਿਲ ਨਹੀਂ ਕਰਾਂਗੀ
ਟਕਾਟਕਾਬੀਰਾਜੁਤਦੈਹੌ॥
ਅਤੇ ਪਾਨ ਦੇ ਬੀੜੇ ਸਹਿਤ ਇਕ ਇਕ ਟਕਾ (ਸਭ ਨੂੰ) ਦੇਵਾਂਗੀ।
‘No’ she said without any hesitation, ‘I will definitely give each one of them a coin of takka.
ਦਿਜਨਦੇਤਅਬਬਿਲੰਬਨਕਰਿਹੌ॥
ਬ੍ਰਾਹਮਣਾਂ ਨੂੰ ਦੇਣੋ ਮੈਂ ਦੇਰ ਨਹੀਂ ਕਰਾਂਗੀ
‘No’ she said without any hesitation, ‘I will definitely give each one of them a coin of takka.
ਤੋਰਮੂੰਡਪਰਬਿਸਟਾਭਰਿਹੌ॥੭॥
ਅਤੇ ਤੇਰੇ ਮੂੰਹ ਵਿਚ ਵਿਸਟਾ ਭਰਾਂਗੀ ॥੭॥
‘Don’t check me as I will definitely give them alms and I will shave your head off (put you in shame) and blacken your face (for thinking meanly)’.(7)
ਤਬਬ੍ਰਹਮਨਸਭਬੈਠਜਿਵਾਏ॥
ਤਦ (ਉਸ ਨੇ) ਸਾਰਿਆਂ ਬ੍ਰਾਹਮਣਾਂ ਨੂੰ ਬਿਠਾ ਕੇ ਭੋਜਨ ਕਰਾਇਆ
‘Don’t check me as I will definitely give them alms and I will shave your head off (put you in shame) and blacken your face (for thinking meanly)’.(7)
ਅਧਿਕਦਰਬੁਦੈਧਾਮਪਠਾਏ॥
ਅਤੇ ਬਹੁਤ ਸਾਰਾ ਧਨ ਦੇ ਕੇ ਘਰਾਂ ਨੂੰ ਭੇਜਿਆ।
All the priests were entertained with meals and they bid farewell with meals and they bid farewell with sufficient amount of money.
ਪੁਨਿਤ੍ਰਿਯਸੌਤਿਨਐਸਉਚਾਰੀ॥
ਉਸ (ਪਤੀ) ਨੇ ਫਿਰ ਪਤਨੀ ਨੂੰ ਇਸ ਤਰ੍ਹਾਂ ਕਿਹਾ
All the priests were entertained with meals and they bid farewell with meals and they bid farewell with sufficient amount of money.
ਸੁਨਹੁਸਾਸਤ੍ਰਕੀਰੀਤਿਪਿਆਰੀ॥੮॥
ਕਿ ਹੇ ਪਿਆਰੀ! ਸ਼ਾਸਤ੍ਰ ਦੀ ਰੀਤ ਸੁਣੋ ॥੮॥
He, then, told his wife to observe the tradition of Shastras.’(8)
ਦੋਹਰਾ॥
ਦੋਹਰਾ:
Dohira
ਪਿੰਡਨਦੀਪਰਵਾਹੀਯਹਿਯਾਮਹਿਕਛੁਨਬਿਚਾਰ॥
ਪਿੰਡ ਨੂੰ ਨਦੀ ਵਿਚ ਰੁੜ੍ਹਾਇਆ ਜਾਂਦਾ ਹੈ, ਇਸ ਵਿਚ ਕੋਈ ਹੋਰ ਮਤ ਨਹੀਂ ਹੈ।
The stream near the village was so fast, she had never conceived
ਕਹਾਨਕੀਨਾਤਿਨਤਰੁਨਿਦਿਯੇਕੁਠੋਰਹਿਡਾਰਿ॥੯॥
ਪਰ ਉਸ ਇਸਤਰੀ ਨੇ ਕਿਹਾ ਨਾ ਮੰਨਿਆ ਅਤੇ (ਪਿੰਡ ਨੂੰ) ਮਾੜੀ ਥਾਂ ਉਤੇ ਸੁਟ ਦਿੱਤਾ ॥੯॥
Never harking to anyone, the woman put herself in trouble.(9) .
ਚੌਪਈ॥
ਚੌਪਈ:
Chaupaee
ਤਬਤਿਨਜਾਟਅਧਿਕਰਿਸਿਮਾਨੀ॥
ਤਦ ਉਸ ਜਟ ਨੇ ਬਹੁਤ ਕ੍ਰੋਧ ਕੀਤਾ
ਤਾਕੀਨਾਸਬਿਵਤਜਿਯਆਨੀ॥
ਅਤੇ ਉਸ ਦੇ ਵਿਨਾਸ਼ ਦੀ ਵਿਉਂਤ ਮਨ ਵਿਚ ਵਿਚਾਰੀ।
The Jat was rightly furious and planned to get rid of her.
ਇਹੁਕਹਿਕਹੂੰਬੋਰਿਕਰਿਮਾਰੋ॥
ਇਸ ਨੂੰ (ਪਾਣੀ ਵਿਚ) ਡਬੋ ਕੇ ਮਾਰਾਂਗਾ
ਨਿਤ੍ਯਨਿਤ੍ਯਕੋਤਾਪੁਨਿਵਾਰੋ॥੧੦॥
ਅਤੇ ਨਿੱਤ ਨਿੱਤ ਦਾ ਦੁਖ ਦੂਰ ਕਰ ਦਿਆਂਗਾ ॥੧੦॥
He determined to kill her in water and, thus, become free of the daily skirmishes.(10)
ਤਿਹਤ੍ਰਿਯਸੋਇਹਭਾਤਿਬਖਾਨੀ॥
ਉਸ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ,
ਜਨਮਧਾਮਨਹਿਜਾਹੁਅਯਾਨੀ॥
ਤੂੰ ਪੇਕੇ ਨਹੀਂ ਜਾਣਾ। (ਉਸ ਨੇ ਕਿਹਾ, ਮੈਂ ਜ਼ਰੂਰ ਜਾਵਾਂਗੀ)।
He designed a scheme and asked her not to go to her parental home,
ਕਰਿਡੋਰੀਤੁਮਕਹਮੈਦੈਹੋ॥
ਮੈਂ ਤੈਨੂੰ ਡੋਲੀ (ਪਾਲਕੀ) ਕਰ ਦਿਆਂਗਾ।
ਉਨਭਾਖੋਯੌਹੀਉਠਿਜੈਹੋ॥੧੧॥
ਉਸ ਨੇ ਕਿਹਾ, ਮੈਂ (ਬਿਨਾ ਡੋਲੀ) ਦੇ, ਉਵੇਂ ਚਲੀ ਜਾਵਾਂਗੀ ॥੧੧॥
As, he had suggested that he would give her a rope (to cross over the stream) 11
ਵਾਤ੍ਰਿਯਕੋਲੈਸੰਗਿਸਿਧਾਯੋ॥
ਉਹ ਇਸਤਰੀ ਨੂੰ ਨਾਲ ਲੈ ਕੇ ਤੁਰ ਪਿਆ
ਚਲਤਚਲਤਸਰਤਾਤਟਆਯੋ॥
ਅਤੇ ਚਲਦਾ ਚਲਦਾ ਨਦੀ ਦੇ ਕੰਢੇ ਆ ਗਿਆ।
But she said that she would definitely go and would go without the rope,