GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 858
Display Settings
ਜੋਮੁਹਰਨਕੇਸਨਹਿਬਤਾਵੈ
ਕਿ ਜੋ ਮੋਹਰਾਂ ਦੇ ਸੰਨ ਦਸੇਗਾ,
ਸੋਸਭਆਜੁਅਸਰਫੀਪਾਵੈ॥੨੩॥
ਉਹੀ ਅਜ ਸਾਰੀਆਂ ਮੋਹਰਾਂ ਪ੍ਰਾਪਤ ਕਰ ਲਵੇਗਾ ॥੨੩॥
‘The person who tells the date of minting will take over the coins.’(23)
ਸਨਮੁਹਰਨਕੋਬਨਿਕਜਾਨੋ
ਮੋਹਰਾਂ ਦੇ ਸੰਨ ਬਨੀਆ ਨਹੀਂ ਜਾਣਦਾ ਸੀ।
ਮੂੰਦਿਰਹਾਮੁਖਕਛੁਬਖਾਨੋ
ਉਹ ਚੁਪ ਕਰ ਰਿਹਾ, ਮੂੰਹੋਂ ਕੁਝ ਨਾ ਕਹਿ ਸਕਿਆ।
As the Shah did not know the date of min ting, he closed his eye and kept his mouth shut.
ਰੋਇਪੀਟਕਰਿਕਰਤਪੁਕਾਰਾ
ਰੋ ਪਿਟ ਕੇ ਪੁਕਾਰਨ ਲਗਾ
As the Shah did not know the date of min ting, he closed his eye and kept his mouth shut.
ਹਾਹਾਕਿਯਸਿਕਹਾਕਰਤਾਰਾ॥੨੪॥
ਕਿ ਹੇ ਕਰਤਾਰ! ਤੂੰ ਇਹ ਕੀ ਕੀਤਾ ਹੈ ॥੨੪॥
Then he cried incessantly and complained ‘Oh God why have you done this to me?’(24)
ਦੋਹਰਾ
ਦੋਹਰਾ:
Dohira
ਮੁਹਰਅਕਬਰੀਏਕਸਤਜਹਾਗੀਰੀਸੈਦੋਇ
(ਠਗ ਨੇ ਕਿਹਾ-) ਇਕ ਸੌ ਅਕਬਰੀ ਮੋਹਰਾਂ ਹਨ ਅਤੇ ਜਹਾਂਗੀਰੀ ਦੋ ਸੌ ਹਨ;
(Swindler,) ‘There are one hundred Akbari coins and two hundred Jehangiri,
ਸਾਹਿਜਹਾਨੀਚਾਰਿਸੈਦੇਖਲੇਹੁਸਭਕੋਇ॥੨੫॥
ਸ਼ਾਹਜਹਾਨੀ ਮੋਹਰਾਂ ਚਾਰ ਸੌ ਹਨ, ਸਭ ਕੋਈ (ਚੰਗੀ ਤਰ੍ਹਾਂ) ਵੇਖ ਲਵੇ ॥੨੫॥
And four hundred are there of Shahjehani which any person can come and confirm.(25)
ਚੌਪਈ
ਚੌਪਈ:
Chaupaee
ਸਭਾਬੀਚਜਬਮੁਹਰਉਘਾਰੀ
ਜਦ ਸਭਾ ਵਿਚ ਮੋਹਰਾਂ ਨੂੰ ਵਿਖਾਇਆ ਗਿਆ
ਸੋਨਿਕਰੀਜੋਠਗਹਿਉਚਾਰੀ
(ਤਾਂ) ਉਹ ਉਸੇ ਤਰ੍ਹਾਂ ਦੀਆਂ ਨਿਕਲੀਆਂ, ਇਸ ਤਰ੍ਹਾਂ ਦੀਆਂ ਠਗ ਨੇ ਦਸੀਆਂ ਸਨ।
When the coins were checked in the assembly, they were found as the swindler had predicted.
ਕਾਜੀਛੀਨਿਸਾਹੁਤੇਲੀਨੀ
ਕਾਜ਼ੀ ਨੇ (ਉਹ ਮੋਹਰਾਂ) ਸ਼ਾਹ ਤੋਂ ਖੋਹ ਲਈਆਂ
When the coins were checked in the assembly, they were found as the swindler had predicted.
ਲੈਤਸਕਰਕੇਕਰਮੈਦੀਨੀ॥੨੬॥
ਅਤੇ ਲੈ ਕੇ ਠਗ ਦੇ ਹੱਥ ਵਿਚ ਦੇ ਦਿੱਤੀਆਂ ॥੨੬॥
Therefore the Quazi confiscate all those and gave them to the swindler.(26)
ਦੋਹਰਾ
ਦੋਹਰਾ:
Dohira
ਜਸਕਾਜੀਕੋਪਸਰਿਯੋਠਗਭਾਖ੍ਯੋਸਭਗਾਉ
ਕਾਜ਼ੀ ਦਾ ਜਸ ਪਸਰ ਗਿਆ ਅਤੇ ਠਗ ਨੇ ਸਾਰੇ ਪਿੰਡ ਵਿਚ ਦਸ ਦਿੱਤਾ
The swindler praised the Quazi all over the town and said,
ਕੀਨੋਉਮਰਖਿਤਾਬਜਿਮਿਆਜੁਹਮਾਰੋਨ੍ਯਾਉ॥੨੭॥
ਕਿ (ਕਾਜ਼ੀ ਨੇ) ਉਮਰ ਖ਼ਿਤਾਬ (ਖ਼ਲੀਫ਼ਾ) ਵਰਗਾ ਸਾਡਾ ਨਿਆਂ ਕੀਤਾ ਹੈ ॥੨੭॥
‘To day he has done the justice according the Holy Book.(27)
ਚੌਪਈ
ਚੌਪਈ:
Chaupaee
ਠਗਲੈਕੈਮੁਹਰੈਘਰਆਯੋ
ਠਗ ਮੋਹਰਾਂ ਲੈ ਕੇ ਘਰ ਆਇਆ,
ਤਿਨਕਾਜੀਕਛੁਨ੍ਯਾਇਪਾਯੋ
ਪਰ ਉਹ ਕਾਜ਼ੀ ਇਸ ਇਨਸਾਫ਼ (ਦੇ ਭੇਦ ਨੂੰ) ਨਾ ਸਮਝ ਸਕਿਆ।
‘The swindler took the coins to his house and, even, the Quazi could not acquiesce the hidden truth.
ਬਨਿਯਾਕਾਢਿਸਦਨਤੇਦੀਨਾ
(ਉਸ ਨੇ) ਬਨੀਏ ਨੂੰ (ਆਪਣੇ) ਘਰੋਂ ਕਢ ਦਿੱਤਾ
‘The swindler took the coins to his house and, even, the Quazi could not acquiesce the hidden truth.
ਝੂਠੇਤੇਸਾਚਾਠਗਕੀਨਾ॥੨੮॥
ਅਤੇ ਝੂਠੇ ਠਗ ਨੂੰ ਸੱਚਾ ਸਿੱਧ ਕਰ ਦਿੱਤਾ ॥੨੮॥
She banished the thief from the house as the swindler had turned falsehood into truth.(28)
ਦੋਹਰਾ
ਦੋਹਰਾ:
Dohira
ਠਗਹਿਅਸਰਫੀਸਾਤਸੈਕਰਦੀਨੀਨਰਨਾਹਿ
(ਮੰਤ੍ਰੀ ਨੇ ਕਿਹਾ) ਹੇ ਰਾਜਨ! ਠਗ ਨੂੰ ਸਤ ਸੌ ਅਸ਼ਰਫੀਆਂ ਕਾਜ਼ੀ ਨੇ ਦੇ ਦਿੱਤੀਆਂ
The Quazi had got him seven hundred coins which,
ਤਾਤ੍ਰਿਯਪਹਿਲੈਆਇਯੋਅਪਨੇਘਰਕੇਮਾਹਿ॥੨੯॥
ਅਤੇ ਉਸ ਨੇ ਆਪਣੇ ਘਰ ਵਿਚ ਲਿਆ ਕੇ ਇਸਤਰੀ ਨੂੰ ਦੇ ਦਿੱਤੀਆਂ ॥੨੯॥
He brought home to the woman.(29)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਅਠਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੮॥੭੩੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਤਵੀਏ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮॥੭੩੨॥ ਚਲਦਾ॥
Thirty-eighth Parable of Auspicious Chritars Conversation of the Raja and the Minister, Completed with Benediction. (38)(732)
ਚੌਪਈ
ਚੌਪਈ:
Chaupaee
ਰੈਨਭਈਤਸਕਰਉਠਿਧਾਯੋ
ਰਾਤ ਹੋਈ ਤਾਂ ਚੋਰ ਉਠ ਕੇ ਤੁਰ ਪਿਆ।
When the night approached, the thief got up and
ਸਕਲਸ੍ਵਾਨਕੋਭੇਸਬਨਾਯੋ
ਸਾਰਾ ਭੇਸ ਕੁੱਤੇ ਵਰਗਾ ਬਣਾ ਲਿਆ।
Disguised himself as a dog.
ਸਾਹਿਜਹਾਕੇਗ੍ਰਿਹਪਗਧਾਰਿਯੋ
ਸ਼ਾਹਜਹਾਨ ਦੇ ਘਰ ਜਾ ਵੜਿਆ
He went to the house of Shah Jehan.
ਗਪੈਕਹਤਗਪਿਅਹਿਨਿਹਾਰਿਯੋ॥੧॥
ਅਤੇ ਉਥੇ ਗੱਪਾਂ ਮਾਰਦੇ ਗਾਲੜੀ ਨੂੰ ਵੇਖਿਆ ॥੧॥
He came across a talkative gossiper there.(1)
ਏਦਿਲਸਾਹਨਾਮਤਸਕਰਬਰ
ਉਸ ਚੋਰ ਦਾ ਨਾਂ ਏਦਿਲ ਸ਼ਾਹ ਸੀ।
The name of the thief was Adal Shah.
ਆਯੋਸਾਹਿਜਹਾਜੂਕੇਘਰ
ਉਹ ਸ਼ਾਹਜਹਾਨ ਦੇ ਘਰ ਆ ਪਹੁੰਚਿਆ।
He had come to the house of Shah Jehan.
ਰਾਜਮਤੀਨਾਰੀਹਿਤਗਯੋਤਹ
ਉਹ ਰਾਜ ਮਤੀ ਇਸਤਰੀ ਲਈ ਉਥੇ ਜਾ ਪਹੁੰਚਿਆ
For sake of Raj Mati he reached there,
ਰਾਜਨਕੋਰਾਜਾਸੋਵਤਜਹ॥੨॥
ਜਿਥੇ ਰਾਜਿਆਂ ਦਾ ਰਾਜਾ ਸੁੱਤਾ ਪਿਆ ਸੀ ॥੨॥
Where the Raja of the Rajas was slumbering.(2)
ਸਵੈਯਾ
ਸਵੈਯਾ:
Swayya
ਬਹੁਰੋਤਰਵਾਰਿਨਿਕਾਰਿਕੈਚੋਰਸੁਵਾਗਪਿਯਾਕਹਮਾਰਿਲਿਯੋ
ਫਿਰ ਉਸ ਚੋਰ ਨੇ ਤਲਵਾਰ ਕਢ ਕੇ ਉਸ ਗਾਲੜੀ ਨੂੰ ਮਾਰ ਦਿੱਤਾ।
Drawing the sword out, the thief killed the gossiper.
ਫੁਨਿਲਾਲਉਤਾਰਿਲਯੋਪਗਿਯਾਜੁਤਫੋਰਿਇਜਾਰਪੇਅੰਡਦਿਯੋ
ਫਿਰ ਲਾਲਾਂ ਸਹਿਤ ਪਗੜੀ ਨੂੰ ਉਤਾਰ ਲਿਆ ਅਤੇ ਸਲਵਾਰ ਉਤੇ ਅੰਡਾ ਭੰਨ ਦਿੱਤਾ।
He took away his red turban and broke an egg on the sword.
ਤਬਸੂਥਨਿਸਾਹੁਉਤਾਰਦਈਸਭਬਸਤ੍ਰਨਕੋਤਿਨਹਾਥਕਿਯੋ
ਤਦ ਬਾਦਸ਼ਾਹ ਨੇ ਸੁਥਣ ਉਤਾਰ ਦਿੱਤੀ ਅਤੇ ਸਾਰਿਆਂ ਬਸਤ੍ਰਾਂ ਨੂੰ ਉਸ ਨੇ ਹੱਥ ਵਿਚ ਕਰ ਲਿਆ।
The Shah took off his trousers and turned over his clothes in his hands.
ਫੁਨਿਗੋਸਟਿਬੈਠਿਕਰੀਤਿਹਸੌਤ੍ਰਿਯਕੇਹਿਤਕੈਕਰਿਗਾੜਹਿਯੋ॥੩॥
ਫਿਰ ਇਸਤਰੀ ਲਈ ਹਿਰਦੇ ਨੂੰ ਤਕੜਾ ਕਰ ਕੇ ਉਸ ਨਾਲ ਬੈਠ ਕੇ ਗੋਸਟਿ ਕੀਤੀ ॥੩॥
Then he pondered over, how, for the sake of a woman, the brawl had developed.(3)
ਦੋਹਰਾ
ਦੋਹਰਾ:
Dohira
ਸਾਹਲਖਾਬੀਰਜਗਿਰਾਕੀਨੀਦੂਰਿਇਜਾਰ
ਬਾਦਸ਼ਾਹ ਨੇ (ਜਦੋਂ) ਵੇਖਿਆ ਕਿ (ਸਲਵਾਰ ਉਤੇ) ਬੀਰਜ ਡਿਗਿਆ ਹੈ (ਤਾਂ) ਸਲਵਾਰ ਉਤਾਰ ਕੇ ਪਰੇ ਕਰ ਦਿੱਤੀ।
As the semen had fallen on the Shah’s trousers, it was taken off.
ਬਸਤ੍ਰਪਗਰਿਯਾਲਾਲਜੁਤਕੀਨੇਚੋਰਸੰਭਾਰ॥੪॥
(ਇਸ ਤਰ੍ਹਾਂ) ਚੋਰ ਨੇ ਲਾਲਾਂ ਸਹਿਤ ਪਗੜੀ ਅਤੇ ਬਸਤ੍ਰ ਸੰਭਾਲ ਲਏ ॥੪॥
And the thief took care of the red turban and all the clothes.(4)
ਚੌਪਈ
ਚੌਪਈ:
Chaupaee
ਬੈਠਿਚੋਰੁਅਸਿਕਥਾਪ੍ਰਕਾਸੀ
ਚੋਰ ਨੇ ਬੈਠ ਕੇ ਇਸ ਤਰ੍ਹਾਂ ਕਹਾਣੀ ਦਸੀ
ਏਕਚੋਰਦੂਜੋਧਰਫਾਸੀ
ਕਿ ਇਕ ਚੋਰ ਸੀ ਅਤੇ ਦੂਜਾ ਠਗ ('ਧਰ ਫਾਸੀ') ਸੀ।
The thief now sat down and narrated, ‘There was one thief and there was one who was worthy of hanging (swindler),
ਏਕਨਾਰਿਸੋਕੇਲਕਮਾਵੈ
(ਦੋਵੇਂ) ਇਕ ਇਸਤਰੀ ਨਾਲ ਰਤੀ-ਕ੍ਰੀੜਾ ਕਰਦੇ ਸਨ
The thief now sat down and narrated, ‘There was one thief and there was one who was worthy of hanging (swindler),
ਅਪਨੀਜਾਨਿਅਧਿਕਸੁਖਿਪਾਵੈ॥੫॥
ਅਤੇ (ਉਸ ਨੂੰ) ਆਪਣੀ (ਇਸਤਰੀ) ਸਮਝ ਕੇ ਬਹੁਤ ਸੁਖ ਪ੍ਰਾਪਤ ਕਰਦੇ ਸਨ ॥੫॥
‘They used to manipulate a woman. Both claimed that she was there to appease their minds.(5)