GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 842
Display Settings
ਜੋਕਛੁਕਹੋਕਰਿਹੋਅਬਸੋਈ
ਜੋ ਕੁਝ (ਤੁਸੀਂ) ਕਹੋਗੇ ਉਹੀ ਹੁਣ ਕਰਾਂਗੀ
ਤਵਆਗ੍ਯਾਫੇਰਿਹੈਕੋਈ॥੪੪॥
ਅਤੇ ਤੁਹਾਡੀ ਕੋਈ ਆਗਿਆ ਨਹੀਂ ਫੇਰਾਂਗੀ ॥੪੪॥
‘I will render every service to your desire and will never evade.’(44)
ਦੋਹਰਾ
ਦੋਹਰਾ:
Dohira
ਮੈਯਾਸੋਗੋਸਟਿਕਰੋਕਹਿਅਲਿਦਈਉਠਾਇ
'ਮੈਂ ਇਸ ਨਾਲ ਗੋਸਟਿ ਕਰਾਂਗੀ'। (ਇਹ) ਕਹਿ ਕੇ ਸਖੀ ਨੂੰ ਉਠਾ ਦਿੱਤਾ।
‘I will have a talk with him alone, saying so she made all the others to leave the place.
ਆਪੁਆਇਤਾਸੋਰਮੀਹ੍ਰਿਦੈਹਰਖਉਪਜਾਇ॥੪੫॥
ਆਪ ਹਿਰਦੇ ਵਿਚ ਆਨੰਦ ਵਧਾ ਕੇ ਉਸ (ਮਿਤਰ) ਨਾਲ ਆ ਕੇ ਰਮਣ ਕਰਨ ਲਗੀ ॥੪੫॥
Then, herself, started to quench the thirst of her heart.(45)
ਲੈਤਾਕੋਘਰਚਲੀਮਨਮਾਨਤਕਰਿਭੋਗ
(ਉਸ ਨਾਲ) ਮਨ ਭਾਉਂਦੇ ਭੋਗ ਕਰ ਕੇ ਉਸ ਨੂੰ ਘਰ ਨੂੰ ਲੈ ਚਲੀ।
She felt homely with him, and commenced favourite sex-plays.
ਯਾਹਿਮਿਲਿਯੋਸਭਹਰਿਕਹੈਭੇਦਜਾਨਹਿਲੋਗ॥੪੬॥
ਸਭ ਇਹੀ ਕਹਿੰਦੇ (ਕਿ ਇਸ ਨੂੰ) ਸ੍ਰੀ ਕ੍ਰਿਸ਼ਨ ਮਿਲੇ ਹਨ, (ਪਰ ਅਸਲ) ਭੇਦ ਨੂੰ ਕੋਈ ਨਹੀਂ ਜਾਣਦਾ ਸੀ ॥੪੬॥
‘I will have a talk with him alone, saying so she made all the others to the secret.(46)
ਚੌਪਈ
ਚੌਪਈ:
Chaupaee
ਤਵਨਜਾਰਕੋਸੰਗਲੈਚਲੀ
(ਉਹ) ਆਪਣੇ ਨਾਲ ਪੰਜਾਹ ਕੁ ਸਹੇਲੀਆਂ ਲੈ ਕੇ
ਲੀਨੇਸਾਥਿਪਚਾਸਕਿਅਲੀ
ਅਤੇ ਉਸ ਯਾਰ ਨੂੰ ਵੀ ਆਪਣੇ ਸੰਗ ਲੈ ਕੇ ਚਲ ਪਈ।
Then she brought her paramour to her home along with other fifty friends.
ਗੋਸਟਿਹੇਤਧਾਮਤਿਹਆਵੈ
ਉਹ ਗੋਸਟਿ ਕਰਨ ਲਈ ਉਸ ਦੇ ਘਰ ਆਉਂਦਾ
ਸੰਕਤ੍ਯਾਗਿਕਰਿਭੋਗਕਮਾਵੈ॥੪੭॥
ਅਤੇ (ਰਾਣੀ) ਸੰਗ ਦੂਰ ਕਰ ਕੇ (ਉਸ ਨਾਲ) ਕਾਮ-ਕ੍ਰੀੜਾ ਕਰਦੀ ॥੪੭॥
With sweet talks, she impressed all, and, then making them to leave, she enjoyed sex-plays.(47)
ਦੋਹਰਾ
ਦੋਹਰਾ:
Dohira
ਤਵਨਜਾਰਸੌਯੌਰਹੈਨਿਜੁਨਾਰੀਜਿਯੋਹੋਇ
ਉਹ ਯਾਰ ਨਾਲ ਇਸ ਤਰ੍ਹਾਂ ਰਹਿਣ ਲਗੀ ਜਿਵੇਂ ਉਸ ਦੀ ਆਪਣੀ ਇਸਤਰੀ ਹੋਵੇ।
The lover lived there as if he was living with his own wife.
ਲੋਗਗੁਰੂਕਹਿਪਗਪਰੈਭੇਦਪਾਵੈਕੋਇ॥੪੮॥
ਲੋਕੀਂ (ਉਸ ਦੇ ਯਾਰ ਨੂੰ) ਗੁਰੂ ਕਹਿ ਕੇ ਪੈਰੀਂ ਪੈਂਦੇ, ਪਰ (ਇਸ) ਭੇਦ ਨੂੰ ਕੋਈ ਵੀ ਨਹੀਂ ਪਾ ਸਕਿਆ ॥੪੮॥
But the people considered him Guru and did not understand inner secret.(48)
ਚੰਚਲਾਨਕੇਚਰਿਤ੍ਰਕੋਸਕਤਕੋਊਪਾਇ
ਚੰਚਲ ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਸਮਝ ਨਹੀਂ ਸਕਿਆ।
No one can understand the cryptic character of women,
ਚੰਦ੍ਰਸੂਰਸੁਰਅਸੁਰਸਭਬ੍ਰਹਮਬਿਸਨਸੁਰਰਾਇ॥੪੯॥
ਚੰਦ੍ਰਮਾ, ਸੂਰਜ, ਦੇਵਤੇ, ਦੈਂਤ, ਬ੍ਰਹਮਾ, ਵਿਸ਼ਣੂ ਅਤੇ ਇੰਦਰ ਆਦਿ ਸਾਰੇ (ਇਨ੍ਹਾਂ ਦੇ ਭੇਦ ਨੂੰ ਨਹੀਂ ਸਮਝ ਸਕੇ) ॥੪੯॥
Not even Sun, Moon, gods, demons, Brahma, Vishnu and Indra.(49)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਚੌਬੀਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੨੪॥੫੦੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਵੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪॥੫੦੯॥ ਚਲਦਾ॥
Twenty-fourth Parable of Auspicious Chritars Conversation of the Raja and the Minister, Completed with Benediction. (24)(509)
ਦੋਹਰਾ
ਦੋਹਰਾ:
Dohira
ਗੰਗਜਮੁਨਭੀਤਰਬਸੈਕੈਲਾਖਰਦੀਦੂਨ
ਗੰਗਾ ਜਮਨਾ ਦੇ ਵਿਚਾਲੇ ਕੈਲਾਖਰ ਨਾਂ ਦੀ ਘਾਟੀ ਸਥਿਤ ਸੀ।
There exists a valley at Kailakhar, at the confluence of the River Jamuna and the Rives Ganga.
ਤਿਹਠਾਲੋਗਬਸੈਘਨੈਪ੍ਰਤਛਪਸੂਕੀਜੂਨ॥੧॥
ਉਸ ਥਾਂ ਤੇ ਰਹਿਣ ਵਾਲੇ ਲੋਕ ਪ੍ਰਤੱਖ ਤੌਰ ਤੇ ਪਸ਼ੂਆਂ ਵਰਗਾ ਜੀਵਨ ਜੀਉਂਦੇ ਸਨ ॥੧॥
The people of that place lived a life of destitute, like the animals.(1)
ਚੌਪਈ
ਚੌਪਈ:
Chaupaee
ਬਹੁਰਿਸੁਮੰਤ੍ਰੀਬਚਨਉਚਾਰੇ
ਫਿਰ ਉਸ ਮੰਤ੍ਰੀ ਨੇ ਬਚਨ ਕਹੇ।
ਸੁਨਹੁਨ੍ਰਿਪਤਿਪ੍ਰਾਨਨਤੇਪ੍ਯਾਰੇ
ਹੇ ਪ੍ਰਾਣਾਂ ਤੋਂ ਪਿਆਰੇ ਰਾਜਨ! ਸੁਣੋ।
The Minister said, ‘Listen My most cherished Majesty,
ਏਕਕਥਾਤ੍ਰਿਯਤੁਮਹਿਸੁਨਾਊ
ਮੈਂ ਤੁਹਾਨੂੰ ਇਕ ਔਰਤ ਦੀ ਕਥਾ ਸੁਣਾਉਂਦਾ ਹਾਂ
ਤਾਤੇਤੁਮਰੋਤਾਪਮਿਟਾਊ॥੨॥
ਅਤੇ ਉਸ ਨਾਲ ਤੁਹਾਡੇ ਹਿਰਦੇ ਦਾ ਦੁਖ ਦੂਰ ਕਰਦਾ ਹਾਂ ॥੨॥
‘Now 1 will tell you the story which will illuminate all your anxieties.’(2)
ਦੋਹਰਾ
ਦੋਹਰਾ:
Dohira
ਕੈਲਾਖਰਕੇਰਾਵਕੀਏਕਹੁਤੀਬਰਨਾਰਿ
ਕੈਲਾਖਰ ਦੇ ਰਾਜੇ ਦੀ ਇਕ ਸੁੰਦਰ ਇਸਤਰੀ ਹੁੰਦੀ ਸੀ।
The Raja of Kailakhar had a very pretty lady.
ਰਾਜਨਸਟਕੇਹੇਤੁਤਿਨਚਿਤਮੈਕਿਯਾਬਿਚਾਰਿ॥੩॥
ਰਾਜ ਨੂੰ ਨਸ਼ਟ ਹੋਣ ਤੋਂ (ਬਚਾਉਣ ਲਈ) ਉਸ ਨੇ ਮਨ ਵਿਚ ਵਿਚਾਰ ਕੀਤਾ ॥੩॥
Once in her mind she contemplated of destroying the monarchy.(3)
ਚੌਪਈ
ਚੌਪਈ:
Chaupaee
ਪ੍ਰੇਮਕੁਅਰਿਤਾਕੀਇਕਰਾਨੀ
ਉਸ ਦੀ ਪ੍ਰੇਮ ਕੁੰਵਰੀ ਨਾਂ ਦੀ ਇਕ ਰਾਣੀ ਸੀ।
ਬਿਰਧਰਾਵਲਖਿਕਰਿਡਰਪਾਨੀ
ਉਹ ਰਾਜੇ ਨੂੰ ਬਿਰਧ ਜਾਣ ਕੇ ਬਹੁਤ ਡਰ ਗਈ।
Prem Kumari was the name of that Rani.
ਯਾਕੇਧਾਮਏਕਸੁਤਨਾਹੀ
'ਇਸ ਦੇ ਘਰ ਇਕ ਵੀ ਪੁੱਤਰ ਨਹੀਂ'
Observing the Raja’s old age, she was always apprehensive.
ਇਹਚਿੰਤਾਤਾਕੇਚਿਤਮਾਹੀ॥੪॥
ਇਹ ਚਿੰਤਾ ਉਸ ਦੇ ਮਨ ਵਿਚ ਸੀ ॥੪॥
One factor always worried her the Raja had no male issue.( 4)
ਦੋਹਰਾ
ਦੋਹਰਾ:
Dohira
ਪੁਤ੍ਰਗ੍ਰਿਹਯਾਕੇਭਯੋਬਿਰਧਗਯੋਹ੍ਵੈਰਾਇ
ਇਸ ਦੇ ਘਰ ਪੁੱਤਰ ਪੈਦਾ ਨਹੀਂ ਹੋਇਆ ਅਤੇ ਰਾਜਾ ਬਿਰਧ ਹੋ ਗਿਆ ਹੈ।
The Raja had no issue and he was getting old.
ਕੇਲਕਲਾਤੈਥਕਿਗਯੋਸਕਤਸੁਤਉਪਜਾਇ॥੫॥
ਕਾਮਕ੍ਰੀੜਾ ਕਰਨ ਤੋਂ ਇਹ ਰਹਿ ਗਿਆ ਹੈ ਅਤੇ ਪੁੱਤਰ ਪੈਦਾ ਨਹੀਂ ਕਰ ਸਕਦਾ ॥੫॥
He had lacked sexual potency and was unable to produce a child.(5)
ਚੌਪਈ
ਚੌਪਈ:
Chaupaee
ਤਾਤੇਕਛੂਚਰਿਤ੍ਰਬਨੈਯੇ
(ਰਾਣੀ ਨੇ ਸੋਚਿਆ) ਤਾਂ ਤੇ ਕੋਈ ਚਰਿਤ੍ਰ ਕਰਨਾ ਚਾਹੀਦਾ ਹੈ
ਰਾਜਧਾਮਤੇਜਾਨਦੈਯੈ
ਅਤੇ ਰਾਜ ਨੂੰ ਘਰੋਂ ਬਾਹਰ ਜਾਣ ਨਹੀਂ ਦੇਣਾ ਚਾਹੀਦਾ।
(She thought) ‘I should conduct some manoeuvring and should not let the throne slip out of my hands.
ਪੂਤਅਨਤਕੌਲੈਕਰਿਪਰਿਯੈ
ਕਿਸੇ ਹੋਰ ਦਾ ਪੁੱਤਰ ਲੈ ਕੇ ਪਾਲ ਲੈਣਾ ਚਾਹੀਦਾ ਹੈ
ਨਾਮਨ੍ਰਿਪਤਿਕੌਬਦਨਉਚਰਿਯੈ॥੬॥
ਅਤੇ ਮੂੰਹ ਤੋਂ ਰਾਜੇ ਦਾ ਨਾਮ ਦਸਿਆ ਜਾਣਾ ਚਾਹੀਦਾ ਹੈ ॥੬॥
‘I should get child through some body else and announce it to be of Raja.’(6)
ਦੋਹਰਾ
ਦੋਹਰਾ:
Dohira
ਗਰਭਵਤੀਇਕਤ੍ਰਿਯਹੁਤੀਲੀਨੀਨਿਕਟਿਬੁਲਾਇ
ਇਕ ਗਰਭਵਤੀ ਇਸਤਰੀ ਹੁੰਦੀ ਸੀ, (ਉਸ ਨੂੰ ਰਾਣੀ ਨੇ) ਕੋਲ ਬੁਲਾ ਲਿਆ।
There was a pregnant lady, which she called to her house.
ਰਨਿਯਹਿਰਹਿਯੋਅਧਾਨਜਗਐਸੇਦਈਉਡਾਇ॥੭॥
'ਰਾਣੀ ਨੂੰ ਗਰਭ ਠਹਿਰ ਗਿਆ ਹੈ'। ਜਗਤ ਵਿਚ ਇਹ ਗੱਲ ਧੁਮਾ ਦਿੱਤੀ ॥੭॥
She let loose the rumour that the Rani was pregnant.(7)
ਅਧਿਕਦਰਬਤਾਕੌਦਯੋਮੋਲਪੁਤ੍ਰਤਿਹਲੀਨ
ਉਸ ਨੂੰ ਬਹੁਤ ਸਾਰਾ ਧਨ ਦਿੱਤਾ ਅਤੇ ਉਸ ਦਾ ਪੁੱਤਰ ਮੁਲ ਲੈ ਲਿਆ।
She paid lot of money to that lady and bought her son.
ਸੁਤਉਪਜ੍ਯੋਗ੍ਰਿਹਰਾਇਕੇਯੌਕਹਿਉਤਸਵਕੀਨ॥੮॥
'ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਹੈ'। ਇਸ ਤਰ੍ਹਾਂ ਕਹਿ ਕੇ ਜਸ਼ਨ ਮੰਨਾਇਆ ॥੮॥
The announcement of the birth of son of Raja gave her immense satisfaction.(8)
ਡੋਮਭਾਟਢਾਢੀਨਕੌਦੀਨਾਦਰਬੁਅਪਾਰ
ਡੂਮਾਂ, ਭੱਟਾਂ ਅਤੇ ਢਾਡੀਆਂ ਨੂੰ ਬੇਅੰਤ ਧਨ ਦਿੱਤਾ
She gave out abundant amounts in alms to the Bards and Minstrels