ਚੌਪਈ॥
ਚੌਪਈ:
Chaupaee
ਯੌਸੁਨਿਲੋਕਸਕਲਹੀਧਾਏ॥
ਇਸ ਤਰ੍ਹਾਂ ਸੁਣ ਕੇ ਸਾਰੇ ਲੋਕ (ਉਧਰ ਵਲ) ਚਲ ਪਏ
Hearing this the people swarmed to the place,
ਛੇਰਾਸਕਰਕੁਚਾਰੂਲ੍ਯਾਏ॥
(ਅਤੇ ਉਸ ਲਈ) ਬਕਰਾ ('ਛੇਰਾ') ਸ਼ਕਰ, ਕਚਾਲੂ ਲੈ ਕੇ ਆਏ।
And with them they brought sweetmeats and snacks
ਦੂਧਭਾਤਆਗੇਲੈਧਰਹੀ॥
(ਉਸ) ਅਗੇ ਦੁੱਧ ਅਤੇ ਭਾਤ ਲਿਆ ਕੇ ਰਖੇ
They presented him milk and rice,
ਭਾਤਿਭਾਤਿਸੌਪਾਇਨਪਰਹੀ॥੨੫॥
ਅਤੇ ਕਈ ਤਰ੍ਹਾਂ ਨਾਲ ਪੈਰੀਂ ਪੈਣ ਲਗੇ ॥੨੫॥
And, through numerous ways, paid their obeisance at his feet.(25)
ਦਰਸਦਯੋਤੁਮਕੌਜਦੁਰਾਈ॥
ਤੁਹਾਨੂੰ ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਹਨ
(People said) ‘You had the vision of Krishna,
ਗੁਰੂਭਾਖਿਦੈਗਯੋਬਡਾਈ॥
ਅਤੇ (ਤੁਹਾਨੂੰ) ਗੁਰੂ ਕਹਿ ਕੇ ਵਡਿਆਈ ਦੇ ਗਏ ਹਨ।
‘And, thus you have become a prominent Guru.
ਤਾਤੇਸਭਉਸਤਤਿਹਮਕਰਹੀ॥
ਇਸ ਲਈ ਅਸੀਂ ਸਾਰੇ (ਤੁਹਾਡੀ) ਉਸਤਤ ਕਰਦੇ ਹਾਂ
‘Now, as we esteem you very high,
ਮਹਾਕਾਲਕੀਬੰਦਨਪਰਹੀ॥੨੬॥
(ਜਿਸ ਦੇ ਫਲਸਰੂਪ ਸਾਨੂੰ) ਮਹਾ ਕਾਲ ਦਾ ਬੰਧਨ ਨਹੀਂ ਪਵੇਗਾ (ਭਾਵ ਅਸੀਂ ਮ੍ਰਿਤੂ ਦੇ ਪ੍ਰਭਾਵ ਤੋਂ ਬਚ ਜਾਵਾਂਗੇ) ॥੨੬॥
‘You emancipate us from the (fear of) death.(26)
ਦੋਹਰਾ॥
ਦੋਹਰਾ:
Dohira
ਮਹਾਕਾਲਕੀਬੰਦਤੇਸਭਕੋਲੇਹੁਛੁਰਾਇ॥
(ਹੇ ਦੇਵ ਆਤਮਾ! ਅਸਾਂ) ਸਾਰਿਆਂ ਨੂੰ ਮਹਾ ਕਾਲ ਦੇ ਬੰਧਨ ਤੋਂ ਮੁਕਤ ਕਰਾ ਦਿਓ।
‘Please do liberate us from the servitude of the death.
ਤਵਪ੍ਰਸਾਦਿਬਿਚਰਹਿਸੁਰਗਪਰਹਿਨਰਕਨਹਿਜਾਇ॥੨੭॥
ਤੁਹਾਡੀ ਕ੍ਰਿਪਾ ਕਰ ਕੇ ਅਸੀਂ ਸਵਰਗ ਵਿਚ ਵਿਚਰਾਂਗੇ ਅਤੇ ਨਰਕ ਵਿਚ ਨਹੀਂ ਪਵਾਂਗੇ ॥੨੭॥
‘We all may, through your benevolence, go to the heaven, and save us from the hell.’(27)
ਚੌਪਈ॥
ਚੌਪਈ:
Chaupaee
ਚਲੀਕਥਾਪੁਰਿਭੀਤਰਿਆਈ॥
ਉਹ ਗੱਲ ਤੁਰਦੀ ਤੁਰਦੀ ਨਗਰ ਵਿਚ ਪਹੁੰਚ ਗਈ।
The hearsay reached the town
ਤਿਨਰਾਨੀਸ੍ਰਵਨਨਸੁਨਿਪਾਈ॥
ਉਸ ਨੂੰ ਰਾਣੀ ਨੇ ਕੰਨਾਂ ਨਾਲ ਸੁਣ ਲਿਆ।
And the Rani heard it thoughtfully.
ਚੜਿਝੰਪਾਨਤਹਾਕਹਚਲੀ॥
(ਉਹ ਆਪਣੇ ਨਾਲ) ਵੀਹ ਪੰਜਾਹ ਸਹੇਲੀਆਂ ਲੈ ਕੇ
Sitting in palanquin she started to go to that place,
ਲੀਨੇਬੀਸਪਚਾਸਿਕਅਲੀ॥੨੮॥
ਅਤੇ ਪਾਲਕੀ ਵਿਚ ਸਵਾਰ ਹੋ ਕੇ ਉਧਰ ਵਲ ਚਲ ਪਈ ॥੨੮॥
And she took with her twenty-twenty five of her friends.(28)
ਦੋਹਰਾ॥
ਦੋਹਰਾ:
Dohira
ਚਲੀਚਲੀਆਈਤਹਾਜਹਾਹੁਤੇਨਿਜੁਮੀਤ॥
ਚਲਦਿਆਂ ਚਲਦਿਆਂ ਉਥੇ ਆ ਪਹੁੰਚੀ ਜਿਥੇ ਉਸ ਦਾ ਮਿਤਰ (ਬੈਠਾ) ਸੀ।
Walking along she reached the place where there was her friend.
ਭਾਖਿਗੁਰੂਪਾਇਨਪਰੀਅਧਿਕਮਾਨਸੁਖਚੀਤ॥੨੯॥
ਗੁਰੂ ਕਹਿ ਕੇ (ਉਸ ਦੇ) ਪੈਰੀਂ ਪਈ ਅਤੇ ਮਨ ਵਿਚ ਬਹੁਤ ਸੁਖ ਮੰਨਾਇਆ ॥੨੯॥
Bowing down on his feet, she begged for the peace of mind.(29)
ਚੌਪਈ॥
ਚੌਪਈ:
Chaupaee
ਕਿਹਬਿਧਿਦਰਸੁਸ੍ਯਾਮਤੁਹਿਦੀਨੋ॥
(ਮਿਤਰ ਤੋਂ ਪੁਛਣ ਲਗੀ) ਤੁਹਾਨੂੰ ਕਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਹਨ
ਕਵਨਕ੍ਰਿਪਾਕਰਿਕੈਗੁਰਕੀਨੋ॥
ਅਤੇ ਕਿਸ ਤਰ੍ਹਾਂ ਕ੍ਰਿਪਾ ਕਰ ਕੇ (ਤੁਹਾਨੂੰ) ਗੁਰੂ ਬਣਾਇਆ ਹੈ।
‘You have been endowed with the vision of Siam (Krishna),
ਸਕਲਕਥਾਵਹੁਹਮੈਸੁਨਾਵਹੁ॥
ਉਹ ਸਾਰੀ ਕਥਾ ਮੈਨੂੰ ਸੁਣਾਓ
ਮੋਰੇਚਿਤਕੋਤਾਪਮਿਟਾਵਹੁ॥੩੦॥
ਅਤੇ ਮੇਰੇ ਚਿਤ ਦਾ ਸੰਤਾਪ ਨਸ਼ਟ ਕਰੋ ॥੩੦॥
‘Please let me listen to your anecdotes to console my heart.(30)
ਦੋਹਰਾ॥
ਦੋਹਰਾ:
Dohira
ਜੋਕਛੁਕਥਾਤੁਮਪੈਭਈਸੁਕਛੁਕਹੌਤੁਮਮੋਹਿ॥
ਜਿਵੇਂ ਜਿਵੇਂ ਤੁਹਾਡੇ ਨਾਲ ਬੀਤਿਆ, ਉਹ ਸਾਰਾ ਕੁਝ ਤੁਸੀਂ ਮੈਨੂੰ ਦਸੋ।
‘Tell me, tell me, whatever transpired between you,
ਤੁਹਿਜਦੁਪਤਿਕੈਸੇਮਿਲੇਕਹਾਦਯੋਬਰਤੋਹਿ॥੩੧॥
ਤੁਹਾਨੂੰ ਸ੍ਰੀ ਕ੍ਰਿਸ਼ਨ ਕਿਸ ਤਰ੍ਹਾਂ ਮਿਲੇ ਅਤੇ ਤੁਹਾਨੂੰ ਕੀ ਵਰ ਦਿੱਤਾ ॥੩੧॥
‘How did you meet Krishna, and what boons did he endow.’(31)
ਚੌਪਈ॥
ਚੌਪਈ:
Chaupaee
ਮਜਨਹੇਤਇਹਾਮੈਆਯੋ॥
(ਮਿਤਰ ਨੇ ਉੱਤਰ ਦਿੱਤਾ) ਇਸ਼ਨਾਨ ਕਰਨ ਲਈ ਮੈਂ ਇਥੇ ਆਇਆ
ਨ੍ਰਹਾਇਧੋਇਕਰਿਧ੍ਯਾਨਲਗਾਯੋ॥
ਅਤੇ ਨਹਾ ਧੋ ਕੇ ਧਿਆਨ ਲਗਾਇਆ।
(He replied) ‘I had come here for an ablution, and after’ taking bath I contemplated.
ਇਕਚਿਤਹ੍ਵੈਦ੍ਰਿੜਜਪੁਜਬਕਿਯੋ॥
ਜਦ ਮਨ ਨੂੰ ਦ੍ਰਿੜ੍ਹਤਾ ਨਾਲ ਇਕਾਗਰ ਕੀਤਾ,
ਤਬਜਦੁਪਤਿਦਰਸਨਮੁਹਿਦਿਯੋ॥੩੨॥
ਤਦ ਸ੍ਰੀ ਕ੍ਰਿਸ਼ਨ ਨੇ ਮੈਨੂੰ ਦਰਸ਼ਨ ਦਿੱਤੇ ॥੩੨॥
‘When I sought His divination with great determination, then Shri Krishna came into my vision.(32)
ਸੁਨੁਅਬਲਾਮੈਕਛੂਨਜਾਨੋ॥
ਹੇ ਇਸਤਰੀ! ਸੁਣ, ਮੈਂ ਕੁਝ ਨਹੀਂ ਜਾਣਦਾ
ਕਹਾਦਯੋਮੁਹਿਕਹਾਬਖਾਨੋ॥
ਕਿ (ਸ੍ਰੀ ਕ੍ਰਿਸ਼ਨ ਨੇ) ਮੈਨੂੰ ਕੀ ਦਿੱਤਾ ਅਤੇ ਕੀ ਕਿਹਾ।
‘Listen, you the lady in distress, I don’t remember what did he con fen upon me.
ਮੈਲਖਿਰੂਪਅਚਰਜਤਬਭਯੋ॥
ਮੈਂ (ਉਸ ਦਾ) ਰੂਪ ਵੇਖ ਕੇ ਵਿਸਮਾਦੀ ਅਵਸਥਾ ਵਿਚ ਹੋ ਗਿਆ
ਮੋਕਹਬਿਸਰਿਸਭੈਕਿਛੁਗਯੋ॥੩੩॥
ਅਤੇ ਮੈਨੂੰ ਸਭ ਕੁਝ ਭੁਲ ਗਿਆ ॥੩੩॥
‘I was astounded with his radiant sight and I lost all my senses.(33)
ਦੋਹਰਾ॥
ਦੋਹਰਾ:
Dohira
ਬਨਮਾਲਾਉਰਮੈਧਰੀਪੀਤਬਸਨਫਹਰਾਇ॥
(ਉਸ ਨੇ) ਗਲੇ ਵਿਚ ਬਨਮਾਲਾ ਪਾਈ ਹੋਈ ਸੀ ਅਤੇ ਪੀਲੈ ਬਸਤ੍ਰ ਲਹਿਰਾ ਰਹੇ ਸਨ।
‘With a garland of wild flowers around and yellow clothes on, He came.
ਨਿਰਖਦਿਪਤਦਾਮਨਿਲਜੈਪ੍ਰਭਾਨਬਰਨੀਜਾਇ॥੩੪॥
(ਉਸ ਦੀ) ਚਮਕ ਨੂੰ ਵੇਖ ਕੇ ਬਿਜਲੀ ਸ਼ਰਮਾਉਂਦੀ ਸੀ, (ਉਸ ਦੀ) ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੩੪॥
‘As even the lightening faltered on his sight, I was astounded to see him.(34)
ਚੌਪਈ॥
ਚੌਪਈ:
Chaupaee
ਅਧਿਕਜੋਤਿਜਦੁਪਤਿਕੀਸੋਹੈ॥
ਸ੍ਰੀ ਕ੍ਰਿਸ਼ਨ ਦੀ ਜੋਤਿ ਬਹੁਤ ਸ਼ੋਭਾਸ਼ਾਲੀ ਸੀ
ਖਗਮ੍ਰਿਗਜਛਭੁਜੰਗਨਮੋਹੈ॥
(ਜਿਸ ਨੂੰ ਵੇਖ ਕੇ) ਪੰਛੀ, ਹਿਰਨ, ਯਕਸ਼ ਅਤੇ ਨਾਗ ਮੋਹਿਤ ਹੋ ਰਹੇ ਸਨ।
‘Krishna’s glamour was so high that, even, the birds, antelopes, and reptiles idolised him.
ਲਹਿਨੈਨਨਕੋਮ੍ਰਿਗਸਕੁਚਾਨੇ॥
ਅੱਖਾਂ ਨੂੰ ਵੇਖ ਕੇ ਹਿਰਨ ਸ਼ਰਮਾ ਰਹੇ ਸਨ
ਕਮਲਜਾਨਿਅਲਿਫਿਰਤਦਿਵਾਨੇ॥੩੫॥
ਅਤੇ ਭੌਰੇ ਕਮਲ ਦੇ ਫੁਲ ਸਮਝ ਕੇ ਦਿਵਾਨੇ ਹੋਏ ਫਿਰ ਰਹੇ ਸਨ ॥੩੫॥
‘The deer felt modest and the black-bees went crazy on his lotus-like posture.(35)
ਛੰਦ॥
ਛੰਦ:
Chhand
ਪੀਤਬਸਨਬਨਮਾਲਮੋਰਕੋਮੁਕਟਸੁਧਾਰੈ॥
ਪੀਲੇ ਬਸਤ੍ਰ, ਬਨਮਾਲਾ, ਮੋਰ-ਮੁਕਟ ਧਾਰਨ ਕੀਤੇ ਹੋਏ ਸਨ।
‘The yellow robes, garlands of flowers around the neck and peacock- crown on the head, were exalting.
ਮੁਖਮੁਰਲੀਅਤਿਫਬਤਹਿਯੇਕੌਸਤਭਮਨਿਧਾਰੈ॥
ਮੁਖ ਵਿਚ ਮੁਰਲੀ ਬਹੁਤ ਫਬਦੀ ਸੀ ਅਤੇ ਛਾਤੀ ਉਤੇ ਕੌਸਤੁਭ ਮਣੀ ਧਾਰਨ ਕੀਤੀ ਹੋਈ ਸੀ।
‘With a flute on his mouth, he had the (legendry) jewel of Kaustik (auspiciously churned out of the sea) in his heart.
ਸਾਰੰਗਸੁਦਰਸਨਗਦਾਹਾਥਨੰਦਗਅਸਿਛਾਜੈ॥
ਹੱਥ ਵਿਚ ਸਾਰੰਗ ਧਨੁਸ਼, ਸੁਦਰਸ਼ਨ ਚਕ੍ਰ, ਗਦਾ ਅਤੇ ਨੰਦਗ ਖੜਗ ਧਾਰਨ ਕੀਤੇ ਹੋਏ ਸਨ।
‘He had beautiful bow, elegant quoits and double-edged sword in his hands
ਲਖੇਸਾਵਰੀਦੇਹਸਘਨਘਨਸਾਵਨਲਾਜੈ॥੩੬॥
(ਉਸ ਦੀ) ਸਾਂਵਲੀ ਦੇਹ ਨੂੰ ਵੇਖ ਕੇ ਸਾਵਣ ਦੇ ਸੰਘਣੇ ਕਾਲੇ ਬਦਲ ਵੀ ਲਜਾ ਰਹੇ ਸਨ ॥੩੬॥
‘Seeing his dark complexion, even the rainy-season cloud felt timidity.(36)
ਦੋਹਰਾ॥
ਦੋਹਰਾ:
Dohira
ਚਤੁਰਕਾਨ੍ਰਹਆਯੁਧਚਤੁਰਚਹੂੰਬਿਰਾਜਤਹਾਥ॥
(ਉਸ) ਚਤੁਰ ਕਾਨ੍ਹ ਦੇ ਚੌਹਾਂ ਹੱਥਾਂ ਵਿਚ ਸ਼ਸਤ੍ਰ ਸੁਸ਼ੋਭਿਤ ਸਨ।
‘In all his four arms, four hands were ensconed,
ਦੋਖਹਰਨਦੀਨੋਧਰਨਸਭਨਾਥਨਕੈਨਾਥ॥੩੭॥
(ਉਹ) ਦੁਖਾਂ ਨੂੰ ਹਰਨ ਵਾਲੇ, ਗ਼ਰੀਬਾਂ (ਦੀਨਾਂ) ਦਾ ਆਸਰਾ ਅਤੇ ਸਾਰਿਆਂ ਨਾਥਾਂ ਦੇ ਵੀ ਨਾਥ ਸਨ ॥੩੭॥
‘Which were the perpetrator for the elimination of afflictions.(37)
ਨਵਲਕਾਨ੍ਰਹਗੋਪੀਨਵਲਨਵਲਸਖਾਲਿਯੇਸੰਗ॥
ਸੁੰਦਰ ਕਾਨ੍ਹ ਨੇ (ਆਪਣੇ) ਨਾਲ ਸੁੰਦਰ ਗੋਪੀਆਂ ਅਤੇ ਗਵਾਲ-ਬਾਲਕ ਲਏ ਹੋਏ ਸਨ।
‘The handsome Kahan (Krishna) had pretty female-companions a maids.
ਨਵਲਬਸਤ੍ਰਜਾਮੈਧਰੇਰੰਗਿਤਨਾਨਾਰੰਗ॥੩੮॥
ਉਨ੍ਹਾਂ ਨੇ ਰੰਗਾਂ ਰੰਗ ਦੇ ਸੁੰਦਰ ਬਸਤ੍ਰ ਧਾਰਨ ਕੀਤੇ ਹੋਏ ਸਨ ॥੩੮॥
‘They all had adorned beautiful and novel clothes.’(38)
ਇਹੈਭੇਖਭਗਵਾਨਕੋਯਾਮੈਕਛੂਨਭੇਦ॥
(ਇਸਤਰੀ ਕਹਿਣ ਲਗੀ ਕਿ) ਇਹੀ ਭਗਵਾਨ ਕ੍ਰਿਸ਼ਨ ਦਾ ਭੇਸ ਹੈ, ਇਸ ਵਿਚ ਕੋਈ ਫ਼ਰਕ ਨਹੀਂ ਹੈ।
(She said) ‘There is no doubt that he was the epitome of Bhagwan,
ਇਹੈਉਚਾਰਤਸਾਸਤ੍ਰਸਭਇਹੈਬਖਾਨਤਬੇਦ॥੩੯॥
ਇਹੀ ਸਾਰੇ ਸ਼ਾਸਤ੍ਰ ਕਹਿੰਦੇ ਹਨ ਅਤੇ ਇਸੇ ਦਾ ਹੀ ਬਖਾਨ ਵੇਦਾਂ ਵਿਚ ਹੋਇਆ ਹੈ ॥੩੯॥
And the Vedas and the Shastras stand testimony to that.(39)
ਇਹੈਭੇਖਪੰਡਿਤਕਹੈਇਹੈਕਹਤਸਭਕੋਇ॥
ਇਹੀ ਭੇਸ ਪੰਡਿਤ ਕਹਿੰਦੇ ਹਨ ਅਤੇ ਇਹੀ ਸਾਰੀ ਲੋਕਾਈ ਕਹਿੰਦੀ ਹੈ।
ਦਰਸੁਦਯੋਜਦੁਪਤਿਤੁਮੈਯਾਮੈਭੇਦਨਕੋਇ॥੪੦॥
ਤੁਹਾਨੂੰ ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਹਨ, ਇਸ ਵਿਚ ਕੋਈ ਲੁਕਾ ਨਹੀਂ ਹੈ ॥੪੦॥
As Pundits had said that, as such, was confirmed by everyone else.’( 40)
ਚੌਪਈ॥
ਚੌਪਈ:
Chaupaee
ਸਭਬਨਿਤਾਪਾਇਨਪਰਪਰੀ॥
ਸਾਰੀਆਂ ਇਸਤਰੀਆਂ (ਉਸ ਆਦਮੀ ਦੇ) ਪੈਰੀਂ ਪਈਆਂ
ਭਾਤਿਭਾਤਿਸੋਬਿਨਤੀਕਰੀ॥
ਅਤੇ ਭਾਂਤ ਭਾਂਤ ਦੀਆਂ ਬੇਨਤੀਆਂ ਕੀਤੀਆਂ
All the ladies attending fell on his feet to pay obeisance and presented numerous entreaties.
ਨਾਥਹਮਾਰੇਧਾਮਪਧਾਰਹੁ॥
ਕਿ ਹੇ ਨਾਥ! ਸਾਡੇ ਘਰ ਚਰਨ ਪਾਓ
ਸ੍ਰੀਜਦੁਪਤਿਕੋਨਾਮਉਚਾਰਹੁ॥੪੧॥
ਅਤੇ ਸ੍ਰੀ ਕ੍ਰਿਸ਼ਨ ਦੇ ਨਾਮ ਦੀ ਆਰਾਧਨਾ ਕਰੋ ॥੪੧॥
They requested him come to their houses and sing the praises of Shri Krishna.(41)
ਦੋਹਰਾ॥
ਦੋਹਰਾ:
Dohira
ਧਾਮਚਲੋਹਮਰੇਪ੍ਰਭੂਕਰਿਕੈਕ੍ਰਿਪਾਅਪਾਰ॥
ਰਾਣੀ ਨੇ ਕਿਹਾ, ਹੇ ਪ੍ਰਭੂ! (ਮੇਰੇ ਉਤੇ) ਅਪਾਰ ਕ੍ਰਿਪਾ ਕਰ ਕੇ ਮੇਰੇ ਘਰ ਚਲੋ।
(They begged) ‘Please be benevolent and come to our domains.
ਹਮਠਾਢੀਸੇਵਾਕਰੈਏਕਚਰਨਨਿਰਧਾਰ॥੪੨॥
ਮੈਂ ਇਕ ਪੈਰ ਉਤੇ ਖੜੋ ਕੇ (ਆਪ ਜੀ ਦੀ) ਸੇਵਾ ਕਰਾਂਗੀ ॥੪੨॥
‘We will render service even if we had to perform by standing on our one leg.’ (42)
ਰਾਨੀਸੁਤਤੁਮਰੇਜਿਯੈਸੁਖੀਬਸੈਤਬਦੇਸ॥
(ਉਹ ਆਦਮੀ ਕਹਿਣ ਲਗਾ-) ਹੇ ਰਾਣੀ! ਤੇਰੇ ਪੁੱਤਰ ਜੀਉਣ ਅਤੇ ਤੇਰਾ ਦੇਸ ਸੁਖੀ ਵਸੇ।
(He said) ‘Oh Rani! Long live your offspring and be your country very prosperous.
ਹਮਅਤੀਤਬਨਹੀਭਲੇਧਰੇਜੋਗਕੋਭੇਸ॥੪੩॥
ਅਸੀਂ ਤਿਆਗੀ ਜੋਗ ਦਾ ਭੇਸ ਧਾਰਨ ਕਰ ਕੇ ਬਨ ਵਿਚ ਹੀ ਚੰਗੇ ਹਾਂ ॥੪੩॥
‘We are quite satisfied here, living like a hermit.’( 43)
ਚੌਪਈ॥
ਚੌਪਈ:
Chaupaee
ਕ੍ਰਿਪਾਕਰਹੁਗ੍ਰਿਹਚਲਹੁਹਮਾਰੇ॥
(ਰਾਣੀ ਨੇ ਕਿਹਾ) ਕ੍ਰਿਪਾ ਕਰ ਕੇ ਮੇਰੇ ਘਰ ਚਲੋ,
ਲਗੀਪਾਇਮੈਰਹੋਤਿਹਾਰੇ॥
ਮੈਂ ਤੁਹਾਡੇ ਚਰਨਾਂ ਨਾਲ ਲਗੀ ਰਹਾਂਗੀ।
(She said) ‘Please, come to our house, I will always remain attached to your feet.