ਸਰਅਨੰਗਕੇਤਨਗਡੇਕਢੇਦਸਊਅਲਿਫੂਟਿ॥
ਉਸ ਦੇ ਤਨ ਵਿਚ ਕਾਮ ਦੇਵ ਦੇ ਤੀਰ ਵਜੇ ਸਨ, (ਉਹ) ਵਿੰਨ੍ਹ ਕੇ ਦੂਜੇ ਪਾਸੇ ਜਾ ਨਿਕਲੇ।
The Cupid’s arrows were hitting her and passing straight through,
ਲੋਕਲਾਜਕੁਲਕਾਨਿਸਭਗਈਤਰਕਦੈਤੂਟਿ॥੧੨॥
(ਫਲਸਰੂਪ) ਲੋਕ-ਲਾਜ ਅਤੇ ਕੁਲ ਦੀ ਮਰਯਾਦਾ ਸਾਰੀ ਤਿੜਕ ਕੇ ਟੁਟ ਗਈ ॥੧੨॥
She felt the veil of human modesty tearing off.(12)
ਏਕਪੁਰਖਸੁੰਦਰਹੁਤੋਤਾਕੌਲਯੋਬੁਲਾਇ॥
ਇਕ ਸੁੰਦਰ ਪੁਰਸ਼ ਹੁੰਦਾ ਸੀ। ਉਸ ਨੂੰ ਬੁਲਾ ਲਿਆ
She called for a handsome male,
ਮੈਨਭੋਗਤਾਸੌਕਿਯੋਹ੍ਰਿਦੈਹਰਖਉਪਜਾਇ॥੧੩॥
ਅਤੇ ਮਨ ਵਿਚ ਖ਼ੁਸ਼ ਹੋ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੧੩॥
And had sex with him to her full satisfaction.(13)
ਚੌਪਈ॥
ਚੌਪਈ:
Chaupaee
ਤਾਸੌਭੋਗਕਰਤਤ੍ਰਿਯਰਸੀ॥
(ਉਹ) ਇਸਤਰੀ ਉਸ ਨਾਲ ਰਮਣ ਕਰਨ ਵਿਚ ਮਗਨ ਹੋ ਗਈ
He copulated with the woman admirably,
ਜਨਹ੍ਵੈਨਾਰਿਭਵਨਤਿਹਬਸੀ॥
ਮਾਨੋ (ਉਸ ਦੀ) ਨਾਰੀ ਹੋ ਕੇ ਉਸ ਦੇ ਘਰ ਵਿਚ ਹੀ ਵਸਦੀ ਹੋਵੇ।
As if she was his own spouse.
ਨਿਤਨਿਸਾਕਹਤਾਹਿਬੁਲਾਵੈ॥
ਹਰ ਰਾਤ ਨੂੰ ਉਸ ਨੂੰ ਬੁਲਾ ਲੈਂਦੀ
She started to call him every night,
ਮਨਭਾਵਤਕੇਭੋਗਕਮਾਵੈ॥੧੪॥
ਅਤੇ (ਉਸ ਨਾਲ) ਮਨ ਭਾਉਂਦੇ ਭੋਗ ਵਿਲਾਸ ਕਰਦੀ ॥੧੪॥
And enjoyed heart felt sex.(14)
ਆਵਤਤਾਹਿਲੋਗਸਭਰੋਕੈ॥
ਉਸ ਨੂੰ ਆਉਂਦਿਆਂ ਸਾਰੇ ਲੋਕੀਂ ਰੋਕਦੇ
Coming there, people saw him and admonished,
ਚੋਰਪਛਾਨਿਪਾਹਰੂਟੋਕੈ॥
ਅਤੇ ਪਹਿਰੇਦਾਰ ਚੋਰ ਸਮਝ ਕੇ ਟੋਕਦੇ।
And the watchmen reckoned him to be a thief,
ਜਬਚੇਰੀਤਿਨਬਚਨਸੁਨਾਵੈ॥
ਪਰ ਜਦੋਂ ਦਾਸੀ ਆ ਕੇ ਉਨ੍ਹਾਂ ਨੂੰ ਦਸਦੀ
Then, the maid would tell a telltale,
ਤਬਗ੍ਰਿਹਜਾਰਸੁਪੈਠੈਪਾਵੈ॥੧੫॥
ਤਾਂ (ਉਸ ਦੇ) ਘਰ ਵਿਚ ਯਾਰ ਪ੍ਰਵੇਸ਼ ਪ੍ਰਾਪਤ ਕਰਦਾ ॥੧੫॥
And the paramour would go in.(15)
ਭੋਗਜਾਰਸੋਤ੍ਰਿਯਅਤਿਕਰੈ॥
ਉਹ ਇਸਤਰੀ ਯਾਰ ਨਾਲ ਖ਼ੂਬ ਰਤੀ-ਕ੍ਰੀੜਾ ਕਰਦੀ
ਭਾਤਿਭਾਤਿਕੇਭੋਗਨਭਰੈ॥
ਅਤੇ ਭਾਂਤ ਭਾਂਤ ਦੇ ਕਾਮਕਲੋਲ ਕਰਦੀ।
Then, the woman would have sex with the lover,
ਅਧਿਕਕਾਮਕੋਤ੍ਰਿਯਉਪਜਾਵੈ॥
(ਉਹ) ਇਸਤਰੀ ਬਹੁਤ ਕਾਮੁਕ ਹੋ ਜਾਂਦੀ
ਲਪਟਿਲਪਟਿਕਰਿਭੋਗਕਮਾਵੈ॥੧੬॥
ਅਤੇ (ਉਸ ਨਾਲ) ਲਿਪਟ ਲਿਪਟ ਕੇ ਸੰਯੋਗ ਕਰਦੀ ॥੧੬॥
By adopting various mating styles.(16)
ਦੋਹਰਾ॥
ਦੋਹਰਾ:
Dohira
ਜਬਚੇਰੀਪਹਰੂਨਕੋਉਤਰਦੇਤਬਨਾਇ॥
ਜਦ ਦਾਸੀ ਪਹਿਰੇਦਾਰ ਨੂੰ ਸਾਰੀ ਗੱਲ ਸਮਝਾਉਂਦੀ,
(As a matter of fact) when the maid was talking to the watchman,
ਤਬਵਹੁਪਾਵਤਪੈਠਬੋਮੀਤਮਿਲਤਤਿਹਆਇ॥੧੭॥
ਤਦ ਉਹ ਅੰਦਰ ਪ੍ਰਵੇਸ਼ ਪ੍ਰਾਪਤ ਕਰਦਾ ਅਤੇ ਉਹ (ਇਸਤਰੀ) ਮਿਤਰ ਨੂੰ ਮਿਲਣ ਲਈ ਆਉਂਦੀ ॥੧੭॥
He had sneaked in to meet her.(17)
ਚੌਪਈ॥
ਚੌਪਈ:
Chaupaee
ਰੈਨਿਭਈਤ੍ਰਿਯਮਿਤ੍ਰਬੁਲਾਯੋ॥
(ਇਕ ਵਾਰ) ਰਾਤ ਪੈਣ ਤੇ (ਉਸ) ਇਸਤਰੀ ਨੇ ਮਿਤਰ ਨੂੰ ਬੁਲਾ ਲਿਆ।
Another night came, the lady called her friend,
ਤ੍ਰਿਯਕੋਭੇਸਧਾਰਿਸੋਆਯੋ॥
ਉਹ ਇਸਤਰੀ ਦਾ ਭੇਸ ਧਾਰ ਕੇ ਆ ਗਿਆ।
Disguising himself as a woman, he came in.
ਇਹਬਿਧਿਤਾਸੋਬਚਨਉਚਰੇ॥
(ਉਸ ਇਸਤਰੀ ਨੇ) ਇਸ ਤਰ੍ਹਾਂ ਦੇ ਬੋਲ ਉਸ ਨਾਲ ਸਾਂਝੇ ਕੀਤੇ
Then she told him this,
ਹਮਸੋਭੋਗਅਧਿਕਤੁਮਕਰੇ॥੧੮॥
ਕਿ ਤੁਸੀਂ ਮੇਰੇ ਨਾਲ ਬਹੁਤ ਭੋਗ-ਵਿਲਾਸ ਕਰ ਲਿਆ ਹੈ ॥੧੮॥
‘You have had enough sex with me.(18)
ਨਾਰਿਕਹਿਯੋਸੁਨਿਮਿਤ੍ਰਹਮਾਰੇ॥
ਇਸਤਰੀ ਨੇ ਕਿਹਾ, ਹੇ ਮਿਤਰ! ਸੁਣੋ।
She said, ‘listen my dear friend,
ਕਹੋਬਾਤਸੋਕਰਹੁਪ੍ਯਾਰੇ॥
ਜੋ ਗੱਲ ਮੈਂ ਕਹਿੰਦੀ ਹਾਂ, ਹੇ ਪਿਆਰੇ! ਉਹ ਕਰੋ।
‘Listen to what I am going to tell you.
ਮੰਤ੍ਰਮੋਰਕਾਨਨਧਰਿਲੀਜਹੁ॥
ਮੇਰੀ ਗੱਲ ਨੂੰ ਕੰਨਾਂ ਵਿਚ ਪਾ ਲਵੋ
And listen with full ear towards me,
ਅਵਰਕਿਸੂਤਨਭੇਦਨਦੀਜਹੁ॥੧੯॥
ਅਤੇ ਕਿਸੇ ਹੋਰ ਨੂੰ ਇਹ ਭੇਦ ਨਾ ਦਿਓ ॥੧੯॥
‘On the condition that you never divulge to any one.’(19)
ਏਕਦਿਵਸਤੁਮਬਨਮੈਜੈਯਹੁ॥
ਇਕ ਦਿਨ ਤੁਸੀਂ ਜੰਗਲ ਵਿਚ ਜਾਓ
‘You go to the woods one day,
ਏਕਬਾਵਰੀਭੀਤਰਿਨੈਯਹੁ॥
ਅਤੇ ਇਕ ਬਾਉਲੀ ਵਿਚ ਇਸ਼ਨਾਨ ਕਰੋ।
And take bath in natural spring water.
ਮੋਹਿਮਿਲੇਜਦੁਪਤਿਯੌਕਹਿਯਹੁ॥
(ਅਤੇ) ਇਸ ਤਰ੍ਹਾਂ ਕਹਿਣਾ ਕਿ ਮੈਨੂੰ ਸ੍ਰੀ ਕ੍ਰਿਸ਼ਨ ਮਿਲੇ ਹਨ।
(Tell others), ‘I have met Shri Krishna,’
ਏਬਚਭਾਖਿਮੌਨਹ੍ਵੈਰਹਿਯਹੁ॥੨੦॥
ਇਹ ਗੱਲ ਕਹਿ ਕੇ ਚੁਪ ਹੋ ਜਾਣਾ ॥੨੦॥
And then become a silent ascetic.(20)
ਤੁਮਜੋਲੋਗਦੇਖਹੈਆਈ॥
ਤੈਨੂੰ ਜੋ ਲੋਕ ਵੇਖਣ ਲਈ ਆਉਣ,
‘The people who would come to see you,
ਯੌਕਹਿਯਹੁਤਿਨਬਚਨਸੁਨਾਈ॥
ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਹਿ ਕੇ ਸੁਣਾਉਣਾ।
‘You narrate to them.
ਆਨਿਗਾਵਤੇਬਚਨਕਹੈਂਗੇ॥
(ਉਹ ਲੋਕ) ਆ ਕੇ ਪਿੰਡ ਵਿਚ ਗੱਲਾਂ ਕਰਨਗੇ,
‘They would, no doubt, indulge in cacophony.
ਸੁਨਬਤਿਯਾਹਮਚਕ੍ਰਿਤਰਹੈਂਗੇ॥੨੧॥
ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮੈਂ ਹੈਰਾਨ ਹੋ ਜਾਵਾਂਗੀ ॥੨੧॥
‘Listening to them we would show surprise.(21)
ਚੜਿਝੰਪਾਨਸੁਤਹਾਹਮਐਹੈ॥
ਮੈਂ ਪਾਲਕੀ ('ਝੰਪਾਨ') ਵਿਚ ਚੜ੍ਹ ਕੇ ਉਥੇ ਆਵਾਂਗੀ।
‘I would come to you sitting in a palanquin,
ਗੁਰੂਭਾਖਿਤਵਸੀਸਝੁਕੈਹੈ॥
ਤੈਨੂੰ ਗੁਰੂ ਕਹਿ ਕੇ ਸਿਰ ਝੁਕਾਵਾਂਗੀ।
‘I would bow to you considering you as my Guru.
ਲੈਤੋਕੋਅਪਨੇਘਰਜੈਹੋ॥
ਤੈਨੂੰ ਲੈ ਕੇ ਆਪਣੇ ਘਰ ਜਾਵਾਂਗੀ
‘Then I would bring you to my house,
ਭਾਤਿਭਾਤਿਕੇਭੋਗਕਮੈਹੋ॥੨੨॥
ਅਤੇ (ਤੇਰੇ ਨਾਲ) ਭਾਂਤ ਭਾਂਤ ਦੀ ਕਾਮਕ੍ਰੀੜਾ ਕਰਾਂਗੀ ॥੨੨॥
Ad there we would revel in various sex plays.’(22)
ਤਵਨੈਜਾਰਤੈਸਹੀਕਿਯੋ॥
ਉਸ ਦੇ ਯਾਰ ਨੇ ਉਸੇ ਤਰ੍ਹਾਂ ਕੀਤਾ,
Her friend acted upon the way,
ਜਵਨਭਾਤਿਅਬਲਾਕਹਿਦਿਯੋ॥
ਜਿਸ ਤਰ੍ਹਾਂ (ਉਸ) ਇਸਤਰੀ ਨੇ ਕਿਹਾ ਸੀ।
The lady had told him..
ਭਯੋਪ੍ਰਾਤਬਨਮਾਹਿਸਿਧਾਰਿਯੋ॥
ਸਵੇਰ ਹੋਣ ਤੇ (ਉਹ) ਬਨ ਵਿਚ ਚਲਾ ਗਿਆ
(Then) next morning he went into the woods,
ਏਕਬਾਵਰੀਮਾਹਿਬਿਹਾਰਿਯੋ॥੨੩॥
ਅਤੇ ਇਕ ਬਾਉਲੀ ਵਿਚ ਜਾ ਕੇ ਵਿਹਾਰ ਕੀਤਾ (ਭਾਵ ਇਸ਼ਨਾਨ ਕੀਤਾ) ॥੨੩॥
And took bath in natural spring water.(23)
ਦੋਹਰਾ॥
ਦੋਹਰਾ:
Dohira
ਮਜਨਕਰਿਬਾਪੀਬਿਖੈਬੈਠਿਯੋਧ੍ਯਾਨਲਗਾਇ॥
ਬਾਉਲੀ ਵਿਚ ਇਸ਼ਨਾਨ ਕਰ ਕੇ ਧਿਆਨ ਲਗਾ ਕੇ ਬੈਠ ਗਿਆ
After mouth washing, he sat down besides the spring in deep contemplation,
ਕਹਿਯੋਆਨਿਮੁਹਿਦੈਗਏਦਰਸਨਸ੍ਰੀਜਦੁਰਾਇ॥੨੪॥
ਅਤੇ ਕਹਿਣ ਲਗਾ ਕਿ ਸ੍ਰੀ ਕ੍ਰਿਸ਼ਨ ਆ ਕੇ ਮੈਨੂੰ ਦਰਸ਼ਨ ਦੇ ਗਏ ਹਨ ॥੨੪॥
And declared that Shri Krishna had come into his vision.(24)