ਟਾਗਤਰੇਸੋਜਾਇਕੇਲਕੈਜਾਹਿਨਆਵੈ॥
(ਰਾਜੇ ਨੇ ਉੱਤਰ ਦਿੱਤਾ) ਟੰਗ ਹੇਠੋਂ ਉਹ ਲੰਘ ਕੇ ਜਾਏ ਜਿਸ ਨੂੰ ਕਾਮ-ਕੇਲ ਕਰਨੀ ਨਾ ਆਉਂਦੀ ਹੋਏ।
(Raja,) ‘Only that one crawls through the legs who is unable to indulge in sex,
ਬੈਠਿਨਿਫੂੰਸਕਰਹੈਰੈਨਿਸਿਗਰੀਨਬਜਾਵੈ॥
ਸਾਰੀ ਰਾਤ ਨਿਪੁੰਸਕ ਵਾਂਗ ਬੈਠ ਕੇ ਕਾਮ-ਕ੍ਰੀੜਾ ਨਾ ਕਰੇ।
And remains sitting whole night like a eunuch and does not perform.
ਬਧੇਧਰਮਕੇਮੈਨਭੋਗਤੁਹਿਸਾਥਕਰਤਹੋ॥
ਮੈਂ ਤਾਂ ਧਰਮ ਦਾ ਬੰਨ੍ਹਿਆ ਹੋਇਆ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਦਾ
‘Being prevailed by the righteousness I will not copulate with you.
ਜਗਅਪਜਸਕੇਹੇਤਅਧਿਕਚਿਤਬੀਚਡਰਤਹੋ॥੨੯॥
(ਕਿਉਂਕਿ) ਜਗਤ ਦੇ ਅਪਜਸ ਕਰ ਕੇ ਮਨ ਵਿਚ ਬਹੁਤ ਡਰਦਾ ਹਾਂ ॥੨੯॥
‘I am always fearful of the criticism of the public.(29)
ਕੋਟਿਜਤਨਤੁਮਕਰੋਭਜੇਬਿਨੁਤੋਹਿਨਛੋਰੋ॥
(ਅਗੋਂ ਇਸਤਰੀ ਕਹਿੰਦੀ ਹੈ) ਤੁਸੀਂ ਅਨੇਕਾਂ ਯਤਨ ਕਰ ਲਵੋ, (ਪਰ ਅਜ ਮੈਂ) ਬਿਨਾ ਰਤੀ-ਕੇਲ ਕੀਤੇ ਤੁਹਾਨੂੰ ਨਹੀਂ ਛਡਾਂਗੀ।
(She,) ‘Do whatever you may, but I will never leave you without sex.
ਗਹਿਆਪਨਕਰਆਜੁਸਗਰਤੋਕੋਨਿਸਭੋਰੋ॥
ਅਜ ਮੈਂ ਆਪਣੇ ਹੱਥ ਨਾਲ ਤੁਹਾਨੂੰ ਪਕੜੀ ਰਖਾਂਗੀ ਅਤੇ ਸਾਰੀ ਰਾਤ ਰਤੀ-ਕ੍ਰੀੜਾ ਕਰਾਂਗੀ (ਅਰਥਾਂਤਰ- ਸਾਰੀ ਰਾਤ ਤੋਂ ਸਵੇਰ ਤਕ ਤੁਹਾਨੂੰ ਆਪਣੇ ਹੱਥ ਨਾਲ ਪਕੜੀ ਰਖਾਂਗੀ)।
‘With my own hands 1 will tear you off,
ਮੀਤਤਿਹਾਰੇਹੇਤਕਾਸਿਕਰਵਤਹੂੰਲੈਹੋ॥
ਹੇ ਮਿਤਰ! ਤੁਹਾਡੇ ਲਈ (ਤਾਂ ਮੈਂ) ਕਾਸ਼ੀ ਵਿਚ ਆਰੇ (ਨਾਲ ਚੀਰੀ) ਜਾਵਾਂਗੀ।
And, then, get myself sawn through at Kanshi and, would even face
ਹੋਧਰਮਰਾਜਕੀਸਭਾਜ੍ਵਾਬਠਾਢੀਹ੍ਵੈਦੈਹੋ॥੩੦॥
ਧਰਮਰਾਜ ਦੀ ਸਭਾ ਵਿਚ ਡਟ ਕੇ ਜਵਾਬ ਦਿਆਂਗੀ ॥੩੦॥
The Lord of Righteousness in his court.(30)
ਆਜੁਪਿਯਾਤਵਸੰਗਸੇਜੁਰੁਚਿਮਾਨਸੁਹੈਹੋ॥
ਹੇ ਪ੍ਰਿਯ! ਅਜ ਤੁਹਾਡੇ ਨਾਲ ਰੁਚੀ ਪੂਰਵਕ ਸੇਜ ਮਾਣਾਂਗੀ।
‘Oh my love, I have sworn to bed with you, and
ਮਨਭਾਵਤਕੋਭੋਗਰੁਚਿਤਚਿਤਮਾਹਿਕਮੈਹੋ॥
ਮਨ ਭਾਉਂਦੀ ਰਤੀਕ੍ਰੀੜਾ ਰੁਚੀ ਪੂਰਵਕ ਕਮਾਵਾਂਗੀ।
‘Fully satisfy myself carnally.
ਆਜੁਸੁਰਤਿਸਭਰੈਨਿਭੋਗਸੁੰਦਰਤਵਕਰਿਹੋ॥
ਹੇ ਸੁੰਦਰ ਸਰੂਪ ਵਾਲੇ! ਅਜ ਸਾਰੀ ਰਾਤ ਪ੍ਰੇਮ ਸਹਿਤ ਮੈਂ ਤੁਹਾਡੇ ਨਾਲ ਕਾਮ-ਕੇਲ ਕਰਾਂਗੀ।
‘Tonight, through sex I will make you look more handsome,
ਸਿਵਬੈਰੀਕੋਦਰਪਸਕਲਮਿਲਿਤੁਮੈਪ੍ਰਹਰਿਹੋ॥੩੧॥
ਤੁਹਾਡੇ ਨਾਲ ਮਿਲ ਕੇ ਸ਼ਿਵ ਦੇ ਵੈਰੀ ਕਾਮ ਦੇਵ ਦਾ ਸਾਰਾ ਹੰਕਾਰ ਖ਼ਤਮ ਕਰ ਦਿਆਂਗੀ ॥੩੧॥
And will make Cupid to lose his pride too.’(31)
ਰਾਇਬਾਚ॥
ਰਾਇ ਨੇ ਕਿਹਾ:
Raja spoke, ‘First of all God has endowed me birth as a Kashatri,
ਪ੍ਰਥਮਛਤ੍ਰਿਕੇਧਾਮਦਿਯੋਬਿਧਿਜਨਮਹਮਾਰੋ॥
ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛਤ੍ਰੀ ਕੁਲ ਵਿਚ ਜਨਮ ਦਿੱਤਾ ਹੈ।
ਬਹੁਰਿਜਗਤਕੇਬੀਚਕਿਯੋਕੁਲਅਧਿਕਉਜਿਯਾਰੋ॥
ਫਿਰ ਸਾਡੀ ਕੁਲ ਨੂੰ ਜਗਤ ਵਿਚ ਬਹੁਤ ਮਾਣ ਦਿਵਾਇਆ ਹੈ।
Our dynasty is very much respected in the world.
ਬਹੁਰਿਸਭਨਮੈਬੈਠਿਆਪੁਕੋਪੂਜਕਹਾਊ॥
ਫਿਰ ਸਾਰਿਆਂ ਵਿਚ ਬੈਠ ਕੇ (ਮੈਂ) ਪੂਜਣਯੋਗ ਅਖਵਾਉਂਦਾ ਹਾਂ।
Being seated (as Raja) I am worshipped.
ਹੋਰਮੋਤੁਹਾਰੇਸਾਥਨੀਚਕੁਲਜਨਮਹਿਪਾਊ॥੩੨॥
(ਜੇ ਮੈਂ) ਤੇਰੇ ਨਾਲ ਰਤੀ-ਕ੍ਰੀੜਾ ਕਰਦਾ ਹਾਂ (ਤਾਂ) ਨੀਚ ਕੁਲ ਵਿਚ ਜਨਮ ਪਾਵਾਂਗਾ ॥੩੨॥
‘But, now, if I ravish with you, I will be reborn in a low caste.’(32)
ਕਹਾਜਨਮਕੀਬਾਤਜਨਮਸਭਕਰੇਤਿਹਾਰੇ॥
(ਇਸਤਰੀ ਨੇ ਕਿਹਾ) ਜਨਮ ਦੀ ਕੀ ਗੱਲ ਹੈ, (ਇਹ) ਸਭ ਜਨਮ ਤੁਹਾਡੇ ਹੀ ਬਣਾਏ ਹੋਏ ਹਨ।
ਰਮੋਨਹਮਸੋਆਜੁਐਸਘਟਿਭਾਗਹਮਾਰੇ॥
(ਜੇ ਤੁਸੀਂ) ਅਜ ਮੇਰੇ ਨਾਲ ਰਮਣ ਨਹੀਂ ਕਰੋਗੇ (ਤਾਂ ਮੈਂ) ਇਸ ਨੂੰ ਆਪਣੀ ਬਦਕਿਸਮਤੀ ਸਮਝਾਂਗੀ।
(She said,) ‘What are you talking about the birth? They are your concoction..
ਬਿਰਹਤਿਹਾਰੇਲਾਲਬੈਠਿਪਾਵਕਮੋਬਰਿਯੈ॥
ਹੇ ਲਾਲ! (ਮੈਂ) ਤੁਹਾਡੇ ਵਿਯੋਗ ਦੀ ਅੱਗ ਵਿਚ ਬੈਠ ਕੇ ਸੜ ਮਰਾਂਗੀ
‘If you don’t cherish me, then It will be my bad luck.
ਹੋਪੀਵਹਲਾਹਲਆਜੁਮਿਲੇਤੁਮਰੇਬਿਨੁਮਰਿਯੈ॥੩੩॥
ਅਤੇ ਤੁਹਾਡੇ ਨਾਲ ਸੰਯੋਗ ਕੀਤੇ ਬਿਨਾ (ਮੈਂ) ਜ਼ਹਿਰ ਪੀ ਕੇ ਮਰ ਜਾਵਾਂਗੀ ॥੩੩॥
‘Without meeting you, I will poison myself.’(33)
ਦੋਹਰਾ॥
ਦੋਹਰਾ:
Dohira
ਰਾਇਡਰਿਯੋਜਉਦੈਮੁਝੈਸ੍ਰੀਭਗਵਤਿਕੀਆਨ॥
ਰਾਜਾ (ਇਸ ਗੱਲੋਂ) ਡਰ ਗਿਆ ਕਿ ਜੇ ਮੈਨੂੰ ਇਹ ਸ੍ਰੀ ਭਗਵਤੀ (ਦੀ ਸੌਂਹ) ਆਣ ਦੇਵੇ
The Raja was worried, if she imposed the oath of Bhagauti, the Goddess,
ਸੰਕਤ੍ਯਾਗਯਾਸੋਰਮੋਕਰਿਹੌਨਰਕਪਯਾਨ॥੩੪॥
ਤਾਂ (ਮਜਬੂਰੀ ਵਸ) ਸੰਗ ਤਿਆਗ ਕੇ ਇਸ ਨਾਲ ਰਮਣ ਕਰ ਕੇ ਨਰਕ ਵਿਚ ਜਾਣਾ ਪਵੇਗਾ ॥੩੪॥
Be will have to ravish her and, then, go to hell.(34)
ਚਿਤਕੇਸੋਕਨਿਵਰਤਕਰਿਰਮੋਹਮਾਰੇਸੰਗ॥
(ਇਸਤਰੀ ਨੇ ਕਿਹਾ, ਹੇ ਰਾਜਨ!) ਮੇਰੇ ਨਾਲ ਸੰਯੋਗ ਕਰ ਕੇ ਮਨ ਦੇ ਦੁਖ ਨੂੰ ਦੂਰ ਕਰ ਦਿਓ
(She) ‘Get rid of all your doubts, savour me,
ਮਿਲੇਤਿਹਾਰੇਬਿਨੁਅਧਿਕਬ੍ਯਾਪਤਮੋਹਿਅਨੰਗ॥੩੫॥
(ਕਿਉਂਕਿ) ਤੁਹਾਡਾ ਸੰਯੋਗ ਨਾ ਪ੍ਰਾਪਤ ਕਰਨ ਕਰ ਕੇ ਕਾਮ ਮੇਰੇ (ਸ਼ਰੀਰ ਵਿਚ) ਬਹੁਤ ਵਿਆਪਕ ਹੋ ਗਿਆ ਹੈ ॥੩੫॥
‘Because Cupid is over powering me.’(35)
ਨਰਕਪਰਨਤੇਮੈਡਰੋਕਰੋਨਤੁਮਸੋਸੰਗ॥
(ਰਾਜੇ ਨੇ ਕਿਹਾ) ਨਰਕ ਵਿਚ ਪੈਣ ਤੋਂ ਡਰਦਾ ਹੋਇਆ ਮੈਂ ਤੇਰੇ ਨਾਲ ਸੰਗ ਨਹੀਂ ਕਰਾਂਗਾ
(Be) ‘How-so-ever Cupid may overwhelm, due to the dread of hell,
ਤੋਤਨਮੋਤਨਕੈਸਊਬ੍ਯਾਪਤਅਧਿਕਅਨੰਗ॥੩੬॥
ਭਾਵੇਂ ਤੇਰੇ ਅਤੇ ਮੇਰੇ ਤਨ ਵਿਚ ਕਿਤਨਾ ਹੀ ਅਧਿਕ ਕਾਮ (ਕਿਉਂ ਨ) ਵਿਆਪਤ ਹੋ ਜਾਏ ॥੩੬॥
I will never indulge with you.’(36)
ਛੰਦ॥
ਛੰਦ:
Chhand
ਤਰੁਨਕਰਿਯੋਬਿਧਿਤੋਹਿਤਰੁਨਿਹੀਦੇਹਹਮਾਰੋ॥
(ਇਸਤਰੀ ਨੇ ਕਿਹਾ) ਪਰਮਾਤਮਾ ਨੇ ਤੁਹਾਨੂੰ ਜਵਾਨ ਬਣਾਇਆ ਹੈ ਅਤੇ ਮੇਰੀ ਵੀ ਦੇਹ ਜਵਾਨ ਹੈ।
(She) ‘You have been bestowed with youth and I am young too.
ਲਖੇਤੁਮੈਤਨਆਜੁਮਦਨਬਸਿਭਯੋਹਮਾਰੋ॥
ਤੁਹਾਡੇ ਸ਼ਰੀਰ ਨੂੰ ਵੇਖ ਕੇ ਅਜ ਮੇਰਾ (ਮਨ) ਕਾਮ ਦੇਵ ਦੇ ਵਸ ਵਿਚ ਹੋ ਗਿਆ ਹੈ।
‘Seeing you I have overcome with passion.
ਮਨਕੋਭਰਮਨਿਵਾਰਿਭੋਗਮੋਰੇਸੰਗਿਕਰਿਯੈ॥
ਮਨ ਦਾ ਭਰਮ ਦੂਰ ਕਰ ਕੇ ਮੇਰੇ ਨਾਲ ਸੰਗ ਕਰੋ
‘Abandon all your misconceptions and relish sex with me,
ਨਰਕਪਰਨਤੇਨੈਕਅਪਨਚਿਤਬੀਚਨਡਰਿਯੈ॥੩੭॥
ਅਤੇ ਨਰਕ ਵਿਚ ਪੈਣ (ਦੀ ਗੱਲ) ਤੋਂ ਆਪਣੇ ਚਿਤ ਵਿਚ ਜ਼ਰਾ ਜਿੰਨਾ ਵੀ ਨਾ ਡਰੋ ॥੩੭॥
‘And don’t worry about the fear of the hell.’(37)
ਦੋਹਰਾ॥
ਦੋਹਰਾ:
Dohira
ਪੂਜਜਾਨਿਕਰਜੋਤਰੁਨਿਮੁਰਿਕੈਕਰਤਪਯਾਨ॥
(ਰਾਜੇ ਨੇ ਕਿਹਾ) ਜੋ ਨੌਜਵਾਨ ਇਸਤਰੀ (ਮੈਨੂੰ) ਪੂਜਣ ਯੋਗ ਜਾਣ ਕੇ ਮੇਰੇ ਵਲ ਆਉਂਦੀ ਹੈ,
‘The lady who comes to me to worship me,
ਤਵਨਿਤਰੁਨਿਗੁਰਤਵਨਕੀਲਾਗਤਸੁਤਾਸਮਾਨ॥੩੮॥
ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲਗਦੀ ਹੈ ॥੩੮॥
‘To me, she is like the daughter of my Guru.’(38)
ਛੰਦ॥
ਛੰਦ:
Chhand
ਕਹਾਤਰੁਨਿਸੋਪ੍ਰੀਤਿਨੇਹਨਹਿਓਰਨਿਬਾਹਹਿ॥
ਇਸਤਰੀ ਨਾਲ ਪ੍ਰੇਮ ਕਰਨ ਦੀ ਕੀ (ਗੱਲ ਹੈ) (ਕਿਉਂਕਿ ਇਹ ਕਦੇ ਵੀ) ਪ੍ਰੇਮ ਨੂੰ ਉੜਕ ਤਕ ਨਹੀਂ ਨਿਭਾਉਂਦੀ।
What to talk of love with the women, as they never fulfil,
ਏਕਪੁਰਖਕੌਛਾਡਿਔਰਸੁੰਦਰਨਰਚਾਹਹਿ॥
ਇਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ।
They desert one man and go after another who is better looking.
ਅਧਿਕਤਰੁਨਿਰੁਚਿਮਾਨਿਤਰੁਨਿਜਾਸੋਹਿਤਕਰਹੀ॥
ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ,
For whosoever she makes mind for, she becomes naked before him,
ਹੋਤੁਰਤੁਮੂਤ੍ਰਕੋਧਾਮਨਗਨਆਗੇਕਰਿਧਰਹੀ॥੩੯॥
(ਉਹ ਉਸ ਅਗੇ) ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦਿੰਦੀ ਹੈ ॥੩੯॥
And immediately presents him her unclad urinary place.(39)
ਦੋਹਰਾ॥
ਦੋਹਰਾ:
Dohira
ਕਹਾਕਰੌਕੈਸੇਬਚੌਹ੍ਰਿਦੈਨਉਪਜਤਸਾਤ॥
ਕੀ ਕਰਾਂ, ਕਿਵੇਂ ਬਚਾਂ, ਮਨ ਵਿਚ ਸ਼ਾਂਤੀ ਪੈਦਾ ਨਹੀਂ ਹੁੰਦੀ।
(She, thinking,) ‘What should 1 do to save myself so that my mind is appeased?
ਤੋਹਿਮਾਰਿਕੈਸੇਜਿਯੋਬਚਨਨੇਹਕੇਨਾਤ॥੪੦॥
(ਮੈਂ) ਤੈਨੂੰ ਮਾਰ ਕੇ ਕਿਵੇਂ ਜੀਵਾਂ, (ਤੇਰੇ) ਬੋਲ ਪ੍ਰੇਮ ਨਾਲ ਭਿੰਨੇ ਹੋਏ ਹਨ ॥੪੦॥
‘Your utterances depict love, how could I kill you.( 40)
ਚੌਪਈ॥
ਚੌਪਈ:
Chaupaee
ਰਾਇਚਿਤਇਹਭਾਤਿਬਿਚਾਰੋ॥
ਰਾਜੇ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।
ਇਹਾਸਿਖਕੋਊਨਹਮਾਰੋ॥
ਇਥੇ ਮੇਰਾ ਕੋਈ ਸਿੱਖ ਵੀ ਨਹੀਂ ਹੈ।
:By living her my righteousness is destroyed,
ਯਾਹਿਭਜੇਮੇਰੋਧ੍ਰਮਜਾਈ॥
ਇਸ ਨਾਲ ਰਮਣ ਕਰਨ ਤੇ ਮੇਰਾ ਧਰਮ ਜਾਂਦਾ ਹੈ