ਚੌਪਈ॥
ਚੌਪਈ:
Chaupaee
ਰਾਮਜਨੀਬਹੁਚਰਿਤ੍ਰਬਨਾਏ॥
(ਉਸ) ਵੇਸਵਾ ਨੇ ਬਹੁਤ ਚਰਿਤ੍ਰ ਬਣਾਏ।
ਹਾਇਭਾਇਬਹੁਭਾਤਿਦਿਖਾਏ॥
ਬਹੁਤ ਤਰ੍ਹਾਂ ਦੇ ਹਾਵ-ਭਾਵ ਵਿਖਾਏ।
The concubine implied numerous ploys, performed various
ਜੰਤ੍ਰਮੰਤ੍ਰਤੰਤ੍ਰੋਅਤਿਕਰੇ॥
ਬਹੁਤ ਤਰ੍ਹਾਂ ਦੇ ਜੰਤ੍ਰ ਮੰਤ੍ਰ ਤੰਤ੍ਰ ਕੀਤੇ।
Blandishments, and executed several magical charms,
ਕੈਸੇਹੂੰਰਾਇਨਕਰਮੈਧਰੇ॥੩੦॥
(ਪਰ) ਕਿਸੇ ਤਰ੍ਹਾਂ ਵੀ ਰਾਜੇ ਨੂੰ (ਆਪਣੇ) ਹੱਥ ਵਿਚ ਨਾ ਕਰ ਸਕੀ ॥੩੦॥
But she could not win the favour of the Raja.(30)
ਅੜਿਲ॥
ਅੜਿਲ:
Arril
ਚੋਰਚੋਰਕਹਿਉਠੀਸੁਆਂਗਨਜਾਇਕੈ॥
ਉਹ ਵੇਹੜੇ ਵਿਚ ਜਾ ਕੇ 'ਚੋਰ ਚੋਰ' ਕਹਿਣ ਲਗ ਪਈ।
Then she jumped out to the courtyard and shouted, ‘thief, thief,’
ਤ੍ਰਾਸਦਿਖਾਯੋਤਾਹਿਮਿਲਨਹਿਤਰਾਇਕੈ॥
ਉਹ ਰਾਜੇ ਨੂੰ ਮਿਲਣ ਲਈ ਡਰਾਉਣ ਲਗੀ।
To frighten the Raja.
ਬਹੁਰਿਕਹੀਤ੍ਰਿਯਆਇਬਾਤਸੁਨਲੀਜਿਯੈ॥
(ਉਸ) ਇਸਤਰੀ ਨੇ ਆ ਕੇ ਫਿਰ ਕਿਹਾ (ਕਿ ਮੇਰੀ) ਗੱਲ ਸੁਣ ਲਵੋ।
As he refused to have sex with her,
ਹੋਅਬੈਬਧੈਹੌਤੋਹਿਕਿਮੋਹਿਭਜੀਜਿਯੈ॥੩੧॥
(ਮੈਂ) ਹੁਣੇ ਤੈਨੂੰ ਬੰਨ੍ਹਵਾ ਦਿਆਂਗੀ ਜਾਂ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੩੧॥
She wanted to entrap him.(31)
ਚੋਰਬਚਨਸੁਨਿਲੋਗਪਹੁੰਚੇਆਇਕੈ॥
'ਚੋਰ ਚੋਰ' ਦੇ ਬੋਲ ਸੁਣ ਲੋਕੀਂ ਆ ਪਹੁੰਚੇ।
People, hearing the call of ‘thief’, came running.
ਤਿਨਪ੍ਰਤਿਕਹਿਯੋਕਿਸੋਤਉਠੀਬਰਰਾਇਕੈ॥
ਉਨ੍ਹਾਂ ਪ੍ਰਤਿ (ਇਸਤਰੀ ਨੇ) ਕਿਹਾ ਕਿ (ਮੈਂ) ਸੁਤੀ ਹੋਈ ਉਠ ਕੇ ਬਰੜਾਉਣ ਲਗ ਪਈ ਸਾਂ।
But she told them that she was shouting in her dream.
ਗਏਧਾਮਤੇਕਹਿਯੋਮਿਤ੍ਰਕੌਕਰਪਕਰਿ॥
ਉਨ੍ਹਾਂ ਦੇ ਘਰੀਂ ਜਾਣ ਤੇ, (ਇਸਤਰੀ ਨੇ) ਮਿਤਰ ਦਾ ਹੱਥ ਪਕੜ ਕੇ ਕਿਹਾ,
When they had gone away, holding Raja’s arm she said,
ਹੋਅਬੈਬਧੈਹੌਤੋਹਿਕਿਮੋਸੌਭੋਗਕਰਿ॥੩੨॥
ਜਾਂ ਤਾਂ (ਮੈਂ) ਤੈਨੂੰ ਹੁਣੇ ਬੰਨ੍ਹਵਾਉਂਦੀ ਹਾਂ, ਜਾਂ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੩੨॥
‘Either you have sex with me or I will get you trammelled.’(32)
ਦੋਹਰਾ॥
ਦੋਹਰਾ:
Dohira
ਤਬੈਰਾਇਚਿਤਕੇਬਿਖੈਐਸੇਕਿਯਾਬਿਚਾਰ॥
ਤਦ ਰਾਜੇ ਨੇ ਚਿਤ ਵਿਚ ਇਸ ਤਰ੍ਹਾਂ ਵਿਚਾਰ ਕੀਤਾ
Then the Raja contemplated, ‘It will be wise for me to play some
ਚਰਿਤਖੇਲਿਕਛੁਨਿਕਸਿਯੈਇਹੇਮੰਤ੍ਰਕਾਸਾਰ॥੩੩॥
ਕਿ ਮੰਤ੍ਰ ਦਾ ਸਾਰ ਇਹ ਹੈ ਕਿ (ਇਸ ਨਾਲ ਕੋਈ) ਚਰਿਤ੍ਰ ਖੇਡ ਕੇ ਨਿਕਲਿਆ ਜਾਏ ॥੩੩॥
Trick to get out of this place.(33)
ਭਜੌਤੌਇਜਤਜਾਤਹੈਭੋਗਕਿਯੋਧ੍ਰਮਜਾਇ॥
(ਜੇ ਮੈਂ) ਭਜਦਾ ਹਾਂ ਤਾਂ ਇਜ਼ਤ ਜਾਂਦੀ ਹੈ। (ਅਤੇ) ਕ੍ਰਾਮ-ਕ੍ਰੀੜਾ ਕਰਨ ਨਾਲ ਧਰਮ ਜਾਂਦਾ ਹੈ।
If I run out, my honour is ruined,
ਕਠਿਨਬਨੀਦੁਹੂੰਬਾਤਤਿਹਕਰਤਾਕਰੈਸਹਾਇ॥੩੪॥
ਦੋਵੇਂ ਗੱਲਾਂ ਕਰ ਕੇ ਕਠਿਨ ਸਥਿਤੀ ਬਣ ਗਈ ਹੈ, ਹੁਣ ਪਰਮਾਤਮਾ ਹੀ ਮੱਦਦ ਕਰੇ ॥੩੪॥
And if I indulge in sex my Dharma, the righteousness, is lost. (34)
ਪੂਤਹੋਇਤੌਭਾਡਵਹਸੁਤਾਤੌਬੇਸ੍ਰਯਾਹੋਇ॥
(ਰਾਜਾ ਸੋਚਣ ਲਗਾ ਕਿ) ਜੇ ਇਸ ਤੋਂ ਪੁੱਤਰ ਹੋਵੇਗਾ ਤਾਂ ਉਹ ਭੰਡ ਬਣੇਗਾ (ਅਤੇ ਜੇ) ਪੁੱਤਰੀ ਹੋਏਗੀ ਤਾਂ ਵੇਸਵਾ ਬਣੇਗੀ।
ਭੋਗਕਰੇਭਾਜਤਧਰਮਭਜੇਬੰਧਾਵਤਸੋਇ॥੩੫॥
ਕਾਮ-ਕ੍ਰੀੜਾ ਕਰਨ ਤੇ ਧਰਮ ਜਾਂਦਾ ਹੈ ਅਤੇ ਦੌੜਨ ਨਾਲ ਉਹ ਬੰਨ੍ਹਵਾ ਦੇਵੇਗੀ ॥੩੫॥
‘Both the paths are arduous, O God, please help me.’(35)
ਚੌਪਈ॥
ਚੌਪਈ:
Chaupaee
ਕਹਿਯੋਸੁਨਹੁਤੁਮਬਾਤਪਿਆਰੀ॥
(ਰਾਜੇ ਨੇ) ਕਿਹਾ, ਹੇ ਪ੍ਰਿਯਾ! ਮੇਰੀ ਗੱਲ ਸੁਣ।
ਦੇਖਤਥੋਮੈਪ੍ਰੀਤਿਤਿਹਾਰੀ॥
ਮੈਂ ਤਾਂ ਤੇਰੀ ਪ੍ਰੀਤ ਵੇਖ ਰਿਹਾ ਸਾਂ।
‘O my love! Listen to me. One’s birth is worthless if,
ਤੁਮਸੀਤ੍ਰਿਯਾਹਾਥਜੋਪਰੈ॥
(ਜੇ) ਤੇਰੇ ਵਰਗੀ ਸੁੰਦਰ ਇਸਤਰੀ ਹੱਥ ਲਗੇ,
ਬਡੋਮੂੜਜੋਤਾਹਿਪ੍ਰਹਰੈ॥੩੬॥
(ਤਾਂ) ਜੋ ਛਡ ਦੇਵੇ, ਉਹ ਵੱਡਾ ਮੂਰਖ ਹੈ ॥੩੬॥
After coming across a pretty woman like you, one abandons her.
ਦੋਹਰਾ॥
ਦੋਹਰਾ:
Dohira
ਰੂਪਵੰਤਤੋਸੀਤ੍ਰਿਯਾਪਰੈਜੁਕਰਮੈਆਇ॥
ਤੇਰੇ ਵਰਗੀ ਰੂਪਵਾਨ ਇਸਤਰੀ ਜੇ ਹੱਥ ਵਿਚ ਆ ਜਾਏ,
ਤਾਹਿਤ੍ਯਾਗਮਨਮੈਕਰੈਤਾਕੋਜਨਮਲਜਾਇ॥੩੭॥
ਉਸ ਨੂੰ ਤਿਆਗਣ ਦਾ (ਜੋ) ਮਨ ਵਿਚ (ਵਿਚਾਰ ਕਰੇ) ਤਾਂ ਉਸ ਦਾ ਜਨਮ ਲੈਣਾ ਹੀ ਲੱਜਾ ਦੀ ਗੱਲ ਹੈ ॥੩੭॥
‘Dishonourable would be the descent of such a person.’(37)
ਪੋਸਤਭਾਗਅਫੀਮਬਹੁਤਲੀਜੈਤੁਰਤਮੰਗਾਇ॥
(ਤੂੰ) ਬਹੁਤ ਸਾਰੀ ਪੋਸਤ, ਭੰਗ, ਅਫ਼ੀਮ ਤੁਰਤ ਮੰਗਵਾ ਲੈ।
‘You, immediately, make the marijuana, cannabis, opium available,
ਨਿਜੁਕਰਮੋਹਿਪਿਵਾਇਯੈਹ੍ਰਿਦੈਹਰਖਉਪਜਾਇ॥੩੮॥
ਹਿਰਦੇ ਵਿਚ ਪ੍ਰਸੰਨ ਹੋ ਕੇ ਮੈਨੂੰ ਆਪਣੇ ਹੱਥ ਨਾਲ (ਭੰਗ ਆਦਿ) ਪਿਲਾ ਦੇ ॥੩੮॥
And joyfully serve them with your own hands.(38)
ਤੁਮਮਦਰਾਪੀਵਹੁਘਨੋਹਮੈਪਿਵਾਵਹੁਭੰਗ॥
ਤੂੰ ਬਹੁਤ ਅਧਿਕ ਸ਼ਰਾਬ ਪੀ ਅਤੇ ਮੈਨੂੰ ਭੰਗ ਪਿਵਾ।
‘Yourself, you drink wine, and let me quaff cannabis to enable me to
ਚਾਰਿਪਹਰਕੌਮਾਨਿਹੌਭੋਗਿਤਿਹਾਰੇਸੰਗ॥੩੯॥
(ਤਾਂ ਜੋ ਮੈਂ) ਤੇਰੇ ਨਾਲ ਚਾਰ ਪਹਿਰ ਤਕ ਕਾਮ-ਕ੍ਰੀੜਾ ਕਰ ਸਕਾਂ ॥੩੯॥
Enjoy sex with you during all the four watches.’(39)
ਚੌਪਈ॥
ਚੌਪਈ:
Chaupaee
ਫੂਲਿਗਈਸੁਨਬਾਤਅਯਾਨੀ॥
(ਉਹ) ਅਨਜਾਣ (ਇਸਤਰੀ) ਇਹ ਗੱਲ ਸੁਣ ਕੇ ਫੁਲ ਗਈ।
ਭੇਦਅਭੇਦਕੀਬਾਤਨਜਾਨੀ॥
(ਉਸ ਨੇ) ਭੇਦ ਅਤੇ ਅਭੇਦ ਦੀ ਗੱਲ ਨਾ ਸਮਝੀ।
Hearing this, that mindless was overwhelmed, and did not comprehend the real motive.
ਅਧਿਕਹ੍ਰਿਦੇਮੈਸੁਖਉਪਜਾਯੋ॥
ਉਸ ਨੇ ਮਨ ਵਿਚ ਅਧਿਕ ਪ੍ਰਸੰਨ ਹੋ ਕੇ
ਅਮਲਕਹਿਯੋਸੋਤੁਰਤਮੰਗਾਯੋ॥੪੦॥
ਉਹ ਨਸ਼ੇ (ਜੋ ਰਾਜੇ ਨੇ) ਕਹੇ ਸਨ, ਤੁਰਤ ਮੰਗਵਾ ਲਏ ॥੪੦॥
Being too happy, she arranged all the intoxicants which were asked for.(40)
ਦੋਹਰਾ॥
ਦੋਹਰਾ:
Dohira
ਪੋਸਤਭਾਗਅਫੀਮਬਹੁਗਹਿਰੀਭਾਗਘੁਟਾਇ॥
ਪੋਸਤ, ਭੰਗ, ਅਫ਼ੀਮ ਅਤੇ ਬਹੁਤ ਸੰਘਣੀ ਭੰਗ ਘੁਟਵਾ ਕੇ
The woman brought the marijuana, cannabis and opium, and
ਤੁਰਤਤਰਨਿਲ੍ਯਾਵਤਭਈਮਦਸਤਬਾਰਚੁਆਇ॥੪੧॥
ਅਤੇ ਸੱਤ ਵਾਰ ਕੱਢੀ ਹੋਈ ਸ਼ਰਾਬ ਤੁਰਤ (ਉਸ) ਇਸਤਰੀ ਨੇ ਲਿਆ ਦਿੱਤੀ ॥੪੧॥
Presented to him the thoroughly grounded cannabis along with seven times decanted wine.( 41)
ਅੜਿਲ॥
ਅੜਿਲ:
Arril
ਰਾਇਤਬੈਚਿਤਭੀਤਰਕਿਯਾਬਿਚਾਰਹੈ॥
ਰਾਜੇ ਨੇ ਤਦ ਚਿਤ ਵਿਚ ਵਿਚਾਰ ਕੀਤਾ।
The Raja had determined the substance of her charm, (and planned,)
ਯਾਹਿਨਭਜਿਹੌਆਜੁਮੰਤ੍ਰਕਾਸਾਰਹੈ॥
ਇਸ ਨਾਲ ਅਜ ਕਾਮ-ਕ੍ਰੀੜਾ ਨਹੀਂ ਕਰਾਂਗਾ, ਇਹੀ ਮੰਤ੍ਰ ਦਾ ਸਾਰ ਹੈ।
‘After enchanting her and making her to lie down in the bed.
ਅਧਿਕਮਤਕਰਿਯਾਹਿਖਾਟਪਰਡਾਰਿਕੈ॥
ਇਸ ਨੂੰ ਬਹੁਤ ਅਧਿਕ ਮਸਤ ਕਰ ਕੇ ਅਤੇ ਮੰਜੀ ਉਤੇ ਪਾ ਕੇ
‘Then leaving sixty gold coins, I will run away,
ਹੋਸਾਠਿਮੁਹਰਦੈਭਜਿਹੋਂਧਰਮਸੰਭਾਰਿਕੈ॥੪੨॥
(ਆਪਣਾ) ਧਰਮ ਸੰਭਾਲ ਕੇ ਭਜਾਂਗਾ ਅਤੇ ਇਸ ਨੂੰ ਸੱਠ ਮੋਹਰਾਂ (ਦੇ ਜਾਵਾਂਗਾ) ॥੪੨॥
And, thus, save my Dharma.(42)
ਦੋਹਰਾ॥
ਦੋਹਰਾ:
Dohira
ਰੀਤਿਨਜਾਨਤਪ੍ਰੀਤਕੀਪੈਸਨਕੀਪਰਤੀਤ॥
(ਇਹ) ਪ੍ਰੇਮ ਦੀ ਰੀਤ ਨੂੰ ਨਹੀਂ ਸਮਝਦੀ, (ਇਸ ਨੂੰ) ਪੈਸਿਆਂ ਵਿਚ ਹੀ ਵਿਸ਼ਵਾਸ ਹੈ।
‘She does not understand the essence of love as money is the only her passion.
ਬਿਛੂਬਿਸੀਅਰੁਬੇਸਯਾਕਹੋਕਵਨਕੇਮੀਤ॥੪੩॥
ਬਿਛੂ, ਸੱਪ ਅਤੇ ਵੇਸਵਾ ਦਸੋ, ਭਲਾ ਕਿਸ ਦੇ ਮਿਤਰ ਹਨ ॥੪੩॥
‘How can a reptile and a prostitute think in good terms of their friends?’(43)
ਤਾਕੋਮਦਪ੍ਰਯਾਯੋਘਨੋਅਤਿਚਿਤਮੋਦਬਢਾਇ॥
(ਰਾਜੇ ਨੇ) ਬਹੁਤ ਆਨੰਦ ਵਧਾ ਕੇ ਉਸ ਨੂੰ ਬਹੁਤ ਸ਼ਰਾਬ ਪਿਲਾ ਦਿੱਤੀ
Satisfied and pondering this way, the Raja served her wine in abundance.
ਮਤਸਵਾਈਖਾਟਪਰਆਪਿਭਜਨਕੇਭਾਇ॥੪੪॥
ਅਤੇ ਆਪ ਭਜਣ ਲਈ ਉਸ ਨੂੰ ਮਦ-ਮਸਤ ਕਰ ਕੇ ਮੰਜੇ ਉਤੇ ਸੁਆ ਦਿੱਤਾ ॥੪੪॥
To run away he put her, when intoxicated with wine, in the bed.(44)
ਮਦਰਾਪ੍ਰਯਾਯੋਤਰੁਨਿਕੋਨਿਜੁਕਰਪ੍ਯਾਲੇਡਾਰਿ॥
(ਰਾਜੇ ਨੇ) ਆਪਣੇ ਹੱਥ ਨਾਲ ਪਿਆਲੇ ਵਿਚ ਪਾ ਕੇ ਸ਼ਰਾਬ ਪਿਲਾਈ
The Raja had served her the cups full of wine with his own hands and
ਇਹਛਲਸੌਤਿਹਮਤਕਰਿਰਾਖੀਖਾਟਸੁਵਾਰਿ॥੪੫॥
ਅਤੇ ਇਸ ਛਲ ਨਾਲ ਉਸ ਨੂੰ ਮਸਤ ਕਰ ਕੇ ਮੰਜੇ ਉਤੇ ਸੁਆ ਦਿੱਤਾ ॥੪੫॥
Cunningly made her to sleep.(45)
ਅੜਿਲ॥
ਅੜਿਲ:
Arril
ਭਰਿਭਰਿਨਿਜੁਕਰਪ੍ਯਾਲੇਮਦਤਿਹਪ੍ਰਯਾਇਯੋ॥
ਉਸ ਨੂੰ (ਰਾਜੇ ਨੇ) ਆਪਣੇ ਹੱਥ ਨਾਲ ਭਰ ਭਰ ਕੇ ਪਿਆਲੇ ਪਿਲਾਏ।
He had made her to drink cups after cups of the wine
ਰਾਮਜਨੀਸੌਅਧਿਕਸੁਨੇਹਜਤਾਇਯੋ॥
(ਉਸ) ਵੇਸਵਾ ਨਾਲ ਬਹੁਤ ਪ੍ਰੇਮ ਜਤਾਇਆ।
And showed extraordinary affection.
ਮਤਹੋਇਸ੍ਵੈਗਈਰਾਇਤਬਯੌਕਿਯੋ॥
(ਜਦੋਂ ਉਹ) ਮਸਤ ਹੋ ਕੇ ਸੌਂ ਗਈ, ਤਦ (ਰਾਜੇ ਨੇ) ਇੰਜ ਕੀਤਾ
When she went into deep slumber,
ਹੋਸਾਠਿਮੁਹਰਦੈਤਾਹਿਭਜਨਕੋਮਗੁਲਿਯੋ॥੪੬॥
ਕਿ ਉਸ ਨੂੰ ਸਠ ਮੋਹਰਾਂ ਦੇ ਕੇ ਆਪ ਭਜਣ ਦਾ ਰਸਤਾ ਪਕੜਿਆ ॥੪੬॥
He put sixty gold coins and took to his way.( 46)
ਜੋਤੁਮਸੌਹਿਤਕਰੇਨਤੁਮਤਿਹਸੌਕਰੋ॥
ਜੇ ਕੋਈ (ਇਸਤਰੀ) ਤੁਹਾਡੇ ਨਾਲ ਹਿਤ ਕਰੇ, (ਤਾਂ) ਤੁਸੀਂ ਉਸ ਨਾਲ ਨਾ ਕਰੋ।
If a (strange lady) wants to make love with you, do not show her affection.
ਜੋਤੁਮਰੇਰਸਢਰੇਨਤਿਹਰਸਤੁਮਢਰੋ॥
ਜੇ (ਉਹ) ਤੁਹਾਡੇ ਰਸ ਵਿਚ ਮਗਨ ਹੋ ਜਾਏ (ਤਾਂ) ਤੁਸੀਂ ਉਸ ਦੇ ਰਸ ਵਿਚ ਗ਼ਰਕ ਨਾ ਹੋਵੋ।
One who wants to relish your (sensual) companionship, don’t relate with her.
ਜਾਕੇਚਿਤਕੀਬਾਤਆਪੁਨਹਿਪਾਇਯੈ॥
ਜਿਸ (ਇਸਤਰੀ) ਦੇ ਚਿਤ ਦੀ ਗੱਲ ਤੁਸੀਂ ਨਹੀਂ ਸਮਝ ਸਕਦੇ,
One whose mind is not intelligible enough,
ਹੋਤਾਕਹਚਿਤਕੋਭੇਦਨਕਬਹੁਜਤਾਇਯੈ॥੪੭॥
(ਤਾਂ) ਉਸ ਨੂੰ ਆਪਣੇ ਚਿਤ ਦਾ ਭੇਦ ਬਿਲਕੁਲ ਨਾ ਦਸੋ ॥੪੭॥
Don’t divulge your inner thought.(47)
ਦੋਹਰਾ॥
ਦੋਹਰਾ:
Dohira
ਰਾਇਭਜ੍ਯੋਤ੍ਰਿਯਮਤਕਰਿਸਾਠਿਮੁਹਰਦੈਤਾਹਿ॥
ਉਸ ਇਸਤਰੀ ਨੂੰ ਬੇਹੋਸ਼ ਕਰ ਕੇ ਅਤੇ ਸੱਠ ਮੋਹਰਾਂ ਦੇ ਕੇ ਰਾਜਾ ਭਜ ਗਿਆ
Intoxicating the woman and leaving sixty gold coins, the Raja ran away.
ਆਨਿਬਿਰਾਜ੍ਰਯੋਧਾਮਮੈਕਿਨਹੂੰਨਹੇਰਿਯੋਵਾਹਿ॥੪੮॥
ਅਤੇ ਆਪਣੇ ਘਰ ਵਿਚ ਆ ਗਿਆ, ਉਸ ਨੂੰ ਕਿਸੇ ਨੇ ਵੀ ਨਾ ਵੇਖਿਆ ॥੪੮॥
Without being noticed by anybody he returned and settled down in his own house.( 48)
ਅੜਿਲ॥
ਅੜਿਲ:
Arril
ਤਬੈਰਾਇਗ੍ਰਿਹਆਇਸੁਪ੍ਰਣਐਸੇਕਿਯੋ॥
ਤਦ ਰਾਜੇ ਨੇ ਘਰ ਪਹੁੰਚ ਕੇ ਇਸ ਤਰ੍ਹਾਂ ਪ੍ਰਣ ਕੀਤਾ
ਭਲੇਜਤਨਸੌਰਾਖਿਧਰਮਅਬਮੈਲਿਯੋ॥
ਕਿ ਮੈਂ ਹੁਣ ਚੰਗੇ ਯਤਨ ਨਾਲ ਆਪਣਾ ਧਰਮ ਬਚਾ ਲਿਆ ਹੈ।
Arriving home, he thanked his luck for saving his Dharma this time and determined,
ਦੇਸਦੇਸਨਿਜੁਪ੍ਰਭਕੀਪ੍ਰਭਾਬਿਖੇਰਿਹੌ॥
(ਹੁਣ ਮੈਂ) ਦੇਸ ਦੇਸਾਂਤਰਾਂ ਵਿਚ ਆਪਣੇ ਪ੍ਰਭੂ ਦੀ ਪ੍ਰਭੁਤਾ ਨੂੰ ਪ੍ਰਸਾਰਾਂਗਾ
‘Now I will roam around different countries to spread God’s exaltations,
ਹੋਆਨਤ੍ਰਿਯਾਕਹਬਹੁਰਿਨਕਬਹੂੰਹੇਰਿਹੌ॥੪੯॥
ਅਤੇ ਪਰਾਈ ਇਸਤਰੀ ਨੂੰ ਫਿਰ ਕਦੇ ਵੀ ਨਹੀਂ ਵੇਖਾਂਗਾ ॥੪੯॥
And swore never to heed to a strange (woman).(49)
ਦੋਹਰਾ॥
ਦੋਹਰਾ:
Dohira
ਵਹੈਪ੍ਰਤਗ੍ਰਯਾਤਦਿਨਤੇਬ੍ਯਾਪਤਮੋਹਿਯਮਾਹਿ॥
ਉਸ ਦਿਨ ਦੀ ਉਹ ਪ੍ਰਤਿਗਿਆ ਮੇਰੇ ਮਨ ਵਿਚ ਵਿਆਪਤ ਹੈ।