GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 826
Display Settings
ਤਾਨਰਕੌਇਹਜਗਤਮੈਹੋਤਖੁਆਰੀਨਿਤ॥੧੨॥
ਉਸ ਬੰਦੇ ਨੂੰ ਇਸ ਜਗਤ ਵਿਚ ਨਿੱਤ ਖੁਆਰੀ ਹੁੰਦੀ ਹੈ ॥੧੨॥
He always degrades himself.(l2)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਪੰਦ੍ਰਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫॥੨੬੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੰਦਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫॥੨੬੫॥ ਚਲਦਾ॥
Fifteenth Parable of Auspicious Chritars Conversation of the Raja and the Minister, Completed with Benediction. (15)(265)
ਦੋਹਰਾ
ਦੋਹਰਾ:
Dohira
ਤੀਰਸਤੁਦ੍ਰਵਕੇਹੁਤੋਰਹਤਰਾਇਸੁਖਪਾਇ
ਸਤਲੁਜ ਨਦੀ ਦੇ ਕੰਢੇ ਉਤੇ ਇਕ ਰਾਜਾ ਸੁਖ ਪੂਰਵਕ ਰਹਿੰਦਾ ਸੀ।
There lived a Raja at the banks of river Satluj.
ਦਰਬਹੇਤਤਿਹਠੌਰਹੀਰਾਮਜਨੀਇਕਆਇ॥੧॥
ਉਸ ਦੇ ਸਥਾਨ ਤੇ ਇਕ ਵੇਸਵਾ ('ਰਾਮਜਨੀ') ਧਨ ਪ੍ਰਾਪਤ ਕਰਨ ਲਈ ਆ ਗਈ ॥੧॥
Enticed by the lure of his wealth, a prostitute came over.(1)
ਅੜਿਲ
ਅੜਿਲ:
Arril
ਛਜਿਯਾਜਾਕੋਨਾਮਸਕਲਜਗਜਾਨਈ
ਸਾਰਾ ਜਗ ਉਸ ਨੂੰ ਛਜੀਆ ਨਾਂ ਨਾਲ ਜਾਣਦਾ ਸੀ
She was called Chhajia and, to her rich patrons,
ਲਧੀਆਵਾਕੀਨਾਮਹਿਤੂਪਹਿਚਾਨਈ
ਪਰ ਉਸ ਦੇ ਪ੍ਰੇਮੀ ਲਧੀਆ ਵਜੋਂ ਪਛਾਣਦੇ ਸਨ।
She was known by the name of Ladhia.
ਜੋਕੋਊਪੁਰਖਬਿਲੋਕਤਤਿਨਕੋਆਇਕੈ
ਉਸ (ਇਸਤਰੀ) ਨੂੰ ਜੋ ਕੋਈ ਪੁਰਸ਼ ਆ ਕੇ ਵੇਖਦਾ,
Any body who saw her
ਹੋਮਨਬਚਕ੍ਰਮਕਰਿਰਹਿਤਹ੍ਰਿਦੈਸੁਖੁਪਾਇਕੈ॥੨॥
ਉਹ ਮਨ, ਬਚ ਅਤੇ ਕਰਮ ਕਰ ਕੇ ਉਸ ਉਤੇ ਮੋਹਿਤ ਹੋ ਜਾਂਦਾ ਅਤੇ ਹਿਰਦੇ ਵਿਚ ਸੁਖ ਪ੍ਰਾਪਤ ਕਰਦਾ ॥੨॥
Felt a seductive sensation through her beauty.(2)
ਦੋਹਰਾ
ਦੋਹਰਾ:
Dohira
ਨਿਰਖਿਰਾਇਸੌਬਸਿਭਈਤਿਸਬਸਿਹੋਤਸੋਇ
ਉਹ ਰਾਜੇ ਨੂੰ ਵੇਖ ਕੇ ਉਸ ਉਤੇ ਮੋਹਿਤ ਹੋ ਗਈ, ਪਰ ਰਾਜਾ ਉਸ ਦੇ ਵਸ ਵਿਚ ਨਾ ਹੋਇਆ।
She fell in love with that Raja but the Raja did not get into her trap.
ਤਿਨਚਿਤਮੈਚਿੰਤਾਕਰੀਕਿਹਬਿਧਿਮਿਲਬੌਹੋਇ॥੩॥
ਉਸ ਨੇ ਚਿਤ ਵਿਚ ਸੋਚ ਕੀਤੀ ਕਿ (ਇਸ ਨਾਲ) ਕਿਸੇ ਤਰ੍ਹਾਂ ਮੇਲ ਹੋਵੇ ॥੩॥
She commenced on her designs how to meet him.(3)
ਯਹਮੋਪਰਰੀਝਤਨਹੀਕਹੁਕਸਕਰੋਉਪਾਇ
ਇਹ ਮੇਰੇ ਉਤੇ ਰੀਝਦਾ ਨਹੀਂ, ਦਸੋ ਕਿਹੜਾ ਉਪਾ ਕਰਾਂ।
‘He is not falling in love with me, what should I do.
ਮੋਰੇਸਦਨਆਵਈਮੁਹਿਨਹਿਲੇਤਬੁਲਾਇ॥੪॥
ਉਹ ਮੇਰੇ ਘਰ ਨਹੀਂ ਆਉਂਦਾ ਅਤੇ ਨਾ ਹੀ ਮੈਨੂੰ ਬੁਲਾਉਂਦਾ ਹੈ ॥੪॥
‘Neither he comes to my house, nor calls me over.(4)
ਤੁਰਤੁਤਵਨਕੋਕੀਜਿਯੈਕਿਹਬਿਧਿਮਿਲਨਉਪਾਇ
ਉਸ ਨੂੰ ਤੁਰਤ ਮਿਲਣ ਦਾ ਕੋਈ ਉਪਾ ਕਰਨਾ ਚਾਹੀਦਾ ਹੈ।
‘I must contrive quickly,’ thinking thus she indulged in the magical
ਜੰਤ੍ਰਮੰਤ੍ਰਚੇਟਕਚਰਿਤ੍ਰਕੀਏਜੁਬਸਿਹ੍ਵੈਜਾਇ॥੫॥
(ਫਿਰ ਉਸ ਨੇ ਸੋਚ ਕੇ) ਜੰਤ੍ਰ ਮੰਤ੍ਰ ਅਤੇ ਚੇਟਕ ਕੀਤੇ ਕਿ ਉਹ ਵਸ ਵਿਚ ਹੋ ਜਾਏ ॥੫॥
Charms to allure him.(5)
ਜੰਤ੍ਰਮੰਤ੍ਰਰਹੀਹਾਰਿਕਰਿਰਾਇਮਿਲ੍ਯੋਨਹਿਆਇ
ਉਹ ਜੰਤ੍ਰ ਮੰਤ੍ਰ ਕਰ ਕਰ ਕੇ ਹਾਰ ਗਈ, ਪਰ ਰਾਜਾ ਉਸ ਨੂੰ ਆ ਕੇ ਨਾ ਮਿਲਿਆ।
She was exhausted performing the charms but the Raja never turned up.
ਏਕਚਰਿਤ੍ਰਤਬਤਿਨਕਿਯੋਬਸਿਕਰਬੇਕੇਭਾਇ॥੬॥
ਤਦ ਉਸ ਨੇ ਰਾਜੇ ਨੂੰ ਵਸ ਵਿਚ ਕਰਨ ਲਈ ਇਕ ਚਰਿਤ੍ਰ ਕੀਤਾ ॥੬॥
Then, to tempt the Raja she devised a scheme.(6)
ਬਸਤ੍ਰਸਭੈਭਗਵੇਕਰੇਧਰਿਜੁਗਿਯਾਕੋਭੇਸ
ਉਸ ਨੇ ਸਾਰੇ ਬਸਤ੍ਰ ਭਗਵੇ ਕਰ ਕੇ ਜੋਗੀ ਦਾ ਭੇਸ ਬਣਾ ਲਿਆ
She put on the saffron coloured attire, disguising herself as a Jogan,
ਸਭਾਮਧ੍ਯਤਿਹਰਾਇਕੌਕੀਨੋਆਨਿਅਦੇਸ॥੭॥
ਅਤੇ ਦਰਬਾਰ ਵਿਚ ਆ ਕੇ ਰਾਜੇ ਨੂੰ ਪ੍ਰਨਾਮ ਕੀਤਾ ॥੭॥
The ascetic, entered the Royal Court and paid the obeisance.(7)
ਅੜਿਲ
ਅੜਿਲ:
Arril
ਤਿਹਜੁਗਿਯਹਿਲਖਿਰਾਇਰੀਝਿਚਿਤਮੈਰਹਿਯੋ
ਉਸ ਜੋਗੀ ਨੂੰ ਵੇਖ ਕੇ ਰਾਜਾ ਮਨ ਵਿਚ ਪ੍ਰਸੰਨ ਹੋਇਆ ਅਤੇ ਮਨ ਵਿਚ ਚਾਹਿਆ
ਜਾਤੇਕਛੁਸੰਗ੍ਰਹੌਮੰਤ੍ਰਮਨਮੋਚਹਿਯੋ
ਕਿ ਉਸ ਤੋਂ ਕੁਝ ਮੰਤ੍ਰ (ਆਦਿ) ਪ੍ਰਾਪਤ ਕਰ ਲਏ ਜਾਣ।
The Raja was contented to see an ascetic and thought he could learn a few charms from her.
ਤਿਹਗ੍ਰਿਹਿਦਿਯੋਪਠਾਇਕਦੂਤਬੁਲਾਇਕੈ
(ਰਾਜੇ ਨੇ) ਇਕ ਦੂਤ ਬੁਲਾ ਕੇ ਅਤੇ ਸਮਝਾ ਕੇ ਉਸ ਦੇ ਘਰ ਭੇਜ ਦਿੱਤਾ
ਹੋਕਲਾਸਿਖਨਕੇਹੇਤਮੰਤ੍ਰਸਮਝਾਇਕੈ॥੮॥
ਕਿ ਉਸ ਤੋਂ ਕੁਝ ਮੰਤ੍ਰ-ਕਲਾ ਸਿਖ ਲਈ ਜਾਏ ॥੮॥
The Raja sent one of his attendants to learn some magical faculties.(8)
ਚੌਪਈ
ਚੌਪਈ:
Chaupaee
ਚਲਿਸੇਵਕਜੁਗਿਯਾਪਹਿਆਵਾ
(ਰਾਜੇ ਦਾ) ਸੇਵਕ ਚਲ ਕੇ ਜੋਗੀ ਕੋਲ ਆਇਆ।
ਰਾਇਕਹਿਯੋਸੋਤਾਹਿਜਤਾਵਾ
(ਜੋ) ਰਾਜੇ ਨੇ ਕਿਹਾ ਸੀ, ਉਹ ਉਸ ਨੂੰ ਦਸਿਆ।
The attendant walked over to her house and conveyed her the Raja’s intention.
ਕਛੂਮੰਤ੍ਰਮੁਰਈਸਹਿਦੀਜੈ
(ਉਸ ਨੇ ਕਿਹਾ) ਕੁਝ ਮੰਤ੍ਰ ਮੇਰੇ ਸੁਆਮੀ ('ਈਸਹਿ') ਨੂੰ ਦਿਓ
ਕ੍ਰਿਪਾਜਾਨਿਕਾਰਜਪ੍ਰਭੁਕੀਜੈ॥੯॥
ਅਤੇ ਕ੍ਰਿਪਾ ਪੂਰਵਕ ਮੇਰੇ ਮਾਲਕ ਦਾ ਕੰਮ ਕਰੋ ॥੯॥
‘Please do me a favour and enable me learn some charms.’(9)
ਦੋਹਰਾ
ਦੋਹਰਾ:
Dohira
ਪਹਰਏਕਲੌਛੋਰਿਦ੍ਰਿਗਕਹੀਜੋਗਯਹਿਬਾਤ
ਇਕ ਪਹਿਰ ਤੋਂ ਬਾਦ ਜੋਗੀ ਨੇ ਅੱਖਾਂ ਖੋਲ ਕੇ ਗੱਲ ਕੀਤੀ
The Jogan opened her eyes after a period of three hours and said, ‘If
ਲੈਆਵਹੁਰਾਜਹਿਇਹਾਜੌਗੁਨਸਿਖ੍ਯੋਚਹਾਤ॥੧੦॥
(ਕਿ) ਜੇ ਰਾਜਾ ਗੁਣ ਸਿਖਣਾ ਚਾਹੁੰਦਾ ਹੈ, ਤਾਂ ਇਥੇ ਲੈ ਆਓ ॥੧੦॥
You want to learn the charms then bring the Raja here.(10)
ਅਰਧਰਾਤਬੀਤੈਜਬੈਆਵੈਹਮਰੇਪਾਸ
ਜਦੋਂ ਅੱਧੀ ਰਾਤ ਬੀਤ ਜਾਏ ਤਾਂ ਮੇਰੇ ਪਾਸ ਆਏ।
‘Past mid-night he should come to us and, with the blessings of Gorakh
ਸ੍ਰੀਗੋਰਖਕੀਮਯਾਤੇਜੈਹੈਨਹੀਨਿਰਾਸ॥੧੧॥
ਸ੍ਰੀ ਗੋਰਖਨਾਥ ਦੀ ਕ੍ਰਿਪਾ ਨਾਲ ਉਹ ਨਿਰਾਸ ਨਹੀਂ ਜਾਏਗਾ ॥੧੧॥
Nath, he will not go back disappointed.’(11)
ਚੌਪਈ
ਚੌਪਈ:
Chaupaee
ਸੇਵਕਤਾਸੋਜਾਇਸੁਨਾਯੋ
ਸੇਵਕ ਨੇ ਰਾਜੇ ਨੂੰ ਜਾ ਕੇ ਕਿਹਾ
The attendant conveyed to the Raja
ਅਰਧਰਾਤ੍ਰਬੀਤੇਸੁਜਗਾਯੋ
ਅਤੇ ਅੱਧੀ ਰਾਤ ਬੀਤਣ ਤੇ ਉਸ ਨੂੰ ਜਗਾਇਆ।
By waking him up at Past-midnight
ਤਾਜੁਗਿਯਾਕੇਗ੍ਰਿਹਲੈਆਯੋ
ਉਸ ਨੂੰ ਉਸ ਜੋਗੀ ਦੇ ਘਰ ਲੈ ਆਇਆ।
And brought him to the Jogan
ਹੇਰਿਰਾਇਤ੍ਰਿਯਅਤਿਸੁਖਪਾਯੋ॥੧੨॥
ਰਾਜੇ ਨੂੰ (ਉਸ) ਇਸਤਰੀ ਨੇ ਵੇਖ ਕੇ ਬਹੁਤ ਸੁਖ ਪ੍ਰਾਪਤ ਕੀਤਾ ॥੧੨॥
At the sight of the Raja she sighed with relief.(12)
ਦੋਹਰਾ
ਦੋਹਰਾ:
Dohira
ਰਾਜਾਸੋਆਇਸੁਕਹੀਦੀਜੈਲੋਗਉਠਾਹਿ
ਰਾਜੇ ਨੂੰ ਉਸ (ਜੋਗੀ) ਨੇ ਆਗਿਆ ਦਿੱਤੀ ਕਿ ਲੋਕਾਂ ਨੂੰ ਉਠਾ ਦਿਓ (ਅਰਥਾਤ ਭੇਜ ਦਿਓ)
ਧੂਪਦੀਪਅਛਤਪੁਹਪਆਛੋਸੁਰਾਮੰਗਾਇ॥੧੩॥
ਅਤੇ ਧੂਪ, ਦੀਪ, ਚਾਵਲ, ਫੁਲ ਅਤੇ ਚੰਗੀ ਸ਼ਰਾਬ ਮੰਗਵਾ ਲੌ ॥੧੩॥
ਤਬਰਾਜੈਤੈਸੋਕੀਆਲੋਗਨਦਿਯਾਉਠਾਇ
ਤਦ ਰਾਜੇ ਨੇ ਉਸੇ ਤਰ੍ਹਾਂ ਕੀਤਾ ਅਤੇ ਲੋਕਾਂ ਨੂੰ ਉਠਾ ਦਿੱਤਾ।
She told the Raja to send all the courtesans away and fetch the festival
ਧੂਪਦੀਪਅਛਤਪੁਹਪਆਛੋਸੁਰਾਮੰਗਾਇ॥੧੪॥
ਧੂਪ, ਦੀਪ, ਚਾਵਲ, ਫੁਲ ਅਤੇ ਚੰਗੀ ਸ਼ਰਾਬ ਮੰਗਵਾ ਲਈ ॥੧੪॥
Lights, flowers and vintage wines.(14)
ਤਬਰਾਜੇਅਪਨੇਸਭਨਲੋਗਨਦਿਯਾਉਠਾਇ
ਤਦ ਰਾਜੇ ਨੇ ਆਪਣੇ ਸਾਰੇ ਲੋਕਾਂ ਨੂੰ ਉਠਾ ਦਿੱਤਾ
The Raja ordered all his people to leave, and stayed alone to seek
ਆਪੁਇਕੇਲੋਹੀਰਹਿਯੋਮੰਤ੍ਰਹੇਤਸੁਖਪਾਇ॥੧੫॥
ਅਤੇ ਆਪ ਮੰਤ੍ਰ ਪ੍ਰਾਪਤੀ ਲਈ ਇਕਲਾ ਹੀ (ਉਥੇ) ਸੁਖ ਪੂਰਵਕ ਰਿਹਾ ॥੧੫॥
Magical charms.(15)
ਚੌਪਈ
ਚੌਪਈ:
Chaupaee
ਰਹਿਯੋਇਕੇਲੋਰਾਇਨਿਹਾਰਿਯੋ
ਰਾਜੇ ਨੂੰ (ਜਦ) ਇਕਲਿਆਂ ਵੇਖਿਆ,
The Raja remained alone with her and she said, ‘
ਤਬਜੋਗੀਇਹਭਾਤਿਉਚਾਰਿਯੋ
ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,
To begin with I will show you