GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 825
Display Settings
ਬਹੁਯਾਕੌਧਨਦੀਜਿਯੈਜਿਨਿਇਹਜਾਇਨਿਰਾਸ॥੭॥
ਇਸ ਨੂੰ ਬਹੁਤ ਧਨ ਦਿਉ, ਤਾਂ ਜੋ ਇਹ ਨਿਰਾਸ ਨਾ ਜਾਏ ॥੭॥
You must give him lot of money to go away without getting angry.’(7)
ਸੁਨਤਬਚਨਤ੍ਰਿਯਕੋਤਰੁਨਿਬਹੁਧਨਦਿਯਤਿਹਹਾਥ
ਉਸ ਇਸਤਰੀ ਦੇ ਬਚਨ ਸੁਣ ਕੇ ਯਾਰ ਨੇ ਉਸ (ਮਾਲੀ) ਦੇ ਹੱਥ ਵਿਚ ਬਹੁਤ ਧਨ ਦਿੱਤਾ।
Hearing this the man gave him lot of money.
ਮਾਲੀਕਰਿਕਾਢ੍ਯੋਹਿਤੁਇਹਚਰਿਤ੍ਰਕੇਸਾਥ॥੮॥
(ਇਸਤਰੀ ਨੇ) ਇਸ ਚਰਿਤ੍ਰ ਨਾਲ ਮਾਲੀ ਬਣਾ ਕੇ ਮਿਤਰ ਨੂੰ ਕਢ ਲਿਆ ॥੮॥
Thus the woman, disguising the other man as gardener, let him escape by deception,(8)
ਪੁਹਪਮਤੀਇਹਛਲਭਏਮਿਤ੍ਰਹਿਦਿਯੋਟਰਾਇ
ਪੁਹਪ ਮਤੀ ਨੇ ਇਹ ਛਲ ਕਰ ਕੇ ਮਿਤਰ ਨੂੰ ਭੇਜ ਦਿੱਤਾ
Through the attributive fragrance of the flowers,
ਮਾਲੀਕਰਿਕਾਢ੍ਯੋਤਿਸੈਰੂਪਨਗਰਕੇਰਾਇ॥੯॥
ਅਤੇ ਹੇ ਰੂਪ ਨਗਰ ਦੇ ਰਾਜੇ! ਉਸ ਨੂੰ ਮਾਲੀ ਕਰ ਕੇ ਕਢ ਦਿੱਤਾ ॥੯॥
O my Raja! she made her lover to go away and escape scot-free.(9)(l)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਚਤ੍ਰਦਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪॥੨੫੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਦਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪॥੨੫੩॥ ਚਲਦਾ॥
Fourteenth Parable of Auspicious Chritars Conversation of the Raja and the Minister, Completed with Benediction. (14)(253)
ਦੋਹਰਾ
ਦੋਹਰਾ:
Dohira
ਕਥਾਚਤੁਰਦਸਮੰਤ੍ਰਬਰਨ੍ਰਿਪਸੌਕਹੀਬਖਾਨਿ
ਉੱਤਮ ਮੰਤ੍ਰੀ ਨੇ ਰਾਜੇ ਨੂੰ ਚੌਦਵੀਂ ਕਥਾ ਸੁਣਾਈ।
Thus the Minister narrated the fourteenth parable to the Raja.
ਸੁਨਤਰੀਝਿਕੇਨ੍ਰਿਪਰਹੇਦਿਯੋਅਧਿਕਤਿਹਦਾਨ॥੧॥
ਸੁਣ ਕੇ ਰਾਜਾ ਪ੍ਰਸੰਨ ਹੋਇਆ ਅਤੇ ਉਸ ਨੂੰ ਬਹੁਤ ਦਾਨ ਦਿੱਤਾ ॥੧॥
The Raja was extremely pleased and made the Minister very rich by giving him money.(l)
ਏਕਬਿਮਾਤ੍ਰਾਭਾਨਕੀਰਾਮਦਾਸਪੁਰਬੀਚ
ਭਾਨ ਨਾਂ ਦੇ ਵਿਅਕਤੀ ਦੀ ਮਤਰੇਈ ਮਾਂ ਰਾਮਦਾਸ ਪੁਰ ਵਿਚ ਰਹਿੰਦੀ ਸੀ।
A widow used to live in the city of Ramdaspur.
ਬਹੁਪੁਰਖਨਸੌਰਤਿਕਰੈਊਚਜਾਨੈਨੀਚ॥੨॥
ਜੋ ਬਿਨਾ ਊਚ ਨੀਚ ਜਾਣੇ ਬਹੁਤ ਮਰਦਾਂ ਨਾਲ ਪ੍ਰੇਮ-ਕ੍ਰੀੜਾ ਕਰਦੀ ਸੀ ॥੨॥
She would offer love to various people with no discrimination of caste.(2)
ਤਾਕੋਪਤਿਮਰਿਗਯੋਜਬੈਤਾਹਿਰਹਿਯੋਅਵਧਾਨ
ਜਦੋਂ ਉਸ ਦਾ ਪਤੀ ਮਰ ਗਿਆ ਤਾਂ ਉਸ ਨੂੰ ਗਰਭ ਰਹਿ ਗਿਆ।
Her spouse had died soon after she became pregnant and, shy of
ਅਧਿਕਹ੍ਰਿਦੈਭੀਤਰਡਰੀਲੋਕਲਾਜਜਿਯਜਾਨਿ॥੩॥
ਮਨ ਵਿਚ ਲੋਕ ਲਾਜ ਨੂੰ ਜਾਣ ਕੇ ਹਿਰਦੇ ਵਿਚ ਬਹੁਤ ਡਰੀ ॥੩॥
People’s abashment, she was worried.(3)
ਚੌਪਈ
ਚੌਪਈ:
Chaupaee
ਭਾਨਮਤੀਤਿਹਾਨਾਮਬਖਨਿਯਤ
ਉਸ ਦਾ ਭਾਨ ਮਤੀ ਨਾਂ ਕਥਨ ਕੀਤਾ ਜਾਂਦਾ ਸੀ।
ਬਡੀਛਿਨਾਰਿਜਗਤਮੈਜਨਿਯਤ
ਜਗਤ ਵਿਚ ਉਹ ਵੱਡੀ ਵਿਭਚਾਰਨ ਵਜੋਂ ਜਾਣੀ ਜਾਂਦੀ ਸੀ।
Her name was Bhaanmati and she was known as a charlatan.
ਜਬਤਾਕੌਰਹਿਗਯੋਅਧਾਨਾ
ਜਦ ਉਸ ਨੂੰ ਗਰਭ ਰਹਿ ਗਿਆ
ਤਬਅਬਲਾਕੋਹ੍ਰਿਦੈਡਰਾਨਾ॥੪॥
ਤਾਂ ਉਸ ਇਸਤਰੀ ਦਾ ਹਿਰਦਾ ਬਹੁਤ ਡਰਿਆ ॥੪॥
She was very much apprehensive of her pregnancy.( 4)
ਅੜਿਲ
ਅੜਿਲ:
Arril
ਤਿਨਪ੍ਰਸਾਦਹੂਕਿਯਬਹੁਪੁਰਖਬੁਲਾਇਕੈ
ਉਸ ਨੇ ਬਹੁਤ ਪੁਰਸ਼ਾਂ ਨੂੰ ਭੋਜਨ ਕਰਨ ਲਈ ਬੁਲਾਇਆ।
She conducted a sacrificial feast and called numerous people.
ਤਿਨਦੇਖਤਰਹੀਸੋਇਸੁਖਾਟਡਸਾਇਕੈ
ਉਨ੍ਹਾਂ ਨੂੰ (ਆਇਆ) ਵੇਖ ਕੇ ਮੰਜੀ ਵਿਛਾ ਕੇ ਸੌਂ ਗਈ।
Before their arrival, she had put herself to sleep on a bed.
ਚਮਕਿਠਾਢਉਠਿਭਈਚਰਿਤ੍ਰਮਨਆਨਿਕੈ
(ਫਿਰ ਕੁਝ ਚਿਰ ਬਾਦ) ਮਨ ਵਿਚ ਚਰਿਤ੍ਰ ਧਾਰ ਕੇ ਅਭੜਵਾਹੀ ਉਠ ਖੜੋਤੀ।
She stood up abruptly with deceiving intention,
ਹੋਪਤਿਕੋਨਾਮਬਿਚਾਰਉਚਾਰਿਯੋਜਾਨਿਕੈ॥੫॥
ਅਤੇ ਜਾਣ ਬੁਝ ਕੇ ਪਤੀ ਦਾ ਨਾਂ ਵਿਚਾਰ ਪੂਰਵਕ ਪੁਕਾਰਿਆ ॥੫॥
And started to cry aloud repeating the name of her husband.(5)
ਦੋਹਰਾ
ਦੋਹਰਾ:
Dohira
ਜਾਦਿਨਮੋਰੇਪਤਿਮਰੇਮੋਸੌਕਹਿਯੋਬੁਲਾਇ
(ਕਹਿਣ ਲਗੀ) ਜਿਸ ਦਿਨ ਮੇਰਾ ਪਤੀ ਮਰਿਆ ਸੀ, (ਉਸ ਦਿਨ) ਉਸ ਨੇ ਮੈਨੂੰ ਸਦ ਕੇ ਕਿਹਾ ਸੀ
‘The day my husband expired, he told me,
ਜੇਅਬਤੂੰਮੋਸੌਜਰੈਪਰੈਨਰਕਮੋਜਾਇ॥੬॥
ਕਿ ਜੇ ਹੁਣ ਤੂੰ ਮੇਰੇ ਨਾਲ ਸੜੇਂਗੀ, ਤਾਂ ਨਰਕ ਵਿਚ ਜਾਵੇਂਗੀ ॥੬॥
“If you immolate with my (dead) body you will go to hell.”(6)
ਅੜਿਲ
ਅੜਿਲ:
Arril
ਭਾਨਲਰਿਕਵਾਰਹੈਸੇਵਤਿਹਕੀਜਿਯੈ
ਭਾਨ (ਅਜੇ) ਲੜਕਾ ਹੈ, ਉਸ ਦੀ ਸੇਵਾ ਕਰ।
“Bhanu (my son) is still a child,
ਪਾਲਿਪੋਸਿਕਰਿਤਾਹਿਬਡੋਕਰਿਲੀਜਿਯੈ
ਉਸ ਨੂੰ ਪਾਲ ਪੋਸ ਕੇ ਵੱਡਾ ਕਰ ਲੈ
You will have to look after him and bring him up.
ਆਪੁਜਦਿਨਵਹਖੈਹੈਖਾਟਿਕਮਾਇਕੈ
ਜਿਸ ਦਿਨ ਉਹ ਆਪ ਖਟ ਕਮਾ ਕੇ ਖਾਣ ਲਗੇਗਾ,
“When he starts to earn his livelihood,
ਹੋਤਦਿਨਸੁਪਨਿਤੁਹਿਦੈਹੋਹੌਹੂੰਆਇਕੈ॥੭॥
ਉਸ ਦਿਨ ਸੁਪਨੇ ਵਿਚ ਆ ਕੇ ਮੈਂ (ਤੈਨੂੰ) ਵਿਖਾਈ ਦੇਵਾਂਗਾ ॥੭॥
I will come, then, and meet you in the dream.”(7)
ਦੋਹਰਾ
ਦੋਹਰਾ:
Dohira
ਭਾਨਕਰੋਕਰਤੇਬਡੋਸੁਪਨਦਿਯੋਪਤਿਆਇ
ਪਰਮਾਤਮਾ ਨੇ ਭਾਨ ਹੁਣ ਵੱਡਾ ਕਰ ਦਿੱਤਾ ਹੈ ਅਤੇ ਸੁਪਨੇ ਵਿਚ ਪਤੀ ਨੇ ਮੈਨੂੰ ਵਿਖਾਈ ਦਿੱਤੀ ਹੈ।
‘Bhanu is now big enough now and my husband has come into my dream.
ਤਾਤੇਹੌਹਰਿਰਾਇਕੇਜਰਤਕੀਰਤਿਪੁਰਜਾਇ॥੮॥
ਇਸ ਲਈ ਮੈਂ (ਗੁਰੂ) ਹਰਿ ਰਾਇ ਦੇ ਕੀਰਤਪੁਰ ਵਿਚ ਜਾ ਕੇ ਸੜ ਮਰਾਂਗੀ ॥੮॥
‘Consequently I am going to Kiratpur of (Guru) Har Rai and immolate myself.(8)
ਅੜਿਲ
ਅੜਿਲ:
Arril
ਲੋਗਅਟਕਿਬਹੁਰਹੇਤਿਨਬਚਮਾਨਿਯੋ
(ਅਜਿਹਾ ਕਰਨ ਤੋਂ) ਲੋਕੀਂ ਬਹੁਤ ਰੋਕ ਹਟੇ, (ਪਰ ਉਸ ਨੇ ਕਿਸੇ ਦਾ) ਬਚਨ ਨਾ ਮੰਨਿਆ।
People tried to dissuade her but she did not listen to anyone.
ਧਨੁਲੁਟਾਇਉਠਿਚਲੀਘਨੋਹਠਠਾਨਿਯੋ
ਉਹ ਧਨ ਆਦਿ ਲੁਟਾ ਕੇ ਅਤੇ ਬਹੁਤ ਹਠ ਕਰ ਕੇ ਚਲ ਪਈ।
Stubbornly she laundered all her wealth and commenced her mission.
ਰਾਮਦਾਸਪੁਰਛਾਡਿਕੀਰਤਿਪੁਰਆਇਕੈ
ਰਾਮ ਦਾਸ ਪੁਰ ਨੂੰ ਛਡ ਕੇ ਕੀਰਤਪੁਰ ਆ ਗਈ
Leaving Ramdaspur, she came to Keeratpur and with the beat of the
ਹੋਇਕਪਗਠਾਢੇਜਰੀਮ੍ਰਿਦੰਗਬਜਾਇਕੈ॥੯॥
ਅਤੇ ਇਕ ਪੈਰ ਉਤੇ ਖੜੋ ਕੇ ਅਤੇ ਢੋਲ ਵਜਾ ਕੇ ਸੜ ਮੋਈ ॥੯॥
Drum, and standing on one leg she immolated herself.(9)
ਦੋਹਰਾ
ਦੋਹਰਾ:
Dohira
ਬਹੁਲੋਗਨੁਦੇਖਤਜਰੀਇਕਪਗਠਾਢੀਸੋਇ
ਬਹੁਤ ਲੋਕਾਂ ਨੇ ਉਸ ਨੂੰ ਇਕ ਪੈਰ ਉਤੇ ਖੜੋਤੀ ਸੜਦਿਆਂ ਵੇਖਿਆ।
When many people saw her immolating herself.
ਹੇਰਿਰੀਝਿਰੀਝਿਕਰਹੇਭੇਦਜਾਨਤਕੋਇ॥੧੦॥
ਤਮਾਸ਼ਾ ਵੇਖਣ ਵਾਲੇ ਵੇਖ ਕੇ ਪ੍ਰਸੰਨ ਹੋਏ, (ਪਰ ਉਸ ਦੇ) ਭੇਦ ਨੂੰ ਕੋਈ ਵੀ ਨਹੀਂ ਪਾ ਸਕਿਆ ॥੧੦॥
They were satisfied with her sincerity but they did not realize the truth.(10)
ਸਕਲਜਗਤਮੈਜੇਪੁਰਖੁਤ੍ਰਿਯਕੋਕਰਤਬਿਸ੍ਵਾਸ
ਸਾਰੇ ਸੰਸਾਰ ਵਿਚ ਜੋ ਪੁਰਸ਼ ਇਸਤਰੀ ਉਤੇ ਵਿਸ਼ਵਾਸ ਕਰਦਾ ਹੈ,
One who trust (such) a woman,
ਸਾਤਿਦਿਵਸਭੀਤਰਤੁਰਤੁਹੋਤਤਵਨਕੋਨਾਸ॥੧੧॥
ਉਸ ਦਾ ਸੱਤਾਂ ਦਿਨਾਂ ਦੇ ਅੰਦਰ ਤੁਰਤ ਨਾਸ ਹੋ ਜਾਂਦਾ ਹੈ ॥੧੧॥
Within seven days he destroys himself.(11)
ਜੋਨਰਕਾਹੂਤ੍ਰਿਯਾਕੋਦੇਤਆਪਨੋਚਿਤ
ਜੋ ਕੋਈ ਪੁਰਸ਼ ਆਪਣੇ ਚਿਤ ਦੀ (ਗੱਲ) ਇਸਤਰੀ ਨੂੰ ਦਸ ਦਿੰਦਾ ਹੈ,
One who discloses his secret to (such) a lady,