ਚਿਤਾਜੈਸੇਚੀਰਚਪਲਾਸੀਚਿਤਵਨਲਾਗੈਚੀਰਬੇਸੀਚੌਪਖਾਸੁਹਾਤੁਨਰੁਚੈਲਸੀ॥
ਬਸਤ੍ਰ ਚਿਤਾ ਵਰਗੇ, ਚਿਤਵਨ ਬਿਜਲੀ ਵਰਗੀ ਅਤੇ ਚੌ-ਲੜਾ ਹਾਰ (ਕਾਸ਼ੀ ਦੇ) ਕਲਵਤ੍ਰ ਜਿਹਾ (ਹੈ, ਜੋ) ਜ਼ਰਾ ਵੀ ਚੰਗੇ ਨਹੀਂ ਲਗਦੇ।
‘I feel the bed as a funeral pyre, your fascination strikes like the lightening and 1 cannot adore the pearls around my neck.
ਚੰਗੁਲਸੀਚੌਪਸਰਚਾਪਜੈਸੋਚਾਮੀਕਰਚੋਟਸੀਚਿਨੌਤਲਾਗੈਸੀਰੀਲਾਗੈਸੈਲਸੀ॥
ਚੰਪਾਕਲੀ (ਸਿਰ ਦਾ ਭੂਸ਼ਣ) ਥਪੜ ਵਰਗੀ, ਸੋਨਾ ਧਨੁਸ਼ ਵਰਗਾ, ਦੌਣੀ ਚੋਟ ਦੇ ਸਮਾਨ ਅਤੇ ਮਿਠੇ ਪਦਾਰਥ ਪੱਥਰ ਵਰਗੇ ਲਗਦੇ ਹਨ।
‘The splendour seems like the gallows, the enchantment is slapping me and the sweet viands seem like stones.
ਚਟਕਚੁਪੇਟਸੀਲਗਤਬਿਨਾਚਿੰਤਾਮਨਿਚਾਬੁਕਸੇਚੌਰਲਾਗੈਚਾਦਨੀਚੁਰੈਲਸੀ॥੧੭॥
ਚਿੰਤਾਮਣੀ (ਕ੍ਰਿਸ਼ਨ) ਤੋਂ ਬਿਨਾ ਚਮਕ-ਦਮਕ ਚਪੇੜ ਵਾਂਗ, ਚੌਰ ਚਾਬੁਕ ਵਰਗੀ ਅਤੇ ਚਾਂਦਨੀ ਚੁੜੇਲ ਵਰਗੀ ਲਗਦੀ ਹੈ ॥੧੭॥
‘O my captivating Krishna, without you the Moon night is irritating me, the fly-whisk seems like a whip, and the Moon presents witchery atmosphere.’(17)
ਦੋਹਰਾ॥
ਦੋਹਰਾ:
Dohira
ਪੜਿਪਤਿਯਾਤਾਕੀਤੁਰਤੁਰੀਝਿਗਏਬ੍ਰਿਜਨਾਥ॥
ਉਸ ਦੀ ਚਿੱਠੀ ਪੜ੍ਹ ਕੇ ਸ੍ਰੀ ਕ੍ਰਿਸ਼ਨ ਤੁਰਤ ਪ੍ਰਸੰਨ ਹੋ ਗਏ
Reading her letter, Sri Krishna was appeased and arranged his own
ਸਖੀਏਕਪਠਾਵਤਭਏਮੈਨਪ੍ਰਭਾਕੇਸਾਥ॥੧੮॥
(ਅਤੇ) ਮੈਨ ਪ੍ਰਭਾ ਨਾਲ ਇਕ ਸਖੀ ਭੇਜ ਦਿੱਤੀ ॥੧੮॥
Maid to accompany Radha’s friend.(18)
ਰਾਧਾਸੌਮਿਲਨੋਬਦ੍ਯੋਜਲਜਮੁਨਾਮੈਜਾਇ॥
ਰਾਧਾ ਨਾਲ ਜਮਨਾ ਦੇ ਜਲ ਵਿਚ ਮਿਲਣ ਦੀ ਪੱਕੀ ਗੱਲ ਕਹਿ ਕੇ,
To see Radha, a meeting at the river Jamuna was planned,
ਸਖੀਪਠੀਤਾਕੋਤਬੈਤਿਹਮੁਹਿਆਨਿਮਿਲਾਇ॥੧੯॥
ਉਸੇ ਵੇਲੇ ਉਸ ਵਲ ਸਖੀ ਭੇਜੀ ਕਿ ਉਸ ਨੂੰ ਮੈਨੂੰ ਮਿਲਾ ਦੇ ॥੧੯॥
And a maid was at once assigned to go and make the arrangements.(19)
ਸਖੀਤੁਰਤਤਹਕੌਚਲੀਸ੍ਰੀਜਦੁਪਤਿਕੇਹੇਤ॥
ਸ੍ਰੀ ਕ੍ਰਿਸ਼ਨ ਦੇ ਕੰਮ ਲਈ ਸਖੀ ਉਸ ਵਲ ਚਲ ਪਈ
Hearing the order of Sri Krishna,
ਜੈਸੇਪਵਨਪ੍ਰਚੰਡਕੌਤਨਨਦਿਖਾਈਦੇਤ॥੨੦॥
ਜਿਵੇਂ ਤੇਜ਼ ਪੌਣ (ਦੇ ਚਲਣ ਵੇਲੇ) ਉਸ ਦਾ ਸ਼ਰੀਰ ਵਿਖਾਈ ਨਹੀਂ ਦਿੰਦਾ ॥੨੦॥
The maid flew like a flying horse to that direction.(20)
ਤੜਿਤਾਕ੍ਰਿਤਜਾਕੌਸਖੀਚਤੁਰਿਕਹਤਤ੍ਰਿਯਆਇ॥
ਤੜਿਤਾ ਕ੍ਰਿਤ ਨਾਂ ਦੀ ਸਖੀ ਆ ਗਈ ਜੋ ਬਹੁਤ ਚਤੁਰ ਇਸਤਰੀ ਕਹੀ ਜਾਂਦੀ ਸੀ।
The maid, which was thought to be as fast as lightening in the sky,
ਸੋਹਰਿਰਾਧਾਪ੍ਰਤਿਪਠੀਭੇਦਸਕਲਸਮਝਾਇ॥੨੧॥
ਉਸ ਨੂੰ ਸ੍ਰੀ ਕ੍ਰਿਸ਼ਨ ਨੇ ਸਾਰਾ ਭੇਦ ਸਮਝਾ ਕੇ ਰਾਧਾ ਕੋਲ ਭੇਜ ਦਿੱਤਾ ॥੨੧॥
Had been assigned by Sri Krishna to go and see Radha.(21)
ਸਵੈਯਾ॥
ਸਵੈਯਾ:
Savaiyya
ਫੂਲਫੁਲੇਲਲਗਾਇਕੈਚੰਦਨਬੈਠਿਰਹੀਕਰਿਭੋਜਨਭਾਮਨਿ॥
ਫੁਲ, ਅਤਰ ਅਤੇ ਚੰਦਨ ਲਗਾ ਕੇ ਅਤੇ ਭੋਜਨ ਕਰ ਕੇ ਰਾਧਾ ('ਭਾਮਨਿ') ਬੈਠੀ ਹੋਈ ਸੀ।
Having had her meals, suffusing herself with the perfumes of flowers, she was sitting there casually.
ਬੇਗਬੁਲਾਵਤਹੈਬਡਡ੍ਰਯਾਛਕਰੋਨਬਿਲੰਬਚਲੋਗਜਗਾਮਿਨਿ॥
(ਸਖੀ ਨੇ ਆ ਕੇ ਕਿਹਾ) ਹੇ ਗਜ-ਗਾਮਨੀ! ਤੈਨੂੰ ਵੱਡੀਆਂ ਵੱਡੀਆਂ ਅੱਖਾਂ ਵਾਲਾ ਸ੍ਰੀ ਕ੍ਰਿਸ਼ਨ ਬੁਲਾ ਰਿਹਾ ਹੈ, ਬਿਨਾ ਦੇਰ ਕੀਤੇ ਜਲਦੀ ਚਲ।
The maid came in and told her, ‘You the one cherished by (Sri Krishna) with broad vision, come quick he is aspiring for you.
ਆਜਮਿਲੋਘਨਸੇਤਨਕੋਘਹਰੈਘਨਮੈਜੈਸੇਕੌਧਤਦਾਮਿਨਿ॥
ਅਜ ਬਦਲ ਵਰਗੇ (ਕਾਲੇ) ਸ਼ਰੀਰ ਵਾਲੇ ਨੂੰ ਮਿਲ, ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ।
‘Go and meet him as the lightening immerses in the clouds.
ਮਾਨਤਬਾਤਨਜਾਨਤਤੈਸਖੀਜਾਤਬਿਹਾਤਇਤੈਬਹੁਜਾਮਿਨਿ॥੨੨॥
ਹੇ ਸਖੀ! (ਤੂੰ) ਗੱਲ ਨਹੀਂ ਮੰਨ ਰਹੀ, ਜਾਣਦੀ ਹੈਂ ਕਿ ਇਸ ਤਰ੍ਹਾਂ ਰਾਤ ਬਹੁਤ ਬੀਤ ਰਹੀ ਹੈ ॥੨੨॥
‘The night is passing away and you are not listening to me.(22)
ਗੋਪਕੋਭੇਖਕਬੈਧਰਿਹੈਹਰਿਕੁੰਜਗਰੀਕਬਆਨਿਬਸੈਹੈ॥
(ਤੂੰ ਕਹਿੰਦੀ ਹੁੰਦੀ ਸੀ ਕਿ) ਗਵਾਲੇ ਦੇ ਰੂਪ ਵਿਚ ਸ੍ਰੀ ਕ੍ਰਿਸ਼ਨ ਕਦੀ ਇਨ੍ਹਾਂ ਕੁੰਜਗਲੀਆਂ ਵਿਚ ਆ ਕੇ ਵਸਣਗੇ।
‘You had told me that he often passed through the streets in the guise of a cowherd.
ਮੋਰਪਖਊਅਨਕੌਧਰਿਹੈਕਬਗ੍ਵਾਰਨਿਕੈਗ੍ਰਿਹਗੋਰਸਖੈਹੈ॥
ਮੋਰ ਦੇ ਖੰਭਾਂ ਨੂੰ ਧਾਰਨ ਕਰ ਕੇ ਕਦੇ ਗੋਪੀਆਂ ਦੇ ਘਰ ਗੋਰਸ (ਦੁੱਧ ਦੀਆਂ ਵਸਤੂਆਂ) ਖਾਣਗੇ।
‘Sometime he visited the houses of the milkmaids, to enjoy the milk, wearing the feathers of a peacock.
ਬੰਸੀਬਜੈਹੈਕਬੈਜਮੁਨਾਤਟਤੋਹਿਬੁਲਾਵਨਮੋਹਿਪਠੈਹੈ॥
ਜਮਨਾ ਦੇ ਕੰਢੇ ਕਦ ਦੀ ਬੰਸਰੀ ਵਜ ਰਹੀ ਹੈ, ਤੈਨੂੰ ਬੁਲਾਉਣ ਲਈ ਮੈਨੂੰ ਭੇਜਿਆ ਹੈ।
‘Now, my friend! He is playing the flute on the banks of Jamuna and has sent me for you.
ਮਾਨਕਹਿਯੋਹਮਰੋਹਰਿਪੈਚਲੁਰੀਬਹੁਰੋਹਰਿਹੂੰਨਬੁਲੈਹੈ॥੨੩॥
ਅੜੀਏ! ਮੇਰਾ ਕਿਹਾ ਮੰਨ ਕੇ ਸ੍ਰੀ ਕ੍ਰਿਸ਼ਨ ਕੋਲ ਚਲ, ਫਿਰ ਸ੍ਰੀ ਕ੍ਰਿਸ਼ਨ ਨਹੀਂ ਬੁਲਾਉਣਗੇ ॥੨੩॥
‘Come, listen to me and come, Sri Krishna is calling you.(23)
ਤੇਰੀਸਰਾਹਸਦੈਵਕਰੈਤ੍ਰਿਯਤੇਰੀਕਥਾਪਿਯਗਾਵਤਹੈ॥
ਹੇ ਇਸਤਰੀ (ਸਖੀ!) (ਉਹ) ਸਦਾ ਤੇਰੀ ਹੀ ਸਿਫ਼ਤ ਕਰਦੇ ਹਨ ਅਤੇ ਤੇਰੀ ਹੀ ਕਥਾ ਗਾਉਂਦੇ ਹਨ।
‘He always praises you, and to get your attention he plays the flute,
ਹਿਤਤੇਰੇਸਿੰਗਾਰਸਜੈਸਜਨੀਹਿਤਤੇਰੇਹੀਬੈਨਸਜਾਵਤਹੈ॥
ਤੇਰੇ ਲਈ ਹੀ ਸ਼ਿੰਗਾਰ ਕਰ ਕੇ ਸਜਦੇ ਹਨ ਅਤੇ ਤੇਰੇ ਲਈ ਹੀ ਬੰਸਰੀ ਵਜਾਉਂਦੇ ਹਨ।
And, for your sake, he is embellishing himself and blending his body with the sandalwood cream.’
ਹਿਤਤੇਰੇਹੀਚੰਦਨਗੌਘਨਸਾਰਦੋਊਘਸਿਅੰਗਲਗਾਵਤਹੈ॥
ਤੇਰੇ ਲਈ ਹੀ ਚੰਦਨ ਅਤੇ ਕਾਫੂਰ ਦੋਹਾਂ ਨੂੰ ਘਿਸਾ ਕੇ ਸ਼ਰੀਰ ਉਤੇ ਲਗਾਉਂਦੇ ਹਨ।
Sri Krishna’s soul was filched by Radha, the daughter of Brikhbhan,
ਹਰਿਕੋਮਨੁਸ੍ਰੀਬ੍ਰਿਖਭਾਨਕੁਮਾਰਿਹਰਿਯੋਕਹੂੰਜਾਨਨਪਾਵਤਹੈ॥੨੪॥
ਸ੍ਰੀ ਕ੍ਰਿਸ਼ਨ ਦਾ ਮਨ ਬ੍ਰਿਖ ਭਾਨ ਦੀ ਪੁੱਤਰੀ ਨੇ ਹਰ ਲਿਆ ਹੈ, ਪਰ (ਇਸ ਗੱਲ ਦਾ) ਕਿਸੇ ਨੂੰ ਪਤਾ ਨਹੀਂ ਲਗਾ ਹੈ ॥੨੪॥
But nobody else could experience the perception.(24)
ਮੋਰਪਖਾਕੀਛਟਾਮਧੁਮੂਰਤਿਸੋਭਿਤਹੈਜਮੁਨਾਕੇਕਿਨਾਰੈ॥
ਮੋਰ ਪੰਖ ਦੀ ਚਮਕ ਨਾਲ ਸਜੀ ਹੋਈ ਮਿਠੀ ਸੂਰਤ ਜਮਨਾ ਦੇ ਕੰਢੇ ਉਤੇ ਸ਼ੁਭਾਇਮਾਨ ਹੈ।
Sri Krishna, the one emanating the sublime rays like the feathers of the peacock, was ensconced at the banks of Jamuna.
ਬੂਝਤਬਾਤਬਿਹਾਲਭੇਬਲਭਬਾਲਚਲੋਜਹਾਲਾਲਬਿਹਾਰੈ॥
ਹੇ ਬਾਲਿਕਾ! ਗੱਲ ਨੂੰ ਸਮਝ, ਕ੍ਰਿਸ਼ਨ ਬੇਹਾਲ ਹੋ ਗਏ ਹਨ, ਉਥੇ ਚਲ ਜਿਥੇ ਲਾਲ (ਕ੍ਰਿਸ਼ਨ) ਵਿਚਰ ਰਿਹਾ ਹੈ।
Hearing about Sri Krishna the cowherd-boys became impatient and proceeded to the place.
ਰਾਧਿਕਾਮਾਧਵਕੀਬਤਿਯਾਸੁਨਿਕੈਅਕੁਲਾਇਉਠੀਡਰਡਾਰੈ॥
ਮਾਧਵ (ਸ੍ਰੀ ਕ੍ਰਿਸ਼ਨ) ਦੀਆਂ ਗੱਲਾਂ ਸੁਣ ਕੇ, ਨਿਸੰਗ ਜਿਹੀ ਬੇਤਾਬ ਹੋ ਕੇ ਉਠ ਖੜੋਤੀ।
And, learning all about Sri Krishna, Radha primed herself, and, getting rid of all the fears, she, as well, quickly walked along.
ਯੌਸੁਨਿਬੈਨਚਲੀਤਜਿਐਨਰਹਿਯੋਨਹਿਮਾਨਮਨੋਜਕੇਮਾਰੈ॥੨੫॥
ਇਸ ਤਰ੍ਹਾਂ ਬੋਲ ਸੁਣ ਕੇ ਅਤੇ ਘਰ ਛਡ ਕੇ ਤੁਰ ਪਈ ਅਤੇ ਕਾਮ ਦੇਵ ਦੀ ਸਤਾਈ ਹੋਈ ਦਾ ਕੋਈ ਮਾਨ ਨਾ ਰਿਹਾ ॥੨੫॥
Discerning Sri Krishna, she had abandoned her home, and, in the wake of passion, forgotten her pride.(25)
ਮੋਤੀਕੇਅੰਗਬਿਰਾਜਤਭੂਖਨਮੋਤੀਕੇਬੇਸਰਕੀਛਬਬਾਢੀ॥
ਮੋਤੀ ਵਰਗੇ ਸ਼ਰੀਰ ਉਤੇ ਮੋਤੀ ਦੀ ਨੱਥ ਦਾ ਪਾਇਆ ਹੋਇਆ ਗਹਿਣਾ ਬਹੁਤ ਛਬੀ ਵਧਾ ਰਿਹਾ ਸੀ।
The pearly ornaments and the nose-stud enhanced her bodily grace.
ਮੋਤੀਕੇਚੌਸਰਹਾਰਫਬੈਦੁਤਿਮੋਤਿਨਕੇਗਜਰਾਨਕੀਗਾਢੀ॥
ਮੋਤੀਆਂ ਦਾ ਚੌ-ਲੜਾ ਹਾਰ ਫਬ ਰਿਹਾ ਹੈ ਅਤੇ ਮੋਤੀਆਂ ਦੇ ਗਜਰਿਆਂ ਦੀ ਚਮਕ ਬਹੁਤ ਘਣੀ ਹੈ।
The pearly necklaces and bracelets were adding charm, and, holding the lotus flowers, she waited for Sri Krishna.
ਰਾਧਿਕਾਮਾਧਵਕੌਜਮੁਨਾਤਟਕੰਜਗਹੇਕਰਿਜੋਵਤਿਠਾਢੀ॥
ਹੱਥ ਵਿਚ ਕਮਲ ਦਾ ਫੁਲ ਲੈ ਕੇ ਰਾਧਿਕਾ ਜਮਨਾ ਦੇ ਕੰਢੇ ਸ੍ਰੀ ਕ੍ਰਿਸ਼ਨ ਦੀ ਉਡੀਕ ਲਈ ਖੜੋਤੀ ਹੈ।
She looked like the rice-pudding emanating from the body of the
ਛੀਰਕੇਸਾਗਰਕੋਮਥਿਕੈਮਨੌਚੰਦਕੋਚੀਰਸਭੈਤਨਕਾਢੀ॥੨੬॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਛੀਰ ਸਮੁੰਦਰ ਨੂੰ ਰਿੜਕ ਕੇ ਚੰਦ੍ਰਮਾ ਦੇ ਸਾਰੇ ਸ਼ਰੀਰ ਨੂੰ ਚੀਰ ਕੇ ਕਢਿਆ ਹੋਵੇ ॥੨੬॥
Moon which (the Moon) had been churned out of the sea.(26)
ਚੌਪਈ॥
ਚੌਪਈ:
Chaupaee
ਨ੍ਰਹਾਵਤਜਹਾਆਪੁਹਰਿਠਾਢੇ॥
ਜਿਥੇ ਸ੍ਰੀ ਕ੍ਰਿਸ਼ਨ ਹਿਰਦੇ ਵਿਚ
The bliss was radiating every heart around the place over where Sri Krishna was bathing.
ਅਧਿਕਹ੍ਰਿਦੈਮੈਆਨੰਦਬਾਢੇ॥
ਅਧਿਕ ਆਨੰਦ ਵਧਾ ਕੇ ਨਹਾਣ ਲਈ ਖੜੋਤੇ ਸਨ।
ਵਾਰਗੁਪਾਲਪਾਰਬ੍ਰਿਜਨਾਰੀ॥
ਇਸ ਪਾਸੇ ਸ੍ਰੀ ਕ੍ਰਿਸ਼ਨ ਸਨ ਅਤੇ ਪਰਲੇ ਪਾਸੇ ਗੋਪੀਆਂ ਸਨ
On one side was Gopal, Sri Krishna, and on the other side there were
ਗਾਵਤਗੀਤਬਜਾਵਤਤਾਰੀ॥੨੭॥
(ਜੋ) ਗੀਤ ਗਾਉਂਦੀਆਂ ਅਤੇ ਤਾੜੀਆਂ ਵਜਾਉਂਦੀਆਂ ਸਨ ॥੨੭॥
The dames who were singing, giggling and clapping their hands.(27)
ਸਵੈਯਾ॥
ਸਵੈਯਾ:
Savaiyya
ਕ੍ਰੀੜਤਹੈਜਹਾਕਾਨ੍ਰਹਕੁਮਾਰਬਡੇਰਸਸਾਥਬਡੇਜਲਮਾਹੀ॥
ਜਿਥੇ ਸ੍ਰੀ ਕ੍ਰਿਸ਼ਨ ਬਹੁਤ ਮੌਜ ਨਾਲ ਡੂੰਘੇ ਜਲ ਵਿਚ ਕ੍ਰੀੜਾ ਕਰ ਰਹੇ ਸਨ।
In exhilaration Sri Krishna was bathing in the deep waters.
ਵਾਰਤ੍ਰਿਯਾਉਹਿਪਾਰਗੁਪਾਲਬਿਰਾਜਤਗ੍ਵਾਰਨਿਕੇਦਲਮਾਹੀ॥
ਇਸ ਪਾਸੇ ਇਸਤਰੀ (ਰਾਧਾ) ਹੈ ਅਤੇ ਉਸ ਪਾਸੇ ਗਵਾਲਿਆਂ ਜਾਂ ਗੋਪੀਆਂ ਦੇ ਦਲ ਵਿਚ ਸ਼ਿਆਮ ਬਿਰਾਜ ਰਹੇ ਸਨ।
On one side were the ladies and Sri Krishna was seated on the other.
ਲੈਡੁਬਕੀਦੋਊਆਪਸਮੈਰਤਿਮਾਨਿਉਠੈਦ੍ਰਿੜਜਾਇਤਹਾਹੀ॥
ਡੁਬਕੀ ਮਾਰ ਕੇ ਅਤੇ ਉਥੇ ਜਾ ਕੇ ਦੋਹਾਂ (ਸ੍ਰੀ ਕ੍ਰਿਸ਼ਨ ਅਤੇ ਰਾਧਾ) ਨੇ ਖ਼ੂਬ ਪ੍ਰੇਮ-ਕ੍ਰੀੜਾ ਕੀਤੀ।
(Soon) both (Sri Krishna and Radha) were together. They dived and loved each other,
ਯੌਰੁਚਿਮਾਨਿਰਮੈਰਸਸੋਂਮਨੋਦੂਰਿਰਹੇਕੋਊਜਾਨਤਨਾਹੀ॥੨੮॥
ਇਸ ਤਰ੍ਹਾਂ ਰੁਚੀ ਪੂਰਵਕ ਪ੍ਰੇਮ ਵਿਚ ਮਗਨ ਹਨ, ਮਾਨੋ ਬਹੁਤ ਦੂਰ ਹਨ ਅਤੇ ਕੋਈ ਸਮਝ ਨਹੀਂ ਰਿਹਾ ॥੨੮॥
Thinking that all the rest were away and none cared to look at them.(28)
ਖੇਲਤੀਲਾਲਸੋਬਾਲਭਲੀਬਿਧਿਕਾਹੂੰਸੋਬਾਤਨਭਾਖਤਜੀਕੀ॥
ਸ੍ਰੀ ਕ੍ਰਿਸ਼ਨ ਨਾਲ ਚੰਗੀ ਤਰ੍ਹਾਂ ਕ੍ਰੀੜਾ ਕਰਦੀ ਰਾਧਾ ਕਿਸੇ ਨਾਲ ਮਨ ਦੀ ਗੱਲ ਨਹੀਂ ਕਹਿ ਰਹੀ।
In deep love with Sri Krishna, Radha did not care to realise others reflections.
ਨੇਹਜਗਿਯੋਨਵਜੋਬਨਕੋਉਰਬੀਚਰਹੀਗਡਿਮੂਰਤਿਪੀਕੀ॥
ਜਵਾਨੀ ਦੇ ਜੋਸ਼ ਵੇਲੇ ਪ੍ਰੇਮ ਜਾਗ ਪਿਆ ਹੈ ਅਤੇ ਹਿਰਦੇ ਵਿਚ ਪ੍ਰੀਤਮ ਦੀ ਮੂਰਤ ਗਡੀ ਗਈ ਹੈ।
In the wake of youth, she was brimming with passion, and her lover’s image was getting carved in her heart.
ਬਾਰਿਬਿਹਾਰਮੈਨੰਦਕੁਮਾਰਸੋਕ੍ਰੀੜਤਹੈਕਰਿਲਾਜਸਖੀਕੀ॥
ਸਖੀਆਂ ਤੋਂ ਲਜਾ ਕੇ ਉਹ ਸ੍ਰੀ ਕ੍ਰਿਸ਼ਨ ਨਾਲ ਜਲ ਵਿਚ ਹੀ ਕ੍ਰੀੜਾ ਕਰ ਰਹੀ ਹੈ।
Not to feel ashamed, in the presence of her friends, she kept loving Sri Krishna while remaining inside water.
ਜਾਇਉਠੈਬਲਤੌਨਹਿਤੇਰਤਿਮਾਨਦੋਊਮਨਮਾਨਤਜੀਕੀ॥੨੯॥
ਉਸ (ਪ੍ਰੇਮ) ਦੇ ਬਲ ਤੇ ਦੋਹਾਂ ਨੇ ਜੀ ਭਰ ਕੇ ਪ੍ਰੇਮ-ਕ੍ਰੀੜਾ ਦਾ ਆਨੰਦ ਮਾਣਿਆ ਹੈ ॥੨੯॥
And in the intensity of love she persisted there fully absorbed.(29)
ਸੋਰਠਾ॥
ਸੋਰਠਾ:
Sorath
ਜੋਨਿਜੁਤ੍ਰਿਯਕੋਦੇਤਪੁਰਖਭੇਦਕਛੁਆਪਨੋ॥
ਜੋ ਪੁਰਸ਼ ਆਪਣੀ ਇਸਤਰੀ ਨੂੰ ਆਪਣਾ ਕੁਝ ਭੇਦ ਦਿੰਦਾ ਹੈ,
The human being who divulges even a bit of his secret to his spouse,