GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 822
Display Settings
ਚੌਪਈ
ਚੌਪਈ:
Chaupaee
ਸੋਊਅਤੀਤਸੰਗਹੂੰਚਲੋ
ਉਹ ਅਤਿਥ ਵੀ ਨਾਲ ਨਾਲ ਚਲ ਪਿਆ
ਦੇਖੌਜੌਨਤਮਾਸੋਭਲੋ
(ਅਤੇ ਸੋਚਣ ਲਗਾ ਕਿ) ਇਹ ਤਮਾਸ਼ਾ ਚੰਗੀ ਤਰ੍ਹਾਂ ਵੇਖਿਆ ਜਾਏ।
In eagerness, he thought over, and while walking along, he asked,
ਤਿਨਤਾਸੋਯੌਬਚਨਉਚਾਰੋ
ਉਸ ਨੇ ਉਸ (ਇਸਤਰੀ ਪ੍ਰਤਿ) ਕਿਹਾ
ਸੁਨੋਨਾਰਿਤੁਮਕਹਿਯੋਹਮਾਰੋ॥੧੭॥
(ਕਿ) ਹੇ ਨਾਰੀ! ਤੂੰ ਮੇਰਾ ਬਚਨ ਸੁਣ ॥੧੭॥
‘Oh, Lady, you listen to me’(17)
ਦੋਹਰਾ
ਦੋਹਰਾ:
Dohira
ਵਹਕਾਕਿਯਵਹੁਕਾਕਿਯੋਇਹਕਾਕਿਯਸਕੁਕਾਇ
(ਇਸਤਰੀ ਨੇ ਕਿਹਾ) ਉਹ ਕੀ ਕੀਤਾ, ਉਹ ਕੀ ਕੀਤਾ, ਇਹ ਕੀ ਮਾੜਾ ਕੰਮ ਕੀਤਾ।
(The Lady,) ‘You realise what a bad act I have committed. Had you
ਕਹਿਯੋਜੋਤੁਮਆਗੇਕਹਤਤੇਰਉਕਰਤਉਪਾਇ॥੧੮॥
ਇਹ ਜੋ ਤੂੰ ਕਿਹਾ ਹੈ, ਜੇ (ਮੈਨੂੰ) ਪਹਿਲਾਂ ਕਹਿੰਦਾ ਤਾਂ ਤੇਰੇ (ਵੀ ਮਾਰਨ ਦਾ) ਉਪਾ ਕਰ ਦਿੰਦੀ ॥੧੮॥
Told me so earlier I would have done the same to you.’ (18)
ਸੁਤਘਾਯੋਮਿਤਘਾਯੋਅਰੁਨਿਜੁਕਰਿਪਤਿਘਾਇ
(ਉਸ ਨੇ) ਪੁੱਤਰ ਮਾਰਿਆ, ਮਿਤਰ ਮਾਰਿਆ ਅਤੇ ਆਪਣੇ ਹੱਥ ਨਾਲ ਪਤੀ ਨੂੰ ਵੀ ਮਾਰਿਆ।
She killed her son, the lover and the husband, and, with the beat of
ਤਿਹਪਾਛੈਆਪਨਜਰੀਢੋਲਮ੍ਰਿਦੰਗਬਜਾਇ॥੧੯॥
ਉਸ ਤੋਂ ਬਾਦ ਆਪ ਢੋਲ ਮ੍ਰਿਦੰਗ ਵਜਾ ਕੇ ਸੜ ਮੋਈ ॥੧੯॥
The drums she immolated herself with her husband and became a Sati.(19)
ਅੜਿਲ
ਅੜਿਲ:
Arril
ਨਿਜੁਮਨਕੀਕਛੁਬਾਤਤ੍ਰਿਯਕੋਦੀਜਿਯੈ
ਆਪਣੇ ਮਨ ਦੀ ਗੱਲ ਇਸਤਰੀ ਨੂੰ ਕਦੇ ਵੀ ਦਸਣੀ ਨਹੀਂ ਚਾਹੀਦੀ।
Never let a woman know what is in your mind.
ਤਾਕੋਚਿਤਚੁਰਾਇਸਦਾਹੀਲੀਜਿਯੈ
ਉਸ ਦਾ ਚਿਤ ਸਦਾ ਚੁਰਾਈ ਰਖਣਾ ਚਾਹੀਦਾ ਹੈ।
Rather learn what are her internal thoughts.
ਨਿਜੁਮਨਕੀਤਾਸੋਜੋਬਾਤਸੁਨਾਇਯੈ
ਜੇ ਆਪਣੇ ਮਨ ਦੀ ਗੱਲ ਉਸ ਨੂੰ ਸੁਣਾਓਗੇ,
Once she is in the know of the secret, that must become an open
ਹੋਬਾਹਰਪ੍ਰਗਟਤਜਾਇਆਪੁਪਛੁਤਾਇਯੈ॥੨੦॥
ਉਹ ਬਾਹਰ ਪ੍ਰਗਟ ਹੋ ਜਾਏਗੀ, (ਫਿਰ) ਆਪ ਨੂੰ ਪਛਤਾਉਣਾ ਪਵੇਗਾ ॥੨੦॥
Secret otherwise you will have to repent thereafter.(20)(l)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਗ੍ਯਾਰਵੇਚਰਿਤ੍ਰਸਮਾਪਤਮਸਤੁਸੁਭਮਸਤੁ॥੧੧॥੨੦੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਯਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧॥੨੦੪॥ ਚਲਦਾ॥
Eleventh Parable of Auspicious Chritars Conversation of the Raja and the Minister, Completed with Benediction. (11)(204)
ਦੋਹਰਾ
ਦੋਹਰਾ:
Dohira
ਬਿੰਦਾਬਨਬ੍ਰਿਖਭਾਨਕੀਸੁਤਾਰਾਧਿਕਾਨਾਮ
ਬਿੰਦਰਾਬਨ ਵਿਚ ਰਾਧਿਕਾ ਨਾਂ ਦੀ ਬ੍ਰਿਖਭਾਨ ਦੀ ਪੁੱਤਰੀ ਸੀ।
In the city of Brindaban, what did Radhika, the daughter of Brikh Bhan, do?
ਹਰਿਸੋਕਿਯਾਚਰਿਤ੍ਰਤਿਹਦਿਨਕਹਦੇਖਤਬਾਮ॥੧॥
ਉਸ ਇਸਤਰੀ ਨੇ ਦਿਨ ਦਿਹਾੜੇ ਹਰਿ (ਕ੍ਰਿਸ਼ਨ) ਨਾਲ ਚਰਿਤ੍ਰ ਕੀਤਾ (ਉਹ) ਮੈਂ ਕਹਿੰਦਾਂ ਹਾਂ ॥੧॥
Now I am going to narrate the Chritar of that lady.(1)
ਕ੍ਰਿਸਨਰੂਪਿਲਖਿਬਸਿਭਈਨਿਸੁਦਿਨਹੇਰਤਤਾਹਿ
ਕ੍ਰਿਸ਼ਨ ਦਾ ਰੂਪ ਵੇਖ ਕੇ ਉਹ ਮੋਹਿਤ ਹੋ ਗਈ ਅਤੇ ਰਾਤ ਦਿਨ ਉਸ ਨੂੰ ਵੇਖਣ ਲਗੀ,
She was obsessed with the love of Krishna and, day and night, searched for him,
ਬ੍ਯਾਸਪਰਾਸਰਅਸੁਰਸੁਰਭੇਦਪਾਵਤਜਾਹਿ॥੨॥
ਜਿਸ ਦਾ ਭੇਦ ਬਿਆਸ, ਪਰਾਸ਼ਰ, ਅਸੁਰ, ਸੁਰ (ਕੋਈ ਵੀ) ਨਹੀਂ ਪਾ ਸਕਿਆ ॥੨॥
The one who could not be acquiesced by Vyas, Prasur, Sur, Asur and other Rishis, (the Vedic saints).(2)
ਲੋਕਲਾਜਜਿਹਹਿਤਤਜੀਔਰਤਜ੍ਯੋਧਨਧਾਮ
ਜਿਸ ਲਈ (ਮੈਂ) ਲੋਕ-ਲਾਜ ਛਡ ਦਿੱਤੀ ਅਤੇ ਧਨ-ਦੌਲਤ ਤੇ ਘਰ-ਬਾਰ ਤਿਆਗ ਦਿੱਤਾ।
(She thought,) ‘For whose sake I have abandoned all my modesty and wealth,
ਕਿਹਬਿਧਿਪ੍ਯਾਰੋਪਾਇਯੈਪੂਰਨਹੋਵਹਿਕਾਮ॥੩॥
(ਉਸ) ਪ੍ਰੀਤਮ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ ਕਿ (ਮਨ ਦੀ) ਕਾਮਨਾ ਪੂਰੀ ਹੋ ਜਾਏ ॥੩॥
“How can I get my loved-one to satiate my passion?”(3)
ਮਿਲਨਹੇਤਇਕਸਹਚਰੀਪਠੀਚਤੁਰਿਜਿਯਜਾਨਿ
(ਕ੍ਰਿਸ਼ਨ ਨੂੰ) ਮਿਲਣ ਲਈ (ਉਸ) ਸਿਆਣੀ (ਰਾਧਿਕਾ) ਨੇ ਇਕ ਸਖੀ ਨੂੰ ਭੇਜਿਆ।
With her heart full of affection, she entrusted a confidant to device
ਕਵਨੈਛਲਮੋਕੌਸਖੀਮੀਤਮਿਲੈਯੈਕਾਨ੍ਰਹ॥੪॥
(ਅਤੇ ਕਿਹਾ) ਹੇ ਸਖੀ! ਕਿਸੇ ਵੀ ਛਲ ਨਾਲ ਮੈਨੂੰ ਕਾਨ੍ਹ ਮਿਤਰ ਮਿਲਾ ਦੇ ॥੪॥
Some pretext to enable her to meet Krishna.(4)
ਅੜਿਲ
ਅੜਿਲ:
Arril
ਬ੍ਰਹਮਬ੍ਯਾਸਅਰੁਬੇਦਭੇਦਨਹਿਜਾਨਹੀ
(ਜਿਸ ਦਾ) ਭੇਦ ਬ੍ਰਹਮਾ, ਬਿਆਸ ਅਤੇ ਵੇਦ ਵੀ ਨਹੀਂ ਜਾਣਦੇ,
‘Make me to meet the one whose enigma Braham, Vyas and Vedas, could not concede,
ਸਿਵਸਨਕਾਦਿਕਸੇਸਨੇਤਿਕਰਿਮਾਨਹੀ
(ਜਿਸ ਨੂੰ) ਸ਼ਿਵ, ਸਨਕਾਦਿਕ, ਸ਼ੇਸ਼ਨਾਗ ਨੇਤਿ ਨੇਤਿ ਕਰ ਕੇ ਮੰਨਦੇ ਹਨ,
‘Even Shiva, Sanik and Shesh-naag believed him beyond horizons,
ਜੋਸਭਭਾਤਿਨਸਦਾਜਗਤਮੈਗਾਇਯੈ
(ਜਿਸ ਦੇ ਗੁਣਾਂ ਨੂੰ) ਸਭ ਤਰ੍ਹਾਂ ਨਾਲ ਸਦਾ ਜਗਤ ਵਿਚ ਗਾਇਆ ਜਾਂਦਾ ਹੈ,
‘And whose benevolence were chanted world over.’
ਹੋਤਵਨਪੁਰਖਸਜਨੀਮੁਹਿਆਨਿਮਿਲਾਇਯੈ॥੫॥
ਹੇ ਸਜਨੀ! ਉਸ ਪੁਰਸ਼ ਨਾਲ ਮੈਨੂੰ ਮਿਲਾ ਦੇ ॥੫॥
Thus she pleaded to meet the eminent man.(5)
ਕਬਿਤੁ
ਕਬਿੱਤ:
Kabit
ਸਿਤਤਾਬਿਭੂਤਅਤੇਮੇਖੁਲੀਨਿਮੇਖਸੰਦੀਅੰਜਨਦੀਸੇਲੀਦਾਸੁਭਾਵਸੁਭਭਾਖਣਾ
(ਮੇਰੀਆਂ ਅੱਖਾਂ ਦੀ) ਚਿਟਿਆਈ ਬਿਭੂਤ ਹੈ ਅਤੇ ਅੱਖਾਂ ਦੀਆਂ ਝਿੰਮਣੀਆਂ ਦੀ ਮੇਖੁਲੀ (ਗੋਦੜੀ) ਹੈ, ਸੁਰਮੇ (ਦੀ ਧਾਰ) ਸੇਲੀ ਹੈ। ਇਹ ਸਾਡਾ ਸੁਭਾ (ਅਥਵਾ ਸਰੂਪ) ਜਾ ਕੇ ਚੰਗੀ ਤਰ੍ਹਾਂ ਦਸਣਾ।
‘I have been languishing in his remembrance, my body has turned into ashes (of passion), ‘Tell him about my wearing a patched coat and a cap of a renouncer in his memory.
ਭਗਵਾਸੁਭੇਸਸਾਡੇਨੈਣਾਦੀਲਲਾਈਸਈਯੋਯਾਰਾਦਾਧ੍ਯਾਨੁਏਹੋਕੰਦਮੂਲਚਾਖਣਾ
ਸਾਡੇ ਨੈਣਾਂ ਦੀ ਲਾਲੀ ਨੂੰ ਭਗਵਾ ਵੇਸ ਸਮਝਣਾ। (ਜੰਗਲ ਵਿਚ) ਕੰਦ ਮੂਲ ਖਾਣ ਨੂੰ ਪ੍ਰੀਤਮ ਦਾ ਧਿਆਨ ਸਮਝਣਾ।
‘I have adorned saffron clothes (of an ascetic), my eyes have turned red in pain and I am living on the food of his thought.
ਰੌਦਨਦਾਮਜਨੁਸੁਪੁਤਰੀਪਤ੍ਰਗੀਤਗੀਤਾਦੇਖਣਦੀਭਿਛ੍ਰਯਾਧ੍ਯਾਨਧੂੰਆਬਾਲਰਾਖਣਾ
(ਉਸ ਦੇ ਵਿਯੋਗ ਵਿਚ) ਰੋਣਾ ਸਾਡਾ ਇਸ਼ਨਾਨ ਹੈ। (ਅੱਖਾਂ ਦੀ) ਪੁਤਲੀਆਂ ਵਸਤਾਂ ਰਖਣ ਦਾ ਪਾਤਰ ਹਨ ਅਤੇ (ਵਿਯੋਗ ਦੇ) ਗੀਤ ਗਾਣਾ ਗੀਤਾ ਹੈ। ਸਾਡੀ ਭਿਛਿਆ (ਉਸ ਦਾ) ਦਰਸ਼ਨ ਹੈ ਅਤੇ ਉਸ ਦਾ ਧਿਆਨ (ਸਾਡਾ) ਧੂੰਣੀ ਰਮਾਣਾ ਹੈ।
‘I take my bath in my tears, and, while craving for his vision, my eyes are producing smoky flames.
ਆਲੀਏਨਾਗੋਪੀਯਾਦੀਆਂਅਖੀਆਂਦਾਜੋਗੁਸਾਰਾਨੰਦਦੇਕੁਮਾਰਨੂੰਜਰੂਰਜਾਇਆਖਣਾ॥੬॥
ਹੇ ਸਖੀ! ਇਨ੍ਹਾਂ ਗੋਪੀਆਂ ਦੀਆਂ ਅੱਖੀਆਂ ਦਾ ਸਾਰਾ ਜੋਗ ਨੰਦ ਦੇ ਕੁਮਾਰ (ਕ੍ਰਿਸ਼ਨ) ਨੂੰ ਜ਼ਰੂਰ ਜਾ ਕੇ ਕਹਿਣਾ ॥੬॥
‘O, my friend! Go and do tell the son of Nand the story of the self modification of the eyes of the milk-maids.’(6)
ਬੈਠੀਹੁਤੀਸਾਜਿਕੈਸਿੰਗਾਰਸਭਸਖਿਯਨਮੈਯਾਹੀਬੀਚਕਾਨ੍ਰਹਜੂਦਿਖਾਈਆਨਿਦੈਗਏ
(ਇਸ ਤਰ੍ਹਾਂ ਦਾ) ਸਾਰਾ ਸ਼ਿੰਗਾਰ ਕਰ ਕੇ (ਰਾਧਿਕਾ) ਸਖੀਆਂ ਵਿਚ ਬੈਠੀ ਸੀ ਕਿ ਇਸੇ ਦੌਰਾਨ ਕਾਨ੍ਹ ਜੀ ਆ ਕੇ ਦਰਸ਼ਨ ਦੇ ਗਏ।
She kept waiting in her full adornment when Krishna passed by endowing a glimpse.
ਤਬਹੀਤੇਲੀਨੋਹੈਚੁਰਾਇਚਿਤੁਮੇਰੋਮਾਈਚੇਟਕਚਲਾਇਮਾਨੋਚੇਰੀਮੋਹਿਕੈਗਏ
ਹੇ ਮੇਰੀ ਮਾਂ! ਉਦੋਂ ਤੋਂ ਹੀ (ਕਾਨ੍ਹ) ਮੇਰਾ ਚਿਤ ਚੁਰਾ ਕੇ ਲੈ ਗਿਆ ਹੈ। ਮੈਨੂੰ ਅਜਿਹੀ ਚੇਟਕ ਲਗਾਈ ਹੈ, ਮਾਨੋ ਮੈਨੂੰ (ਆਪਣੀ) ਸੇਵਿਕਾ ਹੀ ਕਰ ਗਏ ਹੋਣ।
‘O my mother! Where could I go to poison myself to death?
ਕਹਾਕਰੌਕਿਤੈਜਾਉਮਰੋਕਿਧੋਬਿਖੁਖਾਉਬੀਸਬਿਸ੍ਵੈਮੇਰੇਜਾਨਬਿਜੂਸੋਡਸੈਗਏ
(ਮੈਂ) ਕੀ ਕਰਾਂ, ਕਿਥੇ ਜਾਵਾਂ, ਜਾਂ ਜ਼ਹਿਰ ਖਾ ਕੇ ਮਰ ਜਾਵਾਂ, (ਨਿਸਚੇ ਹੀ) ਮੇਰੀ ਜਾਨ ਨੂੰ (ਕੋਈ) ਬਿਛੂ ਡੰਗ ਗਿਆ ਹੈ।
‘I feel like the scorpions have bitten me.
ਚਖਨਚਿਤੋਨਸੌਚੁਰਾਇਚਿਤੁਮੇਰੋਲੀਯੋਲਟਪਟੀਪਾਗਸੋਲਪੇਟਿਮਨੁਲੈਗਏ॥੭॥
(ਉਸ ਨੇ) ਅੱਖਾਂ ਨਾਲ ਵੇਖਣ ਤੇ ਮੇਰਾ ਚਿਤ ਚੁਰਾ ਲਿਆ ਹੈ (ਅਤੇ ਆਪਣੀ) ਬਾਂਕੀ ਪਗੜੀ ਨਾਲ ਲਪੇਟ ਕੇ (ਮੇਰਾ) ਮਨ ਲੈ ਗਏ ਹਨ ॥੭॥
‘He has stolen my heart and taken it away wrapped up in his turban (mind).(7)
ਦੋਹਰਾ
ਦੋਹਰਾ:
Dohira
ਲਾਲਬਿਰਹਤੁਮਰੇਪਗੀਮੋਪੈਰਹਿਯੋਜਾਇ
ਹੇ ਲਾਲ! ਤੇਰੇ ਵਿਯੋਗ ਵਿਚ ਮਗਨ ਹਾਂ, ਮੇਰੇ ਕੋਲੋਂ ਰਿਹਾ ਨਹੀਂ ਜਾਂਦਾ।
‘O my beloved! I am intoxicated in your separation, I cannot bear any more.
ਤਾਤੇਮੈਆਪਨਲਿਖੀਪਤਿਯਾਅਤਿਅਕੁਲਾਇ॥੮॥
ਤਾਂ ਤੇ ਮੈਂ ਆਪ ਵਿਆਕੁਲ ਹੋ ਕੇ (ਤੁਹਾਨੂੰ) ਪੱਤਰ ਲਿਖਿਆ ਹੈ ॥੮॥
‘In desperation I have written you this letter.(8)
ਕਬਿਤੁ
ਕਬਿੱਤ:
Kabit
ਰੂਪਭਰੇਰਾਗੁਭਰੇਸੁੰਦਰਸੁਹਾਗਭਰੇਮ੍ਰਿਗਮਿਮੋਲਨਕੀਮਾਨੋਇਹਖਾਨਿਹੈ
(ਹੇ ਪ੍ਰੀਤਮ! ਤੇਰੇ ਨੇਤਰ) ਰੂਪ ਨਾਲ ਭਰੇ ਹੋਏ, ਪ੍ਰੇਮ ਨਾਲ ਭਰੇ ਹੋਏ ਅਤੇ ਸੁੰਦਰ ਬਖ਼ਤਾਂ ਨਾਲ ਭਰੇ ਹੋਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਿਰਨ ਅਤੇ ਮਮੋਲਿਆਂ (ਦੀਆਂ ਅੱਖਾਂ) ਦੀ ਇਹ ਖਾਣ ਹੋਣ।
‘Your eyes are epitome of beauty and melody and are the treasure of the charm of the she-deer and the fish
ਮੀਨਹੀਨਕੀਨੇਛੀਨਲੀਨੈਹੈਬਿਧੂਪਰੂਪਚਿਤਕੇਚੁਰਾਇਬੋਕੌਚੋਰਨਸਮਾਨਹੈ
ਮੱਛੀ (ਦੇ ਮਨ) ਵਿਚ ਹੀਨ ਭਾਵਨਾ ਭਰ ਰਹੇ ਹਨ ਅਤੇ ਗੁਲ-ਦਪਹਿਰੀ ਦੇ ਰੂਪ ਨੂੰ ਖੋਹ ਰਹੇ ਹਨ ਅਤੇ ਚਿਤ ਨੂੰ ਚੁਰਾਣ ਲਈ ਚੋਰਾਂ ਵਰਗੇ ਹਨ।
‘And thrive the heart, and are the paragons of benevolence.
ਲੋਗੋਂਕੇਉਜਾਗਰਹੈਂਗੁਨਨਕੇਨਾਗਰਹੈਂਸੂਰਤਿਕੇਸਾਗਰਹੈਂਸੋਭਾਕੇਨਿਧਾਨਹੈਂ
ਇਹ ਲੋਕਾਂ ਨੂੰ ਉਜਾਗਰ ਕਰਨ ਵਾਲੇ ਅਤੇ ਗੁਣਾਂ ਕਰ ਕੇ ਚਤੁਰ ਹਨ, ਸੁੰਦਰਤਾ ਦੇ ਸਾਗਰ ਹਨ ਅਤੇ ਸੋਭਾ ਦੇ ਖ਼ਜ਼ਾਨੇ ਹਨ।
‘O, my friend! Your vision is as sweet as honey, and sharp, as well,
ਸਾਹਿਬਕੀਸੀਰੀਪੜੇਚੇਟਕਕੀਚੀਰੀਅਰੀਆਲੀਤੇਰੇਨੈਨਰਾਮਚੰਦ੍ਰਕੇਸੇਬਾਨਹੈ॥੯॥
ਹੇ ਸਖੀ! (ਸ੍ਰੀ ਕ੍ਰਿਸ਼ਨ ਦੇ ਨੈਣ) ਸਾਹਿਬੀ (ਮਹਾਨਤਾ) ਦੀ ਮਿਠਾਸ ਨਾਲ ਭਰਪੂਰ ਹਨ, ਜਾਦੂ ਕਰਨ ਵਾਲੀ ਚਿੱਠੀ ਹਨ, ਅਤੇ ਨੈਣ ਰਾਮਚੰਦਰ ਦੇ ਬਾਣਾਂ ਦੇ ਸਮਾਨ ਹਨ ॥੯॥
Like the arrows of Sri Ram Chander.’(9)
ਦੋਹਰਾ
ਦੋਹਰਾ:
Dohira
ਮੈਨਪ੍ਰਭਾਇਕਸਹਚਰੀਤਾਕੌਲਯੋਬੁਲਾਇ
ਮੈਨ ਪ੍ਰਭਾ ਨਾਂ ਦੀ ਇਕ ਸਹੇਲੀ ਨੂੰ (ਰਾਧਿਕਾ ਨੇ) ਬੁਲਾ ਲਿਆ।
Then, Radha called a friend of hers known as Prabha.
ਤਾਹਿਪਠਾਯੋਕ੍ਰਿਸਨਪ੍ਰਤਿਭੇਦਸਕਲਸਮਝਾਇ॥੧੦॥
ਉਸ ਨੂੰ ਸਾਰੀ ਗੱਲ ਸਮਝਾ ਕੇ ਕ੍ਰਿਸ਼ਨ ਵਲ ਭੇਜ ਦਿੱਤਾ ॥੧੦॥
She revealed to her all her aspirations, and sent her to Sri Krishna,(10)
ਤਾਕੇਕਰਪਤਿਯਾਦਈਕਹੋਕ੍ਰਿਸਨਸੋਜਾਇ
ਉਸ ਦੇ ਹੱਥ ਵਿਚ ਚਿੱਠੀ ਦੇ ਕੇ (ਕਿਹਾ) ਕ੍ਰਿਸ਼ਨ ਨੂੰ ਜਾ ਕੇ ਕਹਿਣਾ
Through a letter she conveyed, ‘Your Radha has been pierced in Your
ਤੁਮਰੇਬਿਰਹਰਾਧਾਬਧੀਬੇਗਿਮਿਲੋਤਿਹਆਇ॥੧੧॥
ਕਿ ਤੁਹਾਡੇ ਵਿਯੋਗ ਨਾਲ ਰਾਧਾ ਵਿੰਨ੍ਹੀ ਪਈ ਹੈ, ਉਸ ਨੂੰ ਜਲਦੀ ਜਾ ਕੇ ਮਿਲੋ ॥੧੧॥
Separation. Please come and meet her.(11)
ਬ੍ਰਿਜਬਾਲਾਬਿਰਹਿਣਿਭਈਬਿਰਹਤਿਹਾਰੇਸੰਗ
ਤੁਹਾਡੇ ਵਿਯੋਗ ਨਾਲ ਬ੍ਰਜ-ਬਾਲਾ (ਰਾਧਾ) ਵਿਯੋਗਣ ਹੋ ਗਈ ਹੈ।
‘Alienated by you, your maid is dying and you may narrate this during
ਤਹਤੁਮਕਥਾਚਲਾਇਯੋਕਵਨੋਪਾਇਪ੍ਰਸੰਗ॥੧੨॥
ਕੋਈ ਪ੍ਰਸੰਗ ਪਾ ਕੇ ਉਥੇ ਤੂੰ ਇਹ ਕਥਾ ਕਹੀਂ ॥੧੨॥
Any of your lessons.’(l2)
ਜਬਰਾਧਾਐਸੇਕਹਿਯੋਮੈਨਪ੍ਰਭਾਕੇਸਾਥ
ਜਦ ਰਾਧਾ ਨੇ ਮੈਨ ਪ੍ਰਭਾ ਨੂੰ ਇਸ ਤਰ੍ਹਾਂ ਕਿਹਾ,
After the maid, Prabha, had discerned the whole situation,
ਮੈਨਪ੍ਰਭਾਚਲਿਤਹਗਈਜਹਾਹੁਤੇਬ੍ਰਿਜਨਾਥ॥੧੩॥
(ਤਦ) ਮੈਨ ਪ੍ਰਭਾ ਚਲ ਕੇ ਉਥੇ ਗਈ, ਜਿਥੇ ਸ੍ਰੀ ਕ੍ਰਿਸ਼ਨ ਸਨ ॥੧੩॥
She went to the place where Sri Krishna was sitting majestically.(l3)
ਚੌਪਈ
ਚੌਪਈ:
Chaupaee
ਪਤਿਯਾਖੋਲਿਜਬੈਹਰਿਬਾਚੀ
ਜਦ ਸ੍ਰੀ ਕ੍ਰਿਸ਼ਨ ਨੇ ਚਿੱਠੀ ਖੋਲ੍ਹ ਕੇ ਪੜ੍ਹੀ,
ਲਖੀਪ੍ਰੀਤਿਤਾਕੀਮਨਸਾਚੀ
(ਤਦ) ਉਸ ਦੇ ਮਨ ਦੀ ਸੱਚੀ ਪ੍ਰੀਤ ਨੂੰ ਜਾਣਿਆ।
On reading the letter Sri Krishna perceived the true love she was in.
ਤਾਕੇਤਿਨਜੋਕਬਿਤੁਉਚਾਰੇ
ਉਸ ਵਿਚ ਉਸ ਨੇ ਜੋ ਕਬਿੱਤ ਉਚਾਰੇ ਸਨ
All the letters of epistle, studded with diamonds and pearls,
ਜਾਨੁਕਬਜ੍ਰਲਾਲਖਚਿਡਾਰੇ॥੧੪॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹੀਰੇ ਅਤੇ ਲਾਲ ਜੜ੍ਹ ਦਿੱਤੇ ਹੋਣ ॥੧੪॥
Instilled a deep compassion in his heart.(14)
ਸਵੈਯਾ
ਸਵੈਯਾ:
Savaiyya
ਰੀਝਭਰੇਰਸਰੀਤਭਰੇਅਤਿਰੂਪਭਰੇਸੁਖਪੈਯਤਹੇਰੇ
ਹੇ ਸ੍ਰੀ ਕ੍ਰਿਸ਼ਨ! ਤੁਹਾਡੇ ਨੈਣ ਰੀਝ ਨਾਲ ਭਰੇ ਹੋਏ, ਪ੍ਰੇਮ ਦੀ ਰੀਤ ਨਾਲ ਭਰਪੂਰ, ਅਤਿਅਧਿਕ ਰੂਪ ਨਾਲ ਪੂਰਨ ਅਤੇ ਵੇਖਣ ਨਾਲ ਸੁਖ ਦੇਣ ਵਾਲੇ ਹਨ।
ਚਾਰੋਚਕੋਰਸਰੋਰੁਹਸਾਰਸਮੀਨਕਰੇਮ੍ਰਿਗਖੰਜਨਚੇਰੇ
ਸੁੰਦਰ (ਨੈਣ) ਚਕੋਰ, ਕਮਲ, ਸਾਰਸ, ਮੱਛੀ, ਮਮੋਲੇ ਅਤੇ ਹਿਰਨ ਨੂੰ ਸੇਵਕ ਬਣਾਉਣ ਵਾਲੇ ਹਨ।
‘Full of charm you are an enchanting, and the partridge,
ਭਾਗਭਰੇਅਨੁਰਾਗਭਰੇਸੁਸੁਹਾਗਭਰੇਮਨਮੋਹਤਮੇਰੇ
ਭਾਗਾਂ ਭਰੇ, ਪ੍ਰੇਮ ਭਰੇ, ਸੁਹਾਗ ਭਰੇ ਅਤੇ ਮੇਰੇ ਮਨ ਨੂੰ ਮੋਹਣ ਵਾਲੇ ਹਨ।
Stork, lotus- flower, fish remain at your service.
ਮਾਨਭਰੇਸੁਖਖਾਨਿਜਹਾਨਕੇਲੋਚਨਸ੍ਰੀਨੰਦਨੰਦਨਤੇਰੇ॥੧੫॥
ਮਾਣ ਨਾਲ ਭਰੇ ਹੋਏ ਅਤੇ ਸਾਰੇ ਸੰਸਾਰ ਦੇ ਸੁਖਾਂ ਦੀ ਖਾਣ ਹਨ ॥੧੫॥
‘You are the blessed one, and are conquering our hearts.(15)
ਸੋਹਤਸੁਧਸੁਧਾਰੇਸੇਸੁੰਦਰਜੋਬਨਜੋਤਿਸੁਢਾਰਢਰੇਹੈ
ਸ਼ੁੱਧ ਅਤੇ ਸੁਧਾਰੇ ਹੋਏ ਸੁਸ਼ੋਭਿਤ ਹਨ ਅਤੇ ਜੋਬਨ ਦੀ ਜੋਤਿ ਦੀ ਢਾਲ ਵਿਚ ਢਲੇ ਹੋਏ ਹਨ।
ਸਾਰਸਸੋਮਸੁਰਾਸਿਤਸਾਇਕਕੰਜਕੁਰੰਗਨਕ੍ਰਾਤਿਹਰੇਹੈ
ਸਾਰਸ, ਚੰਦ੍ਰਮਾ, ਸ਼ਰਾਬ, ਤਿਖੇ ਬਾਣ, ਕਮਲ ਅਤੇ ਹਿਰਨ ਦੀ ਕਾਂਤਿ ਨੂੰ ਹਰਨ ਵਾਲੇ ਹਨ।
‘O my passionless Sri Krishna, you are brimming with love.
ਖੰਜਨਮਕਰਧ੍ਵਜਮੀਨਨਿਹਾਰਿਸਭੈਛਬਿਲਾਜਮਰੇਹੈ
ਖੰਜਨ, ਕਾਮ ਦੇਵ ('ਮਕਰਧ੍ਵਜਾ') ਅਤੇ ਮੱਛੀ ਆਦਿ ਸਾਰੇ ਵੇਖ ਕੇ ਸ਼ਰਮ ਨਾਲ ਮਰ ਰਹੇ ਹਨ।
‘Your vision, which is full of (celestial) pride,
ਲੋਚਨਸ੍ਰੀਨੰਦਨੰਦਨਕੇਬਿਧਿਮਾਨਹੁਬਾਨਬਨਾਇਧਰੇਹੈ॥੧੬॥
ਸ੍ਰੀ ਕ੍ਰਿਸ਼ਨ ਦੇ ਨੈਨ ਮਾਨੋ ਬਿਧਾਤਾ ਨੇ ਬਾਣਾਂ ਵਰਗੇ ਬਣਾ ਕੇ ਧਰੇ ਹੋਣ ॥੧੬॥
Is the treasure of all the contentment.(l6)
ਕਬਿਤੁ
ਕਬਿੱਤ:
Kabit
ਚਿੰਤਾਜੈਸੋਚੰਦਨਚਿਰਾਗਲਾਗੇਚਿਤਾਸਮਚੇਟਕਸੇਚਿਤ੍ਰਚਾਰੁਚੌਪਖਾਕੁਸੈਲਸੀ
(ਮੈਨੂੰ) ਚੰਦਨ ਚਿੰਤਾ ਵਰਗਾ, ਦੀਵਾ ਚਿਤਾ ਦੇ ਸਮਾਨ, ਚਿਤਰ ਚੇਟਕ ਵਾਂਗ ਅਤੇ ਸੁੰਦਰ ਅਟਾਰੀਆਂ ਕੋਝੇ ਪਰਬਤਾਂ ਵਰਗੀਆਂ ਲਗਦੀਆਂ ਹਨ।
‘I perceive the sandalwood as the affliction, the oil-lamp as the kindling pyre, and the enchanting paintings look like the charisma of the magicians,