GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 799
Display Settings
ਚੌਪਈ
ਚੌਪਈ:
CHAUPAI
ਸਚੀਪਤਿਸਣੀਇਸਣੀਭਾਖੋ
ਪਹਿਲਾਂ 'ਸਚੀ ਪਤਿਸਣੀ ਇਸਣੀ' (ਇੰਦਰ ਦੇ ਪਿਤਾ ਕਸ਼੍ਯਪ ਦੀ ਧਰਤੀ) (ਸ਼ਬਦ) ਕਥਨ ਕਰੋ।
ਮਥਣੀਸਬਦਅੰਤਕੋਰਾਖੋ
ਅੰਤ ਵਿਚ 'ਮਥਣੀ' ਸ਼ਬਦ ਰਖੋ।
ਸਕਲਤੁਪਕਕੇਨਾਮਲਹੀਜੈ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਦੇਸਦੇਸਕਰਿਪ੍ਰਗਟਭਨੀਜੈ॥੧੨੧੧॥
ਦੇਸ ਦੇਸਾਂਤਰ ਵਿਚ (ਇਸ ਦਾ) ਪ੍ਰਗਟ ਰੂਪ ਵਿਚ ਕਥਨ ਕਰੋ ॥੧੨੧੧॥
Saying firstly the words “Shachi Pateeshani Ishani”, add the word “mathani” at end and know all the names of Tupak.1211.
ਅੜਿਲ
ਅੜਿਲ:
ARIL
ਸਕੰਦ੍ਰਨਤਾਤਣੀਏਸਣੀਭਾਖੀਐ
(ਪਹਿਲਾਂ) 'ਸਕੰਦ੍ਰਨ (ਇੰਦਰ) ਤਾਤਣੀ ਏਸਣੀ' (ਸ਼ਬਦ) ਕਥਨ ਕਰੋ।
ਮਥਣੀਤਾਕੇਅੰਤਿਸਬਦਕੋਰਾਖੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਰਖੋ।
ਨਾਮਤੁਪਕਕੇਚਿਤਮੈਚਤਰਪਛਾਨੀਐ
(ਇਸ ਨੂੰ) ਚਤੁਰ ਲੋਗ ਤੁਪਕ ਦੇ ਨਾਮ ਵਜੋਂ ਧਾਰਨ ਕਰੋ।
ਹੋਬਿਨਾਕਪਟਤਿਨਲਖੋਕਪਟਪ੍ਰਮਾਨੀਐ॥੧੨੧੨॥
(ਇਸ ਦਾ) ਨਿਸ਼ਕਪਟ ਹੋ ਕੇ ਪ੍ਰਮਾਣਿਕ ਪ੍ਰਯੋਗ ਕਰੋ ॥੧੨੧੨॥
Saying the words “Sakrandan-taatani Ishani”, add the word “mathani” at the end and recognize the names of Tupak cleverly and guilessly.1212.
ਕਊਸਕੇਸਣੀਇਸਣੀਪ੍ਰਿਥਮਬਖਾਨਿਕੈ
ਪਹਿਲਾਂ 'ਕਊਸਕੇਸਣੀ ਇਸਣੀ' (ਇੰਦਰ ਦੇ ਸੁਆਮੀ ਦੀ ਸੈਨਾ) ਕਥਨ ਕਰੋ।
ਮਥਣੀਤਾਕੇਅੰਤਸਬਦਕੋਠਾਨਿਕੈ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਪਹਿਚਾਨੀਐ
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝੋ।
ਹੋਕਹੇਹਮਾਰੇਬਚਨਸਤਿਕਰਿਮਾਨੀਐ॥੧੨੧੩॥
ਮੇਰੇ ਕਹੇ ਬਚਨ ਨੂੰ ਸਚ ਕਰ ਕੇ ਮੰਨੋ ॥੧੨੧੩॥
Saying the word “Kauskeshani Ishani”, add the word “mathani” at the end and know all the names of Tupak considering them as true.1213.
ਚੌਪਈ
ਚੌਪਈ:
CHAUPAI
ਬਾਸਵੇਸਣੀਆਦਿਭਣਿਜੈ
ਪਹਿਲਾਂ 'ਬਾਸਵੇਸਣੀ' (ਇੰਦਰ ਦੇ ਸੁਆਮੀ ਦੀ ਧਰਤੀ) (ਸ਼ਬਦ) ਕਹੋ।
ਅੰਤਿਸਬਦਅਰਿਣੀਤਿਹਦਿਜੈ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਨਾਮਤੁਪਕਕੇਸਭਜੀਯਜਾਨੋ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।
ਸੰਕਤਿਆਗਨਿਰਸੰਕਬਖਾਨੋ॥੧੨੧੪॥
ਸ਼ੰਕਾ ਨੂੰ ਤਿਆਗ ਕੇ ਨਿਸੰਗ ਹੋ ਕੇ ਬਖਾਨ ਕਰੋ ॥੧੨੧੪॥
Saying the words “Vaasav-Ishani”, add the word “arini” at the end and know the names of Tupak unhesitatingly.1214.
ਅੜਿਲ
ਅੜਿਲ:
ARIL
ਬਰਹਾਇਸਣੀਅਰਿਣੀਆਦਿਬਖਾਨੀਐ
ਪਹਿਲਾਂ 'ਬਰਹਾ (ਇੰਦਰ) ਇਸਣੀ ਅਰਿਣੀ' ਕਥਨ ਕਰੋ।
ਸਕਲਤੁਪਕਕੇਨਾਮਸੁਚਿਤਮੈਜਾਨੀਐ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣੋ।
ਸੰਕਤਿਆਗਿਨਿਰਸੰਕਉਚਾਰਨਕੀਜੀਐ
ਸ਼ੰਕਾ ਨੂੰ ਤਿਆਗ ਕੇ ਨਿਸੰਗ ਉਚਾਰਨ ਕਰੋ।
ਹੋਸਤਿਸੁਬਚਨਹਮਾਰੇਮਾਨੇਲੀਜੀਐ॥੧੨੧੫॥
ਮੇਰੇ ਇਹ ਬਚਨ ਸਚ ਕਰ ਕੇ ਮੰਨੋ ॥੧੨੧੫॥
Saying the word “Varhaaishani arini”, speak all the nnames of Tupak inn your mind and I say truly, use these names unhesitatingly.1215.
ਦੋਹਰਾ
ਦੋਹਰਾ:
DOHRA
ਮਘਵੇਸਰਣੀਇਸਰਣੀਪ੍ਰਿਥਮੈਪਦਹਿਉਚਾਰ
ਪਹਿਲਾਂ 'ਮਘਵੇਸਣਣੀ ਇਸਰਣੀ' ਸ਼ਬਦ ਦਾ ਉਚਾਰਨ ਕਰੋ।
ਨਾਮਤੁਪਕਕੇਹੋਤਹੈਂਲੀਜੈਸੁਕਬਿਸੁਧਾਰ॥੧੨੧੬॥
(ਇਹ) ਤੁਪਕ ਦਾ ਨਾਮ ਬਣਦਾ ਹੈ, ਸਭ ਕਵੀ (ਮਨ ਵਿਚ) ਧਾਰਨ ਕਰ ਲੈਣ ॥੧੨੧੬॥
By uttering the words “Mathveshani Ishvarni”, the names of Tupak are formed correctly.1216.
ਮਾਤਲੇਸਣੀਏਸਣੀਮਥਣੀਅੰਤਿਉਚਾਰ
(ਪਹਿਲਾਂ) 'ਮਾਤਲੇਸਣੀ' (ਮਾਤਲ ਦੇ ਸੁਆਮੀ ਇੰਦਰ ਦੀ ਧਰਤੀ) ਸ਼ਬਦ ਕਹੋ, (ਫਿਰ) ਅੰਤ ਤੇ 'ਏਸਣੀ ਮਥਣੀ' (ਸ਼ਬਦ) ਉਚਾਰਨ ਕਰੋ।
ਨਾਮਤੁਪਕਕੇਹੋਤਹੈਲੀਜਹਿਸੁਕਬਿਸੁਧਾਰ॥੧੨੧੭॥
(ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀਓ! (ਇਸ ਨੂੰ) ਧਾਰਨ ਕਰ ਲਵੋ ॥੧੨੧੭॥
By uttering the words “Matuleshani Ishani Mathani”, the names of Tupak are formed, which the poet may improve.1217.
ਚੌਪਈ
ਚੌਪਈ:
CHAUPAI
ਜਿਸਨਏਸਣੀਆਦਿਭਣਿਜੈ
ਪਹਿਲਾਂ 'ਜਿਸਨ (ਇੰਦਰ) ਏਸਣੀ' (ਸ਼ਬਦ) ਕਥਨ ਕਰੋ।
ਇਸਣੀਮਥਣੀਅੰਤਿਕਹਿਜੈ
(ਫਿਰ) ਅੰਤ ਉਤੇ 'ਇਸਣੀ ਮਥਣੀ' (ਸ਼ਬਦ) ਕਹੋ।
ਸਭਸ੍ਰੀਨਾਮਤੁਪਕਕੇਲਹੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਦੀਜੈਤਵਨਠਵਰਜਹਚਹੀਐ॥੧੨੧੮॥
ਜਿਥੇ ਲੋੜ ਹੋਵੇ, ਉਥੇ ਵਰਤੋ ॥੧੨੧੮॥
Saying firstly the word “Jisneshani”, add the words “Ishani mathani” at the end and know the names of Tupak for using them at the desired place.1218.
ਅੜਿਲ
ਅੜਿਲ:
ARIL
ਪ੍ਰਿਥਮਪੁਰੰਦਰਇਸਣੀਸਬਦਬਖਾਨੀਐ
ਪਹਿਲਾਂ 'ਪੁਰੰਦਰ (ਇੰਦਰ) ਇਸਣੀ' ਸ਼ਬਦ ਬਖਾਨ ਕਰੋ।
ਇਸਣੀਮਥਣੀਪਦਕੋਬਹੁਰਿਪ੍ਰਮਾਨੀਐ
ਮਗਰੋਂ 'ਇਸਣੀ ਮਥਣੀ' ਪਦ ਨੂੰ ਜੋੜੋ।
ਨਾਮਤੁਪਕਕੇਸਕਲਜਾਨਜੀਯਲੀਜੀਅਹਿ
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਸੰਕਤਿਆਗਨਿਰਸੰਕਉਚਾਰਨਕੀਜੀਅਹਿ॥੧੨੧੯॥
ਸ਼ੰਕਾ ਨੂੰ ਤਿਆਗ ਕੇ ਨਿਸੰਗ ਉਚਾਰਨ ਕਰੋ ॥੧੨੧੯॥
Saying the words “Durandar-Ishani”, add the words “Ishani mathani” and know all the names of Tupak, uttering them unhestitatingly.1219.
ਬਜ੍ਰਧਰਿਸਣੀਅਰਿਣੀਆਦਿਉਚਾਰੀਐ
ਪਹਿਲਾਂ 'ਬਜ੍ਰ ਧਰਿਸਣੀ ਅਰਿਣੀ' (ਸ਼ਬਦ) ਉਚਾਰੋ।
ਨਾਮਤੁਪਕਕੇਚਿਤਮੈਚਤੁਰਬਿਚਾਰੀਐ
(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝੋ।
ਸੰਕਤਯਾਗਨਿਰਸੰਕਹੁਇਸਬਦਬਖਾਨੀਐ
ਸੰਕਾ ਨੂੰ ਤਿਆਗ ਕੇ ਨਿਸੰਗ ਇਸ ਸ਼ਬਦ ਨੂੰ ਕਹੋ।
ਹੋਕਿਸੀਸੁਕਬਿਕੀਕਾਨਮਨਮੈਆਨੀਐ॥੧੨੨੦॥
ਕਿਸੇ ਕਵੀ ਵਲੋਂ ਨੁਕਸ ਕਢਣ ਦੀ ਪਰਵਾਹ ਨਾ ਕਰੋ ॥੧੨੨੦॥
Saying firstly the words “Vajarbhareshani arini”, know thoughtfully the names of Tupak in your mind, use them without caring for any poet.1220.
ਤੁਰਾਖਾੜਪਿਤਣੀਇਸਣੀਪਦਭਾਖੀਐ
ਪਹਿਲਾਂ 'ਤੁਰਾਖਾੜ (ਇੰਦਰ) ਪਿਤਣੀ ਇਸਣੀ' ਪਦ ਕਥਨ ਕਰੋ।
ਅਰਿਣੀਤਾਕੇਅੰਤਿਸਬਦਕੋਰਾਖੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਰਖੋ।
ਸਕਲਤੁਪਕਕੇਨਾਮਹੀਯੈਪਹਿਚਾਨੀਅਹਿ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।
ਹੋਚਤੁਰਸਭਾਕੇਬੀਚਨਿਸੰਕਬਖਾਨੀਅਹਿ॥੧੨੨੧॥
(ਇਸ ਦਾ) ਵਿਦਵਾਨਾਂ ਦੀ ਸਭਾ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੨੧॥
Saying the words “Tukhaar Pitani Ishani”, add the word “arini” at the end and recognize all the names of Tupak in your mind.1221.
ਇੰਦ੍ਰੇਣੀਇੰਦ੍ਰਾਣੀਆਦਿਬਖਾਨਿਕੈ
ਪਹਿਲਾਂ 'ਇੰਦ੍ਰੇਣੀ ਇੰਦ੍ਰਾਣੀ' ਸ਼ਬਦ ਕਹੋ।