GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 798
Display Settings
ਲੋਕਏਾਂਦ੍ਰਣੀਆਦਿਉਚਾਰਨਕੀਜੀਐ
ਪਹਿਲਾਂ 'ਲੋਕਏਂਦ੍ਰਣੀ' (ਸ਼ਬਦ) ਦਾ ਉਚਾਰਨ ਕਰੋ।
ਤਾਕੇਹਰਣੀਅੰਤਿਸਬਦਕੋਦੀਜੀਐ
ਉਸ ਦੇ ਅੰਤ ਉਤੇ 'ਹਰਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਯਲੀਜੀਅਹਿ
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ।
ਹੋਰੈਨਦਿਵਸਸਭਮੁਖਤੇਭਾਖ੍ਯੋਕੀਜੀਅਹਿ॥੧੨੦੦॥
(ਇਸ ਦਾ) ਦਿਨ ਰਾਤ ਮੁਖ ਤੋਂ ਉਚਾਰਨ ਕਰੋ ॥੧੨੦੦॥
Saying firstly the word “Lokendrani”, add the word ‘harni’ at the end and know all the names of Tupak in your mind for speaking them day and night.1200.
ਚੌਪਈ
ਚੌਪਈ:
CHAUPAI
ਲੋਕਰਾਜਨੀਆਦਿਭਣਿਜੈ
ਪਹਿਲਾਂ 'ਲੋਕ ਰਾਜਨੀ' (ਰਾਜ ਸੈਨਾ) (ਸ਼ਬਦ) ਕਥਨ ਕਰੋ।
ਅਰਿਣੀਸਬਦਅੰਤਿਤਿਹਦਿਜੈ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਲਹੀਜੈ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਸਾਸਤ੍ਰਸਿੰਮ੍ਰਿਤਨਮਾਝਕਹੀਜੈ॥੧੨੦੧॥
ਸ਼ਸਤ੍ਰਾਂ ਸਿਮ੍ਰਿਤੀਆਂ ਵਿਚ ਇਸ ਨੂੰ ਸ਼ਾਮਲ ਕਰੋ ॥੧੨੦੧॥
Saying firstly the word “Lokraajani”, add the word “arini” at the end and know the names of Tupak as spoken in Shastras and Smritis.1201.
ਦੇਸੇਸਨੀਰਵਣਨੀਭਾਖੋ
(ਪਹਿਲਾਂ) 'ਦੇਸੇਸਨੀ ਰਵਣਨੀ' (ਰਾਜੇ ਦੁਆਰਾ ਅਨੁਸ਼ਾਸਿਤ ਸੈਨਾ) (ਸ਼ਬਦ) ਕਹੋ।
ਅੰਤਿਅੰਤਕਨੀਸਬਦਹਿਰਾਖੋ
ਅੰਤ ਵਿਚ 'ਅੰਤਕਨੀ' ਸ਼ਬਦ ਜੋੜੋ।
ਸਕਲਤੁਪਕਕੇਨਾਮਲਹੀਜੈ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।
ਸੁਕਬਿਜਨਨਕੇਸੁਨਤਭਨੀਜੈ॥੧੨੦੨॥
ਕਵੀ ਜਨੋ। (ਇਸ ਨੂੰ) ਸੁਣਾ ਕੇ ਕਥਨ ਕਰੋ ॥੧੨੦੨॥
Saying firstly the word “Deseshani Ramanani”, add the word “antakani” at the end and know all the names of Tupak.1202.
ਥਿਰਾਭਾਖਿਇਸਣੀਪੁਨਿਭਾਖੋ
ਪਹਿਲਾਂ 'ਥਿਰਾ' ਫਿਰ 'ਇਸਣੀ' ਸ਼ਬਦ ਕਹੋ।
ਅੰਤਿਅੰਤਕਨੀਪਦਕਹੁਰਾਖੋ
ਅੰਤ ਉਤੇ 'ਅੰਤਕਨੀ' ਪਦ ਨੂੰ ਜੋੜੋ।
ਸਕਲਤੁਪਕਕੇਨਾਮਲਹਿਜੈ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣੋ।
ਸਾਸਤ੍ਰਸਿੰਮ੍ਰਿਤਨਮਾਝਭਣਿਜੈ॥੧੨੦੩॥
(ਇਸ ਦਾ) ਸ਼ਸਤ੍ਰਾਂ ਸਿਮ੍ਰਿਤੀਆਂ ਵਿਚ ਕਥਨ ਕਰੋ ॥੧੨੦੩॥
Saying firstly the word “Thiraa” utter the word “Ishani”, then add the word “antakani” and in this way know the names of Tupak.1203.
ਅੜਿਲ
ਅੜਿਲ:
ARIL
ਪ੍ਰਿਥਮਕਾਸਪੀਇਸਣੀਸਬਦਬਖਾਨੀਐ
ਪਹਿਲਾਂ 'ਕਾਸਪੀ ਇਸਣੀ' (ਸ਼ਬਦ) ਦਾ ਬਖਾਨ ਕਰੋ।
ਅੰਤਯੰਤਕਨੀਸਬਦਤਵਨਕੇਠਾਨੀਐ
ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਯਲੀਜੀਐ
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਸੰਕਾਤਿਆਗਿਨਿਸੰਕਉਚਾਰਨਕੀਜੀਐ॥੧੨੦੪॥
ਸ਼ੰਕਾ ਨੂੰ ਤਿਆਗ ਕੇ ਇਸ ਦਾ ਨਿਸੰਗ ਉਚਾਰਨ ਕਰੋ ॥੧੨੦੪॥
Saying the word “Kashyapi Ishani”, add the word “antyantakani” and utter all the names of Tupak unhesitatingly.1204.
ਆਦਿਨਾਮਨਾਗਨਕੇਪ੍ਰਿਥਮਬਖਾਨੀਐ
ਪਹਿਲਾਂ 'ਨਾਗਨ' ਦਾ ਨਾਮ ਉਚਾਰਨ ਕਰੋ।
ਪਿਤਣੀਇਸਣੀਅੰਤਿਤਵਨਕੇਠਾਨੀਐ
(ਫਿਰ) ਉਸ ਦੇ ਅੰਤ ਉਤੇ 'ਪਿਤਣੀ ਇਸਣੀ' ਸ਼ਬਦ ਨੂੰ ਜੋੜੋ।
ਬਹੁਰਿਘਾਤਨੀਸਬਦਤਵਨਕੇਦੀਜੀਐ
ਉਸ ਦੇ ਮਗਰੋਂ 'ਘਾਤਨੀ' ਸ਼ਬਦ ਨੂੰ ਰਖੋ।
ਹੋਸਕਲਤੁਪਕਕੇਨਾਮਚਤੁਰਲਹਿਲੀਜੀਐ॥੧੨੦੫॥
(ਇਸ ਨੂੰ) ਸਭ ਚਤੁਰ ਜਨ ਤੁਪਕ ਦਾ ਨਾਮ ਸਮਝ ਲੈਣ ॥੧੨੦੫॥
Saying the word “Naagin” add the words “Pitani Ishaniwant”, then add the word “Ghatani” and know all the names of Tupak.1205.
ਸਰਪਤਾਤਣੀਇਸਣੀਆਦਿਉਚਾਰੀਐ
ਪਹਿਲਾਂ 'ਸਰਪ ਤਾਤਣੀ (ਸੱਪਾਂ ਵਾਲੀ ਧਰਤੀ) ਇਸਣੀ' (ਸ਼ਬਦ) ਉਚਾਰਨ ਕਰੋ।
ਤਾਕੇਮਥਣੀਅੰਤਿਸਬਦਕੋਡਾਰੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਲਹਿਲੀਜੀਐ
(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ।
ਹੋਸਭਕਬਿਤਨਕੇਬਿਖੈਨਿਡਰੁਹੁਇਦੀਜੀਐ॥੧੨੦੬॥
(ਇਸ ਦਾ) ਕਬਿੱਤਾਂ ਵਿਚ ਨਿਸੰਗ ਹੋ ਕੇ ਵਰਣਨ ਕਰੋ ॥੧੨੦੬॥
Saying the words “Saraptaatani Ishani”, add the word “mathani” at the and and know fearlessly al th names of Tupak in your mind.1206.
ਇੰਦਏਾਂਦ੍ਰਣੀਆਦਿਉਚਾਰਨਕੀਜੀਐ
ਪਹਿਲਾਂ 'ਇੰਦ੍ਰ ਏਂਦ੍ਰਣੀ' (ਇੰਦਰ ਦੇ ਸੁਆਮੀ ਕਸ਼੍ਯਪ ਵਾਲੀ ਧਰਤੀ) ਸ਼ਬਦ ਉਚਾਰਨ ਕਰੋ।
ਮਥਣੀਤਾਕੇਅੰਤਿਸਬਦਕੋਦੀਜੀਐ
(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਯਲੀਜੀਅਹਿ
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ।
ਹੋਕਬਿਤਕਾਬਿਕੇਮਾਝਨਿਡਰਹੁਇਦੀਜੀਅਹਿ॥੧੨੦੭॥
(ਇਸ ਦਾ ਕਵੀਓ!) ਨਿਡਰ ਹੋ ਕੇ ਕਬਿੱਤਾਂ ਅਤੇ ਵਿਚ ਪ੍ਰਯੋਗ ਕਰੋ ॥੧੨੦੭॥
Saying the word “Indrendarni”, add the word “mathani” at the end and get the knowledge of all the names of Tupak for using them in poetry.1207.
ਚੌਪਈ
ਚੌਪਈ:
CHAUPAI
ਦੇਵਦੇਵਣੀਆਦਿਉਚਰੀਐ
ਪਹਿਲਾਂ 'ਦੇਣ ਦੇਵਣੀ' (ਕਸ਼੍ਯਪ ਦੀ ਧਰਤੀ) ਦਾ ਉਚਾਰਨ ਕਰੋ।
ਏਸਰਾਤਕਨਪੁਨਿਪਦਧਰੀਐ
(ਫਿਰ) 'ਏਸਰਾਂਤਕਨ' ਪਦ ਨੂੰ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ
ਸਭ (ਇਸ ਨੂੰ) ਤੁਪਕ ਦਾ ਨਾਮ ਕਰ ਕੇ ਜਾਣੋ।
ਸੰਕਤਿਆਗਨਿਰਸੰਕਹੁਇਕਹੀਐ॥੧੨੦੮॥
ਸੰਗ ਤਿਆਗ ਕੇ ਨਿਸੰਗ ਹੋ ਕੇ (ਇਸ ਦਾ) ਕਥਨ ਕਰੋ ॥੧੨੦੮॥
Saying the word “Devdevani”, add the word “Ishraantakan” and know all the names of Tupak.1208.
ਅੜਿਲ
ਅੜਿਲ:
ARIL
ਸਕ੍ਰਤਾਤਅਰਿਣੀਸਬਦਾਦਿਬਖਾਨੀਐ
ਪਹਿਲਾ 'ਸਕ੍ਰ ਤਾਤ ਅਰਿਣੀ' (ਇੰਦਰ ਦੇ ਪਿਤਾ ਕਸ਼੍ਯਪ ਵਾਲੀ ਧਰਤੀ) ਸ਼ਬਦ ਕਥਨ ਕਰੋ।
ਮਥਣੀਤਾਕੇਅੰਤਿਸਬਦਕੋਠਾਨੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਹੀਯੇਪਹਿਚਾਨੀਐ
(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਸਮਝੋ।
ਹੋਕਥਾਬਾਰਤਾਭੀਤਰਨਿਡਰਬਖਾਨੀਐ॥੧੨੦੯॥
(ਇਸ ਨੂੰ) ਕਥਾ ਵਾਰਤਾ ਵਿਚ ਨਿਡਰ ਹੋ ਕੇ ਕਹੋ ॥੧੨੦੯॥
Saying firstly the word “Sakartaat arini”, add the word “mathani” at the end and recognize all the names of Tupak in your mind and use them in discourses.1209.
ਸਤਕ੍ਰਿਤੇਸਣੀਇਸਣੀਆਦਿਉਚਾਰੀਐ
ਪਹਿਲਾਂ 'ਸਤ ਕਿਤ੍ਰੇਸਣੀ ਇਸਣੀ' (ਸ਼ਬਦ) ਕਥਨ ਕਰੋ।
ਤਾਕੇਅਰਿਣੀਅੰਤਿਸਬਦਕੋਡਾਰੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਜਾਨਜੀਯਲੀਜੀਐ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।
ਹੋਸਕਲਗੁਨਿਜਨਨਸੁਨਤਉਚਾਰਨਕੀਜੀਐ॥੧੨੧੦॥
ਸਾਰੇ ਗੁਣੀ ਜਨੋ! (ਇਸ ਦਾ) ਸੁਣ ਕੇ ਪ੍ਰਯੋਗ ਕਰੋ ॥੧੨੧੦॥
Saying the word “Satkriteshani shishani”, add the word “arini” at the end know all the names of Tupak.1210.