ਮਥਣੀਅੰਤਿਸਬਦਕੋਧਰੀਐ॥
(ਫਿਰ) ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਲਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਅਧਿਕਗੁਨਿਜਨਨਸੁਨਤਭਨੀਜੈ॥੧੧੯੪॥
ਅਧਿਕ ਗੁਣੀ ਜਨਾਂ ਦੀ ਸਭਾ ਵਿਚ ਸੁਣਾ ਕੇ ਕਥਨ ਕਰੋ ॥੧੧੯੪॥
Saying the word “Vasundhreshani, add the word “mathani” at the end and know all the names of Tupak for talented people.1194.
ਨਰਾਧਿਪਣੀਆਦਿਭਣਿਜੈ॥
ਪਹਿਲਾਂ 'ਨਰਾਧਿਪਣੀ' (ਰਾਜੇ ਦੀ ਸੈਨਾ) (ਸ਼ਬਦ) ਕਥਨ ਕਰੋ।
ਮਥਣੀਪਦਕੋਅੰਤਿਧਰਿਜੈ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਪ੍ਰਗਟਸੁਕਬਿਜਨਸੁਨਤੇਕਹੀਐ॥੧੧੯੫॥
ਕਵੀ ਜਨੋ! (ਇਸ ਨੂੰ) ਸੁਣ ਕੇ ਕਬਿੱਤਾ ਵਿਚ ਵਰਤੋ ॥੧੧੯੫॥
Saying firstly the word “Naraadhipani”, add the word “mathani” at the end and know all the names of Tupak.1195.
ਅੜਿਲ॥
ਅੜਿਲ:
ARIL
ਮਾਨੁਖੇਸਣੀਆਦਿਉਚਾਰਨਕੀਜੀਐ॥
ਪਹਿਲਾਂ 'ਮਾਨੁਖੇਸਣੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।
ਅਤਕਨੀਸਬਦਾਦਿਤਵਨਕੇਦੀਜੀਐ॥
ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਪਹਿਚਾਨੀਐ॥
(ਇਸ ਨੂੰ) ਸਭ ਚਤੁਰ ਲੋਗ ਤੁਪਕ ਦਾ ਨਾਮ ਪਛਾਣੋ।
ਹੋਸੰਕਾਤਿਆਗਉਚਰੀਐਸੰਕਨਮਾਨੀਐ॥੧੧੯੬॥
ਸੰਕਾ ਨੂੰ ਤਿਆਗ ਨਿਸੰਗ ਹੋ ਕੇ ਇਸ ਨੂੰ ਉਚਾਰੋ ॥੧੧੯੬॥
Saying firstly the word “Manusheshani”, utter the word “antakni” and recognize all the names Tupak without any doubt.1196.
ਦੇਸਏਸਣੀਪਦਕੋਪ੍ਰਿਥਮਬਖਾਨੀਐ॥
ਪਹਿਲਾਂ 'ਦੇਸ ਏਸਣੀ' (ਦੇਸ ਦੇ ਰਾਜੇ ਦੀ ਸੈਨਾ) ਸ਼ਬਦ ਬਖਾਨ ਕਰੋ।
ਅੰਤਿਅਰਦਨੀਸਬਦਤਵਨਕੇਠਾਨੀਐ॥
ਉਸ ਦੇ ਅੰਤ ਉਤੇ 'ਅਰਦਨੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਲਹਿਲੀਜੀਐ॥
(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ ਲਵੋ।
ਹੋਕਬਿਤੁਕਾਬਿਕੇਬੀਚਉਚਾਰਨਕੀਜੀਐ॥੧੧੯੭॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਉਚਾਰਨ ਕਰੋ ॥੧੧੯੭॥
Saying firstly the word “Desh-Ishani”, add the word “ardani” at the end and know all the names of Tupak for using them in poetry.1197.
ਜਨਪਦੇਸਣੀਆਦਿਉਚਾਰਨਕੀਜੀਐ॥
ਪਹਿਲਾਂ 'ਜਨਪਦੇਸਣੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।
ਅੰਤਿਯੰਤਕਨੀਸਬਦਤਵਨਕੇਦੀਜੀਐ॥
(ਫਿਰ) ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਅਹਿ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਚਹੀਅਹਿਠਵਰਜਹਾਸੁਤਹਾਤੇਦੀਜੀਅਹਿ॥੧੧੯੮॥
ਜਿਥੇ ਜੀ ਕਰੇ, ਉਥੇ ਵਰਤੋਂ ਕਰੋ ॥੧੧੯੮॥
Saying firstly the word “Janapaadeshni”, add the word “antyantakani” and know all the names of Tupak.1198.
ਮਾਨਵੇਦ੍ਰਣੀਪਦਕੋਪ੍ਰਿਥਮਬਖਾਨੀਐ॥
ਪਹਿਲਾਂ 'ਮਾਨਵੇਂਦ੍ਰਵੀ' (ਬਾਦਸ਼ਾਹ ਦੀ ਸੈਨਾ) ਸ਼ਬਦ ਬਖਾਨ ਕਰੋ।
ਅੰਤਯੰਤਕਨੀਪਦਕੋਬਹੁਰਿਪ੍ਰਮਾਨੀਐ॥
ਮਗਰੋਂ 'ਅੰਤਿ ਅੰਤਕਨੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਤਿਹਚਿਤਮਹਿ॥
(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣ ਲਵੋ।
ਹੋਭੂਤਭਵਿਖਭਵਾਨਇਸੀਕਰਮਿਤਮਹਿ॥੧੧੯੯॥
(ਇਹ) ਗੱਲ ਭੂਤ, ਵਰਤਮਾਨ ਅਤੇ ਭਵਿਖਤ ਕਾਲ ਵਿਚ ਸਭ ਜਾਣਦੇ ਹਨ ॥੧੧੯੯॥
Saying firstly the word “Maanavendrani”, utter the word “antyantakani” and know the names of Tupak for the present, past and future.1199.