ਹੋਯਾਕੇਭੀਤਰਭੇਦਤਨਕਨਹੀਮਾਨੀਐ॥੧੧੪੯॥
ਇਸ ਗੱਲ ਵਿਚ ਜ਼ਰਾ ਜਿੰਨਾ ਭੇਦ ਨਾ ਮੰਨੋ ॥੧੧੪੯॥
Uttering firstly the word “Janani” add the word “mathani” at the end and know all the names of Tupak in your mind without any discrimination.1149.
ਪ੍ਰਿਥਮਸੁਹਿਰਦਿਨੀਮੁਖਤੇਸਬਦਉਚਾਰੀਐ॥
ਪਹਿਲਾਂ 'ਸੁਹਿਰਦਿਨੀ' ਸ਼ਬਦ ਨੂੰ ਮੁਖ ਵਿਚੋਂ ਉਚਾਰੋ।
ਅਰਿਣੀਤਾਕੇਅੰਤਿਬਹੁਰਿਪਦਡਾਰੀਐ॥
ਮਗਰੋਂ ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਚਿਤਮਾਝਲਹੁ॥
(ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।
ਹੋਕਬਿਤਕਾਬਿਮੈਰੁਚੈਤਹੀਤੇਨਾਮਕਹੁ॥੧੧੫੦॥
ਜਿਥੇ ਕਵੀ ਕਬਿੱਤਾ ਰਚਣ, ਉਥੇ ਵਰਤ ਲੈਣ ॥੧੧੫੦॥
Saying firstly the word “Suhirdyani” add the word “arini” at the end and know all the names to Tupak cleverly and use them in poetry according to your inclination.1150.
ਚੌਪਈ॥
ਚੌਪਈ:
CHAUPAI
ਮਾਨੁਖਨੀਸਬਦਾਦਿਭਣੀਜੈ॥
ਪਹਿਲਾਂ 'ਮਾਨੁਖਨੀ' (ਸੈਨਾ) ਸ਼ਬਦ ਕਥਨ ਕਰੋ।
ਅਰਿਣੀਅੰਤਿਸਬਦਤਿਹਦੀਜੈ॥
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਵਰਤੋ।
ਸਕਲਤੁਪਕਕੇਨਾਮਪਛਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਚਹੋਜਹਾਸਭਠਵਰਬਖਾਨਹੁ॥੧੧੫੧॥
ਜਿਥੇ ਚਾਹੋ, ਸਭ ਥਾਂਵਾਂ ਤੇ ਵਰਤੋ ॥੧੧੫੧॥
Saying firstly the word “Manushyani” add the word “arini” at the end and know all the names of Tupak and use them as desired.1151.
ਆਦਿਮਰਤਣੀਸਬਦਬਖਾਨੋ॥
ਪਹਿਲਾਂ 'ਮਰਤਣੀ' ਸ਼ਬਦ ਕਥਨ ਕਰੋ।
ਅੰਤਕਸਬਦਅੰਤਿਤਿਹਠਾਨੋ॥
ਉਸ ਦੇ ਅੰਤ ਉਤੇ 'ਅੰਤਕ' ਸ਼ਬਦ ਜੋੜੋ।
ਨਾਮਤੁਪਕਕੇਸਭਲਹਿਲੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਜਿਹਚਾਹੋਤਿਹਠਵਰਭਣੀਜੈ॥੧੧੫੨॥
ਜਿਥੇ ਚਾਹੋ, ਉਥੇ ਕਥਨ ਕਰੋ ॥੧੧੫੨॥
Saying the word “Mratyani” add the word “arini” at the end and know all the names of Tupak you may mention them anywhere as desired.1152.
ਆਦਿਮਾਨੁਖਨੀਸਬਦਬਖਾਨੋ॥
ਪਹਿਲਾਂ 'ਮਾਨੁਖਨੀ' (ਮਨੁੱਖ ਦੇ ਸਮੂਹ ਵਾਲੀ ਸੈਨਾ) ਸ਼ਬਦ ਕਥਨ ਕਰੋ।
ਤਾਕੇਮਥਣੀਅੰਤਿਸੁਠਾਨੋ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।
ਨਾਮਤੁਪਕਕੇਸਭਲਹਿਲਿਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਜਿਹਚਾਹੋਤਿਹਠਵਰਭਣਿਜੈ॥੧੧੫੩॥
ਜਿਥੇ ਲੋੜ ਸਮਝੋ, ਉਥੇ ਕਥਨ ਕਰੋ ॥੧੧੫੩॥
Saying the word “Manini” add the word “mathani” and know all the names of Tupak for using them as desired.1153.
ਮਾਨਿਖਯਨੀਪਦਾਦਿਭਣੀਜੈ॥
ਪਹਿਲਾਂ 'ਮਾਨਿਖਯਨੀ' (ਪੈਦਲ ਸੈਨਾ) ਸ਼ਬਦ ਕਥਨ ਕਰੋ।
ਅੰਤਿਸਬਦਮਥਣੀਤਿਹਦੀਜੈ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।
ਨਾਮਤੁਪਕਕੇਸਕਲਲਹਿਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਰੁਚੈਜਹਾਤਿਹਠਵਰਭਣਿਜੈ॥੧੧੫੪॥
ਜਿਥੇ ਚਿਤ ਕਰੇ, ਉਥੇ ਵਰਤੋ ॥੧੧੫੪॥
Saying the word “Manushyani” in the beginning, add the word “mathani” at the end and know all the names of Tupak.1154.
ਨਰਣੀਆਦਿਉਚਾਰਣਕੀਜੈ॥
ਪਹਿਲਾਂ 'ਨਰਣੀ' ਸ਼ਬਦ ਉਚਾਰਨ ਕਰੋ।
ਅਰਿਣੀਅੰਤਿਸਬਦਤਿਹਦੀਜੈ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਜਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਭੇਦਨਨੈਕੁਪ੍ਰਮਾਨਹੁ॥੧੧੫੫॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੧੫੫॥
Saying firstly the word “Narni”, add the word “arini” and know all the names of Tupak without any discrimination.1155.
ਮਾਨਵਨੀਸਬਦਾਦਿਭਣਿਜੈ॥
ਪਹਿਲਾਂ 'ਮਾਨਵਨੀ' ਪਦ ਕਥਨ ਕਰੋ।
ਤਾਕੇਅੰਤਿਸਤ੍ਰੁਪਦਦਿਜੈ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।
ਨਾਮਤੁਪਕਕੇਸਕਲਲਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਸਭਾਮਧਿਬਿਨੁਸੰਕਕਹੀਜੈ॥੧੧੫੬॥
ਸਭਾ ਵਿਚ ਬਿਨਾ ਸੰਗ ਕਹਿ ਦਿਓ ॥੧੧੫੬॥
Saying firstly the word “manavni”, add the word “Shatru” at the end and know all the names of Tupak without any doubt.1156.
ਅੜਿਲ॥
ਅੜਿਲ:
ARIL
ਪ੍ਰਿਥੀਰਾਟਨੀਆਦਿਉਚਾਰਨਕੀਜੀਐ॥
ਪਹਿਲਾਂ 'ਪ੍ਰਿਥੀਰਾਟਨੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।
ਅਰਿਣੀਤਾਕੇਅੰਤਸਬਦਕੋਦੀਜੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ।
ਹੋਇਨਕੇਕਹਤਨਸੰਕਾਮਨਮੈਕੀਜੀਐ॥੧੧੫੭॥
ਇਸ ਨੂੰ ਕਹਿਣ ਲਈ ਮਨ ਵਿਚ ਸੰਸਾ ਨਾ ਕਰੋ ॥੧੧੫੭॥
Saying firstly the word “Prithi-raatnani”, add the word “arini” at the end and know all the names of Tupak without any doubt.1157.
ਚੌਪਈ॥
ਚੌਪਈ:
CHAUPAI
ਛਿਤਣੀਸਣੀਪਦਾਦਿਭਣਿਜੈ॥
ਪਹਿਲਾਂ 'ਛਿਤਣੀਸਣੀ' ਸ਼ਬਦ ਦਾ ਕਥਨ ਕਰੋ।
ਅਰਿਣੀਪਦਕੋਬਹੁਰਿਕਹਿਜੈ॥
ਫਿਰ 'ਅਰਣੀ' ਪਦ ਜੋੜੋ।
ਨਾਮਤੁਪਕਕੇਸਕਲਬਖਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ।
ਸਕਲਸਭਾਮੈਪ੍ਰਗਟਪ੍ਰਮਾਨਹੁ॥੧੧੫੮॥
ਇਸ ਨੂੰ ਸਾਰੀ ਸਭਾ ਵਿਚ ਡਟ ਕੇ ਕਹੋ ॥੧੧੫੮॥
Saying the word “Kshiti-neeshani”, utter the word “arini” and speak all the names of Tupak.1158.
ਛਤ੍ਰਿਸਣੀਸਬਦਾਦਿਭਣਿਜੈ॥
ਪਹਿਲਾਂ 'ਛਤ੍ਰਿਸਣੀ' (ਰਾਜ ਸੈਨਾ) ਸ਼ਬਦ ਕਥਨ ਕਰੋ।
ਅੰਤਿਸਬਦਮਥਣੀਤਿਹਦਿਜੈ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਪਛਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ।
ਯਾਮੈਭੇਦਨੈਕੁਨਹੀਜਾਨਹੁ॥੧੧੫੯॥
ਇਸ ਵਿਚ ਰਤਾ ਜਿੰਨਾ ਵੀ ਅੰਤਰ ਨਾ ਸਮਝੋ ॥੧੧੫੯॥
Saying firstly the word “Kshatriyeshani”, add the word “mathani” at the end and recognize all the names of Tapak without any discrimination.1159.
ਛਮਿਇਸਣੀਸਬਦਾਦਿਉਚਾਰੋ॥
ਪਹਿਲਾਂ 'ਛਮਿ ਇਸਣੀ' (ਰਾਜੇ ਦੀ ਸੈਨਾ) ਸ਼ਬਦ ਉਚਾਰੋ।
ਮਥਣੀਸਬਦਅੰਤਿਤਿਹਡਾਰੋ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਨਾਮਤੁਪਕਕੇਸਭਲਹਿਲੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਸਦਾਸੁਨਤਬੁਧਿਜਨਨਭਣੀਜੈ॥੧੧੬੦॥
ਬੁੱਧੀਮਾਨਾਂ ਵਿਚ ਸੁਣਾ ਕੇ ਕਹਿ ਦਿਓ ॥੧੧੬੦॥
Saying the word “Kshmeshani”, add the word “mathani” and know the names of Tupak for causing the wise men to listen to them.1160.