GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 792
Display Settings
ਕੋਵੰਡਜਨੀਆਦਿਉਚਰੀਐ
ਪਹਿਲਾਂ 'ਕੋਵੰਡਜਨੀ' (ਧਨੁਸ਼ ਬਾਣ ਧਾਰੀ ਸੈਨਾ) (ਸ਼ਬਦ) ਉਚਾਰੋ।
ਮਥਨੀਅੰਤਿਸਬਦਤਿਹਧਰੀਐ
ਉਸ ਦੇ ਅੰਤ ਉਤੇ 'ਮਥਨੀ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਜਾਨਹੁ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਹਾਰੁਚੈਤੇਤਹੀਬਖਾਨਹੁ॥੧੧੩੯॥
ਜਿਥੇ ਚਿਤ ਕਰੇ, ਉਥੇ ਕਥਨ ਕਰੋ ॥੧੧੩੯॥
Saying the word “Kovandjani” speak the word “mathani” at the end and know all the names of Tupak.1139.
ਇਖੁਆਸਜਨੀਆਦਿਭਣੀਜੈ
ਪਹਿਲਾਂ 'ਇਖੁਆਸਜਨੀ' (ਤੀਰ-ਕਮਾਨ ਵਾਲੀ ਸੈਨਾ) (ਸ਼ਬਦ) ਕਥਨ ਕਰੋ।
ਮਥਣੀਅੰਤਿਸਬਦਤਿਹਦੀਜੈ
(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਲਹਿਜੈ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਵਨਠਵਰਚਹੀਐਤਹਦਿਜੈ॥੧੧੪੦॥
ਜਿਥੇ ਚਿਤ ਕਰੇ, ਉਥੇ ਹੀ ਵਰਤੋ ॥੧੧੪੦॥
Saying firstly the word “Ikshu-aasjani”, add the word “mathani” at the end and know all the names of Tupak for using them as desired.1140.
ਅੜਿਲ
ਅੜਿਲ:
ARIL
ਕਾਰਮੁਕਜਨੀਪਦਕੋਪ੍ਰਿਥਮਉਚਾਰੀਐ
ਪਹਿਲਾਂ 'ਕਾਰਮੁਕਜਨੀ' (ਧਨੁਸ਼ ਬਾਣ ਵਾਲੀ ਸੈਨਾ) ਪਦ ਨੂੰ ਉਚਾਰੋ।
ਅਰਿਣੀਤਾਕੇਅੰਤਿਸਬਦਕੋਡਾਰੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਸੁਘਰਲਹਿਲੀਜੀਐ
(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਵਜੋਂ ਜਾਣੋ।
ਹੋਕਬਿਤਕਾਬਿਮੈਚਹੋਤਹਾਤੇਦੀਜੀਐ॥੧੧੪੧॥
ਜਿਸ ਕਬਿੱਤਾ ਵਿਚ ਕਵੀਓ! ਚਾਹੋ, ਉਥੇ ਵਰਤੋ ॥੧੧੪੧॥
Saying firstly the word “Kaarmukjani”, add the word “arini” at the end and know all the names of Tupak.1141.
ਰਿਪੁਤਾਪਣੀਸਬਦਹਿਆਦਿਉਚਾਰੀਐ
ਪਹਿਲਾਂ 'ਰਿਪੁ ਤਾਪਣੀ' ਸ਼ਬਦ ਨੂੰ ਉਚਾਰੋ।
ਅਰਿਣੀਤਾਕੇਅੰਤਿਸੁਪਦਕੋਡਾਰੀਐ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਸੁਬੁਧਿਪਛਾਨੀਐ
(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਪਛਾਣੋ।
ਹੋਜਹਾਚਹੋਤਹਦੇਹੁਸੰਕਾਮਾਨੀਐ॥੧੧੪੨॥
ਇਸ ਨੂੰ ਜਿਥੇ ਕਿਥੇ ਚਾਹੋ, ਨਿਸੰਗ ਹੋ ਕੇ ਵਰਤੋ ॥੧੧੪੨॥
Saying firstly the word “Riputaapini”, add the word “arini” at the end and O wise men! recognize the names of Tupak for using the, unhesitatingly.1142.
ਆਦਿਚਾਪਣੀਮੁਖਤੇਸਬਦਬਖਾਨੀਐ
ਪਹਿਲਾਂ 'ਚਾਪਣੀ' ਸ਼ਬਦ ਮੂੰਹ ਤੋਂ ਉਚਾਰੋ।
ਮਥਣੀਤਾਕੇਅੰਤਿਸਬਦਕੋਠਾਨੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਸੁਬੁਧਿਲਹਿਲੀਜੀਐ
(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ।
ਹੋਜਹਚਾਹੋਤਿਹਠਵਰਉਚਾਰਨਕੀਜੀਐ॥੧੧੪੩॥
ਜਿਥੇ ਚਾਹੋ, ਇਸ ਦਾ ਉਚਾਰਨ ਕਰੋ ॥੧੧੪੩॥
Utter the word “Chaapani” from you mouth, add the word “mathani” t the end and know the names of Tupak.1143.
ਪਨਚਧਰਨਨੀਆਦਿਉਚਾਰਨਕੀਜੀਐ
ਪਹਿਲਾਂ 'ਪਨਚ ਧਰਨਨੀ' ਸ਼ਬਦ ਉਚਾਰਨ ਕਰੋ।
ਮਥਣੀਤਾਕੇਅੰਤਿਸਬਦਕੋਦੀਜੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।
ਸਕਲਤੁਪਕਕੇਨਾਮਸੁਬੁਧਿਪਛਾਨੀਐ
(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝੋ।
ਹੋਯਾਕੇਭੀਤਰਭੇਦਨੈਕੁਨਹੀਮਾਨੀਐ॥੧੧੪੪॥
ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਸਮਝੋ ॥੧੧੪੪॥
Saying firstly the word “Panach-dharnani”, add the word “mathani” at the end and recognize all the names of Tupak.1144.
ਚੌਪਈ
ਚੌਪਈ:
CHAUPAI
ਆਦਿਸੁਹ੍ਰਿਦਣੀਸਬਦਬਖਾਨੋ
ਪਹਿਲਾਂ 'ਸੁਹ੍ਰਿਦਣੀ' (ਸੈਨਾ) ਸ਼ਬਦ ਕਥਨ ਕਰੋ।
ਮਥਣੀਸਬਦਅੰਤਿਤਿਹਠਾਨੋ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਹਠਾਰੁਚੈਤਹੀਤੇਕਹੀਐ॥੧੧੪੫॥
ਜਿਥੇ ਚੰਗਾ ਲਗੇ, ਉਥੇ ਕਹੋ ॥੧੧੪੫॥
Saying firstly the word “Suhirdayani”, add the word “Mathani” at the end and know all the names of Tupak for using them according to your inclination.1145.
ਅੜਿਲ
ਅੜਿਲ:
ARIL
ਬਲਭਣੀਸਬਦਾਦਿਬਖਾਨਨਕੀਜੀਐ
ਪਹਿਲਾਂ 'ਬਲਭਣੀ' (ਸੈਨਾ) ਸ਼ਬਦ ਦਾ ਬਖਾਨ ਕਰੋ।
ਅਰਿਣੀਤਾਕੇਅੰਤਿਸਬਦਕੋਦੀਜੀਐ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਚਿਤਿਜਾਨੀਐ
(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝੋ।
ਹੋਯਾਕੇਭੀਤਰਭੇਦਨੈਕੁਪ੍ਰਮਾਨੀਐ॥੧੧੪੬॥
ਇਸ ਵਿਚ ਕਿਸੇ ਪ੍ਰਕਾਰ ਦਾ ਫਰਕ ਨਾ ਜਾਣੋ ॥੧੧੪੬॥
Saying the word “Vallabhani” and the word “arini” at the end and know all the names of Tupak in your mind.1146.
ਚੌਪਈ
ਚੌਪਈ:
CHAUPAI
ਸਾਖਾਇਨਣੀਆਦਿਉਚਰੀਐ
ਪਹਿਲਾਂ 'ਸਾਖਾਇਨਣੀ' (ਸੈਨਾ) ਸ਼ਬਦ ਉਚਾਰੋ।
ਅਰਿਣੀਸਬਦਅੰਤਿਤਿਹਧਰੀਐ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਨਾਮਤੁਪਕਕੇਸਕਲਲਹਿਜੈ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਹਚਹੀਐਤਿਹਠਵਰਭਣਿਜੈ॥੧੧੪੭॥
ਜਿਥੇ ਚਾਹੋ, ਉਥੇ ਹੀ ਕਥਨ ਕਰੋ ॥੧੧੪੭॥
Saying firstly the wood “Shaakhaainani” and the word “Dharani” at the end and know all the names of Tupak.1147.
ਪ੍ਰੀਤਮਣੀਪਦਆਦਿਬਖਾਨੀਐ
ਪਹਿਲਾਂ 'ਪ੍ਰੀਤਮਣੀ' (ਸੈਨਾ) ਸ਼ਬਦ ਕਥਨ ਕਰੋ।
ਮਥਣੀਅੰਤਿਤਵਨਕੇਠਾਨੀਐ
(ਫਿਰ) ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਪਛਾਨੋ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਨੈਕੁਮਿਥਿਆਜਾਨੋ॥੧੧੪੮॥
ਇਸ ਵਿਚ ਕੁਝ ਵੀ ਝੂਠ ਨਾ ਮੰਨੋ ॥੧੧੪੮॥
Saying firstly the word “Priyatamani” add the word “mathani” at the end and know all the names of Tupak there is no falsehood in it.1148.
ਅੜਿਲ
ਅੜਿਲ:
ARIL
ਆਦਿਸੁਜਨਨੀਸਬਦਉਚਾਰਨਕੀਜੀਐ
ਪਹਿਲਾਂ 'ਸੁਜਨਨੀ' (ਸੈਨਾ) ਪਦ ਕਹੋ।
ਮਥਣੀਤਾਕੇਅੰਤਿਸਬਦਕੋਦੀਜੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਸੁਬੁਧਿਜੀਅਜਾਨੀਐ
(ਇਸ ਨੂੰ) ਸਭ ਬੁੱਧੀਮਾਨੋ! ਮਨ ਵਿਚ ਤੁਪਕ ਦਾ ਨਾਮ ਸਮਝੋ।