GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 794
Display Settings
ਰੂਆਮਲਛੰਦ
ਰੂਆਮਲ ਛੰਦ:
ROOAMAL STANZA
ਧਰਤੀਸਣਿਆਦਿਬਖਾਨ
ਪਹਿਲਾਂ 'ਧਰਤੀਸਣਿ' (ਸ਼ਬਦ) ਬਖਾਨ ਕਰੋ।
ਅਰਿਸਬਦਅੰਤਿਪ੍ਰਮਾਨ
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
ਸਭਚੀਨਨਾਮਤੁਫੰਗ
(ਇਸ ਨੂੰ) ਸਭ ਤੁਫੰਗ ਦਾ ਨਾਮ ਸਮਝੋ।
ਸਭਠਵਰਭਨਹੁਨਿਸੰਗ॥੧੧੬੧॥
ਸਭ ਥਾਂ ਨਿਸੰਗ ਹੋ ਕੇ ਕਹਿ ਦਿਓ ॥੧੧੬੧॥
Saying the word “Dharneeshani”, add the word “ari” at the end and recognize the names of Tupak.1161.
ਅੜਿਲ
ਅੜਿਲ:
ARIL
ਧਵਲਧਰਿਸਣੀਪਦਕੋਪ੍ਰਿਥਮਉਚਾਰੀਐ
ਪਹਿਲਾਂ 'ਧਵਲ ਧਰਿਸਣੀ' (ਰਾਜੇ ਦੀ ਸੈਨਾ) ਪਦ ਨੂੰ ਉਚਾਰੋ।
ਅਰਿਣੀਤਾਕੇਅੰਤਿਸਬਦਕੋਡਾਰੀਐ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਅਮਿਤਤੁਪਕਕੇਨਾਮਚਤੁਰਲਹਿਲੀਜੀਐ
(ਇਸ ਨੂੰ) ਚਤੁਰ ਲੋਗੋ! ਤੁਪਕ ਦਾ ਨਾਮ ਸਮਝ ਲਵੋ।
ਹੋਸਕਲਬੁਧਿਜਨਸੁਨਤਉਚਾਰਨਕੀਜੀਐ॥੧੧੬੨॥
ਇਸ ਨੂੰ ਸਾਰੇ ਬੁੱਧੀਜਨਾਂ ਦੇ ਸੁਣਦੇ ਹੋਇਆਂ ਉਚਾਰਨ ਕਰੋ ॥੧੧੬੨॥
Saying firstly the word “Dhaval-Dhareeshani”, add the word “arini” at the end and know cleverly the innumerable names of Tupak.1162.
ਚੌਪਈ
ਚੌਪਈ:
CHAUPAI
ਬ੍ਰਿਖਭਧਰਿਸਣੀਆਦਿਬਖਾਨੋ
ਪਹਿਲਾਂ 'ਬ੍ਰਿਖਭ ਧਰਿਸਣੀ' (ਰਾਜੇ ਦੀ ਸੈਨਾ) (ਸ਼ਬਦ) ਦਾ ਕਥਨ ਕਰੋ।
ਅਰਿਪਦਅੰਤਿਤਵਨਕੇਠਾਨੋ
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਨਾਮਤੁਪਕਕੇਸਭਲਹਿਲਿਜੈ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਸਕਲਸਭਾਤੇਸੁਣਤਭਣਿਜੈ॥੧੧੬੩॥
ਸਭ ਇਸ ਨੂੰ ਨਿਸੰਗ ਹੋ ਕੇ ਸਭਾ ਵਿਚ ਕਹੋ ॥੧੧੬੩॥
Saying firstly the word “Vrashabh-Dhareeshani”, add the word “ari” at the end and know all the names of Tupak.1163.
ਧਾਵਲੇਸਣੀਆਦਿਬਖਾਨੋ
ਪਹਿਲਾਂ 'ਧਾਵਲੇਸਣੀ' (ਸ਼ਬਦ) ਕਥਨ ਕਰੋ।
ਮਥਣੀਸਬਦਅੰਤਿਤਿਹਠਾਨੋ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਨਾਮਤੁਪਕਕੇਸਕਲਪਛਾਨੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਸਕਲਬੁਧਿਜਨਸੁਨਤਬਖਾਨੀਐ॥੧੧੬੪॥
ਸਾਰੇ ਬੁੱਧੀਮਾਨਾਂ ਦੇ ਸੁਣਦੇ ਹੋਇਆਂ ਬਖਾਨ ਕਰੋ ॥੧੧੬੪॥
Saying firstly the word “Dhaavleshani”, add the word “mathani” at the end and know all the names of Tupak.1164.
ਅੜਿਲ
ਅੜਿਲ:
ARIL
ਆਦਿਧਵਲਇਸਣੀਸਬਦਾਦਿਬਖਾਨੀਐ
ਪਹਿਲਾਂ 'ਧਵਲ ਇਸਣੀ' ਸ਼ਬਦ ਦਾ ਕਥਨ ਕਰੋ।
ਤਾਕੇਅਰਿਣੀਅੰਤਿਸਬਦਕੋਠਾਨੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਚਤੁਰਲਹਿਲੀਜੀਐ
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝੋ।
ਹੋਗੁਨੀਜਨਨਕੀਸਭਾਉਚਾਰਨਕੀਜੀਐ॥੧੧੬੫॥
ਇਸ ਦਾ ਗੁਣੀ-ਲੋਕਾਂ ਦੀ ਸਭਾ ਵਿਚ ਉਚਾਰਨ ਕਰੋ ॥੧੧੬੫॥
Saying firstly the word “Dhaval-ishani”, add the word “arini” at the end and know all the names of Tupak for pronouncing before the talented persons.1165.
ਪ੍ਰਿਥਮਬ੍ਰਿਖਭਣੀਇਸਣੀਸਬਦਉਚਾਰੀਐ
ਪਹਿਲਾਂ 'ਬ੍ਰਿਖਭਣੀ ਇਸਣੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।
ਮਥਣੀਤਾਕੇਅੰਤਿਸਬਦਕੋਡਾਰੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਚੀਨਲੈਚਤੁਰਚਿਤ
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝ ਲਵੋ।
ਹੋਕਾਬਿਕਥਾਮੈਦੀਜੈਅਉਭੀਤਰਕਬਿਤ॥੧੧੬੬॥
ਇਸ ਨੂੰ ਕਾਵਿ ਕਥਾ ਜਾਂ ਕਬਿੱਤਾ ਵਿਚ ਵਰਤੋ ॥੧੧੬੬॥
Saying the word “Vrashabhani-Ishani”, add the word “mathani” at the end and know all names of Tupak in your mind1166.
ਗਾਵਿਸਇਸਣੀਸਬਦਹਿਆਦਿਉਚਾਰੀਐ
ਪਹਿਲਾਂ 'ਗਾਵਿਸ ਇਸਣੀ' ਸ਼ਬਦ ਨੂੰ ਉਚਾਰਨ ਕਰੋ।
ਅਰਿਣੀਤਾਕੇਅੰਤਿਸਬਦਕੋਡਾਰੀਐ
(ਫਿਰ) ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਸੁਘਰਲਹਿਲੀਜੀਅਹਿ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਹੋਕਬਿਤਕਾਬਿਕੇਬੀਚਨਿਡਰਹੁਇਦੀਜੀਅਹਿ॥੧੧੬੭॥
ਇਸ ਨੂੰ ਕਬਿੱਤਾਂ ਅਤੇ ਕਬਿੱਤਾ ਵਿਚ ਨਿਸੰਗ ਹੋ ਕੇ ਵਰਤੋ ॥੧੧੬੭॥
Saying firstly the word “Gaavis-Ishani”, add the word “arini” at the end and know the names of Tupak for using them in potry.1167.
ਭੁਵਿਸਣੀਪਦਪ੍ਰਿਥਮਉਚਾਰਨਕੀਜੀਐ
ਪਹਿਲਾਂ 'ਭੁਵਿਸਣੀ' (ਰਾਜ ਸੈਨਾ) ਸ਼ਬਦ ਦਾ ਉਚਾਰਨ ਕਰੋ।
ਮਥਣੀਤਾਕੇਅੰਤਿਸਬਦਕਹੁਦੀਜੀਐ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਜਾਨਜੀਯਲੀਜੀਐ
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਜਵਨਠਵਰਮੈਚਹੀਐਤਹਤੇਦੀਜੀਐ॥੧੧੬੮॥
ਜਿਥੇ ਜੀ ਕਰੇ, ਇਸ ਦੀ ਵਰਤੋਂ ਕਰੋ ॥੧੧੬੮॥
Saying firstly the word “Bhoomishani”, add the word “mathani” at the end and know all the names of Tupak for using as desired.1168.
ਚੌਪਈ
ਚੌਪਈ:
CHAUPAI
ਉਰਵਿਸਣੀਸਬਦਾਦਿਭਣਿਜੈ
ਪਹਿਲਾਂ 'ਉਰਵਿਸਣੀ' (ਰਾਜੇ ਦੀ ਸੈਨਾ) ਸ਼ਬਦ ਕਥਨ ਕਰੋ।
ਮਥਣੀਅੰਤਿਸਬਦਤਿਹਦਿਜੈ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਲਹਿਜਹਿ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਸਰਬਠਵਰਬਿਨੁਸੰਕਭਣਿਜਹਿ॥੧੧੬੯॥
ਬਿਨਾ ਸੰਗ ਸਭ ਥਾਂਵਾਂ ਉਤੇ ਵਰਣਨ ਕਰੋ ॥੧੧੬੯॥
Saying firstly the word “Urvishani”, add the word “mathani” at the and know all the names of Tupak.1169.
ਜਗਤੀਸਣੀਪਦਾਦਿਬਖਾਨੋ
ਪਹਿਲਾਂ 'ਜਗਤੀਸਣੀ' ਸ਼ਬਦ ਕਥਨ ਕਰੋ।
ਅੰਤਿਸਬਦਮਥਣੀਤਿਹਠਾਨੋ
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਪਛਾਨਹੁ
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
ਯਾਮੈਭੇਦਰਤੀਪ੍ਰਮਾਨਹੁ॥੧੧੭੦॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੧੧੭੦॥
Saying firstly the word “Jagtaashani”, add the word “mathani” at the end and know the names of Tupak without any discrimination.1170.
ਬਸੁਮਤੇਸਣੀਆਦਿਉਚਰੀਐ
ਪਹਿਲਾਂ 'ਬਸੁਮਤੇਸਣੀ' (ਰਾਜੇ ਦੀ ਸੈਨਾ) ਸ਼ਬਦ ਉਚਾਰੋ।
ਅਰਿਣੀਸਬਦਅੰਤਿਤਿਹਧਰੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਨਾਮਤੁਪਕਕੇਸਭਲਹਿਲਿਜਹਿ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।