ਹਰਿਸਕਤਣਿਪਦਆਣਿਭਣਿਜੈ॥
ਪਹਿਲਾਂ 'ਹਰਿ ਸਕਤਣਿ' (ਸ਼ੇਰ ਦੀ ਤਾਕਤ ਵਾਲੀ ਸੈਨਾ) ਸ਼ਬਦ ਕਹੋ।
ਅਰਿਣੀਸਬਦਅੰਤਿਤਿਹਦਿਜੈ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਨਾਮਤੁਪਕਕੇਸਕਲਲਹੀਜੈ॥
ਇਸ ਨੂੰ ਸਭ ਤੁਪਕ ਦਾ ਨਾਮ ਕਥਨ ਕਰੋ।
ਜਹੀਠਵਰਚਹੀਐਤਹਦੀਜੈ॥੧੧੩੪॥
ਜਿਥੇ ਲੋੜ ਹੋਵੇ, ਉਥੇ ਵਰਤ ਲਵੋ ॥੧੧੩੪॥
Saying firstly the word “Harishkitni”, add the word “arnini” at the end and know all the names of Tupak for using them as desired.1134.
ਅੜਿਲ॥
ਅੜਿਲ:
ARIL
ਬਿਸਿਖਬਰਸਣੀਆਦਿਉਚਾਰਣਕੀਜੀਐ॥
ਪਹਿਲਾਂ 'ਬਿਸਿਖ (ਬਾਣ) ਬਰਸਣੀ' (ਸ਼ਬਦ) ਉਚਾਰਨ ਕਰੋ।
ਅਰਿਣੀਤਾਕੇਅੰਤਿਸਬਦਕੋਦੀਜੀਐ॥
ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਮਨ ਵਿਚ ਸਮਝਣ।
ਹੋਕਾਬਿਕਬਿਤਕੇਭੀਤਰਸਦਾਪ੍ਰਮਾਨੀਐ॥੧੧੩੫॥
ਕਵੀ ਲੋਗ ਇਸ ਨੂੰ ਸਦਾ ਕਬਿੱਤਾ ਵਿਚ ਵਰਤਣ ॥੧੧੩੫॥
Saying firstly the word “Vishkh-varshani”, add the word “arini” at the end and know all the names of Tupak in your mind.1135.
ਚੌਪਈ॥
ਚੌਪਈ:
CHAUPAI
ਬਾਨਬਰਖਣੀਆਦਿਉਚਰੀਐ॥
ਪਹਿਲਾਂ 'ਬਾਨ ਬਰਖਣੀ' (ਸ਼ਬਦ) ਉਚਾਰੋ।
ਅਰਿਣੀਸਬਦਅੰਤਿਤਿਹਧਰੀਐ॥
ਉਸ ਦੇ ਅੰਤ ਤੇ 'ਅਰਿਣੀ' (ਸ਼ਬਦ) ਜੋੜੋ।
ਸਕਲਤੁਪਕਕੇਨਾਮਲਹੀਜੈ॥
(ਇਸ ਤਰ੍ਹਾਂ) ਸਭ ਤੁਪਕ ਦਾ ਨਾਮ ਗ੍ਰਹਿਣ ਕਰੋ।
ਜਿਹਚਾਹੋਤਿਹਠਵਰਭਣੀਜੈ॥੧੧੩੬॥
ਜਿਥੇ ਚਾਹੋ, ਉਥੇ ਕਥਨ ਕਰ ਦਿਓ ॥੧੧੩੬॥
Saying firstly the word “Baan-varshani”, add the word “arini” at the end and know all the names of Tupak.1136.
ਅੜਿਲ॥
ਅੜਿਲ:
ARIL
ਆਦਿਬਾਨਨੀਸਬਦਹਿਅਭੂਲਿਬਖਾਨੀਐ॥
ਪਹਿਲਾਂ 'ਬਾਨਨੀ' ਸ਼ਬਦ ਬਿਨਾ ਭੁਲੇ ਕਥਨ ਕਰੋ।
ਅਰਿਣੀਤਾਕੇਅੰਤਿਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਨਾਮਤੁਪਕਕੇਸਕਲਜਾਨਜੀਅਲੀਜੀਐ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਜਹਚਾਹੋਤਹਸਬਦਤਹੀਤੇਦੀਜੀਐ॥੧੧੩੭॥
ਜਿਥੇ ਚਾਹੋ, ਇਸ ਸ਼ਬਦ ਨੂੰ ਵਰਤ ਲਵੋ ॥੧੧੩੭॥
Saying firstly the wood “Baanani”, add the word “arini” at the end and know all the names of Tupak in your mind.1137.
ਚੌਪਈ॥
ਚੌਪਈ:
CHAUPAI
ਆਦਿਪਨਚਨੀਸਬਦਬਖਾਨੋ॥
ਪਹਿਲਾਂ 'ਪਨਚਨੀ' (ਧਨੁਸ਼ਧਾਰੀ ਸੈਨਾ) ਸ਼ਬਦ ਕਥਨ ਕਰੋ।
ਮਥਣੀਸਬਦਅੰਤਿਤਿਹਠਾਨੋ॥
(ਫਿਰ) ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਰੁਚਿਜੈਜਹੀਤਹੀਤੇਕਹੀਐ॥੧੧੩੮॥
ਜਿਥੇ ਰੁਚੀ ਹੋਵੇ, ਉਥੇ ਹੀ ਕਹੋ ॥੧੧੩੮॥
Saying the word “Panchani”, add the word “Mathani” at the end and know all the names of Tupak for speaking them according to your inclination.1138.