ਅਰਿਪਦਅੰਤਿਤਵਨਕੇਦੀਜੈ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜ।
ਸਭਸ੍ਰੀਨਾਮਤੁਪਕਕੇਹੋਵੇ॥
(ਇਸ ਨੂੰ) ਤੁਪਕ ਦਾ ਨਾਮ ਸਮਝੋ।
ਜਾਕੋਸਕਲਸੁਕਬਿਕੁਲਜੋਵੈ॥੧੦੭੪॥
ਇਸ ਨੂੰ ਸਾਰੀ ਕਵੀ ਕੁਲ ਸਮਝ ਲਵੋ ॥੧੦੭੪॥
Utter the word “Imbhani” and add the word “ari” at the end, then the comprehensible names for all the poets are formed.1074.
ਪ੍ਰਥਮਕੁੰਭਣੀਸਬਦਬਖਾਨਹੁ॥
ਪਹਿਲਾਂ 'ਭੰਭਣੀ' (ਹਾਥੀ-ਸੈਨਾ) ਸ਼ਬਦ ਕਹੋ।
ਅਰਿਪਦਅੰਤਿਤਵਨਕੇਜਾਨਹੁ॥
(ਫਿਰ) ਉਸ ਦੇ ਅੰਤ ਉਤੇ 'ਅਰਿ' ਪਦ ਜਾਣੋ।
ਸਕਲਤੁਪਕਕੇਨਾਮਲਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਨਿਤਪ੍ਰਤਿਮੁਖਤੇਪਾਠਕਰੀਜੈ॥੧੦੭੫॥
ਨਿੱਤ ਮੁਖ ਤੋਂ ਇਸ ਦਾ ਪਾਠ ਕਰੋ ॥੧੦੭੫॥
Saying the word “Kumbhani”, add the word “ari” at the end and in this way know the names of Tupak for regular recitation.1075.
ਅੜਿਲ॥
ਅੜਿਲ:
ARIL
ਕੁੰਜਰਣੀਸਬਦਾਦਿਉਚਾਰਨਕੀਜੀਐ॥
ਪਹਿਲਾਂ 'ਭੰਜਰਣੀ' (ਹਾਥੀ-ਸੈਨਾ) ਸ਼ਬਦ ਨੂੰ ਉਚਾਰਨ ਕਰੋ।
ਅਰਿਪਦਤਾਕੇਅੰਤਬਹੁਰਕਹਿਦੀਜੀਐ॥
ਫਿਰ ਉਸ ਦੇ ਅੰਤ ਵਿਚ 'ਅਰਿ' ਪਦ ਕਹਿ ਦਿਓ।
ਸਕਲਤੁਪਕਕੇਨਾਮਸੁਬੁਧਿਜੀਅਜਾਨੀਐ॥
(ਇਸ ਨੂੰ) ਸਾਰੇ ਵਿਦਵਾਨ ਮਨ ਵਿਚ ਤੁਪਕ ਦਾ ਨਾਮ ਸਮਝੋ।
ਹੋਯਾਕੇਭੀਤਰਭੇਦਨੈਕੁਨਹੀਮਾਨੀਐ॥੧੦੭੬॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਮੰਨੋ ॥੧੦੭੬॥
Saying the word “kunjarni”, add the word “ari” at the end and know all the names of Tupak wihtou any discrimination.1076.
ਕਰਿਨੀਸਬਦਿਸੁਮੁਖਤੇਆਦਿਬਖਾਨੀਐ॥
ਪਹਿਲਾਂ 'ਕਰਿਨੀ' (ਹਾਥੀ ਸੈਨਾ) ਸ਼ਬਦ ਮੁਖ ਤੋਂ ਕਹੋ।
ਸਤ੍ਰੁਸਬਦਕੋਅੰਤਿਤਵਨਕੇਠਾਨੀਐ॥
(ਫਿਰ) 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਉਚਾਰੋ।
ਸਕਲਤੁਪਕਕੇਨਾਮਸੁਕਬਿਲਹਿਲੀਜੀਐ॥
(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ।
ਹੋਦੀਯੋਚਹੋਜਿਹਠਵਰਤਹਾਹੀਦੀਜੀਐ॥੧੦੭੭॥
ਜਿਥੇ ਲੋੜ ਸਮਝੋ, ਉਥੇ ਵਰਤ ਲਵੋ ॥੧੦੭੭॥
Saying the word “Karini”, add the word “Shatru” at the end and know the names of Tupak for using them as desired.1077.
ਮਦ੍ਰਯਧਰਨਨੀਮੁਖਤੇਆਦਿਭਨੀਜੀਐ॥
ਪਹਿਲਾਂ 'ਮਦ੍ਯ ਧਰਨਨੀ' (ਹਾਥੀ-ਸੈਨਾ) (ਸ਼ਬਦ) ਮੁਖ ਤੋਂ ਕਹੋ।
ਹੰਤਾਤਾਕੇਅੰਤਿਸਬਦਕੋਦੀਜੀਐ॥
(ਫਿਰ) ਉਸ ਦੇ ਅੰਤ ਉਤੇ 'ਹੰਤਾ' (ਮਾਰਨ ਵਾਲੀ) ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਚਿਤਮੈਲਹੋ॥
(ਇਸ ਨੂੰ) ਸਾਰੇ ਚਤੁਰ ਲੋਗ ਚਿਤ ਵਿਚ ਤੁਪਕ ਦਾ ਨਾਮ ਸਮਝਣ।
ਹੋਕਹ੍ਯੋਚਹੋਇਨਜਹਾਤਹਾਇਨਕੌਕਹੋ॥੧੦੭੮॥
ਜਿਥੇ ਇਸ ਨੂੰ ਕਹਿਣਾ ਚਾਹੋ, ਉਥੇ ਇਸ ਨੂੰ ਵਰਤੋ ॥੧੦੭੮॥
Saying the word “Madyadharnani”, add the word “Hantaa’ at the end and know all the names of Tupak.1078.
ਸਿੰਧੁਰਨੀਮੁਖਤੇਸਬਦਾਦਿਬਖਾਨੀਐ॥
ਪਹਿਲਾਂ 'ਸਿੰਧੁਰਨੀ' (ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ ਬਖਾਨੋ।
ਸਤ੍ਰੁਸਬਦਕੋਅੰਤਿਤਵਨਕੇਠਾਨੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।
ਸਕਲਤੁਪਕਕੇਨਾਮਸੁਕਬਿਜੀਅਜਾਨੀਐ॥
(ਇਸ ਨੂੰ) ਸਾਰੇ ਕਵੀ ਤੁਪਕ ਦਾ ਨਾਮ ਮਨ ਵਿਚ ਜਾਣੋ।
ਹੋਯਾਕੇਭੀਤਰਭੇਦਨੈਕਨਹੀਮਾਨੀਐ॥੧੦੭੯॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੦੭੯॥
Saying firstly the word “Sindhurni”, add the word “Shatru” at the end and know all the names of Tupak without any discrimination.1079.
ਅਨਕਪਨੀਪਦਮੁਖਤੇਪ੍ਰਿਥਮਭਣੀਜੀਐ॥
ਪਹਿਲਾਂ 'ਅਨਕਪਨੀ' (ਹਾਥੀ-ਸੈਨਾ) ਸ਼ਬਦ ਮੁਖ ਤੋਂ ਕਹੋ।
ਸਤ੍ਰੁਸਬਦਕੋਅੰਤਿਤਵਨਕੇਦੀਜੀਐ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਚਤੁਰ ਵਿਅਕਤੀ ਮਨ ਵਿਚ ਤੁਪਕ ਦਾ ਨਾਮ ਸਮਝਣ।
ਹੋਦਯੋਚਹੋਜਿਹਠਵਰੈਤਹੀਪ੍ਰਮਾਨੀਐ॥੧੦੮੦॥
ਜਿਥੇ ਦੇਣਾ ਚਾਹੋ, ਉਥੇ ਵਰਤ ਲਵੋ ॥੧੦੮੦॥
Utter the word “Anikpani” from your mouth, then add the word “Shatu” at the end and know all the names of Tupak to say them as desired.1080.
ਪ੍ਰਿਥਮਨਾਗਨੀਮੁਖਤੇਸਬਦਉਚਾਰੀਐ॥
ਪਹਿਲਾਂ 'ਨਾਗਨੀ' (ਹਾਥੀ-ਸੈਨਾ) ਸ਼ਬਦ ਮੁਖ ਤੋਂ ਉਚਾਰੋ।
ਸਤ੍ਰੁਸਬਦਕਹੁਅੰਤਿਤਵਨਕੇਡਾਰੀਐ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਸਕਲਤੁਪਕਕੇਨਾਮਸੁਘਰਲਹਿਲੀਜੀਐ॥
(ਇਸ ਨੂੰ) ਸਾਰੇ ਸੁਘੜ-ਜਨ ਤੁਪਕ ਦਾ ਨਾਮ ਸਮਝ ਲੈਣ।
ਹੋਯਾਕੇਭੀਤਰਭੇਦਨੈਕੁਨਹੀਕੀਜੀਐ॥੧੦੮੧॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਾ ਕਰੋ ॥੧੦੮੧॥
Saying firstly the word “Naagini”, add the word “Shatru” at the end and know all the names of tupak without any discrimination1081.
ਹਰਿਨੀਸਬਦਸੁਮੁਖਤੇਆਦਿਬਖਾਨੀਐ॥
ਪਹਿਲਾਂ 'ਹਰਿਨੀ' (ਗਜ ਸੈਨਾ) (ਸ਼ਬਦ) ਮੁਖ ਤੋਂ ਕਹੋ।
ਸਤ੍ਰੁਸਬਦਕੋਤਾਕੇਅੰਤਿਪ੍ਰਮਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਚਤੁਰਪਛਾਨੀਅਉ॥
(ਇਸ ਨੂੰ) ਸਭ ਸੂਝਵਾਨ ਤੁਪਕ ਦਾ ਨਾਮ ਸਮਝੋ।
ਹੋਜਵਨੈਠਵਰਸੁਚਹੀਐਤਹੀਬਖਾਨੀਅਉ॥੧੦੮੨॥
ਜਿਥੇ ਵਰਤਣਾ ਚਾਹੋ, ਉਥੇ ਕਥਨ ਕਰ ਦਿਓ ॥੧੦੮੨॥
Know the name of Tupak for desired use, saying the word “Harni” and then adding the word “Shatru” to it.1082.
ਗਜਨੀਸਬਦਬਕਤ੍ਰਤੇਆਦਿਭਨੀਜੀਐ॥
ਪਹਿਲਾਂ 'ਗਜਨੀ' (ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ ਉਚਾਰੋ।
ਸਤ੍ਰੁਸਬਦਕੋਅੰਤਿਤਵਨਕੇਦੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਚਤੁਰਤੁਪਕਕੇਨਾਮਸਕਲਲਹਿਲੀਜੀਐ॥
(ਇਸ ਨੂੰ) ਸਾਰੇ ਚਤੁਰ ਵਿਅਕਤੀ ਤੁਪਕ ਦਾ ਨਾਮ ਸਮਝ ਲੈਣ।
ਹੋਜਿਹਚਾਹੋਤਿਹਠਵਰਉਚਾਰਨਕੀਜੀਐ॥੧੦੮੩॥
ਜਿਥੇ ਚਾਹੋ, ਉਥੇ ਇਸ ਦਾ ਉਚਾਰਨ ਕਰੋ ॥੧੦੮੩॥
Saying firstly the word “Gajni”, add the word “Shatru” and in this way know the names of Tupak for desired use.1083.
ਚੌਪਈ॥
ਚੌਪਈ:
CHAUPAI
ਸਾਵਜਨੀਸਬਦਾਦਿਬਖਾਨਹੁ॥
ਪਹਿਲਾਂ 'ਸਾਵਜਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
ਅਰਿਪਦਅੰਤਿਤਵਨਕੇਠਾਨਹੁ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਜਿਹਠਾਚਹੋਤਹੀਤੇਕਹੀਐ॥੧੦੮੪॥
ਜਿਥੇ ਚਾਹੋ, ਉਥੇ ਕਹਿ ਦਿਓ ॥੧੦੮੪॥
Saying the word “Saavjani”, add the word “ari” at the end and know all the know all the names of Tupak.1084.
ਮਾਤੰਗਨੀਪਦਾਦਿਭਣਿਜੈ॥
ਪਹਿਲਾਂ 'ਮਾਤੰਗਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
ਅਰਿਪਦਅੰਤਿਤਵਨਕੇਦਿਜੈ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
ਸਭਸ੍ਰੀਨਾਮਤੁਪਕਕੇਹੋਵੈ॥
(ਇਹ) ਸਭ ਤੁਪਕ ਦਾ ਨਾਮ ਹੋਵੇਗਾ।