ਚੌਪਈ॥
ਚੌਪਈ:
CHAUPAI
ਆਦਿਦੁਰਦਨੀਸਬਦਬਖਾਨਹੁ॥
ਪਹਿਲਾਂ 'ਦੁਰਦਨੀ' (ਹਾਥੀਆਂ ਵਾਲੀ ਸੈਨਾ) ਸ਼ਬਦ ਕਹੋ।
ਤਾਕੇਅੰਤਿਸਤ੍ਰੁਪਦਠਾਨਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।
ਨਾਮਤੁਪਕਕੇਸਕਲਲਹਿਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਕੇਬਿਖੈਭੇਦਨਹੀਕਿਜੈ॥੧੦੬੯॥
ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਕਰੋ ॥੧੦੬੯॥
Saying the word “Durdani” in the beginning, add the word “Shatru” at the end and utter the names of Tupak without any discrimination.1069.
ਦ੍ਵਿਪਨੀਆਦਿਉਚਾਰਨਕੀਜੈ॥
ਪਹਿਲਾਂ 'ਦ੍ਵਿਪਨੀ' (ਹਾਥੀ ਵਾਲੀ ਸੈਨਾ) (ਸ਼ਬਦ) ਦਾ ਉਚਾਰਨ ਕਰੋ।
ਅਰਿਪਦਅੰਤਿਤਵਨਕੇਦੀਜੈ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਹਚਾਹੋਤਹਹੀਤੇਕਹੀਐ॥੧੦੭੦॥
ਇਸ ਨੂੰ ਜਿਥੇ ਚਾਹੋ, ਉਥੇ ਕਹੋ ॥੧੦੭੦॥
Saying the word “Dayapani”, add the word “ari” at the end and know all the names of Tupak for using them in the desired way.1070.
ਆਦਿਪਦਮਿਨੀਸਬਦਬਖਾਨਹੁ॥
ਪਹਿਲਾਂ 'ਪਦਮਿਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।
ਅਰਿਪਦਅੰਤਿਤਵਨਕੇਠਾਨਹੁ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
ਨਾਮਤੁਪਕਕੇਸਕਲਲਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਭੇਦਨਕਛਹੂਕੀਜੈ॥੧੦੭੧॥
ਇਸ ਵਿਚ ਕੋਈ ਅੰਤਰ ਨਾ ਕਰੋ ॥੧੦੭੧॥
Saying firstly the world “Padmini”, add the word “ari” at the end and know all the names of Tupak without any discrimination.1071.
ਅੜਿਲ॥
ਅੜਿਲ:
ARIL
ਪ੍ਰਿਥਮਬਾਰਣੀਮੁਖਤੇਸਬਦਬਖਾਨੀਐ॥
ਪਹਿਲਾਂ ਮੂੰਹ ਤੋਂ 'ਬਾਰਣੀ' (ਹਾਥੀ-ਸੈਨਾ) ਸ਼ਬਦ ਬਖਾਨੋ।
ਸਤ੍ਰੁਸਬਦਕੋਅੰਤਿਤਵਨਕੋਠਾਨੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।
ਸਕਲਤੁਪਕਕੇਨਾਮਸੁਕਬਿਲਹਿਲੀਜੀਐ॥
(ਇਸ ਨੂੰ) ਸਾਰੇ ਕਵੀਓ! ਤੁਪਕ ਦਾ ਨਾਮ ਸਮਝੋ।
ਹੋਯਾਕੇਭੀਤਰਭੇਦਨੈਕੁਨਹੀਕੀਜੀਐ॥੧੦੭੨॥
ਇਸ ਵਿਚ ਕੋਈ ਫਰਕ ਨਾ ਕਰੋ ॥੧੦੭੨॥
Saying firstly the word “Vaarni”, add the word “Shatu” t the end and know all the names of Tupak without any discrimination.1072.
ਚੌਪਈ॥
ਚੌਪਈ:
CHAUPAI
ਆਦਿਬਿਆਲਣੀਸਬਦਬਖਾਨਹੋ॥
ਪਹਿਲਾਂ 'ਬਿਆਲਣੀ' (ਹਾਥੀ-ਸੈਨਾ) ਸ਼ਬਦ ਬਖਾਨ ਕਰੋ।
ਅਰਿਪਦਅੰਤਿਤਵਨਕੇਠਾਨਹੁ॥
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਜਾਨਹੁ॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
ਯਾਮੈਭੇਦਨੈਕੁਨਹੀਮਾਨਹੋ॥੧੦੭੩॥
ਇਸ ਵਿਚ ਕੋਈ ਫਰਕ ਨਾ ਮੰਨੋ ॥੧੦੭੩॥
Saying the word “Vyaalni”, add the word “ari” at the end and know all the names of Tupak without any discrimination.1073.
ਇੰਭਣੀਆਦਿਉਚਾਰਨਕੀਜੈ॥
ਪਹਿਲਾਂ 'ਇੰਭਣੀ' (ਹਾਥੀ-ਸੈਨਾ) (ਸ਼ਬਦ) ਉਚਾਰਨ ਕਰੋ।