ਜਾਕੋਸਕਲਸੁਕਬਿਮਿਲਜੋਵੈ॥੧੦੮੫॥
ਇਸ ਨੂੰ ਸਾਰੇ ਕਵੀ ਮਿਲ ਕੇ ਵਿਚਾਰ ਲਵੋ ॥੧੦੮੫॥
Saying firstly the word “Maatangani”, add the word “ari” and know all the names of Tupak.1085.
ਆਦਿਗਇੰਦਨਿਸਬਦਬਖਾਨਹੁ॥
ਪਹਿਲਾਂ 'ਗਇੰਦਨਿ' (ਹਾਥੀ-ਸੈਨਾ) ਸ਼ਬਦ ਬਖਾਨ ਕਰੋ।
ਅਰਿਪਦਅੰਤਿਤਵਨਕੇਠਾਨਹੁ॥
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਵਨੈਠਵਰਰੁਚੈਤਹਕਹੀਐ॥੧੦੮੬॥
ਜਿਥੇ ਚਾਹੋ, ਉਥੇ ਕਥਨ ਕਰੋ ॥੧੦੮੬॥
Saying the word “Gayandani” in the beginning, add the word “ari” at the end and know all the names of Tupak.1086.
ਦ੍ਰੁਮਅਰਿਆਦਿਉਚਾਰਨਕੀਜੈ॥
ਪਹਿਲਾਂ 'ਦ੍ਰੁਮ ਅਰਿ' (ਬ੍ਰਿਛਾਂ ਦੇ ਵੈਰੀ ਹਾਥੀ ਵਾਲੀ ਸੈਨਾ) (ਸ਼ਬਦ) ਉਚਾਰਨ ਕਰੋ।
ਅਰਿਪਦਅੰਤਿਤਵਨਕੇਦੀਜੈ॥
ਉਸ ਦੇ ਅੰਤ ਉੱਤੇ 'ਅਰਿ' ਪਦ ਜੋੜੋ।
ਨਾਮਤੁਪਕਕੇਸਕਲਪਛਾਨੋ॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
ਯਾਮੈਭੇਦਨਕਛੁਜੀਅਜਾਨੋ॥੧੦੮੭॥
ਇਸ ਬਾਰੇ ਮਨ ਵਿਚ ਕੋਈ ਭੇਦ ਨਾ ਸਮਝੋ ॥੧੦੮੭॥
Saying the word “Drum-ari” in the beginning, add the word “ari” at the end and know all the names of Tupak.1087.
ਬ੍ਰਿਛਾਤਕਣੀਆਦਿਉਚਾਰੋ॥
ਪਹਿਲਾਂ 'ਬ੍ਰਿਛਾਂਤਕਣੀ' (ਬ੍ਰਿਛ ਦਾ ਅੰਤ ਕਰਨ ਵਾਲੀ ਹੱਥਣੀਆਂ ਦੀ ਸੈਨਾ) (ਸ਼ਬਦ) ਉਚਾਰੋ।
ਅਰਿਪਦਅੰਤਿਤਵਨਕੇਡਾਰੋ॥
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਦਯੋਚਹੇਜਹਠਾਤਹਕਹੀਐ॥੧੦੮੮॥
ਜਿਥੇ ਚਾਹੋ, ਇਸ ਦੀ ਵਰਤੋਂ ਕਰ ਲਵੋ ॥੧੦੮੮॥
Saying the word “Vrikshantakni”, add the word “ari” and know all the names of Tupak.1088.
ਫਲਧਰਅਰਿਣੀਆਦਿਕਹੀਜੈ॥
ਪਹਿਲਾਂ 'ਫਲਧਰ ਅਰਿਣੀ' (ਬ੍ਰਿਛ ਦੀ ਵੈਰਣ ਹੱਥਣੀਆਂ ਵਾਲੀ ਸੈਨਾ) (ਸ਼ਬਦ) ਉਚਾਰੋ।
ਅਰਿਪਦਅੰਤਿਤਵਨਕੇਦੀਜੈ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
ਸਭਸ੍ਰੀਨਾਮਤੁਪਕਕੇਜਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਹਾਚਹੋਤਿਹਠਵਰਬਖਾਨੋ॥੧੦੮੯॥
ਜਿਥੇ ਲੋੜ ਸਮਝੋ, ਉਥੇ ਵਰਤੋ ॥੧੦੮੯॥
Saying the word “Phaldhar-arini”, add the word “ari” at the end and know all the names of Tupak.1089.
ਫਲਦਾਇਕਅਰਿਣੀਅਹਿਉਚਰੀਐ॥
(ਪਹਿਲਾਂ) 'ਫਲਦਾਇਕ ਅਰਿਣੀ' ਇਹ (ਸ਼ਬਦ) ਉਚਾਰੋ।
ਅਰਿਪਦਅੰਤਿਤਵਨਕੇਡਰੀਐ॥
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਸਭਸ੍ਰੀਨਾਮਤੁਪਕਕੇਜਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਭੇਦਨਰੰਚਕਮਾਨੋ॥੧੦੯੦॥
ਇਸ ਵਿਚ ਮਾੜਾ ਜਿੰਨਾ ਭੇਦ ਨਾ ਸਮਝੋ ॥੧੦੯੦॥
Saying the word “Phaldayak-arini” in the beginning, add the word “ari” at the end and know all the names of Tupak without any discrimination.1090.
ਅੜਿਲ॥
ਅੜਿਲ:
ARIL
ਧਰਾਧਰਨਅਰਿਣੀਸਬਦਾਦਿਬਖਾਨੀਐ॥
ਪਹਿਲਾਂ 'ਧਰਾਧਰਨ ਅਰਿਣੀ' (ਹਾਥੀ-ਸੈਨਾ) ਸ਼ਬਦ ਬਖਾਨੋ।
ਸਤ੍ਰੁਸਬਦਕੋਅੰਤਿਤਵਨਕੇਠਾਨੀਐ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਸਕਲਤੁਪਕਕੇਨਾਮਸੁਘਰਲਹਿਲੀਜੀਐ॥
(ਇਸ ਨੂੰ) ਸਾਰੇ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।
ਹੋਜਵਨਠਵਰਤਿਨਚਹੋਤਹੀਤੇਦੀਜੀਐ॥੧੦੯੧॥
ਜਿਸ ਥਾਂ ਚਾਹੋ, ਉਥੇ ਵਰਤ ਲਵੋ ॥੧੦੯੧॥
Saying firstly the word “Dharaadharan-arini”, add the word “Shatru” at the end and know all the names of Tupak for desired use.1091.
ਚੌਪਈ॥
ਚੌਪਈ:
CHAUPAI
ਧੂਰਿਰਾਟਅਰਿਣੀਪਦਭਾਖੋ॥
ਪਹਿਲਾਂ 'ਧੂਰਿਰਾਟ ਅਰਿਣੀ' (ਸੈਨਾ) ਸ਼ਬਦ ਕਥਨ ਕਰੋ।
ਤਾਕੇਅੰਤਿਸਤ੍ਰੁਪਦਰਾਖੋ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।
ਸਭਸ੍ਰੀਨਾਮਤੁਪਕਕੇਜਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਹਚਾਹੋਤਿਹਠਵਰਪ੍ਰਮਾਨੋ॥੧੦੯੨॥
ਜਿਥੇ ਚਾਹੋ, ਉਥੇ ਵਰਤੋ ॥੧੦੯੨॥
Saying the word “Dhoor-raat-arini”, add th word “Shatru” at the end and know all the names of Tupak.1092.
ਫਲਧਸਬਦਕੋਆਦਿਉਚਾਰਹੁ॥
ਪਹਿਲਾਂ 'ਫਲਧ' (ਬ੍ਰਿਛ) ਸ਼ਬਦ ਉਚਾਰਨ ਕਰੋ।
ਅਰਿਪਦਅੰਤਿਤਵਨਕੇਡਾਰਹੁ॥
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਜਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਹਚਾਹੋਤਿਹਠਵਰਬਖਾਨਹੁ॥੧੦੯੩॥
ਜਿਥੇ ਚਾਹੋ, ਉਥੇ ਬਖਾਨ ਕਰੋ ॥੧੦੯੩॥
After uttering the word “Phaladh”, add the word “ari” at the end and know all the names of Tupak for desired description.1093.
ਫਲਿਸਬਦਕੋਆਦਿਭਣਿਜੈ॥
ਪਹਿਲਾਂ 'ਫਲਿ' ਸ਼ਬਦ ਕਥਨ ਕਰੋ।
ਅਰਿਪਦਕਹਿਰਿਪੁਪਦਪੁਨਿਦਿਜੈ॥
ਮਗਰੋਂ ਪਹਿਲਾਂ 'ਅਰਿ' ਅਤੇ ਫਿਰ 'ਰਿਪੁ' ਪਦ ਜੋੜੋ।
ਸਭਸ੍ਰੀਨਾਮਤੁਪਕਕੇਲਹੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਚਹੀਐਜਹਾਤਹੀਤੇਕਹੀਐ॥੧੦੯੪॥
ਜਿਥੇ ਲੋੜ ਹੋਵੇ, ਉਥੇ ਕਹਿ ਦਿਓ ॥੧੦੯੪॥
Saying firstly the word “Phali”, add the word “ari” and know all the names of Tupak.1094.
ਤਰੁਅਰਿਣੀਸਬਦਾਦਿਬਖਾਨੋ॥
ਪਹਿਲਾਂ 'ਤਰੁ ਅਰਿਣੀ' (ਹਾਥੀ-ਸੈਨਾ) ਸ਼ਬਦ ਬਖਾਨੋ।
ਅਰਿਪਦਅੰਤਿਤਵਨਕੇਠਾਨੋ॥
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਭੇਦਨੈਕੁਨਹੀਮਾਨਹੁ॥੧੦੯੫॥
ਇਸ ਵਿਚ ਕੋਈ ਭੇਦ ਨਾ ਮੰਨੋ ॥੧੦੯੫॥
Saying firstly the word “Taru-arini”, add the word “ari” at the end and know all the names of Tupak without any discrimination.1095.
ਧਰਿਸਅਰਿਣੀਸਬਦਾਦਿਭਣਿਜੈ॥
ਪਹਿਲਾਂ 'ਧਰਿਸ ਅਰਿਣੀ' (ਹਾਥੀ ਵਾਲੀ ਸੈਨਾ) ਸ਼ਬਦ ਕਥਨ ਕਰੋ।
ਅਰਿਪਦਅੰਤਿਤਵਨਕੇਦਿਜੈ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਕੇਬਿਖੈਭੇਦਨਹੀਜਾਨੋ॥੧੦੯੬॥
ਇਸ ਵਿਚ ਕੋਈ ਭੇਦ ਨਾ ਸਮਝੋ ॥੧੦੯੬॥
Saying firstly the word “Dhari-Ishvarni”, add the word “ari” at the end and know all the names of Tupak without any difficulty.1096.
ਬਿਰਛਰਿਣੀਸਬਦਾਦਿਭਣੀਜੈ॥
ਪਹਿਲਾਂ 'ਬਿਰਛਰਿਣੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।