GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 775
Display Settings
ਹਰਿਜਅਰਿਰਵਨਿਨਿਆਦਿਬਖਾਨੋ
ਪਹਿਲਾਂ 'ਹਰਿਜ ਅਰਿ ਰਵਨਿਨਿ' (ਸੂਰਜ ਦੇ ਜਾਏ ਪੁੱਤਰ ਦਿਨ ਦੀ ਵੈਰਨ ਰਾਤ ਨੂੰ ਰਮਣ ਕਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) ਕਹੋ।
ਸੁਤਚਰਕਹਿਪਤਿਸਬਦਪ੍ਰਮਾਨੋ
(ਫਿਰ) 'ਸੁਤ੍ਰੁ ਚਰ ਪਤਿ' ਸ਼ਬਦ ਜੋੜੋ।
ਤਾਕੇਅੰਤਿਸਤ੍ਰੁਪਦਕਹੋ
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਲਹੋ॥੯੫੮॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੯੫੮॥
Saying firstly the word “Harija-ari-ramanani” and add the words “Satchar-pati”, then add “shatru” and know all names of Tupak.958.
ਤਿਮ੍ਰਿਯਰਿਸੋਰਵਨਨਿਪਦਕਹੀਐ
ਪਹਿਲਾਂ 'ਤਿਮ੍ਰਿਯਰਿ' (ਸੂਰਜ ਦੀ ਵੈਰਨ ਰਾਤ) ਨਾਲ 'ਰਵਨਨਿ' ਪਦ ਕਥਨ ਕਰੋ।
ਸੁਤਚਰਕਹਿਨਾਇਕਪਦਗਹੀਐ
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਤਿਹਅੰਤਿਕਹਿਜੈ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਕੇਸਭਲਹਿਲਿਜੈ॥੯੫੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੫੯॥
Saying firstly the word “Nimir-ramanani”, add the words “Satchar-nayak-shatru” and know all the names of Tupak.959.
ਹਰਿਜਰਿਰਵਨਿਨਿਆਦਿਬਖਾਨੋ
ਪਹਿਲਾਂ 'ਹਰਿਜਰਿ' (ਦਿਨ ਦੀ ਵੈਰਣ ਰਾਤ) ਰਵਨਿਨਿ' ਕਥਨ ਕਰੋ।
ਜਾਚਰਕਹਿਨਾਇਕਪਦਠਾਨੋ
(ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਉਚਰੀਐ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਕੇਸੁਕਬਿਬਿਚਰੀਐ॥੯੬੦॥
(ਇਸ ਨੂੰ) ਕਵੀ ਲੋਗ ਤੁਪਕ ਦਾ ਨਾਮ ਸਮਝ ਲੈਣ ॥੯੬੦॥
Saying firstly the word “Harjari-ramnan”, add the words “Jachar-nayak-shatru” and know all the names of Tupak.960.
ਰਵਿਜਰਿਰਵਨਿਨਿਆਦਿਬਖਾਨਹੁ
ਪਹਿਲਾਂ 'ਰਵਿਜਰਿ ਰਵਨਿਨਿ' (ਸ਼ਬਦ) ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨਹੁ
ਫਿਰ 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕਹੁਬਹੁਰੋਭਾਖਹੁ
ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
ਸਭਸ੍ਰੀਨਾਮਤੁਪਕਲਖਿਰਾਖਹੁ॥੯੬੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੬੧॥
Saying firstly the word “Ravijari-ramnan”, add the words “Jaachar-pati-shatru”, and know all the names of Tupak.961.
ਭਾਨੁਜਅਰਿਕਹਿਰਵਨਿਭਨੀਜੈ
ਪਹਿਲਾਂ 'ਭਾਨੁਜ ਅਰਿ' (ਸੂਰਜ ਦੇ ਪੁੱਤਰ ਦੀ ਵੈਰਨ ਰਾਤ) ਕਹਿ ਕੇ ਫਿਰ 'ਰਵਨਿ' (ਰਮਣ ਕਰਨ ਵਾਲਾ) ਕਥਨ ਕਰੋ।
ਜਾਚਰਕਹਿਨਾਇਕਪਦਦੀਜੈ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਸਭਸ੍ਰੀਨਾਮਤੁਪਕਕੇਜਾਨਹੁ॥੯੬੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੨॥
Saying firstly the word “Bhaanuj-ari”, add the word “raman” and then and then add “Jaachar-nayak-shatru” and in this way, know all the name of Tupak.962.
ਸੂਰਜਰਿਰਵਨਿਆਦਿਪਦਕਹੀਐ
ਪਹਿਲਾਂ 'ਸੂਰਜਰਿ ਰਵਨਿ' ਪਦ ਕਥਨ ਕਰੋ।
ਜਾਚਰਕਹਿਨਾਇਕਪਦਗਹੀਐ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਉਚਾਰੋ
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
ਨਾਮਤੁਪਕਕੇਸਭਜੀਅਧਾਰੋ॥੯੬੩॥
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦੇ ਨਾਮ ਵਜੋਂ ਧਾਰਨ ਕਰੋ ॥੯੬੩॥
Saying firstly the word “Surya-ari-raman”, utter the words “Jaachar-nayak-shatu” and know the names of Tupak in your mind.963.
ਭਾਨੁਜਾਰਿਰਵਨਿਨਿਪਦਭਾਖੋ
ਪਹਿਲਾਂ 'ਭਾਨੁਜਾਰਿ ਰਵਨਿਨਿ' ਪਦ ਕਥਨ ਕਰੋ।
ਸੁਤਚਰਕਹਿਪਤਿਪਦਪੁਨਿਰਾਖੋ
ਫਿਰ 'ਸੁਤ ਚਰ ਪਤਿ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਕੇਸਕਲਪ੍ਰਮਾਨਹੁ॥੯੬੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੪॥
Saying firstly the word “Bhaanjari-raman”, utter the words “satchar-pati-shatru” and know all the names of Tupak.964.
ਅੜਿਲ
ਅੜਿਲ:
ARIL
ਦਿਨਧੁਜਅਰਿਰਵਨਿਨਿਕੋਆਦਿਉਚਾਰੀਐ
ਪਹਿਲਾਂ 'ਦਿਨਧੁਜ ਅਰਿ ਰਵਨਿਨਿ' (ਸ਼ਬਦ) ਉਚਾਰੋ।
ਜਾਚਰਕਹਿਕੈਨਾਥਸਬਦਦੇਡਾਰੀਐ
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਪ੍ਰਮਾਨੀਐ॥੯੬੫॥
(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੯੬੫॥
Uttering the word “Dindvaj-ari-ramanan”, speak the words “Jaachar-naath-shatru” and know all the names of Tupak.965.
ਦਿਨਰਾਜਿਅਰਿਰਵਨਿਨੀਸੁਆਦਿਬਖਾਨੀਐ
ਪਹਿਲਾਂ 'ਦਿਨਰਾਜਿ ਅਰਿ ਰਵਨਿਨੀ' (ਸ਼ਬਦ) ਕਥਨ ਕਰੋ।
ਜਾਚਰਕਹਿਕੈਨਾਥਸਬਦਪੁਨਿਠਾਨੀਐ
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਬੁਧਬਿਚਾਰੀਐ॥੯੬੬॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੯੬੬॥
Saying firstly the word “Din-raaj-ramanani”, utter the words “Jaachar-naath-shatru” and consider all the names of Tupak.966.
ਚੌਪਈ
ਚੌਪਈ:
CHAUPAI
ਦਿਨਿਸਅਰਿਰਵਨਿਨਿਆਦਿਉਚਾਰੋ
ਪਹਿਲਾਂ 'ਦਿਨਿਸ ਅਰਿ ਰਵਨਿਨਿ' (ਸ਼ਬਦ) ਕਥਨ ਕਰੋ।
ਜਾਚਰਕਹਿਨਾਇਕਪਦਡਾਰੋ
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕਹੁਪੁਨਿਕਹਿਲੀਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਕੇਸਕਲਪਤੀਜੈ॥੯੬੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੭॥
Saying firstly the word “Dinas-ari-ramnan”, utter the words “Jaachar-nayak-shatru”, know all the names of Tupak.967.
ਤਮਅਰਿਜਰਿਰਵਨਿਨਿਪਦਭਾਖੋ
ਪਹਿਲਾਂ 'ਤਮ ਅਰਿ ਜਰਿ (ਹਨੇਰੇ ਦੇ ਵੈਰੀ ਸੂਰਜ ਤੋਂ ਪੈਦਾ ਹੋਇਆ ਦਿਨ, ਉਸ ਦੀ ਵੈਰੀ ਰਾਤ, ਉਸ ਨੂੰ ਰਮਣ ਕਰਨ ਵਾਲਾ ਚੰਦ੍ਰਮਾ) ਰਵਨਿਨਿ' ਪਦ ਕਥਨ ਕਰੋ।
ਜਾਚਰਕਹਿਨਾਇਕਪਦਰਾਖੋ
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਤਿਹਅੰਤਿਭਣਿਜੈ
ਫਿਰ ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ।
ਨਾਮਤੁਪਕਕੇਸਕਲਪਤਿਜੈ॥੯੬੮॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੮॥
Saying firstly the word “Tam-arijari-ramnan” add the words “Jaachar, nayak and shatru” at the end and know all the names of Tupak.968.
ਚੰਦ੍ਰਜੋਨਨੀਆਦਿਬਖਾਨੋ
ਪਹਿਲਾਂ 'ਚੰਦ੍ਰ ਜੋਨਨੀ' (ਚੰਦ੍ਰਮਾ ਦੀ ਚਾਨਣੀ ਵਰਗੀ ਚੰਨ੍ਹਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।
ਜਾਚਰਕਹਿਨਾਇਕਪਦਠਾਨੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।