GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 771
Display Settings
ਸਤਦ੍ਰਵਨਿਨੀਪ੍ਰਿਥਮਪ੍ਰਕਾਸੋ
ਪਹਿਲਾਂ 'ਸਤਦ੍ਰਵਨਿਨੀ' (ਸੈਂਕੜੇ ਧਾਰਾ ਬਣਾ ਕੇ ਵਗਣ ਵਾਲੀ ਨਦੀ) (ਸ਼ਬਦ) ਕਹੋ।
ਜਾਚਰਕਹਿਨਾਇਕਪਦਰਾਖੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਅਰਿਪਦਤਾਕੇਅੰਤਿਉਚਰੀਐ
ਉਸ ਦੇ ਅੰਤ ਤੇ 'ਅਰਿ' ਸ਼ਬਦ ਉਚਾਰੋ।
ਸਕਲਤੁਪਕਕੇਨਾਮਬਿਚਰੀਐ॥੯੧੮॥
ਇਸ ਨੂੰ ਸਭ ਤੁਪਕ ਦਾ ਨਾਮ ਸਮਝੋ ॥੯੧੮॥
Saying firstly the word “Shatdravani” (Sutlej), add the words “Jaachar-nayak-ari” and know all the names of Tupak.918.
ਸਤਪ੍ਰਵਾਹਨਿਨਿਆਦਿਬਖਾਨਹੁ
ਪਹਿਲਾਂ 'ਸਤ ਪ੍ਰਵਾਹਨਿਨਿ' (ਸ਼ਬਦ) ਕਹੋ।
ਜਾਚਰਕਹਿਨਾਇਕਪਦਠਾਨਹੁ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਉਚਾਰੋ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਕੇਸਕਲਬਿਚਾਰੋ॥੯੧੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੯॥
Saying firstly the word “Sat-pravaahinin”, add the words “Jaachar-nayak-shatru” and know all the names of Tupak.919.
ਸਹਸਨਾਰਨਿਨਿਆਦਿਬਖਾਨੋ
ਪਹਿਲਾਂ 'ਸਹਸ ਨਾਰਨਿਨਿ' ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨੋ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੇਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਸਭਲਹਿਲਿਜੈ॥੯੨੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੨੦॥
Saying firstly the word “Sahasar-narinin”, add the words “Jaachar-pati-shatru” and know all the names of Tupak.920.
ਅੜਿਲ
ਅੜਿਲ:
ARIL
ਸਤਦ੍ਰਵਨਨਿਨਿਆਦਿਉਚਾਰਨਕੀਜੀਐ
ਪਹਿਲਾ 'ਸਤ ਦ੍ਰਵਨਨਿਨਿ' (ਸ਼ਬਦ) ਉਚਾਰੋ।
ਜਾਚਰਕਹਿਕੈਨਾਥਸਬਦਕਹੁਦੀਜੀਐ
(ਫਿਰ) 'ਜਾ ਚਰ ਨਾਥ' (ਸ਼ਬਦ) ਕਹਿ ਦਿਓ।
ਰਿਪੁਪਦਕੋਤਾਕੇਪੁਨਿਅੰਤਿਬਖਾਨੀਐ
ਉਸ ਦੇ ਅੰਤ ਉਤੇ 'ਰਿਪੁ' ਪਦ ਨੂੰ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪਛਾਨੀਐ॥੯੨੧॥
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੯੨੧॥
Saying firstly the word “Satyadravananini”, add the words “Jaachar-naath-ripu” and recognize thoughtfully all the names of Tupak.921.
ਚੌਪਈ
ਚੌਪਈ:
CHAUPAI
ਸਤਪ੍ਰਵਾਹਨਿਨਿਪ੍ਰਥਮਬਖਾਨਹੁ
ਪਹਿਲਾਂ 'ਸਤ ਪ੍ਰਵਾਹਨਿਨਿ' (ਸ਼ਬਦ) ਕਹੋ।
ਜਾਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਕੇਸਭਲਹਿਲਿਜੈ॥੯੨੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੨॥
Saying firstly the word “Shat-pravaahini”, add the words “Jaachar-pati-shatru” and know all the names of Tupak.922.
ਸਤਾਗਾਮਿਨੀਪ੍ਰਥਮਭਣਿਜੈ
ਪਹਿਲਾਂ 'ਸਤਾ ਗਾਮਿਨੀ' (ਸ਼ਬਦ) ਕਹੋ।
ਜਾਚਰਕਹਿਨਾਇਕਪਦਦਿਜੈ
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਬਖਾਨ ਕਰੋ।
ਸਕਲਤੁਪਕਕੇਨਾਮਪ੍ਰਮਾਨਹੁ॥੯੨੩॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਵਿਚਾਰੋ ॥੯੨੩॥
Saying firstly the word “Shat-gaamini”, add the words “Jaachar-nayak-shatru” and know all the names of Tupak.923.
ਸਤਤਰੰਗਨਨਿਆਦਿਉਚਾਰੋ
ਪਹਿਲਾ 'ਸਤ ਤਰੰਗਨਨਿ' (ਸ਼ਬਦ) ਕਹੋ।
ਜਾਚਰਕਹਿਨਾਇਕਪਦਡਾਰੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਅੰਤਿਸਬਦਤਾਕੇਅਰਿਕਹੀਐ
ਉਸ ਦੇ ਅੰਤ ਉਤੇ 'ਅਰਿ' ਸ਼ਬਦ ਉਚਾਰੋ।
ਨਾਮਤੁਪਕਕੇਸਭਜੀਅਲਹੀਐ॥੯੨੪॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੯੨੪॥
Saying firstly the word “Shat-tarangni”, add the words “Jaachar-nayak” and the words “ari” at the end, know all the names of Tupak in your mind.924.
ਭੂਮਿਸਬਦਕੋਆਦਿਬਖਾਨੋ
ਪਹਿਲਾਂ 'ਭੂਮਿ' ਸ਼ਬਦ ਨੂੰ ਕਹੋ।
ਜਾਚਰਕਹਿਪਤਿਸਬਦਪ੍ਰਮਾਨੋ
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਉਚਾਰਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਕੇਸਕਲਬੀਚਾਰਹੁ॥੯੨੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੫॥
Saying firstly the word “Bhoomi”, add the words “Jaachar-pati-shatru” and know all the names of Tupak.925.
ਆਦਿਬਿਆਸਨਿਨੀਪਦਭਾਖੋ
ਪਹਿਲਾਂ 'ਬਿਆਸਨਿਨੀ' ਸ਼ਬਦ ਕਹੋ।
ਜਾਚਰਕਹਿਨਾਇਕਪਦਰਾਖੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
ਸਕਲਤੁਪਕਕੇਨਾਮਪਛਾਨਹੁ॥੯੨੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੬॥
Saying firstly the word “Vyasanani”, add the words “Jaachar-nayak-shatru” and know the names of Tupak.926.
ਬਿਅਹਨਨੀਸਬਦਾਦਿਭਣਿਜੈ
ਪਹਿਲਾਂ 'ਬਿਆਹਨਨੀ' (ਬਿਆਸ ਨਦੀ) ਸ਼ਬਦ ਉਚਾਰੋ।
ਜਾਚਰਕਹਿਨਾਇਕਪਦਦਿਜੈ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਉਚਾਰਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਸਕਲਤੁਪਕਕੇਨਾਮਬਿਚਾਰਹੁ॥੯੨੭॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੯੨੭॥
Saying firstly the words “Vyaahanani” (Vyas), add the words “Jaachar-nayak-shatru” and know all the names of Tupak.927.
ਪਾਸਸਕਤਿਨਨਿਆਦਿਉਚਰੀਐ
ਪਹਿਲਾਂ 'ਪਾਸ ਸਕਤਿਨਨਿ' (ਆਪਣੀ ਸ਼ਕਤੀ ਨਾਲ ਪਾਸ-ਫਾਹੀ ਨੂੰ ਤੋੜਨ ਵਾਲੀ ਬਿਆਸ ਨਦੀ) (ਸ਼ਬਦ) ਉਚਾਰੋ।
ਜਾਚਰਕਹਿਨਾਇਕਪਦਧਰੀਐ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਰਿਪੁਪਦਤਾਕੇਅੰਤਿਭਣਿਜੈ
ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।
ਸਕਲਤੁਪਕਕੇਨਾਮਕਹਿਜੈ॥੯੨੮॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੮॥
Saying firstly the word “Paashsakatanani” (Vipaasha), add the words “Jaachar-nayak-ripu” and know all the names of Tupak.928.
ਪਾਸਨਾਸਨਿਨਿਆਦਿਬਖਨੀਐ
ਪਹਿਲਾਂ 'ਪਾਸ ਨਾਸਨਿਨਿ' (ਸ਼ਬਦ) ਦਾ ਉਚਾਰਨ ਕਰੋ।
ਜਾਚਰਕਹਿਨਾਇਕਪਦਠਨੀਐ
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।