ਸਤ੍ਰੁਸਬਦਕੋਬਹੁਰਿਉਚਰੀਐ॥
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਕਲਤੁਪਕਕੇਨਾਮਬਿਚਰੀਐ॥੯੨੯॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੯੨੯॥
Saying firstly the word “Paashsakatanani” add the words “Jaachar-nayak-shatru” and know all the names of Tupak.929.
ਬਰੁਣਾਇਧਨਾਸਨਨਿਬਖਾਨਹੁ॥
(ਪਹਿਲਾਂ) 'ਬਰੁਣਾਇਧ ਨਾਸਨਿਨਿ' (ਬਿਅਸ ਨਦੀ ਦੇ ਸੰਬੰਧ ਵਾਲੀ) (ਸ਼ਬਦ) ਕਹੋ।
ਜਾਚਰਕਹਿਨਾਇਕਪਦਠਾਨਹੁ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਸਕਲਤੁਪਕਕੇਨਾਮਕਹਿਜੈ॥੯੩੦॥
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੩੦॥
Saying firstly word “Varunayudh-naashanan”, add the words “Jaachar-nayak-shatru” and know all the names of Tupak.930.
ਜਲਿਸਨਆਯੁਧਨਾਮਕਹੀਜੈ॥
(ਪਹਿਲਾਂ) 'ਜਲਿਸਨ ਆਯੁਧ' (ਵਰੁਣ ਦਾ ਸ਼ਸਤ੍ਰ) ਦਾ ਨਾਮ ਕਹੋ।
ਜਾਚਰਕਹਿਨਾਇਕਪਦਦੀਜੈ॥
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਸਕਲਤੁਪਕਕੇਨਾਮਪ੍ਰਮਾਨਹੁ॥੯੩੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੩੧॥
Saying the word “Jalsin-aayudh” in the beginning, add the words “Jaachar-nayak-shatru” and know all the names of Tupak.931.
ਅੜਿਲ॥
ਅੜਿਲ:
ARIL
ਸਕਲਪਾਸਿਲੈਨਾਮਨਾਸਨਿਨਿਭਾਖੀਐ॥
(ਪਹਿਲਾਂ) ਪਾਸ ਦੇ ਸਾਰੇ ਨਾਮ ਲੈ ਕੇ, ਫਿਰ 'ਨਾਸਨਿਨਿ' ਸ਼ਬਦ ਕਹੋ।
ਜਾਚਰਕਹਿਕੈਨਾਥਬਹੁਰਿਪਦਰਾਖੀਐ॥
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪਛਾਨੀਐ॥੯੩੨॥
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦੇ ਨਾਮ ਸਮਝਣ ॥੯੩੨॥
Saying all the names of noose (paash) utter the word “Naashnin” and then the words “Jaachar-naath” and recognize all then the words “Jaachar-naath” and recognize all the names of Tupak.932.
ਰਾਵਿਨਨੀਸਬਦਾਦਿਬਖਾਨਨਕੀਜੀਐ॥
ਪਹਿਲਾਂ 'ਰਾਵਿਨਨੀ' (ਰਾਵੀ ਨਦੀ ਨੂੰ ਧਾਰਨ ਕਰਨ ਵਾਲੀ ਭੂਮੀ) ਕਹੋ।
ਜਾਚਰਕਹਿਕੈਨਾਥਸਬਦਪੁਨਿਦੀਜੀਐ॥
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਬਖਾਨ ਕਰੋ।
ਹੋਸਕਲਤੁਪਕਕੇਨਾਮਸੁਬੀਰਪਛਾਨੀਐ॥੯੩੩॥
(ਇਸ ਨੂੰ) ਸਾਰੇ ਭਰਾ ਤੁਪਕ ਦਾ ਨਾਮ ਸਮਝੋ ॥੯੩੩॥
Saying firstly the word “Raavanani”, add “Jaachar, naath and shatru” at the end and in this way know all the names of Tupak.933.
ਚੌਪਈ॥
ਚੌਪਈ:
CHAUPAI
ਰਾਵਿਨੀਨਿਸਬਦਾਦਿਭਣਿਜੈ॥
ਪਹਿਲਾਂ 'ਰਾਵਿਨੀਨਿ' ਸ਼ਬਦ ਕਹੋ।
ਜਾਚਰਕਹਿਪਤਿਸਬਦਕਹਿਜੈ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ॥
ਮਗਰੋਂ 'ਸਤ੍ਰੁ' ਸ਼ਬਦ ਕਹੋ।
ਸਕਲਤੁਪਕਕੇਨਾਮਪਛਾਨਹੁ॥੯੩੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੩੪॥
Saying firstly the word “Raavneen”, add the words “Jaachar-pati-shatru” nad recognize all the names of Tupak.934.
ਚੰਦ੍ਰਭਗਨਿਨਿਆਦਿਬਖਾਨਹੁ॥
ਪਹਿਲਾਂ 'ਚੰਦ੍ਰ ਭਗਨਿਨਿ' (ਝਨਾ ਨਦੀ ਨੂੰ ਧਾਰਨ ਕਰਨ ਵਾਲੀ ਧਰਤੀ) (ਸ਼ਬਦ) ਨੂੰ ਕਹੋ।
ਜਾਚਰਕਹਿਪਤਿਸਬਦਪ੍ਰਮਾਨਹੁ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਉਚਾਰਹੁ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਕਲਬਿਚਾਰਹੁ॥੯੩੫॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੯੩੫॥
Saying firstly the word “Chandra-bhaaganani”, add the words “Jaachar-pati-shatru” and know all the names of Tupak.935.
ਸਸਿਭਗਨਿਨਿਸਬਦਾਦਿਬਖਾਨੋ॥
ਪਹਿਲਾਂ 'ਸਸਿ ਭਗਨਿਨਿ' ਸ਼ਬਦ ਕਹੋ।
ਜਾਚਰਕਹਿਪਤਿਸਬਦਪ੍ਰਮਾਨੋ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਭਲਹਿਲਿਜੈ॥੯੩੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੩੬॥
Saying firstly the word “Shashi-bhaganan”, add the words “Jaachar-pati-shatru” and in this way know all the names of Tupak.936.
ਚੰਦ੍ਰਨੁਜਨਿਨਿਆਦਿਬਖਾਨਹੁ॥
ਪਹਿਲਾਂ 'ਚੰਦ੍ਰਨੁਜਨਿਨਿ' (ਚੰਦ੍ਰਮਾ ਦੀ ਛੋਟੀ ਭੈਣ ਚੰਨ੍ਹਾ ਨਦੀ ਵਾਲੀ ਭੂਮੀ) ਸ਼ਬਦ ਕਥਨ ਕਰੋ।
ਜਾਚਰਕਹਿਪਤਿਸਬਦਸੁਠਾਨਹੁ॥
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕਹੁਬਹੁਰੋਧਰੀਐ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਕਲਬਿਚਰੀਐ॥੯੩੭॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਵਿਚਾਰੋ ॥੯੩੭॥
Saying firstly the word “Chandar-anujnin”, add the words “Jaachar-patti-shatru” and know all the names of Tupak.937.
ਅੜਿਲ॥
ਅੜਿਲ:
ARIL
ਸਸਿਅਨੁਜਨਿਨੀਆਦਿਉਚਾਰਨਕੀਜੀਐ॥
ਪਹਿਲਾਂ 'ਸਸਿ ਅਨੁਜਨਿਨੀ' (ਸ਼ਬਦ) ਦਾ ਉਚਾਰਨ ਕਰੋ।
ਜਾਚਰਕਹਿਕੈਨਾਥਸਬਦਕੋਦੀਜੀਐ॥
ਫਿਰ 'ਜਾ ਚਰ ਨਾਥ' ਪਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ॥੯੩੮॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੯੩੮॥
Saying firstly the word “Shashi-ani-janani” add the words “Jaachar-naath” and then “Shatu” at the end, and in this way know all the names of Tupak.938.
ਚੌਪਈ॥
ਚੌਪਈ:
CHAUPAI
ਮਯੰਕਅਨੁਜਨਿਨਿਆਦਿਬਖਾਨਹੁ॥
ਪਹਿਲਾਂ 'ਮਯੰਕ (ਚੰਦ੍ਰਮਾ) ਅਨੁਜਨਿਨਿ' (ਸ਼ਬਦ) ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨਹੁ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਅਰਿਪਦਅੰਤਿਤਵਨਕੇਦਿਜੈ॥
ਉਸ ਦੇ ਅੰਤ ਉਤੇ 'ਅਰਿ' ਪਦ ਦਿਓ।
ਨਾਮਤੁਪਕਕੇਸਭਲਹਿਲਿਜੈ॥੯੩੯॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝ ਲਵੋ ॥੯੩੯॥
Saying firstly the word “Mayank-anujnani”, add the words “:Jaachar-pati-ari” and know the names of Tupak.939.
ਅੜਿਲ॥
ਅੜਿਲ:
ARIL
ਮਯੰਕਸਹੋਦਰਨਿਨਿਸਬਦਾਦਿਬਖਾਨੀਐ॥
ਪਹਿਲਾਂ 'ਮਯੰਕ ਸਹੋਦਰਨਿਨਿ' ਸ਼ਬਦ ਦਾ ਬਖਾਨ ਕਰੋ।