GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 769
Display Settings
ਹੋਸਕਲਤੁਪਕਕੇਨਾਮਪ੍ਰਬੀਨਪ੍ਰਮਾਨੀਐ॥੮੯੫॥
(ਇਸ ਨੂੰ) ਸਾਰੇ ਪ੍ਰਬੀਨ ਲੋਗ ਤੁਪਕ ਦਾ ਨਾਮ ਜਾਣਨ ॥੮੯੫॥
Utter the word “Naaraalayani” in the beginning, then add the words “Jaachar-pati-shatru”, O skilful people! know all the names of Tupak.895.
ਨਾਰਕੇਤਨਿਨਿਆਦਿਉਚਾਰਨਕੀਜੀਐ
ਪਹਿਲਾਂ 'ਨਾਰ ਕੇਤਨਿਨਿ' (ਪਾਣੀ ਦੇ ਘਰ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।
ਜਾਚਰਕਹਿਕੈਪੁਨਿਨਾਇਕਪਦਦੀਜੀਐ
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੮੯੬॥
(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੮੯੬॥
Saying firstly the word “Naariketnin”, add the words “Jaachar-nayak-shatru” and consider all the names of Tupak.896.
ਜਲਬਾਸਨਨੀਆਦਿਉਚਾਰਨਕੀਜੀਐ
ਪਹਿਲਾਂ 'ਜਲ ਬਾਸਨਨੀ' ਆਦਿ ਸ਼ਬਦ ਉਚਾਰੋ।
ਜਾਚਰਕਹਿਕੈਨਾਥਸਬਦਪੁਨਿਦੀਜੀਐ
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੯੭॥
(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਸਮਝਣ ॥੮੯੭॥
Saying firstly the word “Jalvaasnani”, add the words “Jaachar-naath-shatru” and know thoughtfully all the names of Tupak.897.
ਚੌਪਈ
ਚੌਪਈ:
CHAUPAI
ਜਲਕੇਤਨਨੀਆਦਿਬਖਾਨੋ
ਪਹਿਲਾਂ 'ਜਲ ਕੇਤਨਨੀ' ਸ਼ਬਦ ਕਹੋ।
ਜਾਚਰਕਹਿਪਤਿਸਬਦਪ੍ਰਮਾਨੋ
ਫਿਰ 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹਬਹੁਰਿਭਣਿਜੈ
ਫਿਰ 'ਸਤ੍ਰੁ' ਸ਼ਬਦ ਮਗਰੋਂ ਕਹੋ।
ਸਭਸ੍ਰੀਨਾਮਤੁਪਕਲਖਿਲਿਜੈ॥੮੯੮॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੮੯੮॥
Saying firstly the word “Jalketanani”, add the words “Jaachar-pati-shatru” and know all the names of Tupak.898.
ਅੜਿਲ
ਅੜਿਲ:
ARIL
ਜਲਬਾਸਨਨੀਆਦਿਬਖਾਨਨਕੀਜੀਐ
ਪਹਿਲਾਂ 'ਜਲ ਬਾਸਨਨੀ' ਸ਼ਬਦ ਕਹੋ।
ਜਾਚਰਕਹਿਕੈਨਾਥਸਬਦਪੁਨਿਦੀਜੀਐ
ਫਿਰ 'ਜਾ ਚਰ ਨਾਥ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਪ੍ਰਮਾਨੀਐ॥੮੯੯॥
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੮੯੯॥
Utter firstly the word “Jalvaasanani”, then add “Jaachar-naath-shatru” and in this way know all the names of Tupak.899.
ਚੌਪਈ
ਚੌਪਈ:
CHAUPAI
ਜਲਧਾਮਨਨੀਆਦਿਬਖਾਨੋ
ਪਹਿਲਾਂ 'ਜਲ ਧਾਮਨਨੀ' ਸ਼ਬਦ ਕਹੋ।
ਜਾਚਰਕਹਿਪਤਿਸਬਦਪ੍ਰਮਾਨੋ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਲਖਿਲਿਜੈ॥੯੦੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੦੦॥
Utter firstly the word “Jaldhaamanani”, then add the words “Jaachar-pati-shatru” and know the names of Tupak.900.
ਜਲਗ੍ਰਿਹਨਨੀਆਦਿਬਖਾਨੋ
ਪਹਿਲਾਂ 'ਜਲ ਗ੍ਰਿਹਨਨੀ' (ਪਾਣੀ ਦੇ ਘਰਾਂ, ਸਮੁੰਦਰਾਂ ਵਾਲੀ ਧਰਤੀ) ਕਹੋ।
ਜਾਚਰਕਹਿਪਤਿਸਬਦਪ੍ਰਮਾਨੋ
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਪਦ ਕਥਨ ਕਰੋ।
ਸਭਸ੍ਰੀਨਾਮਤੁਪਕਲਖਿਲਿਜੈ॥੯੦੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੯੦੧॥
Saying firstly the word “Jalgrahanani”, add the words “Jaachar-pati-shatru” and know all the names of Tupak.901.
ਜਲਬਾਸਨਨੀਆਦਿਉਚਰੀਐ
ਪਹਿਲਾਂ 'ਜਲ ਬਾਸਨਨੀ' (ਸ਼ਬਦ) ਉਚਾਰਨ ਕਰੋ।
ਜਾਚਰਕਹਿਨਾਇਕਪਦਧਰੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਅੰਤਿਬਖਾਨਹੁ
ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਮਾਨਹੁ॥੯੦੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੯੦੨॥
Saying the word “Jalvaasananani”, add the words “Jaachar-nayak-shatru” and know all the names of Tupak.902.
ਜਲਸੰਕੇਤਨਿਆਦਿਬਖਾਨਹੁ
ਪਹਿਲਾ 'ਜਲ ਸੰਕੇਤਨਿ' (ਸਾਗਰਾਂ ਵਾਲੀ ਧਰਤੀ) (ਸ਼ਬਦ) ਉਚਾਰੋ।
ਜਾਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਕਹੋ।
ਨਾਮਤੁਪਕਕੇਸਭਲਹਿਲਿਜੈ॥੯੦੩॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੦੩॥
Utter firstly the word “Jal-sankeetani”, and then speak the words “Jaachar-pati-shatru” and know all the names of Tupak.903.
ਬਾਰਧਾਮਨੀਆਦਿਭਣਿਜੈ
ਪਹਿਲਾਂ 'ਬਾਰ ਧਾਮਨੀ' ਸ਼ਬਦ ਬਖਾਨ ਕਰੋ।
ਜਾਚਰਕਹਿਸਬਦੇਸਕਹਿਜੈ
(ਫਿਰ) 'ਜਾ ਚਰ ਏਸ' ਸ਼ਬਦ ਕਹੋ।
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੯੦੪॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੯੦੪॥
Say firstly the word “Varidhamani”, then utter the words “Jaachar-shabdesh-shatru” and know all the names of Tupak.904.
ਬਾਰਗ੍ਰਿਹਨਨੀਆਦਿਭਣਿਜੈ
ਪਹਿਲਾਂ 'ਬਾਰ ਗ੍ਰਿਹਨਨੀ' (ਸ਼ਬਦ) ਬੋਲੋ।
ਜਾਚਰਕਹਿਨਾਇਕਪਦਦਿਜੈ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੯੦੫॥
(ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ ਜਾਣੋ ॥੯੦੫॥
Saying firstly the word “Vaarigrahanani”, then add the words “Jaachar-nayak-shatru” and know all the names of Tupak.905.
ਅੜਿਲ
ਅੜਿਲ:
ARIL
ਮੇਘਜਨਿਨਿਸਬਦਾਦਿਉਚਾਰਨਕੀਜੀਐ
ਪਹਿਲਾਂ 'ਮੇਘ ਜਨਿਨਿ' (ਸ਼ਬਦ) ਦਾ ਉਚਾਰਨ ਕਰੋ।
ਜਾਚਰਕਹਿਕਰਿਨਾਥਸਬਦਕੋਦੀਜੀਐ
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।