ਮਧੁਸੂਦਨਨਿਨਿਆਦਿਭਣਿਜੈ॥
ਪਹਿਲਾਂ 'ਮਧੁ ਸੂਦਨਨਿਨਿ' (ਮਧੁ ਰਾਖਸ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਕਥਨ ਕਰੋ।
ਜਾਚਰਕਹਿਨਾਇਕਪਦਦਿਜੈ॥
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਬਖਾਨੋ॥
ਮਗਰੋਂ 'ਸਤ੍ਰੁ' ਸ਼ਬਦ ਕਹੋ।
ਸਭਸ੍ਰੀਨਾਮਤੁਪਕਕੇਜਾਨੋ॥੮੮੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੮੪॥
Saying firstly the word “Madhusudananin”, then add the words “Jaachar-nayak-shatru” and know all the names of Tupak.884.
ਅੜਿਲ॥
ਅੜਿਲ:
ARIL
ਮਧੁਦੁੰਦਨਨੀਮੁਖਤੇਆਦਿਭਣਿਜੀਐ॥
ਪਹਿਲਾਂ 'ਮਧੁ ਦੁੰਦਨਨੀ' (ਮਧੁ ਦੈਂਤ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਨੂੰ ਮੁਖ ਤੋਂ ਉਚਾਰੋ।
ਜਾਚਰਕਹਿਕੈਪੁਨਿਸਬਦੇਾਂਦ੍ਰਕਹਿਜੀਐ॥
ਫਿਰ 'ਜਾ ਚਰ ਇੰਦ੍ਰ' ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਪ੍ਰਮਾਨੀਐ॥੮੮੫॥
(ਇਸ ਨੂੰ) ਸਭ ਪ੍ਰਬੀਨ ਲੋਗੋ, ਤੁਪਕ ਦਾ ਨਾਮ ਸਮਝੋ ॥੮੮੫॥
Saying firstly the word “Madhu-dundani”, add the words “Jaachar-shabdendra and shatru” and in this way know the names of Tupak in you mind.885.
ਮਧੁਨਾਸਨਨੀਮੁਖਤੇਆਦਿਬਖਾਨੀਐ॥
ਪਹਿਲਾਂ 'ਮਧੁ ਨਾਸਨਨੀ' ਸ਼ਬਦ ਮੂੰਹ ਤੋਂ ਕਥਨ ਕਰੋ।
ਜਾਚਰਕਹਿਕੇਪੁਨਿਸਬਦੇਸੁਰਪ੍ਰਮਾਨੀਐ॥
ਫਿਰ 'ਜਾ ਚਰ ਏਸੁਰ' ਸ਼ਬਦਾਂ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਚਤੁਰਚਿਤਿਧਾਰੀਐ॥੮੮੬॥
(ਇਸ ਨੂੰ) ਸਭ ਸਿਆਣਿਓ, ਤੁਪਕ ਦਾ ਨਾਮ ਸਮਝੋ ॥੮੮੬॥
Saying “Madhunaashinani”, add the words “Jaachar, shabdeshwar and shatru” and in this way know the names of Tupak in your mind.886.
ਕਾਲਜਮੁਨਅਰਿਨਨਿਸਬਦਾਦਿਬਖਾਨੀਐ॥
ਪਹਿਲਾਂ 'ਕਾਲ ਜਮੁਨ ਅਰਿਨਨਿ' ਸ਼ਬਦ ਉਚਾਰੋ।
ਜਾਚਰਕਹਿਕੈਪੁਨਿਨਾਇਕਪਦਠਾਨੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੮੭॥
(ਇਸ ਨੂੰ) ਸਭ ਸੁਮਿਤਰ ਤੁਪਕ ਦਾ ਨਾਮ ਸਮਝਣ ॥੮੮੭॥
Saying firstly “Kaalyamun-arinin”, utter the words “Jaachar-nayak-shatru” nad consider all the names of Tupak.887.
ਨਰਕਅਰਿਨਨਿਮੁਖਤੇਆਦਿਭਣਿਜੀਐ॥
ਪਹਿਲਾਂ 'ਨਰਕ ਅਰਿਨਨਿ' (ਨਰਕਾਸੁਰ ਦੇ ਵੈਰੀ ਸ੍ਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਮੁਖ ਤੋਂ ਉਚਾਰੋ।
ਜਾਚਰਕਹਿਕੈਪੁਨਿਨਾਇਕਪਦਦਿਜੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪਛਾਨੀਐ॥੮੮੮॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੮੮॥
Saying the word “Narak-ari-nin”, add the words “Jaachar-nayak-shatru” and know all the names of Tupak.888.
ਕੰਸਕੇਸਕਰਖਨਣੀਆਦਿਬਖਾਨਹੀ॥
ਪਹਿਲਾਂ 'ਕੰਸ ਕੇਸੁ ਕਰਖਨਣੀ' ਸ਼ਬਦ ਕਹੋ।
ਜਾਚਰਕਹਿਕੈਪੁਨਿਨਾਇਕਪਦਠਾਨਹੀ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੮੮੯॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੮੯॥
Saying firstly the words “Kans-kesh-karshani”, add the words “jaaachar-nayak-shatru” and consider the names of tupak thoughtfully.889.
ਬਾਸੁਦਿਵੇਸਨਨਿਨੀਆਦਿਭਣਿਜੀਐ॥
ਪਹਿਲਾਂ 'ਬਾਸੁਦਿਵੇਸਨਨਿਨੀ' (ਬਸੁਦੇਵ ਦੀ ਸੰਤਾਨ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।
ਜਾਚਰਕਹਿਕੈਪੁਨਿਨਾਇਕਪਦਦਿਜੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ॥੮੯੦॥
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੯੦॥
Saying firstly the word “Vasudeveshnani”, add the words “jaachar-nayak-shatru” and know all the names of Tupak.890.
ਅਨਕਦੁੰਦਭੇਸਨਿਨਿਆਦਿਉਚਾਰੀਐ॥
ਪਹਿਲਾਂ 'ਅਨਿਕ ਦੁੰਦਭੇਸਨਨਿ' (ਅਨੇਕ ਨਗਾਰਿਆਂ ਵਾਲੇ ਬਸੁਦੇਵ ਦੇ ਪੁੱਤਰ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਨੂੰ ਉਚਾਰੋ।
ਜਾਚਰਕਹਿਕੈਪੁਨਿਨਾਇਕਪਦਡਾਰੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਹੋਸਕਲਤੁਪਕਕੇਨਾਮਸੁਮੰਤ੍ਰਪਛਾਨੀਐ॥੮੯੧॥
(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਸਮਝਣ ॥੮੯੧॥
Saying firstly the word “Anik-dundubhishnan”, add the words “Jaachar-nayak-shatru” at the end, recognize all the names of Tupak as the mantras.891.
ਰਸਨਰਕਸਨਿਨਿਆਦਿਸਬਦਕੋਭਾਖਐ॥
ਪਹਿਲਾਂ 'ਰਸ ਨਰ ਕਸਨਿਨਿ' (ਰੱਸੀਆਂ ਨਾਲ ਕਸੇ ਗਏ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।
ਜਾਚਰਕਹਿਕੈਪੁਨਿਨਾਇਕਪਦਰਾਖੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰਨ ਕਰੋ।
ਹੋਸਕਲਤੁਪਕਕੇਨਾਮਚਤੁਰਚਿਤਿਧਾਰੀਐ॥੮੯੨॥
ਫਿਰ ਸਾਰੇ ਚਤੁਰ ਵਿਅਕਤੀ ਤੁਪਕ ਦਾ ਨਾਮ ਸਮਝਣ ॥੮੯੨॥
Saying firstly the words “Raman-rasiknin”, then utter the words “Jaachar-nayak-shatru” and in this way adopt all the names of Tupak in your mind.892.
ਨਾਰਾਇਨਨੀਆਦਿਉਚਾਰਨਕੀਜੀਐ॥
ਪਹਿਲਾਂ 'ਨਾਰਾਇਨਨੀ' ਸ਼ਬਦ ਉਚਾਰਨ ਕਰੋ।
ਜਾਚਰਕਹਿਕੈਰਾਜਸਬਦਪੁਨਿਦੀਜੀਐ॥
ਫਿਰ 'ਜਾ ਚਰ ਰਾਜ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ॥੮੯੩॥
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੯੩॥
Saying firstly the word “Naaraayanin”, add “Jaachar-raaj-shatru” and know all the names of Tupak.893.
ਬਾਰਾਲਯਨਨਿਮੁਖਿਤੇਆਦਿਭਣਿਜੀਐ॥
ਪਹਿਲਾਂ 'ਬਾਰਾਲਯਨਨਿ' ਸ਼ਬਦ ਨੂੰ! ਮੁਖ ਤੋਂ ਉਚਾਰੋ।
ਜਾਚਰਕਹਿਕੈਨਾਥਬਹੁਰਿਪਦਦਿਜੀਐ॥
ਫਿਰ 'ਜਾ ਚਰ ਨਾਥ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਪਿਛੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ॥੮੯੪॥
ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੮੯੪॥
Saying firstly the word “Vaaraalyanani”, utter the words “Jaachar-naath-shatru” and know all the names of Tupak authentically.894.
ਨੀਰਾਲਯਨੀਆਦਿਉਚਾਰਨਕੀਜੀਐ॥
ਪਹਿਲਾਂ 'ਨੀਰਾਲਯਨੀ' ਸ਼ਬਦ ਦਾ ਉਚਾਰਨ ਕਰੋ।
ਜਾਚਰਕਹਿਪਤਿਸਬਦਬਹੁਰਿਤਿਹਦੀਜੀਐ॥
ਮਗਰੋਂ 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਤੋਂ ਬਾਦ 'ਸਤ੍ਰੁ' ਸ਼ਬਦ ਦਾ ਕਥਨ ਕਰੋ।