ਬਿਸੁਇਸੇਸ੍ਰਣੀਆਦਿਭਣਿਜੈ॥
ਪਹਿਲਾਂ 'ਬਿਸੁਇਸੇਸ੍ਰਣੀ' (ਜਮਨਾ ਨਦੀ ਵਾਲੀ ਧਰਤੀ) ਪਦ ਆਖੋ।
ਜਾਚਰਕਹਿਪਤਿਪਦਪੁਨਿਦਿਜੈ॥
ਫਿਰ 'ਜਾ ਚਰ ਪਤਿ' ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਜੋੜੋ।
ਸਭਸ੍ਰੀਨਾਮਤੁਪਕਕੇਜਾਨਹੁ॥੮੪੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੫॥
Say the words “Jaachar-pati and Shatru” after firstly uttering the word “Vishv-Isharni” and know all the names of Tupak.845.
ਜਦੁਨਾਇਕਨਾਇਕਾਬਖਾਨੋ॥
ਪਹਿਲਾਂ 'ਜਦੁ ਨਾਇਕ ਨਾਇਕਾ' ਸ਼ਬਦ ਕਹੋ।
ਜਾਚਰਕਹਿਪਤਿਸਬਦਪ੍ਰਮਾਨੋ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਤਾਕੇਅੰਤਿਸਤ੍ਰੁਪਦਦੀਜੈ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਰਖੋ।
ਨਾਮਤੁਫੰਗਚੀਨਚਿਤਿਲੀਜੈ॥੮੪੬॥
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੪੬॥
Utter the words “Yadu-naayak-naayakaa”, say “Jaachar-Pati” and then “Shatru” at the end and recognize the names of Tupak.846.
ਅੜਿਲ॥
ਅੜਿਲ:
ARIL
ਦੁਆਰਾਵਤੀਸਬਲਭਾਆਦਿਉਚਾਰੀਐ॥
ਪਹਿਲਾਂ 'ਦੁਆਰਾਵਤੀਸ ਬਲਭਾ' (ਦੁਆਰਿਕਾ ਦੇ ਸੁਆਮੀ ਕ੍ਰਿਸ਼ਨ ਦੀ ਪਿਆਰੀ ਨਦੀ ਜਮਨਾ) ਸ਼ਬਦ ਉਚਾਰੋ।
ਜਾਚਰਨਾਇਕਪਦਕੋਪੁਨਿਦੈਡਾਰੀਐ॥
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਪਛਾਨੀਐ॥੮੪੭॥
(ਇਸ ਨੂੰ) ਪ੍ਰਬੀਨ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੭॥
Add “Jaachar-nayak-shatru”, uttering firstly the words “Dvaarvateesh-Vallabhaa”, O skilled people! recognize the names of Tupak.847.
ਜਾਦੋਰਾਇਬਲਭਾਆਦਿਬਖਾਨੀਐ॥
ਪਹਿਲਾਂ 'ਜਾਦੋ ਰਾਇ ਬਲਭਾ' ਸ਼ਬਦ ਆਖੋ।
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਭਣੀਜੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਚਤੁਰਲਖਿਲੀਜੀਐ॥੮੪੮॥
(ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੮॥
Utter firstly the word “Yaduraaj-Vallabhaa”, then say “Jaachar-nayak” and speak the word “Shatru” at the end, and in this way, know all the names of Tupak.848.
ਦੁਆਰਕੇਾਂਦ੍ਰਬਲਭਿਨਿਉਚਾਰਨਕੀਜੀਐ॥
ਪਹਿਲਾਂ 'ਦੁਆਰਕੇਂਦ੍ਰ ਬਲਭਿਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) ਸ਼ਬਦ ਕਹੋ।
ਜਾਚਰਕਹਿਨਾਇਕਪਦਪਾਛੇਦੀਜੀਐ॥
ਪਿਛੋਂ 'ਜਾ ਚਰ ਨਾਇਕ' ਕਥਨ ਕਰੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
(ਫਿਰ) ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਉਚਾਰੋ।
ਹੋਸਕਲਤੁਪਕਕੇਨਾਮਪ੍ਰਬੀਨਪਛਾਨੀਐ॥੮੪੯॥
(ਇਸ ਨੂੰ) ਚਤੁਰ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੯॥
Say firstly the words “Davaar-kendra-Vallabhni” and add “Jaachar-nayak-shatru” at the end, and recognize all the names of Tupak.849.
ਦੁਆਰਕੇਸਬਲਭਨਿਸੁਆਦਿਬਖਾਨੀਐ॥
ਪਹਿਲਾਂ 'ਦੁਆਰਕੇਸ ਬਲਭਿਨ' ਨੂੰ ਬਿਆਨ ਕਰੋ।
ਜਾਚਰਕਹਿਨਾਇਕਪਦਬਹੁਰਪ੍ਰਮਾਨੀਐ॥
ਮਗਰੋਂ 'ਜਾ ਚਰ' ਪਦ ਕਹਿ ਕੇ 'ਨਾਇਕ' ਪਦ ਕਥਨ ਕਰੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਚਤੁਰਚਿਤਿਧਾਰੀਐ॥੮੫੦॥
(ਇਸ ਨੂੰ) ਸਭ ਚਤੁਰ ਤੁਪਕ ਦਾ ਨਾਮ ਸਮਝ ਲੈਣ ॥੮੫੦॥
Add the words “Jaachar-nayak-sharu” after firstly saying the words “Dvaarkesh-Vallabhni”, adopt all the names of Tupak in your mind.850.
ਚੌਪਈ॥
ਚੌਪਈ:
CHAUPAI
ਦੁਆਰਕੇਅਨਿਨਿਆਦਿਬਖਾਨੋ॥
ਪਹਿਲਾਂ 'ਦੁਆਰਕੇ ਅਨਿਨਿ' (ਜਮਨਾ ਵਾਲੀ ਧਰਤੀ) ਸ਼ਬਦ ਦਾ ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨੋ॥
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਉਚਰੀਐ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।
ਸਭਸ੍ਰੀਨਾਮਤੁਪਕਕੇਧਰੀਐ॥੮੫੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੧॥
Saying the words “Dvaarke-anini”, then utter the words “Jaachar-pati-shatru”, and know all the names of Tupak.851.
ਜਦੁਨਾਥਨਨੀਆਦਿਭਨੀਜੈ॥
ਪਹਿਲਾਂ 'ਜਦੁਨਾਥਨਨੀ' ਸ਼ਬਦ ਕਥਨ ਕਰੋ।
ਜਾਚਰਕਹਿਨਾਇਕਪਦਦੀਜੈ॥
ਫਿਰ 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ॥
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੮੫੨॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣ ਲਵੋ ॥੮੫੨॥
After saying the word “Yadu-naathini” and then adding the words “Jaachar-nayak and shatru”, know all the names of Tupak.852.
ਦੁਆਰਵਤੀਸਰਨਿਨਪਦਭਾਖੁ॥
(ਪਹਿਲਾਂ) 'ਦੁਆਰਾਵਤੀ ਸਰਨਿਨ' (ਸ੍ਰੀ ਕ੍ਰਿਸ਼ਨ ਦੀ ਰਾਣੀ ਜਮਨਾ ਦੀ ਧਰਤੀ) ਸ਼ਬਦ ਕਹੋ।
ਜਾਚਰਕਹਿਨਾਇਕਪਦਰਾਖੁ॥
(ਫਿਰ) 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ॥
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੮੫੩॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੫੩॥
After saying the word “Dvaarvateesh-varni”, then utter the words “Jaachar-nayak-shatru” and comprehend all the names of Tupak.853.
ਅੜਿਲ॥
ਅੜਿਲ:
ARIL
ਦੁਆਰਵਤੀਨਾਇਕਨਿਨਿਆਦਿਉਚਾਰੀਐ॥
ਪਹਿਲਾਂ 'ਦੁਆਰਾਵਤੀ ਨਾਇਕਨਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
ਜਾਚਰਕਹਿਕੈਪੁਨਨਾਇਕਪਦਡਾਰੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਇਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਪਛਾਨੀਐ॥੮੫੪॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ, ਸਭ ਪ੍ਰਬੀਨ ਵਿਚਾਰ ਲੈਣ ॥੮੫੪॥
Saying firstly “Dvaarvati-naayakni”, then utter the words “Jaachar-nayak-shatru” and ass skilled persons recognize all the names of Tupak.854.
ਚੌਪਈ॥
ਚੌਪਈ:
ਦੁਆਰਕਾਧਨਨਿਆਦਿਬਖਾਨੋ॥
ਪਹਿਲਾਂ 'ਦੁਆਰਕਾ ਧਨਨੀ' ਸ਼ਬਦ ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨੋ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣੀਜੈ॥
ਮਗਰੋਂ 'ਸਤ੍ਰੁ' ਸ਼ਬਦ ਕਹੋ।
CHAUPAI
ਨਾਮਤੁਫੰਗਚੀਨਚਿਤਿਲੀਜੈ॥੮੫੫॥
(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਵਿਚਾਰ ਲਵੋ ॥੮੫੫॥
Say firstly the word “Dvaarkika-dhanani”, then utter the words “Jaachar-pati-shatru” and know the names of Tupak.855.