ਹੋਸਕਲਤੁਪਕਕੇਨਾਮਪ੍ਰਬੀਨਪਛਾਨੀਐ॥੮੩੩॥
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝ ਲਵੋ ॥੮੩੩॥
Saying firstly the word “Tarang-raajni” and then adding the words “Jaachar-nayak and shatru” at the end, O skilful people! know all the names of Tupak.833.
ਨਦੀਨ੍ਰਿਪਨਿਨੀਮੁਖਤੇਆਦਿਬਖਾਨੀਐ॥
ਪਹਿਲਾਂ 'ਨਦੀ ਨ੍ਰਿਪਨਿਨੀ' (ਗੰਗਾ ਨਦੀ ਵਾਲੀ ਧਰਤੀ) ਮੁਖ ਤੋਂ ਬਖਾਨ ਕਰੋ।
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ॥
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਚਤੁਰਚਿਤਿਧਾਰੀਐ॥੮੩੪॥
(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਵਿਚਾਰ ਲਵੋ ॥੮੩੪॥
Utter the words “Jaachar-nayak-shatru” after firstly saying the word “Nadi-nrapni” and in this way, adopt all the names of Tupak in your mind.834.
ਚੌਪਈ॥
ਚੌਪਈ:
CHAUPAI
ਆਦਿਜਮੁਨਨੀਸਬਦਉਚਾਰੋ॥
ਪਹਿਲਾਂ 'ਜਮੁਨਨੀ' (ਜਮਨਾ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।
ਜਾਚਰਕਹਿਨਾਇਕਪਦਡਾਰੋ॥
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ (ਅੰਤ ਉਤੇ) 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਫੰਗਚੀਨਚਿਤਲਿਜੈ॥੮੩੫॥
(ਇਸ ਨੂੰ) ਤੁਫੰਗ ਦਾ ਨਾਮ ਸਮਝ ਲਵੋ ॥੮੩੫॥
Utter the word “Jaachar-nayak-shatru” after firstly saying the word “Yamunani” and recognize the names of Tupak in you mind.835.
ਕਾਲਿੰਦ੍ਰਨਿਨੀਆਦਿਉਚਰੀਐ॥
ਪਹਿਲਾਂ 'ਕਾਲਿੰਦ੍ਰਨਿਨੀ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
ਜਾਚਰਕਹਿਨਾਇਕਪਦਡਰੀਐ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ॥
ਫਿਰ 'ਸਤ੍ਰੁ' ਪਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੮੩੬॥
(ਇਹ) ਨਾਮ ਸਭ ਲੋਗ ਤੁਪਕ ਦੇ ਸਮਝੋ ॥੮੩੬॥
Utter the words “Jaachar-nayak-shatru” after firstly saying the word “Kaalindri” and comprehend all the names of Tupak.836.
ਕਿਸਨਬਲਭਿਨਿਆਦਿਭਣਿਜੈ॥
ਪਹਿਲਾਂ 'ਕਿਸਨ ਬਲਭਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
ਜਾਚਰਕਹਿਨਾਇਕਪਦਦਿਜੈ॥
(ਫਿਰ) 'ਜਾ ਚਰ ਨਾਇਕ' ਸ਼ਬਦ ਦਾ ਉਚਾਰਨ ਕਰੋ।
ਸਤ੍ਰੁਸਬਦਕੋਬਹੁਰਿਬਖਾਨੀਐ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਜੋੜੋ।
ਸਭਸ੍ਰੀਨਾਮਤੁਪਕਕੇਜਾਨੀਐ॥੮੩੭॥
(ਇਹ) ਤੁਪਕ ਦਾ ਨਾਮ ਹੈ, ਸਭ ਜਾਣ ਲਵੋ ॥੮੩੭॥
Utter the words “Jaachar-nayak-shatru” after firstly saying the word “Krishan-ball-bhanani”, and know all the names of Tupak.837.
ਬਸੁਦੇਵਜਬਲਭਨਨਿਭਾਖੋ॥
ਪਹਿਲਾਂ 'ਬਸੁਦੇਵਜ ਬਲਭਨਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।
ਜਾਚਰਕਹਿਨਾਇਕਪਦਰਾਖੋ॥
(ਫਿਰ) 'ਜਾ ਚਰ ਨਾਇਕ' ਪਦ ਰਖੋ।
ਸਭਸ੍ਰੀਨਾਮਤੁਪਕਕੇਜਾਨੋ॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।
ਯਾਮੈਭੇਦਏਕਨਹੀਮਾਨੋ॥੮੩੮॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੮੩੮॥
Add the words “Jaachar nayak” after firstly uttering the word “Vasudevaj-vallabhni”, and know all the names of Tupak without any dispute.838.
ਅੜਿਲ॥
ਅੜਿਲ:
ARIL
ਸਕਲਨਾਮਬਸੁਦੇਵਕੇਆਦਿਉਚਾਰੀਐ॥
ਪਹਿਲਾਂ 'ਬਸੁਦੇਵ' ਦੇ ਸਾਰੇ ਨਾਮ ਉਚਾਰੋ।
ਜਾਬਲਭਨੀਤਾਪਾਛੇਪਦਡਾਰੀਐ॥
ਇਸ ਪਿਛੋਂ 'ਜਾ ਬਲਭਨੀ' (ਜਮਨਾ ਨਦੀ) ਪਦ ਨੂੰ ਜੋੜੋ।
ਜਾਚਰਕਹਿਰਿਪੁਸਬਦਬਹੁਰਿਤਿਹਭਾਖੀਐ॥
ਮਗਰੋਂ 'ਜਾ ਚਰ ਰਿਪੁ' ਸ਼ਬਦ ਦਾ ਕਥਨ ਕਰੋ।
ਹੋਚੀਨਿਤੁਪਕਕੇਨਾਮਚਤੁਰਚਿਤਿਰਾਖੀਐ॥੮੩੯॥
(ਇਨ੍ਹਾਂ ਨੂੰ) ਸਭ ਲੋਗ ਤੁਪਕ ਦੇ ਨਾਮ ਵਿਚਾਰ ਲਵੋ ॥੮੩੯॥
Saying firstly all the names of “Vasudev”, and then adding the words “Jaa Vallabhni” and afterwards add the words “Jaachar” and “Ripu”, and recognize cleverly the names of Tupak.839.
ਚੌਪਈ॥
ਚੌਪਈ:
CHAUPAI
ਸਿਆਮਬਲਭਾਆਦਿਬਖਾਨੋ॥
ਪਹਿਲਾਂ 'ਸਿਆਮ ਬਲਭਾ' (ਜਮਨਾ ਨਦੀ ਵਾਲੀ ਧਰਤੀ) ਕਹੋ।
ਜਾਚਰਕਹਿਨਾਇਕਪਦੁਠਾਨੋ॥
'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੮੪੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੦॥
Utter the words “Jaachar-nayak-shatru” after firstly saying the word “Shayam-Vallabhaa” and know all the names of Tupak.840.
ਮੁਸਲੀਧਰਬਲਭਾਬਖਾਨਹੁ॥
ਪਹਿਲਾਂ 'ਮੁਸਲੀਧਰ ਬਲਭਾ' ਸ਼ਬਦ ਕਹੋ।
ਜਾਚਰਕਹਿਪਤਿਸਬਦਪ੍ਰਮਾਨਹੁ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣੀਜੈ॥
ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਜਾਨਨਾਮਤੁਪਕਕੋਲੀਜੈ॥੮੪੧॥
(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੮੪੧॥
Utter the words “Jaachar-pati-shatru” after firstly saying the words “Muslidhar-Vallabhaa” and know all the names of Tupak.841.
ਬਾਪੁਰਧਰਬਲਭਾਪ੍ਰਮਾਨੋ॥
(ਪਹਿਲਾਂ) 'ਬਾਪੁਰਧਰ ਬਲਭਾ' (ਸ਼ਬਦ) ਕਹੋ।
ਜਾਚਰਕਹਿਪਤਿਸਬਦਹਿਠਾਨੋ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜ ਦਿਓ।
ਸਤ੍ਰੁਸਬਦਕੋਬਹੁਰਿਉਚਰੀਐ॥
ਮਗਰੋਂ 'ਸਤ੍ਰੁ' ਪਦ ਦਾ ਕਥਨ ਕਰੋ।
ਸਬਜੀਅਨਾਮਤੁਪਕਕੇਧਰੀਐ॥੮੪੨॥
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ ॥੮੪੨॥
Add the words “Jaachar-pati-shatru” after firstly saying the words “Baapurdhar-Vallabhaa” and know all the names of Tupak.842.
ਬੰਸੀਧਰਧਰਨਿਨਿਪਦਦਿਜੈ॥
ਪਹਿਲਾਂ 'ਬੰਸੀਧਰ ਧਰਨਿਨਿ' (ਕਿਸਨ ਦੀ ਧਾਰਨ ਕੀਤੀ ਨਦੀ ਜਮਨਾ ਵਾਲੀ ਧਰਤੀ) ਸ਼ਬਦ ਰਖੋ।
ਜਾਚਰਕਹਿਪਤਿਸਬਦਭਣਿਜੈ॥
ਫਿਰ 'ਜਾ ਚਰ ਪਤਿ' ਸ਼ਬਦ ਨੂੰ ਕਹੋ।
ਸਤ੍ਰੁਸਬਦਕੋਬਹੁਰਿਬਖਾਨੋ॥
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਪਹਿਚਾਨੋ॥੮੪੩॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੩॥
Firstly utter “Vanshidhar” and then “Dharni”, then add “Jaacharpati” after that saying the word “Shatru”, recognize the name of Tupak.843.
ਬਿਸੁਇਸਬਲਭਾਦਿਪਦਦੀਜੈ॥
ਪਹਿਲਾ 'ਬਿਸੁਇਸ ਬਲਭਾਦਿ' ਪਦ ਉਚਾਰੋ।
ਜਾਚਰਕਹਿਪਤਿਸਬਦਭਣੀਜੈ॥
(ਫਿਰ) 'ਜਾ ਚਰ ਪਤਿ' ਸ਼ਬਦ ਦਾ ਬਖਾਨ ਕਰੋ।
ਸਤ੍ਰੁਸਬਦਕੋਬਹੁਰਿਬਖਾਨੋ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੮੪੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੪॥
Add the words “Jachar-pati-shattru” after uttering the words “Vishv-Ish-Vallabhaa” and know all the names of Tupak.844.