ਸਤ੍ਰੁਸਬਦਕੋਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਕੇਸਕਲਪਛਾਨੋ॥੮੦੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੦੪॥
Know the names of Tupak by saying firstly the word “Hirni” and then uttering “Jaa-char-nayak and shatru”.804.
ਬਾਰਿਦਨੀਸਬਦਾਦਿਬਖਾਨੋ॥
ਪਹਿਲਾਂ 'ਬਾਰਿਦਨੀ' (ਧਰਤੀ) ਸ਼ਬਦ ਰਖੋ।
ਜਾਚਰਕਹਿਨਾਇਕਪਦਠਾਨੋ॥
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਉਚਾਰਹੁ॥
ਫਿਰ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਸਭਹੀਏਬਿਚਾਰਹੁ॥੮੦੫॥
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੮੦੫॥
Consider all the names of Tupak by firstly saying the word “Vaaridni” and then uttering the words “Jaa-char-nayak and shatru.”805.
ਨਦਿਨੀਆਦਿਉਚਾਰਨਕੀਜੈ॥
ਪਹਿਲਾਂ 'ਨਦਿਨੀ' (ਧਰਤੀ) ਸ਼ਬਦ ਉਚਾਰੋ।
ਜਾਚਰਕਹਿਨਾਇਕਪਦਦੀਜੈ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਭਜੀਅਜਾਨੋ॥੮੦੬॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੮੦੬॥
Comprehend all the names of tupak by firstly saying the word “Nadini” and then uttering the words “Jaa-char-nayak and shatru”.806.
ਅੜਿਲ॥
ਅੜਿਲ:
ARIL
ਨਯਨੀਸਬਦਸੁਮੁਖਤੇਆਦਿਉਚਾਰੀਐ॥
ਪਹਿਲਾਂ 'ਨਯਨੀ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਹੋ।
ਜਾਚਰਕਹਿਨਾਇਕਪਦਪੁਨਿਦੇਡਾਰੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕਹੁਤਾਕੈਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਹੋਸਕਲਤੁਪਕਕੇਨਾਮਚਤੁਰਚਿਤਿਜਾਨੀਐ॥੮੦੭॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸਾਰੇ ਮਨ ਵਿਚ ਧਾਰ ਲਵੋ ॥੮੦੭॥
Know all the names of Tupak by firstly saying the word “Nayani” and then speaking “Jaa-char-nayak” and afterwards uttering the word “Shatru” at the end.807/
ਸਰਤਨਿਸਬਦਸੁਮੁਖਤੇਆਦਿਬਖਾਨੀਐ॥
ਪਹਿਲਾਂ 'ਸਰਤਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਥਨ ਕਰੋ।
ਜਾਚਰਕਹਿਨਾਇਕਪਦਪਾਛੇਠਾਨੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੮੦੮॥
(ਇਹ) ਤੁਪਕ ਦਾ ਨਾਮ ਹੈ, ਸਾਰੇ ਸਮਝਦਾਰ ਲੋਗ ਵਿਚਾਰ ਲੈਣ ॥੮੦੮॥
Consider all the names of Tupak by firstly saying the word Saritni” and then uttering the word “Jaa-char-nayak and shatru”.808.
ਨਾਦਿਨਿਮੁਖਤੇਸਬਦਉਚਾਰਨਕੀਜੀਐ॥
ਪਹਿਲਾਂ 'ਨਾਦਿਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਉਚਾਰ ਕੇ
ਜਾਚਰਕਹਿਨਾਇਕਪਦਬਹੁਰੋਦੀਜੀਐ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਹੋਸਕਲਤੁਪਕਕੋਨਾਮਚਤੁਰਚਿਤਿਜਾਨੀਐ॥੮੦੯॥
(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਵਿਚਾਰ ਲੈਣ ॥੮੦੯॥
O wise people! know all the names of Tupak by firstly saying the word “Naadini” and then uttering the word “Jaa-char-nayak and shatru”.809.
ਜਲਨੀਮੁਖਤੇਆਦਿਉਚਾਰਨਕੀਜੀਐ॥
ਪਹਿਲਾਂ 'ਜਲਨੀ' (ਜਲ ਵਾਲੀ ਧਰਤੀ) ਸ਼ਬਦ ਮੁਖ ਵਿਚੋਂ ਉਚਾਰਨ ਕਰ ਕੇ